ਨਗਰਆਪਨੇਓਰਸਿਧਾਰਿਯੋ॥੨੯॥
ਅਤੇ ਆਪਣੇ ਨਗਰ ਵਲ ਚਲ ਪਿਆ ॥੨੯॥
in the meantime they had surrounded him.(29)
ਬਿਨੁਆਯੁਧਭਜਿਚਲਿਯੋਨਿਹਾਰਿਯੋ॥
ਬਿਨਾ ਹਥਿਆਰਾਂ ਦੇ ਮਿਰਜ਼ੇ ਨੂੰ ਭਜਿਆ ਜਾਂਦਾ (ਸਾਰਿਆ ਨੇ) ਵੇਖਿਆ।
ਨਿਰਭੈਹ੍ਵੈਸਭਹੂੰਨਬਿਚਾਰਿਯੋ॥
ਸਭ ਨੇ ਨਿਰਭੈ ਹੋ ਕੇ ਵਿਚਾਰਿਆ।
They had intended to put the woman on the saddle of a horse
ਇਨਦੁਹੂੰਅਨਕੌਜਾਨਨਦੈਹੌ॥
ਇਨ੍ਹਾਂ ਦੋਹਾਂ ਨੂੰ ਅਜ ਜਾਣ ਨਹੀਂ ਦੇਣਾ।
ਯਾਕੌਮਾਰਿਆਜੁਹੀਲੈਹੈ॥੩੦॥
ਇਨ੍ਹਾਂ ਨੂੰ ਅਜ ਹੀ ਮਾਰ ਲਵਾਂਗੇ ॥੩੦॥
and ran away to the town.(30)
ਕੋਊਪਕਰਿਸੈਹਥੀਧਾਯੋ॥
ਕੋਈ ਸੈਹੱਥੀ ਲੈ ਕੇ ਪਿਛੇ ਲਗਿਆ।
ਕਿਨੂੰਕਾਢਿਕਰਖੜਗਨਚਾਯੋ॥
ਕਿਸੇ ਨੇ ਤਲਵਾਰ ਖਿਚ ਕੇ ਘੁੰਮਾਈ।
Some raided with daggers and some brandished swords.
ਕਿਨੂੰਮਾਰਿਬਾਨਨਕੀਕਰੀ॥
ਕਿਸੇ ਨੇ ਤੀਰਾਂ ਦੀ ਮਾਰ ਕੀਤੀ।
ਪਾਗਉਤਰਿਮਿਰਜਾਕੀਪਰੀ॥੩੧॥
(ਇਸ ਤਰ੍ਹਾਂ) ਮਿਰਜ਼ੇ ਦੀ ਪਗ ਉਤਰ ਕੇ ਡਿਗ ਪਈ ॥੩੧॥
Some shot arrows and Mirza’s turban was toppled over.(31)
ਪਾਗਉਤਰਿਤਾਕੀਜਬਗਈ॥
ਜਦ ਉਸ ਦੀ ਪਗੜੀ ਉਤਰ ਗਈ
ਮੂੰਡੀਹੋਤਿਨਾਗਤਿਹਭਈ॥
ਤਾਂ ਉਸ ਦਾ ਸਿਰ ਨੰਗਾ ਹੋ ਗਿਆ।
With turban off, his head became bare,
ਸੁੰਦਰਅਧਿਕਕੇਸਤਿਹਛੂਟੇ॥
ਉਸ ਦੇ ਬਹੁਤ ਸੁੰਦਰ ਵਾਲ ਖਿਲਰ ਗਏ
ਜਬਹੀਸੂਰਜੁਧਕਹਜੂਟੇ॥੩੨॥
ਜਦੋਂ ਉਸ ਨਾਲ ਸੂਰਮੇ ਯੁੱਧ ਕਰਨ ਲਈ ਜੁਟੇ ॥੩੨॥
And his beaUtiful hair flared when the raiders started the fight.(32)
ਕਿਨੀਬਿਸਿਖਕਸਿਤਾਹਿਪ੍ਰਹਾਰਿਯੋ॥
ਕਿਸੇ ਨੇ (ਉਸ ਨੂੰ) ਬਾਣ ਕਸ ਕੇ ਮਾਰਿਆ।
ਕਿਨਹੂੰਖੜਗਕਾਢਿਤਿਹਮਾਰਿਯੋ॥
ਕਿਸੇ ਨੇ ਖੜਗ ਕਢ ਕੇ ਉਸ ਨੂੰ ਮਾਰੀ।
ਕਿਨਹੂੰਵਾਰਿਗੁਰਜਕੋਕੀਨੋ॥
ਕਿਸੇ ਨੇ ਗੁਰਜ ਦਾ ਵਾਰ ਕੀਤਾ।
ਖੇਤਮਾਰਿਮਿਰਜਾਕੌਲੀਨੋ॥੩੩॥
ਮਿਰਜ਼ੇ ਨੂੰ ਰਣ ਖੇਤਰ ਵਿਚ ਹੀ ਮਾਰ ਦਿੱਤਾ ॥੩੩॥
ਪ੍ਰਿਥਮਨਾਸਮਿਰਜਾਕੌਕਰਿਯੋ॥
ਪਹਿਲਾਂ ਮਿਰਜ਼ੇ ਨੂੰ ਮਾਰਿਆ।
ਬਹੁਰੌਜਾਇਸਾਹਿਬਹਿਧਰਿਯੋ॥
ਫਿਰ ਜਾ ਕੇ ਸਾਹਿਬਾਂ ਨੂੰ ਧਰ ਲਿਆ।
First they killed Mirza and then, some went and grasped Sahiban.
ਬੈਠੇਤਿਸੀਬਿਰਛਤਰਆਈ॥
ਉਹ ਉਸ ਬ੍ਰਿਛ ਹੇਠਾਂ ਆ ਬੈਠੇ
ਜਹਤਿਨਦੁਹੂੰਅਨਰੈਨਿਬਿਤਾਈ॥੩੪॥
ਜਿਥੇ ਉਨ੍ਹਾਂ ਦੋਹਾਂ ਨੇ ਰਾਤ ਬਤੀਤ ਕੀਤੀ ਸੀ ॥੩੪॥
She ran to the tree, under which they had spent the night.(34)
ਦੋਹਰਾ॥
ਦੋਹਰਾ:
Dohira
ਕਮਰਭਰਾਤਕੇਕੀਤੁਰਤੁਜਮਧਰਲਈਨਿਕਾਰਿ॥
ਤਦ (ਉਸ ਨੇ) ਆਪਣੇ ਭਰਾ ਦੇ ਕਮਰਕੱਸੇ ਵਿਚੋਂ ਕਟਾਰ ਕਢ ਲਈ।
She withdrew the dagger from the waist of her brother,
ਕਿਯੋਪਯਾਨੌਮੀਤਪਹਿਉਦਰਕਟਾਰੀਮਾਰ॥੩੫॥
ਆਪਣੇ ਪੇਟ ਵਿਚ ਮਾਰ ਕੇ ਯਾਰ ਦੇ ਪਾਸ ਚਲੀ ਗਈ ॥੩੫॥
And thrust it into her own abdomen and fell near’the friend.(35)
ਚੌਪਈ॥
ਚੌਪਈ:
ਪ੍ਰਥਮਮੀਤਤਹਤੇਨਿਕਰਾਯੋ॥
ਪਹਿਲਾਂ ਉਥੋਂ (ਉਸ ਨੂੰ) ਮਿਤਰ ਨੂੰ ਕਢਿਆ।
ਬਹੁਰਿਬਿਰਛਤਰਆਨਿਸੁਵਾਯੋ॥
ਫਿਰ ਬ੍ਰਿਛ ਦੇ ਹੇਠਾਂ ਆਣ ਸਵਾਇਆ।
ਭ੍ਰਾਤਨਮੋਹਬਹੁਰਿਲਖਿਕਿਯੋ॥
ਫਿਰ ਭਰਾਵਾਂ ਨੂੰ ਵੇਖ ਕੇ (ਉਨ੍ਹਾਂ ਦੇ) ਮੋਹ ਵਿਚ ਪੈ ਗਈ
ਸਸਤ੍ਰਨਟਾਗਿਜਾਡਪਰਦਿਯੋ॥੩੬॥
ਅਤੇ ਸ਼ਸਤ੍ਰਾਂ ਨੂੰ ਜੰਡ ਉਤੇ ਟੰਗ ਦਿੱਤਾ ॥੩੬॥
ਪ੍ਰਥਮੈਰੂਪਹੇਰਿਤਿਹਬਿਗਸੀ॥
ਪਹਿਲਾਂ (ਮਿਰਜ਼ੇ ਦਾ) ਰੂਪ ਵੇਖ ਕੇ ਆਨੰਦਿਤ ਹੋਈ
ਨਿਜੁਪਤਿਕੈਤਾਕੌਲੈਨਿਕਸੀ॥
ਅਤੇ ਉਸ ਨੂੰ ਆਪਣਾ ਪਤੀ ਬਣਾ ਕੇ ਨਿਕਲ ਆਈ।
First she had run away with the friend, then made him to sleep under the tree.
ਭ੍ਰਾਤਿਨਹੇਰਿਮੋਹਮਨਆਯੋ॥
ਭਰਾਵਾਂ ਨੂੰ ਵੇਖ ਕੇ ਮਨ ਵਿਚ ਮੋਹ ਜਾਗ ਪਿਆ।
ਨਿਜੁਪ੍ਰੀਤਮਕੋਨਾਸਕਰਾਯੋ॥੩੭॥
ਆਪਣੇ ਪ੍ਰੀਤਮ ਦਾ ਨਾਸ਼ ਕਰਵਾ ਦਿੱਤਾ ॥੩੭॥
Then she was over taken by the love for her brothers and got her lover annihilated.(37)
ਵਹਤ੍ਰਿਯਪੀਰਪਿਯਾਕੇਬਰੀ॥
(ਪਹਿਲਾਂ) ਉਹ ਇਸਤਰੀ ਪ੍ਰੀਤਮ ਦੇ ਵਿਯੋਗ ਦੀ ਪੀੜ ਵਿਚ ਸੜੀ
ਆਪਹੁਮਾਰਿਕਟਾਰੀਮਰੀ॥
ਅਤੇ ਆਪ ਕਟਾਰ ਮਾਰ ਕੇ ਮਰ ਗਈ।
The woman, then, thought of her lover and killed herself with a dagger.
ਜੋਤ੍ਰਿਯਚਰਿਤਚਹੈਸੁਬਨਾਵੈ॥
ਇਸਤਰੀ ਜਿਸ ਤਰ੍ਹਾਂ ਚਾਹੇ ਚਰਿਤ੍ਰ ਬਣਾ ਲੈਂਦੀ ਹੈ।
ਦੇਵਅਦੇਵਭੇਵਨਹਿਪਾਵੈ॥੩੮॥
ਦੇਵਤੇ ਤੇ ਦੈਂਤ (ਇਸ ਦਾ) ਭੇਦ ਨਹੀਂ ਪਾ ਸਕਦੇ ਹਨ ॥੩੮॥
Whatever the way a woman desires, she beguiles and, not even the gods and devils can understand her strategy.(38)
ਦੋਹਰਾ॥
ਦੋਹਰਾ:
Dohira
ਪ੍ਰਥਮਤਹਾਤੇਕਾਢਿਕੈਪੁਨਿਨਿਜੁਮੀਤਹਨਾਇ॥
ਪਹਿਲਾਂ ਉਥੋਂ ਕਢ ਕੇ ਫਿਰ ਆਪਣੇ ਮਿਤਰ ਨੂੰ ਮਰਵਾਇਆ।
First she had absconded and then got him killed,
ਪੁਨਿਜਮਧਰਉਰਹਨਿਮਰੀਭ੍ਰਾਤਮੋਹਕੇਭਾਇ॥੩੯॥
ਫਿਰ ਭਰਾਵਾਂ ਦੇ ਮੋਹ ਕਾਰਨ (ਆਪ) ਛਾਤੀ ਵਿਚ ਕਟਾਰ ਮਾਰ ਕੇ ਮਰ ਗਈ ॥੩੯॥
And, for sake of her love for her brothers, she killed herself with a dagger.(39)
ਭੂਤਭਵਿਖਭਵਾਨਮੈਸੁਨਿਯਤਸਦਾਬਨਾਇ॥
ਭੂਤ, ਭਵਿਖਤ ਅਤੇ ਵਰਤਮਾਨ ਵਿਚ ਇਹ ਗੱਲਾਂ ਸੁਣੀਆਂ ਜਾਂਦੀਆਂ ਰਹਿਣਗੀਆਂ
This will remain prevalent in the present and the future that,
ਚਤੁਰਿਚਰਿਤ੍ਰਨਕੌਸਦਾਭੇਵਨਪਾਯੋਜਾਇ॥੪੦॥
ਕਿ ਚਤੁਰ ਇਸਤਰੀ ਦੇ ਚਰਿਤ੍ਰਾਂ ਦਾ ਭੇਦ ਕਿਸੇ ਤੋਂ ਵੀ ਪਾਇਆ ਨਹੀਂ ਜਾ ਸਕਦਾ ॥੪੦॥
The secrets of the delusions of a clever woman cannot be conceived.(40)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਉਨਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨੯॥੨੫੬੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਦੇ ਸੰਵਾਦ ਦੇ ੧੨੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੯॥੨੫੬੩॥ ਚਲਦਾ॥
129th Parable of Auspicious Chritars Conversation of the Raja and the Minister, Completed With Benediction. (129)(2561)
ਚੌਪਈ॥
ਚੌਪਈ:
Chaupaee
ਸੁਮਤਿਕੁਅਰਿਰਾਨੀਇਕਸੁਨੀ॥
ਸੁਮਤਿ ਕੁਅਰਿ ਨਾਂ ਦੀ ਇਕ ਰਾਣੀ ਸੁਣੀਂਦੀ ਸੀ।
ਬੇਦਪੁਰਾਨਬਿਖੈਅਤਿਗੁਨੀ॥
(ਉਹ) ਵੇਦਾਂ ਅਤੇ ਪੁਰਾਣਾਂ ਵਿਚ ਬਹੁਤ ਗੁੜ੍ਹੀ ਹੋਈ ਸੀ।
There had been a Rani called Sumat Kumari who was adept in Vedas and Puranas.
ਸਿਵਕੀਅਧਿਕਉਪਾਸਕਰਹੈ॥
(ਉਹ) ਸ਼ਿਵ ਦੀ ਬਹੁਤ ਉਪਾਸ਼ਕ ਸੀ।
ਹਰਹਰਸਦਾਬਕਤ੍ਰਤੇਕਹੈ॥੧॥
ਮੂੰਹੋਂ ਸਦਾ 'ਹਰ-ਹਰ' ਕਹਿੰਦੀ ਰਹਿੰਦੀ ਸੀ ॥੧॥
She worshipped god Shiva and all the time meditated on his name.(1)