ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਸਾਮਤਿਨਿਰਮਲਕਹੀਅਤਧੀਰ॥
ਹੇ ਭਾਈ! ਉਹ ਅਕਲ ਪਵਿਤ੍ਰ ਆਖੀ ਜਾਂਦੀ ਹੈ ਧੀਰਜ ਵਾਲੀ ਆਖੀ ਜਾਂਦੀ ਹੈ,
Pure and steady is that intellect,
सा मति निरमल कहीअत धीर ॥
ਰਾਮਰਸਾਇਣੁਪੀਵਤਬੀਰ॥੧॥
(ਜਿਸ ਦਾ ਆਸਰਾ ਲੈ ਕੇ ਮਨੁੱਖ) ਸਭ ਰਸਾਂ ਤੋਂ ਸ੍ਰੇਸ਼ਟ ਪ੍ਰਭੂ-ਨਾਮ ਦਾ ਰਸ ਪੀਂਦਾ ਹੈ ॥੧॥
which drinks in the Lord's sublime essence. ||1||
राम रसाइणु पीवत बीर ॥१॥
ਹਰਿਕੇਚਰਣਹਿਰਦੈਕਰਿਓਟ॥
(ਹੇ ਭਾਈ!) ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਆਸਰਾ ਬਣਾ,
Keep the Support of the Lord's Feet in your heart,
हरि के चरण हिरदै करि ओट ॥
ਜਨਮਮਰਣਤੇਹੋਵਤਛੋਟ॥੧॥ਰਹਾਉ॥
(ਇਉਂ ਕੀਤਿਆਂ) ਜਨਮ ਮਰਨ ਦੇ ਗੇੜ ਤੋਂ ਖ਼ਲਾਸੀ ਹੋ ਜਾਂਦੀ ਹੈ ॥੧॥ ਰਹਾਉ ॥
and you shall be saved from the cycle of birth and death. ||1||Pause||
जनम मरण ते होवत छोट ॥१॥ रहाउ ॥
ਸੋਤਨੁਨਿਰਮਲੁਜਿਤੁਉਪਜੈਨਪਾਪੁ॥
(ਹੇ ਭਾਈ!) ਉਹ ਸਰੀਰ ਪਵਿਤ੍ਰ ਹੈ ਜਿਸ ਵਿਚ ਕੋਈ ਪਾਪ ਨਹੀਂ ਪੈਦਾ ਹੁੰਦਾ।
Pure is that body, in which sin does not arise.
सो तनु निरमलु जितु उपजै न पापु ॥
ਰਾਮਰੰਗਿਨਿਰਮਲਪਰਤਾਪੁ॥੨॥
ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਪਵਿਤ੍ਰ ਹੋਏ ਮਨੁੱਖ ਦਾ ਤੇਜ-ਪਰਤਾਪ (ਚਮਕਦਾ ਹੈ) ॥੨॥
In the Love of the Lord is pure glory. ||2||
राम रंगि निरमल परतापु ॥२॥
ਸਾਧਸੰਗਿਮਿਟਿਜਾਤਬਿਕਾਰ॥
(ਹੇ ਭਾਈ! ਸਾਧ ਸੰਗਤਿ ਕਰਿਆ ਕਰ) ਸਾਧ ਸੰਗਤਿ ਵਿਚ ਰਿਹਾਂ (ਅੰਦਰੋਂ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।
In the Saadh Sangat, the Company of the Holy, corruption is eradicated.
साधसंगि मिटि जात बिकार ॥
ਸਭਤੇਊਚਏਹੋਉਪਕਾਰ॥੩॥
(ਸਾਧ ਸੰਗਤਿ ਦਾ) ਸਭ ਤੋਂ ਉੱਚਾ ਇਹੀ ਉਪਕਾਰ ਹੈ ॥੩॥
This is the greatest blessing of all. ||3||
सभ ते ऊच एहो उपकार ॥३॥
ਪ੍ਰੇਮਭਗਤਿਰਾਤੇਗੋਪਾਲ॥
ਜੇਹੜੇ ਮਨੁੱਖ ਪਰਮਾਤਮਾ ਦੀ ਪ੍ਰੇਮ-ਭਗਤੀ ਦੇ ਰੰਗ ਵਿਚ ਰੰਗੇ ਰਹਿੰਦੇ ਹਨ,
Imbued with loving devotional worship of the Sustainer of the Universe,
प्रेम भगति राते गोपाल ॥
ਨਾਨਕਜਾਚੈਸਾਧਰਵਾਲ॥੪॥੯੨॥੧੬੧॥
ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੯੨॥੧੬੧॥
Nanak asks for the dust of the feet of the Holy. ||4||92||161||
नानक जाचै साध रवाल ॥४॥९२॥१६१॥
WWW.GURBANI.WORLD