ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ — Ang 237

ਅੰਗ 237
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਹਜੇਦੁਬਿਧਾਤਨਕੀਨਾਸੀ॥
ਤਾਂ ਭੀ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਹਿਰਦੇ ਵਿਚੋਂ ਮੇਰ-ਤੇਰ ਦੂਰ ਹੋ ਜਾਂਦੀ ਹੈ।
In peace, their bodies' duality is eliminated.
सहजे दुबिधा तन की नासी ॥
LINE 02
ਜਾਕੈਸਹਜਿਮਨਿਭਇਆਅਨੰਦੁ॥
(ਹੇ ਭਾਈ!) ਆਤਮਕ ਅਡੋਲਤਾ ਦੇ ਕਾਰਨ ਜਿਸ ਮਨੁੱਖ ਦੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ,
Bliss comes naturally to their minds.
जा कै सहजि मनि भइआ अनंदु ॥
LINE 03
ਤਾਕਉਭੇਟਿਆਪਰਮਾਨੰਦੁ੫॥॥
ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ ਹੈ ॥੫॥
They meet the Lord, the Embodiment of Supreme Bliss. ||5||
ता कउ भेटिआ परमानंदु ॥५॥
LINE 04
ਸਹਜੇਅੰਮ੍ਰਿਤੁਪੀਓਨਾਮੁ॥
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ,
In peaceful poise, they drink in the Ambrosial Nectar of the Naam, the Name of the Lord.
सहजे अंम्रितु पीओ नामु ॥
LINE 05
ਸਹਜੇਕੀਨੋਜੀਅਕੋਦਾਨੁ॥
ਇਸ ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹ (ਹੋਰਨਾਂ ਨੂੰ ਭੀ) ਆਤਮਕ ਜੀਵਨ ਦੀ ਦਾਤ ਦੇਂਦਾ ਹੈ;
In peace and poise, they give to the poor.
सहजे कीनो जीअ को दानु ॥
LINE 06
ਸਹਜਕਥਾਮਹਿਆਤਮੁਰਸਿਆ॥
ਆਤਮਕ ਅਡੋਲਤਾ ਪੈਦਾ ਕਰਨ ਵਾਲੀਆਂ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਉਸ ਦੀ ਜਿੰਦ ਰਚੀ-ਮਿਚੀ ਰਹਿੰਦੀ ਹੈ,
Their souls naturally delight in the Lord's Sermon.
सहज कथा महि आतमु रसिआ ॥
LINE 07
ਤਾਕੈਸੰਗਿਅਬਿਨਾਸੀਵਸਿਆ੬॥॥
ਉਸ ਦੇ ਹਿਰਦੇ ਵਿਚ ਅਬਿਨਾਸੀ ਪਰਮਾਤਮਾ ਆ ਵੱਸਦਾ ਹੈ ॥੬॥
The Imperishable Lord abides with them. ||6||
ता कै संगि अबिनासी वसिआ ॥६॥
LINE 08
ਸਹਜੇਆਸਣੁਅਸਥਿਰੁਭਾਇਆ॥
ਆਤਮਕ ਅਡੋਲਤਾ ਵਿਚ ਉਸ ਦਾ ਸਦਾ-ਟਿਕਵਾਂ ਟਿਕਾਣਾ ਬਣਿਆ ਰਹਿੰਦਾ ਹੈ ਤੇ ਉਸ ਨੂੰ ਉਹ ਟਿਕਾਣਾ ਚੰਗਾ ਲੱਗਦਾ ਹੈ,
In peace and poise, they assume the unchanging position.
सहजे आसणु असथिरु भाइआ ॥
LINE 09
ਸਹਜੇਅਨਹਤਸਬਦੁਵਜਾਇਆ॥
ਆਤਮਕ ਅਡੋਲਤਾ ਵਿਚ ਟਿਕ ਕੇ ਹੀ ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਪ੍ਰਬਲ ਕਰੀ ਰੱਖਦਾ ਹੈ;
In peace and poise, the unstruck vibration of the Shabad resounds.
सहजे अनहत सबदु वजाइआ ॥
LINE 10
ਸਹਜੇਰੁਣਝੁਣਕਾਰੁਸੁਹਾਇਆ॥
ਆਤਮਕ ਅਡੋਲਤਾ ਦੇ ਕਾਰਨ ਹੀ ਉਸ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਸੁਹਾਵਣੀ ਬਣੀ ਰਹਿੰਦੀ ਹੈ।
In peace and poise, the celestial bells resound.
सहजे रुण झुणकारु सुहाइआ ॥
LINE 11
ਤਾਕੈਘਰਿਪਾਰਬ੍ਰਹਮੁਸਮਾਇਆ੭॥॥
(ਹੇ ਭਾਈ!) ਉਸ ਦੇ ਹਿਰਦੇ ਵਿਚ ਪਰਮਾਤਮਾ ਸਦਾ ਪਰਗਟ ਰਹਿੰਦਾ ਹੈ ॥੭॥
Within their homes, the Supreme Lord God is pervading. ||7||
ता कै घरि पारब्रहमु समाइआ ॥७॥
LINE 12
ਸਹਜੇਜਾਕਉਪਰਿਓਕਰਮਾ॥
(ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਆਤਮਕ ਅਡੋਲਤਾ ਵਿਚ ਟਿਕਦਾ ਹੈ,
With intuitive ease, they meet the Lord, according to their karma.
सहजे जा कउ परिओ करमा ॥
LINE 13
ਸਹਜੇਗੁਰੁਭੇਟਿਓਸਚੁਧਰਮਾ॥
ਉਸ ਨੂੰ ਗੁਰੂ ਮਿਲਦਾ ਹੈ, ਸਦਾ-ਥਿਰ ਨਾਮ ਦੇ ਸਿਮਰਨ ਨੂੰ ਉਹ ਆਪਣਾ ਧਰਮ ਬਣਾ ਲੈਂਦਾ ਹੈ।
With intuitive ease, they meet with the Guru, in the true Dharma.
सहजे गुरु भेटिओ सचु धरमा ॥
LINE 14
ਜਾਕੈਸਹਜੁਭਇਆਸੋਜਾਣੈ॥
(ਪਰ ਇਹ ਸਹਜ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ) ਜਿਸ ਮਨੁੱਖ ਦੇ ਅੰਦਰ ਇਹ ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਉਹੀ ਮਨੁੱਖ ਉਸ ਨੂੰ ਸਮਝ ਸਕਦਾ ਹੈ,
Those who know, attain the poise of intuitive peace.
जा कै सहजु भइआ सो जाणै ॥
LINE 15
ਨਾਨਕਦਾਸਤਾਕੈਕੁਰਬਾਣੈ੮੩॥॥॥
ਦਾਸ ਨਾਨਕ ਉਸ (ਵਡ-ਭਾਗੀ ਮਨੁੱਖ) ਤੋਂ ਕੁਰਬਾਨ ਜਾਂਦਾ ਹੈ ॥੮॥੩॥
Slave Nanak is a sacrifice to them. ||8||3||
नानक दास ता कै कुरबाणै ॥८॥३॥
LINE 16
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
LINE 17
ਪ੍ਰਥਮੇਗਰਭਵਾਸਤੇਟਰਿਆ॥
(ਹੇ ਭਾਈ!) ਜੀਵ ਪਹਿਲਾਂ ਮਾਂ ਦੇ ਪੇਟ ਵਿਚ ਵੱਸਣ ਤੋਂ ਖ਼ਲਾਸੀ ਹਾਸਲ ਕਰਦਾ ਹੈ,
First, they come forth from the womb.
प्रथमे गरभ वास ते टरिआ ॥
LINE 18
ਪੁਤ੍ਰਕਲਤ੍ਰਕੁਟੰਬਸੰਗਿਜੁਰਿਆ॥
(ਜਗਤ ਵਿਚ ਜਨਮ ਲੈ ਕੇ ਫਿਰ ਸਹਜੇ ਸਹਜੇ ਜਵਾਨੀ ਤੇ ਪਹੁੰਚ ਕੇ) ਪੁੱਤ੍ਰ ਇਸਤ੍ਰੀ ਆਦਿਕ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ,
They become attached to their children, spouses and families.
पुत्र कलत्र कुटंब संगि जुरिआ ॥
LINE 19
ਭੋਜਨੁਅਨਿਕਪ੍ਰਕਾਰਬਹੁਕਪਰੇ॥
ਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮਾਂ ਦੇ ਕੱਪੜੇ ਪਹਿਨਦਾ ਹੈ (ਸਾਰੀ ਉਮਰ ਇਹਨਾਂ ਰੰਗਾਂ ਵਿਚ ਹੀ ਮਸਤ ਰਹਿ ਕੇ ਕੁਰਾਹੇ ਪਿਆ ਰਹਿੰਦਾ ਹੈ,
The foods of various sorts and appearances
भोजनु अनिक प्रकार बहु कपरे ॥
LINE 20
ਸਰਪਰਗਵਨੁਕਰਹਿਗੇਬਪੁਰੇ੧॥॥
ਪਰ ਅਜੇਹੇ ਬੰਦੇ ਭੀ) ਜ਼ਰੂਰ ਯਤੀਮਾਂ ਵਾਂਗ ਹੀ (ਜਗਤ ਤੋਂ) ਕੂਚ ਕਰ ਜਾਣਗੇ ॥੧॥
will surely pass away, O wretched mortal! ||1||
सरपर गवनु करहिगे बपुरे ॥१॥
LINE 21
ਕਵਨੁਅਸਥਾਨੁਜੋਕਬਹੁਨਟਰੈ॥
(ਹੇ ਭਾਈ!) ਉਹ ਕੇਹੜਾ ਥਾਂ ਹੈ ਜੇਹੜਾ ਸਦਾ ਅਟੱਲ ਰਹਿੰਦਾ ਹੈ?
What is that place which never perishes?
कवनु असथानु जो कबहु न टरै ॥
LINE 22
ਕਵਨੁਸਬਦੁਜਿਤੁਦੁਰਮਤਿਹਰੈ੧॥॥ਰਹਾਉ॥
ਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ (ਮਨੁੱਖ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ? ॥੧॥ ਰਹਾਉ ॥
What is that Word by which the dirt of the mind is removed? ||1||Pause||
कवनु सबदु जितु दुरमति हरै ॥१॥ रहाउ ॥
LINE 23
ਇੰਦ੍ਰਪੁਰੀਮਹਿਸਰਪਰਮਰਣਾ॥
(ਹੇ ਭਾਈ! ਹੋਰਨਾਂ ਦੀ ਤਾਂ ਗੱਲ ਹੀ ਕੀਹ ਹੈ?) ਇੰਦ੍ਰ-ਪੁਰੀ ਵਿਚ ਭੀ ਮੌਤ ਜ਼ਰੂਰ ਆ ਜਾਂਦੀ ਹੈ।
In the Realm of Indra, death is sure and certain.
इंद्र पुरी महि सरपर मरणा ॥
LINE 24
ਬ੍ਰਹਮਪੁਰੀਨਿਹਚਲੁਨਹੀਰਹਣਾ॥
ਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ।
The Realm of Brahma shall not remain permanent.
ब्रहम पुरी निहचलु नही रहणा ॥
LINE 25
ਸਿਵਪੁਰੀਕਾਹੋਇਗਾਕਾਲਾ॥
ਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਇਗਾ।
The Realm of Shiva shall also perish.
सिव पुरी का होइगा काला ॥
LINE 26
ਤ੍ਰੈਗੁਣਮਾਇਆਬਿਨਸਿਬਿਤਾਲਾ੨॥॥
(ਪਰ ਜਗਤ) ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੨॥
The three dispositions, Maya and the demons shall vanish. ||2||
त्रै गुण माइआ बिनसि बिताला ॥२॥
LINE 27
ਗਿਰਿਤਰਧਰਣਿਗਗਨਅਰੁਤਾਰੇ॥
(ਹੇ ਭਾਈ!) ਪਹਾੜ, ਰੁੱਖ, ਧਰਤੀ, ਆਕਾਸ਼ ਅਤੇ ਤਾਰੇ;
The mountains, the trees, the earth, the sky and the stars;
गिरि तर धरणि गगन अरु तारे ॥
LINE 28
ਰਵਿਸਸਿਪਵਣੁਪਾਵਕੁਨੀਰਾਰੇ॥
ਸੂਰਜ, ਚੰਦ, ਹਵਾ, ਅੱਗ, ਪਾਣੀ, ਦਿਨ ਤੇ ਰਾਤ;
the sun, the moon, the wind, water and fire;
रवि ससि पवणु पावकु नीरारे ॥
LINE 29
ਦਿਨਸੁਰੈਣਿਬਰਤਅਰੁਭੇਦਾ॥
ਵਰਤ ਆਦਿਕ ਵਖ ਵਖ ਕਿਸਮ ਦੀਆਂ ਮਰਯਾਦਾ;
day and night, fasting days and their determination;
दिनसु रैणि बरत अरु भेदा ॥
LINE 30
ਸਾਸਤਸਿੰਮ੍ਰਿਤਿਬਿਨਸਹਿਗੇਬੇਦਾ੩॥॥
ਵੇਦ, ਸਿਮ੍ਰਿਤੀਆਂ, ਸ਼ਾਸਤ੍ਰ-ਇਹ ਸਭ ਕੁਝ ਆਖ਼ਰ ਨਾਸ ਹੋ ਜਾਣਗੇ ॥੩॥
the Shaastras, the Simritees and the Vedas shall pass away. ||3||
सासत सिंम्रिति बिनसहिगे बेदा ॥३॥
LINE 31
ਤੀਰਥਦੇਵਦੇਹੁਰਾਪੋਥੀ॥
(ਹੇ ਭਾਈ!) ਤੀਰਥ, ਦੇਵਤੇ, ਮੰਦਰ, (ਧਰਮ-) ਪੁਸਤਕਾਂ;
The sacred shrines of pilgrimage, gods, temples and holy books;
तीरथ देव देहुरा पोथी ॥
LINE 32
ਮਾਲਾਤਿਲਕੁਸੋਚਪਾਕਹੋਤੀ॥
ਮਾਲਾ, ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ;
rosaries, ceremonial tilak marks on the forehead, meditative people, the pure, and the performers of burnt offerings;
माला तिलकु सोच पाक होती ॥
LINE 33
ਧੋਤੀਡੰਡਉਤਿਪਰਸਾਦਨਭੋਗਾ॥
(ਨੇਤੀ-) ਧੋਤੀ ਤੇ ਡੰਡਉਤ-ਨਮਸਕਾਰਾਂ;
wearing loin cloths, bowing in reverence and the enjoyment of sacred foods
धोती डंडउति परसादन भोगा ॥
LINE 34
ਗਵਨੁਕਰੈਗੋਸਗਲੋਲੋਗਾ੪॥॥
(ਦੂਜੇ ਪਾਸੇ) ਮਹਲਾਂ ਦੇ ਭੋਗ-ਬਿਲਾਸ-ਸਾਰਾ ਜਗਤ ਹੀ (ਆਖ਼ਰ) ਕੂਚ ਕਰ ਜਾਇਗਾ ॥੪॥
- all these, and all people, shall pass away. ||4||
गवनु करैगो सगलो लोगा ॥४॥
LINE 35
ਜਾਤਿਵਰਨਤੁਰਕਅਰੁਹਿੰਦੂ॥
(ਵਖ ਵਖ) ਜਾਤਾਂ, (ਬ੍ਰਾਹਮਣ, ਖੱਤ੍ਰੀ ਆਦਿਕ) ਵਰਨ, ਮੁਸਲਮਾਨ ਅਤੇ ਹਿੰਦੂ;
Social classes, races, Muslims and Hindus;
जाति वरन तुरक अरु हिंदू ॥
LINE 36
ਪਸੁਪੰਖੀਅਨਿਕਜੋਨਿਜਿੰਦੂ॥
ਪਸ਼ੂ, ਪੰਛੀ, ਅਨੇਕਾਂ ਜੂਨਾਂ ਦੇ ਜੀਵ;
beasts, birds and the many varieties of beings and creatures;
पसु पंखी अनिक जोनि जिंदू ॥
LINE 37
ਸਗਲਪਾਸਾਰੁਦੀਸੈਪਾਸਾਰਾ॥
ਇਹ ਸਾਰਾ ਜਗਤ-ਖਿਲਾਰਾ ਜੋ ਦਿੱਸ ਰਿਹਾ ਹੈ-
the entire world and the visible universe
सगल पासारु दीसै पासारा ॥
LINE 38
ਬਿਨਸਿਜਾਇਗੋਸਗਲਆਕਾਰਾ੫॥॥
ਇਹ ਸਾਰਾ ਦ੍ਰਿਸ਼ਟ-ਮਾਨ ਸੰਸਾਰ (ਆਖ਼ਰ) ਨਾਸ ਹੋ ਜਾਇਗਾ ॥੫॥
- all forms of existence shall pass away. ||5||
बिनसि जाइगो सगल आकारा ॥५॥
LINE 39
ਸਹਜਸਿਫਤਿਭਗਤਿਤਤੁਗਿਆਨਾ॥
(ਪਰ, ਹੇ ਭਾਈ!) ਉਹ (ਉੱਚੀ ਆਤਮਕ ਅਵਸਥਾ-) ਥਾਂ ਸਦਾ ਕਾਇਮ ਰਹਿਣ ਵਾਲੀ ਹੈ ਅਟੱਲ ਹੈ,
Through the Praises of the Lord, devotional worship, spiritual wisdom and the essence of reality,
सहज सिफति भगति ततु गिआना ॥
LINE 40
ਸਦਾਅਨੰਦੁਨਿਹਚਲੁਸਚੁਥਾਨਾ॥
ਤੇ ਉਥੇ ਸਦਾ ਹੀ ਆਨੰਦ ਭੀ ਹੈ, ਜਿਥੇ ਆਤਮਕ ਅਡੋਲਤਾ ਦੇਣ ਵਾਲੀ ਸਿਫ਼ਤ-ਸਾਲਾਹ ਹੋ ਰਹੀ ਹੈ ਜਿਥੇ ਭਗਤੀ ਹੋ ਰਹੀ ਹੈ।
eternal bliss and the imperishable true place are obtained.
सदा अनंदु निहचलु सचु थाना ॥
LINE 41
ਤਹਾਸੰਗਤਿਸਾਧਗੁਣਰਸੈ॥
ਜਿਥੇ ਜਗਤ ਦੇ ਮੂਲ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਰਹੀ ਹੈ, ਉਥੇ ਸਾਧ ਸੰਗਤਿ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ।
There, in the Saadh Sangat, the Company of the Holy, the Lord's Glorious Praises are sung with love.
तहा संगति साध गुण रसै ॥
LINE 42
ਅਨਭਉਨਗਰੁਤਹਾਸਦਵਸੈ੬॥॥
ਉਥੇ ਸਦਾ ਇਕ ਐਸਾ ਨਗਰ ਵੱਸਿਆ ਰਹਿੰਦਾ ਹੈ ਜਿਥੇ ਕਿਸੇ ਕਿਸਮ ਦਾ ਕੋਈ ਡਰ ਪੋਹ ਨਹੀਂ ਸਕਦਾ ॥੬॥
There, in the city of fearlessness, He dwells forever. ||6||
अनभउ नगरु तहा सद वसै ॥६॥
LINE 43
ਤਹਭਉਭਰਮਾਸੋਗੁਨਚਿੰਤਾ॥
(ਹੇ ਭਾਈ!) ਉਸ (ਉੱਚੀ ਆਤਮਕ ਅਵਸਥਾ-) ਥਾਂ ਵਿਚ ਕੋਈ ਡਰ, ਕੋਈ ਭਰਮ, ਕੋਈ ਗ਼ਮ, ਕੋਈ ਚਿੰਤਾ ਪੋਹ ਨਹੀਂ ਸਕਦੀ,
There is no fear, doubt, suffering or anxiety there;
तह भउ भरमा सोगु न चिंता ॥
LINE 44
ਆਵਣੁਜਾਵਣੁਮਿਰਤੁਨਹੋਤਾ॥
ਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ।
there is no coming or going, and no death there.
आवणु जावणु मिरतु न होता ॥
LINE 45
ਤਹਸਦਾਅਨੰਦਅਨਹਤਆਖਾਰੇ॥
ਉਥੇ ਸਦਾ ਇਕ-ਰਸ ਆਤਮਕ ਆਨੰਦ ਦੇ (ਮਾਨੋ) ਅਖਾੜੇ ਲੱਗੇ ਰਹਿੰਦੇ ਹਨ,
There is eternal bliss, and the unstruck celestial music there.
तह सदा अनंद अनहत आखारे ॥
LINE 46
ਭਗਤਵਸਹਿਕੀਰਤਨਆਧਾਰੇ੭॥॥
ਉਥੇ ਭਗਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਸਰੇ ਵੱਸਦੇ ਹਨ ॥੭॥
The devotees dwell there, with the Kirtan of the Lord's Praises as their support. ||7||
भगत वसहि कीरतन आधारे ॥७॥
LINE 47
ਪਾਰਬ੍ਰਹਮਕਾਅੰਤੁਨਪਾਰੁ॥
(ਹੇ ਭਾਈ! ਜਿਸ ਪਰਮਾਤਮਾ ਦੀ ਇਹ ਰਚਨਾ ਰਚੀ ਹੋਈ ਹੈ) ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ।
There is no end or limitation to the Supreme Lord God.
पारब्रहम का अंतु न पारु ॥
LINE 48
ਕਉਣੁਕਰੈਤਾਕਾਬੀਚਾਰੁ॥
(ਜਗਤ ਵਿਚ) ਕੋਈ ਐਸਾ ਮਨੁੱਖ ਨਹੀਂ ਹੈ, ਜੋ ਉਸ ਦੇ ਗੁਣਾਂ ਦਾ ਅੰਤ ਪਾਣ ਦਾ ਵਿਚਾਰ ਕਰ ਸਕੇ।
Who can embrace His contemplation?
कउणु करै ता का बीचारु ॥
LINE 49
ਕਹੁਨਾਨਕਜਿਸੁਕਿਰਪਾਕਰੈ॥
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ,
Says Nanak, when the Lord showers His Mercy,
कहु नानक जिसु किरपा करै ॥
LINE 50
ਨਿਹਚਲਥਾਨੁਸਾਧਸੰਗਿਤਰੈ੮੪॥॥॥
ਸਾਧ ਸੰਗਤਿ ਵਿਚ ਰਹਿ ਕੇ ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੮॥੪॥
the imperishable home is obtained; in the Saadh Sangat, you shall be saved. ||8||4||
निहचल थानु साधसंगि तरै ॥८॥४॥
LINE 51
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
LINE 52
ਜੋਇਸੁਮਾਰੇਸੋਈਸੂਰਾ॥
(ਹੇ ਭਾਈ!) ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ (ਵਿਕਾਰਾਂ ਦੇ ਟਾਕਰੇ ਤੇ) ਬਲੀ ਸੂਰਮਾ ਹੈ,
One who kills this is a spiritual hero.
जो इसु मारे सोई सूरा ॥
LINE 53
ਜੋਇਸੁਮਾਰੇਸੋਈਪੂਰਾ॥
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਸਾਰੇ ਗੁਣਾਂ ਦਾ ਮਾਲਕ ਹੈ।
One who kills this is perfect.
जो इसु मारे सोई पूरा ॥
LINE 54
ਜੋਇਸੁਮਾਰੇਤਿਸਹਿਵਡਿਆਈ॥
ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਲੈਂਦਾ ਹੈ, ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ,
One who kills this obtains glorious greatness.
जो इसु मारे तिसहि वडिआई ॥
LINE 55
ਜੋਇਸੁਮਾਰੇਤਿਸਕਾਦੁਖੁਜਾਈ੧॥॥
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਮਨੁੱਖ ਦਾ (ਹਰੇਕ ਕਿਸਮ ਦਾ) ਦੁੱਖ ਦੂਰ ਹੋ ਜਾਂਦਾ ਹੈ ॥੧॥
One who kills this is freed of suffering. ||1||
जो इसु मारे तिस का दुखु जाई ॥१॥
LINE 56
ਐਸਾਕੋਇਜਿਦੁਬਿਧਾਮਾਰਿਗਵਾਵੈ॥
(ਹੇ ਭਾਈ! ਜਗਤ ਵਿਚ) ਅਜੇਹਾ ਕੋਈ ਵਿਰਲਾ ਮਨੁੱਖ ਹੈ, ਜੇਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦਾ ਹੈ।
How rare is such a person, who kills and casts off duality.
ऐसा कोइ जि दुबिधा मारि गवावै ॥
LINE 57
ਇਸਹਿਮਾਰਿਰਾਜਜੋਗੁਕਮਾਵੈ੧॥॥ਰਹਾਉ॥
ਜੇਹੜਾ ਇਸ ਮੇਰ-ਤੇਰ ਨੂੰ ਮਾਰ ਲੈਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅੱਭਿਆਸੀ ਹੈ ॥੧॥ ਰਹਾਉ ॥
Killing it, he attains Raja Yoga, the Yoga of meditation and success. ||1||Pause||
इसहि मारि राज जोगु कमावै ॥१॥ रहाउ ॥