GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 913
Display Settings
Translations
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
ਕਾਹੂਬਿਹਾਵੈਰੰਗਰਸਰੂਪ
(ਭਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਭੀ) ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ-ਤਮਾਸ਼ਿਆਂ, ਦੁਨੀਆ ਦੇ ਸੋਹਣੇ ਰੂਪਾਂ ਅਤੇ ਪਦਾਰਥਾਂ ਦੇ ਰਸਾਂ-ਸੁਆਦਾਂ ਵਿਚ ਬੀਤ ਰਹੀ ਹੈ;
Some pass their lives enjoying pleasures and beauty.
काहू बिहावै रंग रस रूप ॥
ਕਾਹੂਬਿਹਾਵੈਮਾਇਬਾਪਪੂਤ
ਕਿਸੇ ਦੀ ਉਮਰ ਮਾਂ ਪਿਉ ਪੁੱਤਰ ਆਦਿਕ ਪਰਵਾਰ ਦੇ ਮੋਹ ਵਿਚ ਗੁਜ਼ਰ ਰਹੀ ਹੈ;
Some pass their lives with their mothers, fathers and children.
काहू बिहावै माइ बाप पूत ॥
ਕਾਹੂਬਿਹਾਵੈਰਾਜਮਿਲਖਵਾਪਾਰਾ
ਕਿਸੇ ਮਨੁੱਖ ਦੀ ਉਮਰ ਰਾਜ ਮਾਣਨ, ਭੁਇਂ ਦੀ ਮਾਲਕੀ, ਵਪਾਰ ਆਦਿਕ ਕਰਨ ਵਿਚ ਲੰਘ ਰਹੀ ਹੈ।
Some pass their lives in power, estates and trade.
काहू बिहावै राज मिलख वापारा ॥
ਸੰਤਬਿਹਾਵੈਹਰਿਨਾਮਅਧਾਰਾ॥੧॥
(ਸਿਰਫ਼) ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜ਼ਰਦੀ ਹੈ ॥੧॥
The Saints pass their lives with the support of the Lord's Name. ||1||
संत बिहावै हरि नाम अधारा ॥१॥
ਰਚਨਾਸਾਚੁਬਨੀ
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ।
The world is the creation of the True Lord.
रचना साचु बनी ॥
ਸਭਕਾਏਕੁਧਨੀ॥੧॥ਰਹਾਉ
ਇਕ ਉਹੀ ਹਰੇਕ ਜੀਵ ਦਾ ਮਾਲਕ ਹੈ ॥੧॥ ਰਹਾਉ ॥
He alone is the Master of all. ||1||Pause||
सभ का एकु धनी ॥१॥ रहाउ ॥
ਕਾਹੂਬਿਹਾਵੈਬੇਦਅਰੁਬਾਦਿ
ਕਿਸੇ ਮਨੁੱਖ ਦੀ ਉਮਰ ਵੇਦ ਆਦਿਕ ਧਰਮ-ਪੁਸਤਕ ਪੜ੍ਹਨ ਅਤੇ (ਧਾਰਮਿਕ) ਚਰਚਾ ਵਿਚ ਗੁਜ਼ਰ ਰਹੀ ਹੈ;
Some pass their lives in arguments and debates about scriptures.
काहू बिहावै बेद अरु बादि ॥
ਕਾਹੂਬਿਹਾਵੈਰਸਨਾਸਾਦਿ
ਕਿਸੇ ਮਨੁੱਖ ਦੀ ਜ਼ਿੰਦਗੀ ਜੀਭ ਦੇ ਸੁਆਦ ਵਿਚ ਬੀਤ ਰਹੀ ਹੈ;
Some pass their lives tasting flavors.
काहू बिहावै रसना सादि ॥
ਕਾਹੂਬਿਹਾਵੈਲਪਟਿਸੰਗਿਨਾਰੀ
ਕਿਸੇ ਦੀ ਉਮਰ ਇਸਤ੍ਰੀ ਨਾਲ ਕਾਮ-ਪੂਰਤੀ ਵਿਚ ਲੰਘਦੀ ਜਾਂਦੀ ਹੈ।
Some pass their lives attached to women.
काहू बिहावै लपटि संगि नारी ॥
ਸੰਤਰਚੇਕੇਵਲਨਾਮਮੁਰਾਰੀ॥੨॥
ਸੰਤ ਹੀ ਸਿਰਫ਼ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰ​‍ਦੇ ਹਨ ॥੨॥
The Saints are absorbed only in the Name of the Lord. ||2||
संत रचे केवल नाम मुरारी ॥२॥
ਕਾਹੂਬਿਹਾਵੈਖੇਲਤਜੂਆ
ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ;
Some pass their lives gambling.
काहू बिहावै खेलत जूआ ॥
ਕਾਹੂਬਿਹਾਵੈਅਮਲੀਹੂਆ
ਕੋਈ ਮਨੁੱਖ ਅਫ਼ੀਮ ਆਦਿਕ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿਚ ਹੀ ਗੁਜ਼ਰਦੀ ਹੈ;
Some pass their lives getting drunk.
काहू बिहावै अमली हूआ ॥
ਕਾਹੂਬਿਹਾਵੈਪਰਦਰਬਚੋੁਰਾਏ
ਕਿਸੇ ਦੀ ਉਮਰ ਪਰਾਇਆ ਧਨ ਚੁਰਾਂਦਿਆਂ ਬੀਤਦੀ ਹੈ;
Some pass their lives stealing the property of others.
काहू बिहावै पर दरब चुोराए ॥
ਹਰਿਜਨਬਿਹਾਵੈਨਾਮਧਿਆਏ॥੩॥
ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ ॥੩॥
The humble servants of the Lord pass their lives meditating on the Naam. ||3||
हरि जन बिहावै नाम धिआए ॥३॥
ਕਾਹੂਬਿਹਾਵੈਜੋਗਤਪਪੂਜਾ
ਕਿਸੇ ਮਨੁੱਖ ਦੀ ਉਮਰ ਜੋਗ-ਸਾਧਨ ਕਰਦਿਆਂ, ਕਿਸੇ ਦੀ ਧੂਣੀਆਂ ਤਪਾਂਦਿਆਂ, ਕਿਸੇ ਦੀ ਦੇਵ-ਪੂਜਾ ਕਰਦਿਆਂ ਗੁਜ਼ਰਦੀ ਹੈ;
Some pass their lives in Yoga, strict meditation, worship and adoration.
काहू बिहावै जोग तप पूजा ॥
ਕਾਹੂਰੋਗਸੋਗਭਰਮੀਜਾ
ਕਿਸੇ ਬੰਦੇ ਦੀ ਉਮਰ ਰੋਗਾਂ ਵਿਚ, ਗ਼ਮਾਂ ਵਿਚ, ਅਨੇਕਾਂ ਭਟਕਣਾਂ ਵਿਚ ਬੀਤਦੀ ਹੈ;
Some, in sickness, sorrow and doubt.
काहू रोग सोग भरमीजा ॥
ਕਾਹੂਪਵਨਧਾਰਜਾਤਬਿਹਾਏ
ਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾਯਾਮ ਕਰਦਿਆਂ ਲੰਘ ਜਾਂਦੀ ਹੈ;
Some pass their lives practicing control of the breath.
काहू पवन धार जात बिहाए ॥
ਸੰਤਬਿਹਾਵੈਕੀਰਤਨੁਗਾਏ॥੪॥
ਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ॥੪॥
The Saints pass their lives singing the Kirtan of the Lord's Praises. ||4||
संत बिहावै कीरतनु गाए ॥४॥
ਕਾਹੂਬਿਹਾਵੈਦਿਨੁਰੈਨਿਚਾਲਤ
ਕਿਸੇ ਦੀ ਉਮਰ ਬੀਤਦੀ ਹੈ ਦਿਨੇ ਰਾਤ ਤੁਰਦਿਆਂ;
Some pass their lives walking day and night.
काहू बिहावै दिनु रैनि चालत ॥
ਕਾਹੂਬਿਹਾਵੈਸੋਪਿੜੁਮਾਲਤ
ਪਰ ਕਿਸੇ ਦੀ ਲੰਘਦੀ ਹੈ ਇਕੋ ਥਾਂ ਮੱਲ ਕੇ ਬੈਠੇ ਰਿਹਾਂ;
Some pass their lives on the fields of battle.
काहू बिहावै सो पिड़ु मालत ॥
ਕਾਹੂਬਿਹਾਵੈਬਾਲਪੜਾਵਤ
ਕਿਸੇ ਮਨੁੱਖ ਦੀ ਉਮਰ ਮੁੰ​‍ਡੇ ਪੜ੍ਹਾਉਂਦਿਆਂ ਲੰਘ ਜਾਂਦੀ ਹੈ;
Some pass their lives teaching children.
काहू बिहावै बाल पड़ावत ॥
ਸੰਤਬਿਹਾਵੈਹਰਿਜਸੁਗਾਵਤ॥੫॥
ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਿਆਂ ॥੫॥
The Saints pass their lives singing the Lord's Praise. ||5||
संत बिहावै हरि जसु गावत ॥५॥
ਕਾਹੂਬਿਹਾਵੈਨਟਨਾਟਿਕਨਿਰਤੇ
ਕਿਸੇ ਮਨੁੱਖ ਦੀ ਜ਼ਿੰਦਗੀ ਨਟਾਂ ਵਾਲੇ ਨਾਟਕ ਅਤੇ ਨਾਚ ਕਰਦਿਆਂ ਗੁਜ਼ਰਦੀ ਹੈ;
Some pass their lives as actors, acting and dancing.
काहू बिहावै नट नाटिक निरते ॥
ਕਾਹੂਬਿਹਾਵੈਜੀਆਇਹਹਿਰਤੇ
ਕਿਸੇ ਮਨੁੱਖ ਦੀ ਇਹ ਉਮਰ ਡਾਕੇ ਮਾਰਦਿਆਂ ਲੰਘ ਜਾਂਦੀ ਹੈ;
Some pass their lives taking the lives of others.
काहू बिहावै जीआइह हिरते ॥
ਕਾਹੂਬਿਹਾਵੈਰਾਜਮਹਿਡਰਤੇ
ਕਿਸੇ ਮਨੁੱਖ ਦੀ ਜ਼ਿੰਦਗੀ ਰਾਜ-ਦਰਬਾਰ ਵਿਚ (ਰਹਿ ਕੇ) ਥਰ-ਥਰ ਕੰਬਦਿਆਂ ਹੀ ਗੁਜ਼ਰਦੀ ਹੈ;
Some pass their lives ruling by intimidation.
काहू बिहावै राज महि डरते ॥
ਸੰਤਬਿਹਾਵੈਹਰਿਜਸੁਕਰਤੇ॥੬॥
ਸੰਤ ਦੀ ਉਮਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਲੰਘਦੀ ਹੈ ॥੬॥
The Saints pass their lives chanting the Lord's Praises. ||6||
संत बिहावै हरि जसु करते ॥६॥
ਕਾਹੂਬਿਹਾਵੈਮਤਾਮਸੂਰਤਿ
(ਦੁਨੀਆ ਦੀਆਂ ਔਖਿਆਈਆਂ ਦੇ ਕਾਰਨ) ਕਿਸੇ ਦੀ ਉਮਰ ਗਿਣਤੀਆਂ ਗਿਣਦਿਆਂ ਲੰਘ ਜਾਂਦੀ ਹੈ;
Some pass their lives counseling and giving advice.
काहू बिहावै मता मसूरति ॥
ਕਾਹੂਬਿਹਾਵੈਸੇਵਾਜਰੂਰਤਿ
(ਜ਼ਿੰਦਗੀ ਦੀਆਂ) ਲੋੜਾਂ ਪੂਰੀਆਂ ਕਰਨ ਲਈ ਕਿਸੇ ਦੀ ਜ਼ਿੰਦਗੀ ਨੌਕਰੀ ਕਰਦਿਆਂ ਗੁਜ਼ਰ ਜਾਂਦੀ ਹੈ;
Some pass their lives forced to serve others.
काहू बिहावै सेवा जरूरति ॥
ਕਾਹੂਬਿਹਾਵੈਸੋਧਤਜੀਵਤ
ਕਿਸੇ ਮਨੁੱਖ ਦੀ ਸਾਰੀ ਉਮਰ ਖੋਜ-ਭਾਲ ਕਰਦਿਆਂ ਬੀਤਦੀ ਹੈ;
Some pass their lives exploring life's mysteries.
काहू बिहावै सोधत जीवत ॥
ਸੰਤਬਿਹਾਵੈਹਰਿਰਸੁਪੀਵਤ॥੭॥
ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦਾ ਨਾਮ-ਅੰ​‍ਮ੍ਰਿਤ ਪੀਂਦਿਆਂ ॥੭॥
The Saints pass their lives drinking in the sublime essence of the Lord. ||7||
संत बिहावै हरि रसु पीवत ॥७॥
ਜਿਤੁਕੋਲਾਇਆਤਿਤੁਹੀਲਗਾਨਾ
ਜਿਸ ਕੰਮ ਵਿਚ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿਚ ਹੀ ਉਹ ਲੱਗਾ ਹੋਇਆ ਹੈ।
As the Lord attaches us, so we are attached.
जितु को लाइआ तितु ही लगाना ॥
ਨਾਕੋਮੂੜੁਨਹੀਕੋਸਿਆਨਾ
ਨਾਹ ਕੋਈ ਜੀਵ ਮੂਰਖ ਹੈ, ਨਾਹ ਕੋਈ ਸਿਆਣਾ ਹੈ।
No one is foolish, and no one is wise.
ना को मूड़ु नही को सिआना ॥
ਕਰਿਕਿਰਪਾਜਿਸੁਦੇਵੈਨਾਉ
ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖ਼ਸ਼ਦਾ ਹੈ,
Nanak is a sacrifice, a sacrifice to those who are blessed
करि किरपा जिसु देवै नाउ ॥
ਨਾਨਕਤਾਕੈਬਲਿਬਲਿਜਾਉ॥੮॥੩॥
ਹੇ ਨਾਨਕ! ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੮॥੩॥
by His Grace to receive His Name. ||8||3||
नानक ता कै बलि बलि जाउ ॥८॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ