GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਭਗਤ ਜੈਦੇਵ ਜੀ
ਅੰਗ 1106
Display Settings
Translations
ਰਾਗੁਮਾਰੂਬਾਣੀਜੈਦੇਉਜੀਉਕੀ
ਰਾਗ ਮਾਰੂ ਵਿੱਚ ਭਗਤ ਜੈਦੇਵ ਜੀ ਦੀ ਬਾਣੀ।
Raag Maaroo, The Word Of Jai Dayv Jee:
रागु मारू बाणी जैदेउ जीउ की ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਚੰਦਸਤਭੇਦਿਆਨਾਦਸਤਪੂਰਿਆਸੂਰਸਤਖੋੜਸਾਦਤੁਕੀਆ
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ) ਖੱਬੀ ਸੁਰ ਵਿਚ ਪ੍ਰਾਣ ਚੜ੍ਹ ਭੀ ਗਏ ਹਨ, ਸੁਖਮਨਾ ਵਿਚ ਅਟਕਾਏ ਭੀ ਗਏ ਹਨ, ਤੇ ਸੱਜੀ ਸੁਰ ਰਸਤੇ ਸੋਲਾਂ ਵਾਰੀ 'ਓਂ' ਆਖ ਕੇ (ਉਤਰ) ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਉੱਦਮ ਸਿਫ਼ਤ-ਸਾਲਾਹ ਵਿਚ ਹੀ ਆ ਗਿਆ ਹੈ, ਸਿਫ਼ਤ-ਸਾਲਾਹ ਦੇ ਟਾਕਰੇ ਤੇ ਪ੍ਰਾਣ ਚਾੜ੍ਹਨ, ਟਿਕਾਣ ਅਤੇ ਉਤਾਰਨ ਵਾਲੇ ਸਾਧਨ ਪ੍ਰਾਣਾਯਾਮ ਦੀ ਲੋੜ ਹੀ ਨਹੀਂ ਰਹਿ ਗਈ)।
The breath is drawn in through the left nostril; it is held in the central channel of the Sushmanaa, and exhaled through the right nostril, repeating the Lord's Name sixteen times.
चंद सत भेदिआ नाद सत पूरिआ सूर सत खोड़सा दतु कीआ ॥
ਅਬਲਬਲੁਤੋੜਿਆਅਚਲਚਲੁਥਪਿਆਅਘੜੁਘੜਿਆਤਹਾਅਪਿਉਪੀਆ॥੧॥
(ਇਸ ਸਿਫ਼ਤ-ਸਾਲਾਹ ਦਾ ਸਦਕਾ) (ਵਿਕਾਰਾਂ ਵਿਚ ਪੈਣ ਕਰਕੇ) ਕਮਜ਼ੋਰ (ਹੋਏ) ਮਨ ਦਾ ('ਦੁਬਿਧਾ ਦ੍ਰਿਸਟਿ' ਵਾਲਾ) ਬਲ ਟੁੱਟ ਗਿਆ ਹੈ, ਅਮੋੜ ਮਨ ਦਾ ਚੰਚਲ ਸੁਭਾਉ ਰੁਕ ਗਿਆ ਹੈ, ਇਹ ਅਲ੍ਹੜ ਮਨ ਹੁਣ ਸੋਹਣੀ ਘਾੜਤ ਵਾਲਾ ਹੋ ਗਿਆ ਹੈ, ਇਥੇ ਅੱਪੜ ਕੇ ਇਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ ॥੧॥
I am powerless; my power has been broken. My unstable mind has been stabilized, and my unadorned soul has been adorned. I drink in the Ambrosial Nectar. ||1||
अबल बलु तोड़िआ अचल चलु थपिआ अघड़ु घड़िआ तहा अपिउ पीआ ॥१॥
ਮਨਆਦਿਗੁਣਆਦਿਵਖਾਣਿਆ
ਹੇ ਮਨ! ਜਗਤ ਦੇ ਮੂਲ-ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ-
Within my mind, I chant the Name of the Primal Lord God, the Source of virtue.
मन आदि गुण आदि वखाणिआ ॥
ਤੇਰੀਦੁਬਿਧਾਦ੍ਰਿਸਟਿਸੰਮਾਨਿਆ॥੧॥ਰਹਾਉ
ਤੇਰਾ ਵਿਤਕਰੇ ਵਾਲਾ ਸੁਭਾਉ ਪੱਧਰਾ ਹੋ ਗਿਆ ਹੈ ॥੧॥ ਰਹਾਉ ॥
My vision, that You are I are separate, has melted away. ||1||Pause||
तेरी दुबिधा द्रिसटि संमानिआ ॥१॥ रहाउ ॥
ਅਰਧਿਕਉਅਰਧਿਆਸਰਧਿਕਉਸਰਧਿਆਸਲਲਕਉਸਲਲਿਸੰਮਾਨਿਆਇਆ
ਜੈਦੇਉ ਆਖਦਾ ਹੈ ਕਿ ਜੇ ਆਰਾਧਣ-ਜੋਗ ਪ੍ਰਭੂ ਦੀ ਆਰਾਧਨਾ ਕਰੀਏ, ਜੇ ਸਰਧਾ-ਜੋਗ ਪ੍ਰਭੂ ਵਿਚ ਸਿਦਕ ਧਾਰੀਏ, ਤਾਂ ਉਸ ਨਾਲ ਇਕ-ਰੂਪ ਹੋ ਜਾਈਦਾ ਹੈ, ਜਿਵੇਂ ਪਾਣੀ ਨਾਲ ਪਾਣੀ।
I worship the One who is worthy of being worshipped. I trust the One who is worthy of being trusted. Like water merging in water, I merge in the Lord.
अरधि कउ अरधिआ सरधि कउ सरधिआ सलल कउ सललि संमानि आइआ ॥
ਬਦਤਿਜੈਦੇਉਜੈਦੇਵਕਉਰੰਮਿਆਬ੍ਰਹਮੁਨਿਰਬਾਣੁਲਿਵਲੀਣੁਪਾਇਆ॥੨॥੧॥
ਜੇਦੈਵ-ਪ੍ਰਭੂ ਦਾ ਸਿਮਰਨ ਕੀਤਿਆਂ ਉਹ ਵਾਸ਼ਨਾਂ-ਰਹਿਤ ਬੇ-ਪਰਵਾਹ ਪ੍ਰਭੂ ਮਿਲ ਪੈਂਦਾ ਹੈ ॥੨॥੧॥
Says Jai Dayv, I meditate and contemplate on the Luminous, Triumphant Lord. I am lovingly absorbed in the Nirvaanaa of God. ||2||1||
बदति जैदेउ जैदेव कउ रंमिआ ब्रहमु निरबाणु लिव लीणु पाइआ ॥२॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ