ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਹਰਿਹਰਿਨਾਮਿਮਜਨੁਕਰਿਸੂਚੇ॥
(ਹੇ ਭਾਈ!) ਪਰਮਾਤਮਾ ਦੇ ਨਾਮ (-ਤੀਰਥ ਵਿਚ ਇਸ਼ਨਾਨ ਕਰ ਕੇ ਸੁੱਚੇ (ਜੀਵਨ ਵਾਲਾ ਬਣ ਜਾਈਦਾ ਹੈ)।
Taking my cleansing bath in the Name of the Lord, Har, Har, I have been purified.
हरि हरि नामि मजनु करि सूचे ॥
ਕੋਟਿਗ੍ਰਹਣਪੁੰਨਫਲਮੂਚੇ॥੧॥ਰਹਾਉ॥
(ਨਾਮ-ਤੀਰਥ ਵਿਚ ਇਸ਼ਨਾਨ ਕੀਤਿਆਂ) ਕ੍ਰੋੜਾਂ ਗ੍ਰਹਣਾਂ ਸਮੇ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਭੀ ਵਧੀਕ ਫਲ ਮਿਲਦੇ ਹਨ ॥੧॥ ਰਹਾਉ ॥
Its reward surpasses the giving of charity at millions of solar eclipses. ||1||Pause||
कोटि ग्रहण पुंन फल मूचे ॥१॥ रहाउ ॥
ਹਰਿਕੇਚਰਣਰਿਦੇਮਹਿਬਸੇ॥
(ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸ ਪੈਣ,
With the Lord's Feet abiding in the heart,
हरि के चरण रिदे महि बसे ॥
ਜਨਮਜਨਮਕੇਕਿਲਵਿਖਨਸੇ॥੧॥
ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ ॥੧॥
the sinful mistakes of countless incarnations are removed. ||1||
जनम जनम के किलविख नसे ॥१॥
ਸਾਧਸੰਗਿਕੀਰਤਨਫਲੁਪਾਇਆ॥
(ਹੇ ਭਾਈ! ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਫਲ ਪ੍ਰਾਪਤ ਕਰ ਲਿਆ,
I have obtained the reward of the Kirtan of the Lord's Praises, in the Saadh Sangat, the Company of the Holy.
साधसंगि कीरतन फलु पाइआ ॥
ਜਮਕਾਮਾਰਗੁਦ੍ਰਿਸਟਿਨਆਇਆ॥੨॥
ਜਮਾਂ ਦਾ ਰਸਤਾ ਉਸ ਦੀ ਨਜ਼ਰੀਂ ਭੀ ਨ ਪਿਆ (ਆਤਮਕ ਮੌਤ ਉਸ ਦੇ ਕਿਤੇ ਨੇੜੇ ਭੀ ਨਾਹ ਢੁੱਕੀ) ॥੨॥
I no longer have to gaze upon the way of death. ||2||
जम का मारगु द्रिसटि न आइआ ॥२॥
ਮਨਬਚਕ੍ਰਮਗੋਵਿੰਦਅਧਾਰੁ॥
(ਹੇ ਭਾਈ! ਜਿਸ ਮਨੁੱਖ ਨੇ) ਆਪਣੇ ਮਨ ਦਾ ਆਪਣੇ ਬੋਲਾਂ ਦਾ ਆਪਣੇ ਕੰਮਾਂ ਦਾ ਆਸਰਾ ਪਰਮਾਤਮਾ (ਦੇ ਨਾਮ) ਨੂੰ ਬਣਾ ਲਿਆ,
In thought, word and deed, seek the Support of the Lord of the Universe;
मन बच क्रम गोविंद अधारु ॥
ਤਾਤੇਛੁਟਿਓਬਿਖੁਸੰਸਾਰੁ॥੩॥
ਉਸ ਤੋਂ ਸੰਸਾਰ (ਦਾ ਮੋਹ) ਪਰੇ ਹਟ ਗਿਆ, ਉਸ ਤੋਂ (ਵਿਕਾਰਾਂ ਦਾ ਉਹ) ਜ਼ਹਰ ਪਰੇ ਰਹਿ ਗਿਆ (ਜੋ ਮਨੁੱਖ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ॥੩॥
thus you shall be saved from the poisonous world-ocean. ||3||
ता ते छुटिओ बिखु संसारु ॥३॥
ਕਰਿਕਿਰਪਾਪ੍ਰਭਿਕੀਨੋਅਪਨਾ॥
ਮਿਹਰ ਕਰ ਕੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ,
Granting His Grace, God has made me His Own.
करि किरपा प्रभि कीनो अपना ॥
ਨਾਨਕਜਾਪੁਜਪੇਹਰਿਜਪਨਾ॥੪॥੮੬॥੧੫੫॥
ਹੇ ਨਾਨਕ! ਉਹ ਮਨੁੱਖ ਸਦਾ ਪ੍ਰਭੂ ਦਾ ਜਾਪ ਜਪਦਾ ਹੈ ਪ੍ਰਭੂ ਦਾ ਭਜਨ ਕਰਦਾ ਹੈ ॥੪॥੮੬॥੧੫੫॥
Nanak chants and meditates on the Chant of the Lord's Name. ||4||86||155||
नानक जापु जपे हरि जपना ॥४॥८६॥१५५॥
WWW.GURBANI.WORLD