ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਐਸੀਪ੍ਰੀਤਿਗੋਵਿੰਦਸਿਉਲਾਗੀ॥
(ਹੇ ਭਾਈ!) ਪਰਮਾਤਮਾ ਨਾਲ ਜਿਨ੍ਹਾਂ ਮਨੁੱਖਾਂ ਦੀ ਇਹੋ ਜਿਹੀ ਪ੍ਰੀਤਿ (ਜਿਸ ਦਾ ਜ਼ਿਕਰ ਇਥੇ ਕੀਤਾ ਜਾ ਰਿਹਾ ਹੈ) ਬਣਦੀ ਹੈ,
Such is my love for the Lord of the Universe;
ऐसी प्रीति गोविंद सिउ लागी ॥
ਮੇਲਿਲਏਪੂਰਨਵਡਭਾਗੀ॥੧॥ਰਹਾਉ॥
ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਾਰੇ ਗੁਣਾਂ ਨਾਲ ਭਰਪੂਰ ਹੋ ਜਾਂਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੧॥ ਰਹਾਉ ॥
through perfect good destiny, I have been united with Him. ||1||Pause||
मेलि लए पूरन वडभागी ॥१॥ रहाउ ॥
ਭਰਤਾਪੇਖਿਬਿਗਸੈਜਿਉਨਾਰੀ॥
ਜਿਵੇਂ ਇਸਤ੍ਰੀ ਆਪਣੇ ਪਤੀ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ,
As the wife is delighted upon beholding her husband,
भरता पेखि बिगसै जिउ नारी ॥
ਤਿਉਹਰਿਜਨੁਜੀਵੈਨਾਮੁਚਿਤਾਰੀ॥੧॥
ਤਿਵੇਂ ਹਰੀ ਦਾ ਦਾਸ ਹਰੀ ਦਾ ਨਾਮ ਚੇਤੇ ਕਰ ਕੇ ਅੰਤਰ ਆਤਮੇ ਹੁਲਾਰੇ ਵਿਚ ਆਉਂਦਾ ਹੈ ॥੧॥
so does the Lord's humble servant live by chanting the Naam, the Name of the Lord. ||1||
तिउ हरि जनु जीवै नामु चितारी ॥१॥
ਪੂਤਪੇਖਿਜਿਉਜੀਵਤਮਾਤਾ॥
ਜਿਵੇਂ ਮਾਂ ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਜੀਊਂਦੀ ਹੈ,
As the mother is rejuvenated upon seeing her son,
पूत पेखि जिउ जीवत माता ॥
ਓਤਿਪੋਤਿਜਨੁਹਰਿਸਿਉਰਾਤਾ॥੨॥
ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਨਾਲ ਤਾਣੇ ਪੇਟੇ ਦੇ ਸੂਤਰ ਵਾਂਗ ਰੱਤਾ ਰਹਿੰਦਾ ਹੈ ॥੨॥
so is the Lord's humble servant imbued with Him, through and through. ||2||
ओति पोति जनु हरि सिउ राता ॥२॥
ਲੋਭੀਅਨਦੁਕਰੈਪੇਖਿਧਨਾ॥
(ਜਿਵੇਂ, ਹੇ ਭਾਈ!) ਲਾਲਚੀ ਮਨੁੱਖ ਧਨ ਵੇਖ ਕੇ ਖ਼ੁਸ਼ੀ ਮਨਾਂਦਾ ਹੈ,
As the greedy man rejoices upon beholding his wealth,
लोभी अनदु करै पेखि धना ॥
ਜਨਚਰਨਕਮਲਸਿਉਲਾਗੋਮਨਾ॥੩॥
ਤਿਵੇਂ ਪਰਮਾਤਮਾ ਦੇ ਭਗਤ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਲਪਟਿਆ ਰਹਿੰਦਾ ਹੈ ॥੩॥
so is the mind of the Lord's humble servant attached to His Lotus Feet. ||3||
जन चरन कमल सिउ लागो मना ॥३॥
ਬਿਸਰੁਨਹੀਇਕੁਤਿਲੁਦਾਤਾਰ॥
ਹੇ ਦਾਤਾਰ! ਇਕ ਰਤਾ ਜਿਤਨਾ ਸਮਾ ਭੀ ਨਾਹ ਭੁੱਲ।
May I never forget You, for even an instant, O Great Giver!
बिसरु नही इकु तिलु दातार ॥
ਨਾਨਕਕੇਪ੍ਰਭਪ੍ਰਾਨਅਧਾਰ॥੪॥੯੩॥੧੬੨॥
ਹੇ ਨਾਨਕ ਦੇ ਪ੍ਰਾਣਾਂ ਦੇ ਆਸਰੇ ਪ੍ਰਭੂ! (ਤੂੰ ਮੈਨੂੰ ਨਾਹ ਭੁੱਲੇਂ)! ॥੪॥੯੩॥੧੬੨॥
Nanak's God is the Support of his breath of life. ||4||93||162||
नानक के प्रभ प्रान अधार ॥४॥९३॥१६२॥
WWW.GURBANI.WORLD