ਤਨਿਤਨਿਵਹੈਬੈਰਿਯਨਮਾਰੇ॥
ਅਤੇ ਫਿਰ ਉਹੀ ਖਿਚ ਖਿਚ ਕੇ ਵੈਰੀਆਂ ਨੂੰ ਮਾਰੇ।
The arrows which hit her, she took them out, and hit back the enemies
ਜਾਕੇਅੰਗਘਾਇਦ੍ਰਿੜਲਾਗੇ॥
ਜਿਸ ਨੂੰ ਉਹ ਚੰਗੀ ਤਰ੍ਹਾਂ ਲਗੇ,
ਗਿਰਿਪਰੇਬਹੁਰਿਨਹਿਜਾਗੇ॥੨੮॥
ਉਹ ਡਿਗ ਪਏ ਅਤੇ ਮੁੜ ਕੇ ਸਚੇਤ ਨਾ ਹੋਏ ॥੨੮॥
with them and who so ever was hit, died.(28)
ਭਾਤਿਭਾਤਿਸਭਸੁਭਟਸੰਘਾਰੇ॥
ਵਖ ਵਖ ਢੰਗਾਂ ਨਾਲ ਵੈਰੀਆਂ ਨੂੰ ਮਾਰ ਦਿੱਤਾ।
ਜਿਯਤਬਚੇਰਨਤ੍ਯਾਗਪਧਾਰੇ॥
ਜੋ ਜੀਉਂਦੇ ਬਚ ਗਏ, ਉਹ ਰਣਭੂਮੀ ਛਡ ਕੇ ਚਲੇ ਗਏ।
ਇੰਦ੍ਰਦਤਕੋਪ੍ਰਿਥਮਸੰਘਾਰਿਯੋ॥
ਪਹਿਲਾਂ ਉਸ ਨੇ ਇੰਦ੍ਰ ਦੱਤ ਨੂੰ ਮਾਰਿਆ
ਉਗ੍ਰਦਤਕੋਬਹੁਰਿਨਿਹਾਰਿਯੋ॥੨੯॥
ਅਤੇ ਫਿਰ ਉਗ੍ਰ ਦੱਤ ਵਲ ਵੇਖਿਆ ॥੨੯॥
ਦੋਹਰਾ॥
ਦੋਹਰਾ:
Dohira
ਉਗ੍ਰਦਤਕੋਜੀਤਿਰਨਜਿਯਤਬਿਲੋਕਿਯੋਜਾਇ॥
(ਰਾਣੀ ਨੇ) ਜੰਗ ਜਿਤ ਕੇ ਫਿਰ ਉਗ੍ਰ ਦੱਤ ਨੂੰ ਜਾ ਕੇ ਜੀਉਂਦਿਆਂ ਵੇਖਿਆ।
She won the war and then went to see Uger Datt.
ਅਤਿਰਾਨੀਹਰਖਤਿਭਈਰਾਜਾਲਿਯੋਉਠਾਇ॥੩੦॥
ਰਾਣੀ ਬਹੁਤ ਖ਼ੁਸ਼ ਹੋਈ ਅਤੇ ਰਾਜੇ ਨੂੰ ਚੁਕ ਲਿਆ ॥੩੦॥
She was pleased to see him (alive) and lifted him up.(30)
ਅੜਿਲ॥
ਅੜਿਲ:
Arril
ਰਾਨੀਲਯੋਉਠਾਇਨ੍ਰਿਪਤਿਸੁਖਪਾਇਕੈ॥
ਰਾਣੀ ਨੇ ਆਨੰਦਿਤ ਹੋ ਕੇ ਰਾਜੇ ਨੂੰ ਚੁਕ ਲਿਆ।
With great happiness Rani picked him up.
ਅਮਿਤਦਏਤਿਨਦਾਨਸਦਨਮੈਆਇਕੈ॥
ਉਸ ਨੇ ਮਹੱਲ ਵਿਚ ਆ ਕੇ ਬੇਹਿਸਾਬਾ ਦਾਨ ਦਿੱਤਾ।
She brought him home and distributed abundance of Alms.
ਘਨੇਘਰਨਕੌਘਾਇਸਤ੍ਰੁਪਤਿਘਾਇਯੋ॥
(ਵੈਰੀ ਦੇ) ਬਹੁਤਿਆਂ ਘਰਾਂ ਨੂੰ ਨਸ਼ਟ ਕਰ ਕੇ, (ਫਿਰ) ਵੈਰੀਆਂ ਦੇ ਨਾਇਕ ('ਸ਼ਤ੍ਰੁ-ਪਤਿ') ਨੂੰ ਮਾਰਿਆ।
After annihilating many enemies,
ਹੋਰਾਜਕਿਯੋਪੁਨਿਆਨਿਹਰਖਉਪਜਾਇਯੋ॥੩੧॥
ਫਿਰ ਖੁਸ਼ੀ ਖੁਸ਼ੀ ਆ ਕੇ ਰਾਜ ਕੀਤਾ ॥੩੧॥
She ruled over with great contentment,(31)
ਰਾਜਾਬਾਚ॥
ਰਾਜੇ ਨੇ ਕਿਹਾ:
ਦੋਹਰਾ॥
ਦੋਹਰਾ:
Dohira
ਧੰਨਿਰਾਨੀਤੈਜੀਤਿਰਨਹਮਕੋਲਯੋਉਬਾਰਿ॥
ਹੇ ਰਾਨੀ! ਤੂੰ ਧੰਨ ਹੈ ਜਿਸ ਨੇ ਰਣ ਨੂੰ ਜਿਤ ਕੇ ਮੈਨੂੰ ਬਚਾ ਲਿਆ ਹੈ।
‘Rani you are praiseworthy, after winning the war you have saved me,
ਆਜਲਗੇਚੌਦਹਭਵਨਹੋਇਨਤੋਸੀਨਾਰਿ॥੩੨॥
ਅਜ ਤਕ ਚੌਦਾਂ ਲੋਕਾਂ ਵਿਚ ਤੇਰੇ ਵਰਗੀ ਕੋਈ ਇਸਤਰੀ ਨਹੀਂ ਹੋਈ ਹੈ ॥੩੨॥
‘In all the fourteen worlds, there has never been and never will be a woman like you.(32)
ਧੰਨਰਾਨੀਤੈਮਾਰਿਅਰਿਮਾਰਿਸਤ੍ਰੁਪਤਿਲੀਨ॥
ਹੇ ਰਾਣੀ! ਤੂੰ ਧੰਨ ਹੈਂ, ਤੂੰ ਵੈਰੀ ਨੂੰ ਮਾਰ ਕੇ (ਫਿਰ) ਵੈਰੀ-ਨਾਇਕ ਨੂੰ ਵੀ ਮਾਰ ਦਿੱਤਾ।
‘Rani, you are admirable, you defeated the enemy and its Raja too.
ਰਨਤੇਲਯੋਉਚਾਇਮੁਹਿਨਯੋਜਨਮਜਨੁਦੀਨ॥੩੩॥
ਤੂੰ ਮੈਨੂੰ ਰਣ ਵਿਚੋਂ ਚੁਕ ਕੇ ਮਾਨੋ ਨਵਾਂ ਜਨਮ ਦਿੱਤਾ ਹੋਵੇ ॥੩੩॥
‘And getting me out of the fighting-grounds, you have given me a new life.(33)
ਚੌਪਈ॥
ਚੌਪਈ:
Chaupaee
ਸੁਨੁਰਾਨੀਤੈਮੋਹਿਜਿਯਾਰੋ॥
ਹੇ ਰਾਣੀ! ਸੁਣ, ਤੂੰ ਮੈਨੂੰ ਜੀਵਨ-ਦਾਨ ਦਿੱਤਾ ਹੈ।
ਅਬਚੇਰੋਮੈਭਯੋਤਿਹਾਰੋ॥
ਹੁਣ ਮੈਂ ਤੇਰਾ ਦਾਸ ਹੋ ਗਿਆ ਹਾਂ।
‘Listen, Rani, you have endowed me a new life, now I am your slave.
ਅਬਯੌਬਸੀਮੋਰਮਨਮਾਹੀ॥
ਹੁਣ ਮੇਰੇ ਮਨ ਵਿਚ ਇਹ ਗੱਲ ਸਮਾ ਗਈ ਹੈ
ਤੋਸਮਔਰਤ੍ਰਿਯਾਕਹੂੰਨਾਹੀ॥੩੪॥
ਕਿ ਤੇਰੇ ਵਰਗੀ ਹੋਰ ਕੋਈ ਇਸਤਰੀ ਨਹੀਂ ਹੈ ॥੩੪॥
‘And I am absolutely satisfied that there could never be a woman like you in the world.’(34)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਅਠਾਈਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨੮॥੨੫੨੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਦੇ ਸੰਵਾਦ ਦੇ ੧੨੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੮॥੨੫੨੩॥ ਚਲਦਾ॥
128th Parable of Auspicious Chritars Conversation of the Raja and the Minister, Completed With Benediction. (128)(2521)
ਦੋਹਰਾ॥
ਦੋਹਰਾ:
Dohira
ਰਾਵੀਨਦਿਊਪਰਬਸੈਨਾਰਿਸਾਹਿਬਾਨਾਮ॥
ਰਾਵੀ ਨਦੀ ਦੇ ਕੰਢੇ ਸਾਹਿਬਾਂ ਨਾਂ ਦੀ ਇਕ ਇਸਤਰੀ ਵਸਦੀ ਸੀ,
On the banks of Ravi, there used to live a woman called Sahiban.
ਮਿਰਜਾਕੇਸੰਗਦੋਸਤੀਕਰਤਆਠਹੂੰਜਾਮ॥੧॥
ਜੋ ਮਿਰਜ਼ੇ ਨਾਲ ਅੱਠੇ ਪਹਿਰ ਪਿਆਰ ਪਾਲਦੀ ਸੀ ॥੧॥
She created friendship with Mirza and used to spend all the eight watches of the day with him.(1)
ਚੌਪਈ॥
ਚੌਪਈ:
Chaupaee
ਤਾਕੋਦੂਲਹਬ੍ਯਾਹਨਆਯੋ॥
ਉਸ (ਸਾਹਿਬਾਂ) ਦਾ ਦੂਲ੍ਹਾ ਉਸ ਨੂੰ ਵਿਆਹੁਣ ਲਈ ਆਇਆ।
ਯਹਮਿਰਜਾਚਿਤਚਿੰਤਬਢਾਯੋ॥
ਇਸ ਨਾਲ ਮਿਰਜ਼ੇ ਦੇ ਚਿਤ ਵਿਚ ਚਿੰਤਾ ਵਧਣ ਲਗੀ।
A bridegroom was arranged to marry her and this put Mirza in distress.
ਯਾਕੋਜਤਨਕੌਨਸੋਕੀਜੈ॥
ਇਸ ਲਈ ਕਿਹੜਾ ਯਤਨ ਕੀਤਾ ਜਾਏ
ਯਾਤੇਯਹਅਬਲਾਹਰਿਲੀਜੈ॥੨॥
ਜਿਸ ਕਰ ਕੇ ਇਸ ਇਸਤਰੀ ਨੂੰ ਕਢ ਕੇ ਲੈ ਜਾਇਆ ਜਾਏ ॥੨॥
He pondered over some means to save the lady in distress.(2)
ਤ੍ਰਿਯਹੂੰਕੇਜਿਯਮੈਯੋਆਈ॥
ਇਸਤਰੀ ਦੇ ਮਨ ਵਿਚ ਵੀ ਇਹ (ਗੱਲ) ਆਈ
ਪ੍ਯਾਰੋਮਿਤ੍ਰਨਛੋਰਿਯੋਜਾਈ॥
ਕਿ ਪਿਆਰੇ ਮਿਤਰ ਨੂੰ ਛਡਿਆ ਨਹੀਂ ਜਾ ਸਕਦਾ।
The woman thought, too, that it would be difficult to desertthe lover.
ਯਾਕੌਬ੍ਯਾਹਿਕਹਾਮੈਕਰਿਹੌ॥
ਇਸ (ਮੰਗੇਤਰ) ਨਾਲ ਵਿਆਹ ਕਰ ਕੇ ਮੈਂ ਕੀ ਕਰਾਂਗੀ,
ਯਾਹੀਸੋਜੀਹੌਕੈਮਰਿਹੌ॥੩॥
(ਮੈਂ ਤਾਂ) ਮਿਰਜ਼ੇ ਨਾਲ ਹੀ ਜੀਆਂਗੀ ਅਤੇ ਮਰਾਂਗੀ ॥੩॥
‘I will only marry you and will live with you and die with you.’(3)
ਮੀਤਭੋਗਤੁਮਰੇਮੈਰਸੀ॥
(ਸਾਹਿਬਾਂ ਮਿਰਜ਼ੇ ਨੂੰ ਚਿੱਠੀ ਲਿਖਦੀ ਹੈ) ਹੇ ਮਿਤਰ! (ਮੈਂ) ਤੇਰੇ ਸੰਯੋਗ ਵਿਚ ਰਚ ਮਿਚ ਚੁਕੀ ਹਾਂ।
ਪਤਿਤ੍ਰਿਯਭਾਵਜਾਨਿਗ੍ਰਿਹਬਸੀ॥
(ਮੈਂ) ਪਤੀ ਪਤਨੀ ਭਾਵ ਨਾਲ ਹੀ ਘਰ ਵਿਚ ਵਸੀ ਹੋਈ ਹਾਂ।
‘I have considered you as my husband and I will live in your house.
ਮੇਰੋਚਿਤਚੋਰਿਤੈਲੀਨੋ॥
ਤੂੰ ਮੇਰਾ ਚਿਤ ਚੁਰਾ ਲਿਆ ਹੈ।
ਤਾਤੇਜਾਤਬ੍ਯਾਹਨਹਿਕੀਨੋ॥੪॥
ਇਸ ਲਈ (ਮੈਂ ਕਿਸੇ ਹੋਰ ਨਾਲ) ਵਿਆਹ ਨਹੀਂ ਕਰ ਸਕਦੀ ॥੪॥
‘You have stolen my heart and I cannot go to marry any body else.(4)
ਦੋਹਰਾ॥
ਦੋਹਰਾ:
Dohira
ਸਾਚਕਹਤਜਿਯਕੀਤੁਮੈਸੁਨਿਹੌਮੀਤਬਨਾਇ॥
ਹੇ ਮੇਰੇ ਮਿਤਰ! (ਮੈਂ) ਤੈਨੂੰ ਆਪਣੇ ਮਨ ਦੀ ਸੱਚੀ ਗੱਲ ਕਹਿੰਦੀ ਹਾਂ, ਚੰਗੀ ਤਰ੍ਹਾਂ ਸੁਣ ਲਵੋ।
Listen, my friend, I am speaking from my heart,
ਮੁਖਮਾਗੇਬਰੁਦੇਤਨਹਿਘੋਲਘੁਮਾਈਮਾਇ॥੫॥
ਮੈਂ ਆਪਣੀ ਮਾਂ ਤੋਂ ਵਾਰਨੇ ਜਾਂਦੀ ਹਾਂ, ਪਰ ਉਹ ਮੈਨੂੰ ਮਨ ਚਾਹਿਆ ਵਰ ਨਹੀਂ ਦਿੰਦੀ ॥੫॥
‘The mother, who does not acquiesce, and does not give what (a daughter desires) is worth forsaking.(5)
ਚੌਪਈ॥
ਚੌਪਈ:
Chaupaee
ਅਬਮੁਹਿਮੀਤਕਹੋਕਾਕਰੌਂ॥
ਹੇ ਮਿਤਰ! ਹੁਣ ਮੈਨੂੰ ਦਸੋ, ਕੀ ਕਰਾਂ।