ਰਾਗੁਮਾਰੂਬਾਣੀਰਵਿਦਾਸਜੀਉਕੀ॥
ਰਾਗ ਮਾਰੂ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
Raag Maaroo, The Word Of Ravi Daas Jee:
रागु मारू बाणी रविदास जीउ की ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਐਸੀਲਾਲਤੁਝਬਿਨੁਕਉਨੁਕਰੈ॥
ਹੇ ਸੋਹਣੇ ਪ੍ਰਭੂ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ?
O Love, who else but You could do such a thing?
ऐसी लाल तुझ बिनु कउनु करै ॥
ਗਰੀਬਨਿਵਾਜੁਗੁਸਈਆਮੇਰਾਮਾਥੈਛਤ੍ਰੁਧਰੈ॥੧॥ਰਹਾਉ॥
ਮੇਰਾ ਪ੍ਰਭੂ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ, (ਗ਼ਰੀਬ ਦੇ) ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ (ਭਾਵ, ਗ਼ਰੀਬ ਨੂੰ ਭੀ ਰਾਜਾ ਬਣਾ ਦੇਂਦਾ ਹੈ) ॥੧॥ ਰਹਾਉ ॥
O Patron of the poor, Lord of the World, You have put the canopy of Your Grace over my head. ||1||Pause||
गरीब निवाजु गुसईआ मेरा माथै छत्रु धरै ॥१॥ रहाउ ॥
ਜਾਕੀਛੋਤਿਜਗਤਕਉਲਾਗੈਤਾਪਰਤੁਹਂੀਢਰੈ॥
(ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਹੀ ਕਿਰਪਾ ਕਰਦਾ ਹੈਂ।
Only You can grant Mercy to that person whose touch pollutes the world.
जा की छोति जगत कउ लागै ता पर तुहीं ढरै ॥
ਨੀਚਹਊਚਕਰੈਮੇਰਾਗੋਬਿੰਦੁਕਾਹੂਤੇਨਡਰੈ॥੧॥
ਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ ॥੧॥
You exalt and elevate the lowly, O my Lord of the Universe; You are not afraid of anyone. ||1||
नीचह ऊच करै मेरा गोबिंदु काहू ते न डरै ॥१॥
ਨਾਮਦੇਵਕਬੀਰੁਤਿਲੋਚਨੁਸਧਨਾਸੈਨੁਤਰੈ॥
(ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ ਕਬੀਰ ਤ੍ਰਿਲੋਚਨ ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।
Naam Dayv, Kabeer, Trilochan, Sadhana and Sain crossed over.
नामदेव कबीरु तिलोचनु सधना सैनु तरै ॥
ਕਹਿਰਵਿਦਾਸੁਸੁਨਹੁਰੇਸੰਤਹੁਹਰਿਜੀਉਤੇਸਭੈਸਰੈ॥੨॥੧॥
ਰਵਿਦਾਸ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ ॥੨॥੧॥
Says Ravi Daas, listen, O Saints, through the Dear Lord, all is accomplished. ||2||1||
कहि रविदासु सुनहु रे संतहु हरि जीउ ते सभै सरै ॥२॥१॥
WWW.GURBANI.WORLD