ਸਦਬਲਿਹਾਰੀਤਿਨਾਜਿਸੁਨਤੇਹਰਿਕਥਾ॥
ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੋ ਪ੍ਰਭੂ ਦੀਆਂ ਗੱਲਾਂ ਸੁਣਦੇ ਹਨ।
I am forever a sacrifice to those who listen to the sermon of the Lord.
सद बलिहारी तिना जि सुनते हरि कथा ॥
ਪੂਰੇਤੇਪਰਧਾਨਨਿਵਾਵਹਿਪ੍ਰਭਮਥਾ॥
ਉਹ ਮਨੁੱਖ ਸਭ ਗੁਣਾਂ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੍ਰਭੂ ਅੱਗੇ ਸਿਰ ਨਿਵਾਉਂਦੇ ਹਨ।
Those who bow their heads before God are perfect and distinguished.
पूरे ते परधान निवावहि प्रभ मथा ॥
ਹਰਿਜਸੁਲਿਖਹਿਬੇਅੰਤਸੋਹਹਿਸੇਹਥਾ॥
(ਉਹਨਾਂ ਦੇ) ਉਹ ਹੱਥ ਸੋਹਣੇ ਲੱਗਦੇ ਹਨ ਜੋ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।
Those hands, which write the Praises of the infinite Lord are beautiful.
हरि जसु लिखहि बेअंत सोहहि से हथा ॥
ਚਰਨਪੁਨੀਤਪਵਿਤ੍ਰਚਾਲਹਿਪ੍ਰਭਪਥਾ॥
ਉਹ ਪੈਰ ਪਵਿੱਤ੍ਰ ਹਨ ਜੋ ਪ੍ਰਭੂ ਦੇ ਰਾਹ ਤੇ ਤੁਰਦੇ ਹਨ।
Those feet which walk on God's Path are pure and holy.
चरन पुनीत पवित्र चालहि प्रभ पथा ॥
ਸੰਤਾਂਸੰਗਿਉਧਾਰੁਸਗਲਾਦੁਖੁਲਥਾ॥੧੪॥
(ਅਜੇਹੇ) ਸੰਤਾਂ ਦੀ ਸੰਗਤਿ ਵਿਚ (ਦੁੱਖ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ, ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧੪॥
In the Society of the Saints, they are emancipated; all their sorrows depart. ||14||
संतां संगि उधारु सगला दुखु लथा ॥१४॥
WWW.GURBANI.WORLD