ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਪਉਸਰਣਾਈਜਿਨਿਹਰਿਜਾਤੇ॥
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ਉਸ ਦੀ ਸਰਨ ਪਿਆ ਰਹੁ,
Seek the Sanctuary of those who have come to know the Lord.
पउ सरणाई जिनि हरि जाते ॥
ਮਨੁਤਨੁਸੀਤਲੁਚਰਣਹਰਿਰਾਤੇ॥੧॥
(ਕਿਉਂਕਿ) ਪ੍ਰਭੂ-ਚਰਨਾਂ ਵਿਚ ਪਿਆਰ ਪਾਇਆਂ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ (ਭਾਵ, ਹਰੇਕ ਇੰਦ੍ਰਾ) ਸ਼ਾਂਤ ਹੋ ਜਾਂਦਾ ਹੈ ॥੧॥
Your mind and body shall become cool and peaceful, imbued with the Feet of the Lord. ||1||
मनु तनु सीतलु चरण हरि राते ॥१॥
ਭੈਭੰਜਨਪ੍ਰਭਮਨਿਨਬਸਾਹੀ॥
(ਹੇ ਭਾਈ! ਜੇਹੜੇ ਮਨੁੱਖ) ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ,
If God, the Destroyer of fear, does not dwell within your mind,
भै भंजन प्रभ मनि न बसाही ॥
ਡਰਪਤਡਰਪਤਜਨਮਬਹੁਤੁਜਾਹੀ॥੧॥ਰਹਾਉ॥
ਉਹਨਾਂ ਦੇ ਅਨੇਕਾਂ ਜਨਮ ਇਹਨਾਂ ਡਰਾਂ ਤੋਂ ਕੰਬਦਿਆਂ ਹੀ ਬੀਤ ਜਾਂਦੇ ਹਨ ॥੧॥ ਰਹਾਉ ॥
you shall spend countless incarnations in fear and dread. ||1||Pause||
डरपत डरपत जनम बहुतु जाही ॥१॥ रहाउ ॥
ਜਾਕੈਰਿਦੈਬਸਿਓਹਰਿਨਾਮ॥
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ,
Those who have the Lord's Name dwelling within their hearts
जा कै रिदै बसिओ हरि नाम ॥
ਸਗਲਮਨੋਰਥਤਾਕੇਪੂਰਨਕਾਮ॥੨॥
ਉਸ ਦੇ ਸਾਰੇ ਕੰਮ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ॥੨॥
have all their desires and tasks fulfilled. ||2||
सगल मनोरथ ता के पूरन काम ॥२॥
ਜਨਮੁਜਰਾਮਿਰਤੁਜਿਸੁਵਾਸਿ॥
(ਹੇ ਭਾਈ!) ਸਾਡਾ ਜੀਊਣ, ਸਾਡਾ ਬੁਢੇਪਾ ਤੇ ਸਾਡੀ ਮੌਤ ਜਿਸ ਪਰਮਾਤਮਾ ਦੇ ਵੱਸ ਵਿਚ ਹੈ,
Birth, old age and death are in His Power,
जनमु जरा मिरतु जिसु वासि ॥
ਸੋਸਮਰਥੁਸਿਮਰਿਸਾਸਿਗਿਰਾਸਿ॥੩॥
ਉਸ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਤੇ ਹਰੇਕ ਗਿਰਾਹੀ ਦੇ ਨਾਲ ਸਿਮਰਦਾ ਰਹੁ ॥੩॥
so remember that All-powerful Lord with each breath and morsel of food. ||3||
सो समरथु सिमरि सासि गिरासि ॥३॥
ਮੀਤੁਸਾਜਨੁਸਖਾਪ੍ਰਭੁਏਕ॥
(ਹੇ ਭਾਈ!) ਉਸ ਮਾਲਕ-ਪ੍ਰਭੂ ਦਾ ਨਾਮ ਹੀ (ਸਾਡੀ ਜ਼ਿੰਦਗੀ ਦਾ) ਸਹਾਰਾ ਹੈ।
The One God is my Intimate, Best Friend and Companion.
मीतु साजनु सखा प्रभु एक ॥
ਨਾਮੁਸੁਆਮੀਕਾਨਾਨਕਟੇਕ॥੪॥੮੭॥੧੫੬॥
ਹੇ ਨਾਨਕ! (ਆਖ-) ਇਕ ਪਰਮਾਤਮਾ ਹੀ (ਸਾਡਾ ਜੀਵਾਂ ਦਾ) ਮਿੱਤਰ ਹੈ ਸੱਜਣ ਹੈ ਸਾਥੀ ਹੈ ॥੪॥੮੭॥੧੫੬॥
The Naam, the Name of my Lord and Master, is Nanak's only Support. ||4||87||156||
नामु सुआमी का नानक टेक ॥४॥८७॥१५६॥
WWW.GURBANI.WORLD