GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 237
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਪ੍ਰਥਮੇਗਰਭਵਾਸਤੇਟਰਿਆ
(ਹੇ ਭਾਈ!) ਜੀਵ ਪਹਿਲਾਂ ਮਾਂ ਦੇ ਪੇਟ ਵਿਚ ਵੱਸਣ ਤੋਂ ਖ਼ਲਾਸੀ ਹਾਸਲ ਕਰਦਾ ਹੈ,
First, they come forth from the womb.
प्रथमे गरभ वास ते टरिआ ॥
ਪੁਤ੍ਰਕਲਤ੍ਰਕੁਟੰਬਸੰਗਿਜੁਰਿਆ
(ਜਗਤ ਵਿਚ ਜਨਮ ਲੈ ਕੇ ਫਿਰ ਸਹਜੇ ਸਹਜੇ ਜਵਾਨੀ ਤੇ ਪਹੁੰਚ ਕੇ) ਪੁੱਤ੍ਰ ਇਸਤ੍ਰੀ ਆਦਿਕ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ,
They become attached to their children, spouses and families.
पुत्र कलत्र कुटंब संगि जुरिआ ॥
ਭੋਜਨੁਅਨਿਕਪ੍ਰਕਾਰਬਹੁਕਪਰੇ
ਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮਾਂ ਦੇ ਕੱਪੜੇ ਪਹਿਨਦਾ ਹੈ (ਸਾਰੀ ਉਮਰ ਇਹਨਾਂ ਰੰਗਾਂ ਵਿਚ ਹੀ ਮਸਤ ਰਹਿ ਕੇ ਕੁਰਾਹੇ ਪਿਆ ਰਹਿੰਦਾ ਹੈ,
The foods of various sorts and appearances
भोजनु अनिक प्रकार बहु कपरे ॥
ਸਰਪਰਗਵਨੁਕਰਹਿਗੇਬਪੁਰੇ॥੧॥
ਪਰ ਅਜੇਹੇ ਬੰਦੇ ਭੀ) ਜ਼ਰੂਰ ਯਤੀਮਾਂ ਵਾਂਗ ਹੀ (ਜਗਤ ਤੋਂ) ਕੂਚ ਕਰ ਜਾਣਗੇ ॥੧॥
will surely pass away, O wretched mortal! ||1||
सरपर गवनु करहिगे बपुरे ॥१॥
ਕਵਨੁਅਸਥਾਨੁਜੋਕਬਹੁਟਰੈ
(ਹੇ ਭਾਈ!) ਉਹ ਕੇਹੜਾ ਥਾਂ ਹੈ ਜੇਹੜਾ ਸਦਾ ਅਟੱਲ ਰਹਿੰਦਾ ਹੈ?
What is that place which never perishes?
कवनु असथानु जो कबहु न टरै ॥
ਕਵਨੁਸਬਦੁਜਿਤੁਦੁਰਮਤਿਹਰੈ॥੧॥ਰਹਾਉ
ਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ (ਮਨੁੱਖ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ? ॥੧॥ ਰਹਾਉ ॥
What is that Word by which the dirt of the mind is removed? ||1||Pause||
कवनु सबदु जितु दुरमति हरै ॥१॥ रहाउ ॥
ਇੰਦ੍ਰਪੁਰੀਮਹਿਸਰਪਰਮਰਣਾ
(ਹੇ ਭਾਈ! ਹੋਰਨਾਂ ਦੀ ਤਾਂ ਗੱਲ ਹੀ ਕੀਹ ਹੈ?) ਇੰਦ੍ਰ-ਪੁਰੀ ਵਿਚ ਭੀ ਮੌਤ ਜ਼ਰੂਰ ਆ ਜਾਂਦੀ ਹੈ।
In the Realm of Indra, death is sure and certain.
इंद्र पुरी महि सरपर मरणा ॥
ਬ੍ਰਹਮਪੁਰੀਨਿਹਚਲੁਨਹੀਰਹਣਾ
ਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ।
The Realm of Brahma shall not remain permanent.
ब्रहम पुरी निहचलु नही रहणा ॥
ਸਿਵਪੁਰੀਕਾਹੋਇਗਾਕਾਲਾ
ਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਇਗਾ।
The Realm of Shiva shall also perish.
सिव पुरी का होइगा काला ॥
ਤ੍ਰੈਗੁਣਮਾਇਆਬਿਨਸਿਬਿਤਾਲਾ॥੨॥
(ਪਰ ਜਗਤ) ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੨॥
The three dispositions, Maya and the demons shall vanish. ||2||
त्रै गुण माइआ बिनसि बिताला ॥२॥
ਗਿਰਿਤਰਧਰਣਿਗਗਨਅਰੁਤਾਰੇ
(ਹੇ ਭਾਈ!) ਪਹਾੜ, ਰੁੱਖ, ਧਰਤੀ, ਆਕਾਸ਼ ਅਤੇ ਤਾਰੇ;
The mountains, the trees, the earth, the sky and the stars;
गिरि तर धरणि गगन अरु तारे ॥
ਰਵਿਸਸਿਪਵਣੁਪਾਵਕੁਨੀਰਾਰੇ
ਸੂਰਜ, ਚੰਦ, ਹਵਾ, ਅੱਗ, ਪਾਣੀ, ਦਿਨ ਤੇ ਰਾਤ;
the sun, the moon, the wind, water and fire;
रवि ससि पवणु पावकु नीरारे ॥
ਦਿਨਸੁਰੈਣਿਬਰਤਅਰੁਭੇਦਾ
ਵਰਤ ਆਦਿਕ ਵਖ ਵਖ ਕਿਸਮ ਦੀਆਂ ਮਰਯਾਦਾ;
day and night, fasting days and their determination;
दिनसु रैणि बरत अरु भेदा ॥
ਸਾਸਤਸਿੰਮ੍ਰਿਤਿਬਿਨਸਹਿਗੇਬੇਦਾ॥੩॥
ਵੇਦ, ਸਿਮ੍ਰਿਤੀਆਂ, ਸ਼ਾਸਤ੍ਰ-ਇਹ ਸਭ ਕੁਝ ਆਖ਼ਰ ਨਾਸ ਹੋ ਜਾਣਗੇ ॥੩॥
the Shaastras, the Simritees and the Vedas shall pass away. ||3||
सासत सिंम्रिति बिनसहिगे बेदा ॥३॥
ਤੀਰਥਦੇਵਦੇਹੁਰਾਪੋਥੀ
(ਹੇ ਭਾਈ!) ਤੀਰਥ, ਦੇਵਤੇ, ਮੰਦਰ, (ਧਰਮ-) ਪੁਸਤਕਾਂ;
The sacred shrines of pilgrimage, gods, temples and holy books;
तीरथ देव देहुरा पोथी ॥
ਮਾਲਾਤਿਲਕੁਸੋਚਪਾਕਹੋਤੀ
ਮਾਲਾ, ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ;
rosaries, ceremonial tilak marks on the forehead, meditative people, the pure, and the performers of burnt offerings;
माला तिलकु सोच पाक होती ॥
ਧੋਤੀਡੰਡਉਤਿਪਰਸਾਦਨਭੋਗਾ
(ਨੇਤੀ-) ਧੋਤੀ ਤੇ ਡੰਡਉਤ-ਨਮਸਕਾਰਾਂ;
wearing loin cloths, bowing in reverence and the enjoyment of sacred foods
धोती डंडउति परसादन भोगा ॥
ਗਵਨੁਕਰੈਗੋਸਗਲੋਲੋਗਾ॥੪॥
(ਦੂਜੇ ਪਾਸੇ) ਮਹਲਾਂ ਦੇ ਭੋਗ-ਬਿਲਾਸ-ਸਾਰਾ ਜਗਤ ਹੀ (ਆਖ਼ਰ) ਕੂਚ ਕਰ ਜਾਇਗਾ ॥੪॥
- all these, and all people, shall pass away. ||4||
गवनु करैगो सगलो लोगा ॥४॥
ਜਾਤਿਵਰਨਤੁਰਕਅਰੁਹਿੰਦੂ
(ਵਖ ਵਖ) ਜਾਤਾਂ, (ਬ੍ਰਾਹਮਣ, ਖੱਤ੍ਰੀ ਆਦਿਕ) ਵਰਨ, ਮੁਸਲਮਾਨ ਅਤੇ ਹਿੰਦੂ;
Social classes, races, Muslims and Hindus;
जाति वरन तुरक अरु हिंदू ॥
ਪਸੁਪੰਖੀਅਨਿਕਜੋਨਿਜਿੰਦੂ
ਪਸ਼ੂ, ਪੰਛੀ, ਅਨੇਕਾਂ ਜੂਨਾਂ ਦੇ ਜੀਵ;
beasts, birds and the many varieties of beings and creatures;
पसु पंखी अनिक जोनि जिंदू ॥
ਸਗਲਪਾਸਾਰੁਦੀਸੈਪਾਸਾਰਾ
ਇਹ ਸਾਰਾ ਜਗਤ-ਖਿਲਾਰਾ ਜੋ ਦਿੱਸ ਰਿਹਾ ਹੈ-
the entire world and the visible universe
सगल पासारु दीसै पासारा ॥
ਬਿਨਸਿਜਾਇਗੋਸਗਲਆਕਾਰਾ॥੫॥
ਇਹ ਸਾਰਾ ਦ੍ਰਿਸ਼ਟ-ਮਾਨ ਸੰਸਾਰ (ਆਖ਼ਰ) ਨਾਸ ਹੋ ਜਾਇਗਾ ॥੫॥
- all forms of existence shall pass away. ||5||
बिनसि जाइगो सगल आकारा ॥५॥
ਸਹਜਸਿਫਤਿਭਗਤਿਤਤੁਗਿਆਨਾ
(ਪਰ, ਹੇ ਭਾਈ!) ਉਹ (ਉੱਚੀ ਆਤਮਕ ਅਵਸਥਾ-) ਥਾਂ ਸਦਾ ਕਾਇਮ ਰਹਿਣ ਵਾਲੀ ਹੈ ਅਟੱਲ ਹੈ,
Through the Praises of the Lord, devotional worship, spiritual wisdom and the essence of reality,
सहज सिफति भगति ततु गिआना ॥
ਸਦਾਅਨੰਦੁਨਿਹਚਲੁਸਚੁਥਾਨਾ
ਤੇ ਉਥੇ ਸਦਾ ਹੀ ਆਨੰਦ ਭੀ ਹੈ, ਜਿਥੇ ਆਤਮਕ ਅਡੋਲਤਾ ਦੇਣ ਵਾਲੀ ਸਿਫ਼ਤ-ਸਾਲਾਹ ਹੋ ਰਹੀ ਹੈ ਜਿਥੇ ਭਗਤੀ ਹੋ ਰਹੀ ਹੈ।
eternal bliss and the imperishable true place are obtained.
सदा अनंदु निहचलु सचु थाना ॥
ਤਹਾਸੰਗਤਿਸਾਧਗੁਣਰਸੈ
ਜਿਥੇ ਜਗਤ ਦੇ ਮੂਲ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਰਹੀ ਹੈ, ਉਥੇ ਸਾਧ ਸੰਗਤਿ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ।
There, in the Saadh Sangat, the Company of the Holy, the Lord's Glorious Praises are sung with love.
तहा संगति साध गुण रसै ॥
ਅਨਭਉਨਗਰੁਤਹਾਸਦਵਸੈ॥੬॥
ਉਥੇ ਸਦਾ ਇਕ ਐਸਾ ਨਗਰ ਵੱਸਿਆ ਰਹਿੰਦਾ ਹੈ ਜਿਥੇ ਕਿਸੇ ਕਿਸਮ ਦਾ ਕੋਈ ਡਰ ਪੋਹ ਨਹੀਂ ਸਕਦਾ ॥੬॥
There, in the city of fearlessness, He dwells forever. ||6||
अनभउ नगरु तहा सद वसै ॥६॥
ਤਹਭਉਭਰਮਾਸੋਗੁਚਿੰਤਾ
(ਹੇ ਭਾਈ!) ਉਸ (ਉੱਚੀ ਆਤਮਕ ਅਵਸਥਾ-) ਥਾਂ ਵਿਚ ਕੋਈ ਡਰ, ਕੋਈ ਭਰਮ, ਕੋਈ ਗ਼ਮ, ਕੋਈ ਚਿੰਤਾ ਪੋਹ ਨਹੀਂ ਸਕਦੀ,
There is no fear, doubt, suffering or anxiety there;
तह भउ भरमा सोगु न चिंता ॥
ਆਵਣੁਜਾਵਣੁਮਿਰਤੁਹੋਤਾ
ਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ।
there is no coming or going, and no death there.
आवणु जावणु मिरतु न होता ॥
ਤਹਸਦਾਅਨੰਦਅਨਹਤਆਖਾਰੇ
ਉਥੇ ਸਦਾ ਇਕ-ਰਸ ਆਤਮਕ ਆਨੰਦ ਦੇ (ਮਾਨੋ) ਅਖਾੜੇ ਲੱਗੇ ਰਹਿੰਦੇ ਹਨ,
There is eternal bliss, and the unstruck celestial music there.
तह सदा अनंद अनहत आखारे ॥
ਭਗਤਵਸਹਿਕੀਰਤਨਆਧਾਰੇ॥੭॥
ਉਥੇ ਭਗਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਸਰੇ ਵੱਸਦੇ ਹਨ ॥੭॥
The devotees dwell there, with the Kirtan of the Lord's Praises as their support. ||7||
भगत वसहि कीरतन आधारे ॥७॥
ਪਾਰਬ੍ਰਹਮਕਾਅੰਤੁਪਾਰੁ
(ਹੇ ਭਾਈ! ਜਿਸ ਪਰਮਾਤਮਾ ਦੀ ਇਹ ਰਚਨਾ ਰਚੀ ਹੋਈ ਹੈ) ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ।
There is no end or limitation to the Supreme Lord God.
पारब्रहम का अंतु न पारु ॥
ਕਉਣੁਕਰੈਤਾਕਾਬੀਚਾਰੁ
(ਜਗਤ ਵਿਚ) ਕੋਈ ਐਸਾ ਮਨੁੱਖ ਨਹੀਂ ਹੈ, ਜੋ ਉਸ ਦੇ ਗੁਣਾਂ ਦਾ ਅੰਤ ਪਾਣ ਦਾ ਵਿਚਾਰ ਕਰ ਸਕੇ।
Who can embrace His contemplation?
कउणु करै ता का बीचारु ॥
ਕਹੁਨਾਨਕਜਿਸੁਕਿਰਪਾਕਰੈ
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ,
Says Nanak, when the Lord showers His Mercy,
कहु नानक जिसु किरपा करै ॥
ਨਿਹਚਲਥਾਨੁਸਾਧਸੰਗਿਤਰੈ॥੮॥੪॥
ਸਾਧ ਸੰਗਤਿ ਵਿਚ ਰਹਿ ਕੇ ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੮॥੪॥
the imperishable home is obtained; in the Saadh Sangat, you shall be saved. ||8||4||
निहचल थानु साधसंगि तरै ॥८॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ