ਸਵੈਯਾ॥
ਸਵੈਯਾ:
ਮਾਰਿਪਰੇਬਿਸੰਭਾਰਧਰਾਪਰਸੂਰਸਭੇਸੁਖਸੁਧਅਨੀਕੇ॥
ਸੈਨਾ ਦੇ ਸਾਰੇ ਸੂਰਮੇ ਮਾਰੇ ਜਾਣ ਤੇ ਧਰਤੀ ਉਤੇ ਬੇੱਸੁਧ ਹੋ ਕੇ ਸੁਖ ਪੂਰਵਕ ਪਏ ਹਨ।
ਤਾਪਰਕੰਤਸੁਨਿਯੋਜੁਜੁਝਿਯੋਦਿਨਰੈਨਿਬਸੈਜੋਊਅੰਤਰਜੀਕੇ॥
ਇਸ ਤੋਂ ਬਾਦ ਸੁਣਿਆ ਕਿ ਕੰਤ (ਰਾਜਾ) ਵੀ ਜੂਝ ਮਰਿਆ ਹੈ, ਜੋ ਦਿਨ ਰਾਤ ਮੇਰੇ ਮਨ ਵਿਚ ਵਸਦਾ ਹੈ।
ਤਾਬਿਨੁਹਾਰਸਿੰਗਾਰਅਪਾਰਸਭੈਸਜਨੀਮੁਹਿਲਾਗਤਫੀਕੇ॥
ਹੇ ਸਜਨੀ! ਉਸ ਤੋਂ ਬਿਨਾ ਮੈਨੂੰ ਸਾਰੇ ਹਾਰ ਸ਼ਿੰਗਾਰ ਫਿਕੇ ਲਗਦੇ ਹਨ।
ਕੈਰਿਪੁਮਾਰਿਮਿਲੋਮੈਪਿਯਾਸੰਗਨਾਤਰਪਯਾਨਕਰੋਸੰਗਪੀਕੇ॥੧੭॥
ਜਾਂ ਤਾਂ ਵੈਰੀ ਨੂੰ ਮਾਰ ਕੇ ਪ੍ਰੀਤਮ ਨੂੰ ਜਾ ਮਿਲਾਂ ਨਹੀਂ ਤਾਂ ਪ੍ਰੀਤਮ ਨਾਲ ਹੀ ਪ੍ਰਸਥਾਨ ਕਰਾਂ ॥੧੭॥
ਜੋਰਿਮਹਾਦਲਕੋਰਿਕਈਭਟਭੂਖਨਅੰਗਸੁਰੰਗਸੁਹਾਏ॥
ਬਹੁਤ ਵੱਡਾ ਦਲ ਜੋੜ ਕੇ ਕਈ ਕਰੋੜ ਸੂਰਮੇ ਨਾਲ ਲਏ, (ਜਿਨ੍ਹਾਂ ਦੇ) ਸ਼ਰੀਰਾਂ ਉਤੇ ਸੁੰਦਰ ਗਹਿਣੇ ਸਜੇ ਹੋਏ ਸਨ।
ਬਾਧਿਕ੍ਰਿਪਾਨਪ੍ਰਚੰਡਚੜ੍ਰਹੀਰਥਦੇਵਅਦੇਵਸਭੈਬਿਰਮਾਏ॥
ਪ੍ਰਚੰਡ ਕ੍ਰਿਪਾਨ ਬੰਨ੍ਹ ਕੇ (ਰਾਣੀ) ਰਥ ਉਤੇ ਚੜ੍ਹ ਗਈ ਜਿਸ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਸਭ ਹੈਰਾਨ ਹੋ ਗਏ।
ਬੀਰੀਚਬਾਤਕਛੂਮੁਸਕਾਤਸੁਮੋਤਿਨਹਾਰਹਿਯੇਉਰਝਾਏ॥
(ਉਹ) ਪਾਨ ਚਬਾ ਰਹੀ ਸੀ, ਕੁਝ ਮੁਸਕਰਾ ਰਹੀ ਸੀ ਅਤੇ ਮੋਤੀਆਂ ਦੇ ਹਾਰ ਉਸ ਦੀ ਛਾਤੀ ਉਤੇ ਲਟਕ ਰਹੇ ਸਨ।
ਅੰਗਦੁਕੂਲਫਬੈਸਿਰਫੂਲਬਿਲੋਕਿਪ੍ਰਭਾਦਿਵਨਾਥਲਜਾਏ॥੧੮॥
ਸ਼ਰੀਰ ਉਤੇ ਦੁਪੱਟਾ ਫਬ ਰਿਹਾ ਸੀ ਅਤੇ ਸਿਰ ਉਤੇ ਚੌਂਕ ('ਫੁਲ') ਨੂੰ ਵੇਖ ਕੇ ਸੂਰਜ ਦਾ ਪ੍ਰਕਾਸ਼ ਵੀ ਲਜਾ ਰਿਹਾ ਸੀ ॥੧੮॥
ਦੋਹਰਾ॥
ਦੋਹਰਾ:
Dohira
ਜੋਰਿਅਨੀਗਾੜੇਸੁਭਟਤਹਤੇਕਿਯੋਪਯਾਨ॥
(ਉਹ) ਹਠੀ ਸੈਨਿਕਾਂ ਦੀ ਫ਼ੌਜ ਲੈ ਕੇ ਉਥੋਂ ਚਲ ਪਈ।
ਪਲਕਏਕਲਾਗੀਨਹੀਤਹਾਪਹੂਚੈਆਨਿ॥੧੯॥
ਅੱਖ ਦੇ ਪਲਕਾਰੇ ਵਿਚ ਉਥੇ (ਮੈਦਾਨੇ ਜੰਗ) ਵਿਚ ਆਣ ਪਹੁੰਚੀ ॥੧੯॥
Early next morning, she re-organised her army and rapjdly arrived there.(19)
ਸਵੈਯਾ॥
ਸਵੈਯਾ:
ਆਵਤਹੀਅਤਿਜੁਧਕਰਿਯੋਤਿਨਬਾਜਕਰੀਰਥਕ੍ਰੋਰਿਨਕੂਟੇ॥
ਆਉਂਦਿਆਂ ਹੀ ਉਸ ਨੇ ਬਹੁਤ ਯੁੱਧ ਕੀਤਾ ਅਤੇ ਕਰੋੜਾਂ ਘੋੜੇ, ਹਾਥੀ ਅਤੇ ਰਥ ਕੁਟ ਸੁਟੇ।
ਪਾਸਨਪਾਸਿਲਏਅਰਿਕੇਤਿਕਸੂਰਨਕੇਸਿਰਕੇਤਿਕਟੂਟੇ॥
ਕਿਤਨੇ ਹੀ ਵੈਰੀ ਫਾਂਸਾਂ ਵਿਚ ਫਸਾ ਲਏ ਅਤੇ ਕਿਤਨਿਆਂ ਹੀ ਸੂਰਮੇ ਦੇ ਸਿਰ ਪਾੜ ਦਿੱਤੇ।
ਹੇਰਿਟਰੇਕੋਊਆਨਿਅਰੇਇਕਜੂਝਿਪਰੇਰਨਪ੍ਰਾਨਨਿਖੂਟੇ॥
(ਉਸ ਇਸਤਰੀ ਨੂੰ) ਵੇਖ ਕੇ ਕੋਈ ਭਜ ਗਏ, ਕੋਈ ਆ ਕੇ ਲੜ ਪਏ ਅਤੇ ਇਕ ਰਣ ਵਿਚ ਜੂਝ ਮਰੇ, ਜਿਨ੍ਹਾਂ ਦੇ ਪ੍ਰਾਣ ਖ਼ਤਮ ਹੋ ਚੁਕੇ ਸਨ।
ਪੌਨਸਮਾਨਛੁਟੇਤ੍ਰਿਯਬਾਨਸਭੈਦਲਬਾਦਲਸੇਚਲਿਫੂਟੇ॥੨੦॥
ਇਸਤਰੀ ਦੇ ਬਾਣ ਪੌਣ ਵਰਗੇ ਚਲਦੇ ਸਨ (ਜਿਸ ਦੇ ਫਲਸਰੂਪ ਵੈਰੀ ਦੇ) ਸਾਰੇ ਦਲ ਬਦਲ ਵਾਂਗ ਫਟ ਗਏ ਸਨ ॥੨੦॥
ਚੌਪਈ॥
ਚੌਪਈ:
Chaupaee
ਮਾਨਵਤੀਜਿਹਓਰਸਿਧਾਰੇ॥
ਮਾਨਵਤੀ (ਰਾਣੀ) ਜਿਸ ਪਾਸੇ ਵਲ ਜਾਂਦੀ ਸੀ,
ਏਕਤੀਰਇਕਸ੍ਵਾਰਸੰਘਾਰੇ॥
ਇਕ ਤੀਰ ਨਾਲ ਇਕ ਸਵਾਰ ਮਾਰ ਦਿੰਦੀ ਸੀ।
To whichever side Manwatti would go, with one arrow she would kill the rider.
ਪਖਰੇਕੇਤੇਪਦੁਮਬਿਦਾਰੇ॥
ਕਈ ਪਦਮ ਘੋੜੇ (ਅਥਵਾ ਘੋੜ ਚੜ੍ਹੇ ਸਵਾਰ) ਮਾਰ ਦਿੱਤੇ
ਕੋਟਿਕਕਰੀਖੇਤਮੈਮਾਰੇ॥੨੧॥
ਅਤੇ ਕਰੋੜਾਂ ਹਾਥੀ ਯੁੱਧ-ਭੂਮੀ ਵਿਚ ਸੰਘਾਰ ਦਿੱਤੇ ॥੨੧॥
She killed numerous horses with splendid saddles and annihilated many elephants, (21)
ਦੋਹਰਾ॥
ਦੋਹਰਾ:
Dohira
ਸਭਸਖਿਯਾਹਰਖਤਿਭਈਕਾਤਰਭਈਨਕੋਇ॥
ਸਾਰੀਆਂ ਸਖੀਆਂ ਪ੍ਰਸੰਨਤਾ ਪੂਰਵਕ (ਯੁੱਧ ਕਰ ਰਹੀਆਂ ਸਨ) (ਉਨ੍ਹਾਂ ਵਿਚੋਂ) ਕੋਈ ਵੀ ਕਾਇਰ ਨਹੀਂ ਸੀ।
All her friends were getting delighted and they shed all their fears.
ਜੁਧਕਾਜਸਭਹੀਚਲੀਕਾਲਕਰੈਸੋਹੋਇ॥੨੨॥
ਸਾਰੀਆਂ ਯੁੱਧ ਕਰਨ ਲਈ ਚਲੀਆਂ ਸਨ, (ਅਗੋਂ ਜੋ) ਕਾਲ ਕਰੇਗਾ, ਸੋਈ ਹੋਏਗਾ ॥੨੨॥
All girded up for fight thinking, whatever the Almighty willed, they would bear, (22)
ਸਵੈਯਾ॥
ਸਵੈਯਾ:
ਚਾਬੁਕਮਾਰਿਤੁਰੰਗਧਸੀਰਨਕਾਢਿਕ੍ਰਿਪਾਨਬਡੇਭਟਘਾਏ॥
(ਰਾਣੀ) ਘੋੜੇ ਨੂੰ ਚਾਬਕ ਮਾਰ ਕੇ ਰਣ-ਭੂਮੀ ਵਿਚ ਧਸ ਗਈ ਅਤੇ ਕ੍ਰਿਪਾਨ ਕਢ ਕੇ ਬਹੁਤ ਸੈਨਿਕ ਮਾਰ ਦਿੱਤੇ।
ਪਾਸਨਪਾਸਿਲਏਅਰਿਕੇਤਿਕਜੀਵਤਹੀਗਹਿਜੇਲਚਲਾਏ॥
ਫਾਂਸਾਂ ਨਾਲ ਕਿਤਨੇ ਹੀ ਵੈਰੀ ਫਸਾ ਲਏ ਅਤੇ ਜੀਉਂਦੇ ਹੀ ਪਕੜ ਕੇ ਜੇਲ ਭੇਜ ਦਿੱਤੇ।
ਚੂਰਨਕੀਨਗਦਾਗਹਿਕੈਇਕਬਾਨਨਸੌਜਮਲੋਕਪਠਾਏ॥
ਕਈਆਂ ਨੂੰ ਗਦਾ ਮਾਰ ਕੇ ਚੂਰ ਚੂਰ ਕਰ ਦਿੱਤਾ ਅਤੇ ਕਈਆਂ ਨੂੰ ਬਾਣਾਂ ਨਾਲ ਯਮ ਲੋਕ ਭੇਜ ਦਿੱਤਾ।
ਜੀਤਿਲਏਅਰਿਏਕਅਨੇਕਨਿਹਾਰਿਰਹੇਰਨਛਾਡਿਪਰਾਏ॥੨੩॥
(ਉਸ) ਇਕ (ਇਸਤਰੀ) ਨੇ ਅਨੇਕਾਂ ਵੈਰੀ ਜਿਤ ਲਏ ਅਤੇ (ਜੋ ਕੇਵਲ) ਵੇਖ ਰਹੇ ਸਨ, ਉਹ ਵੀ ਰਣ-ਭੂਮੀ ਨੂੰ ਛਡ ਕੇ ਭਜ ਗਏ ॥੨੩॥
ਪਾਸਨਪਾਸਿਲਏਅਰਿਕੇਤਿਕਕਾਢਿਕ੍ਰਿਪਾਨਕਈਰਿਪੁਮਾਰੇ॥
ਕਈਆਂ ਵੈਰੀਆਂ ਨੂੰ ਫਾਂਸਾਂ ਵਿਚ ਫਸਾ ਲਿਆ ਅਤੇ ਕ੍ਰਿਪਾਨ ਕਢ ਕੇ ਕਿਤਨੇ ਹੀ ਵੈਰੀ ਮਾਰ ਦਿੱਤੇ।
ਕੇਤੇਹਨੇਗੁਰਜਾਨਭਏਭਟਕੇਸਨਤੇਗਹਿਏਕਪਛਾਰੇ॥
ਕਈਆਂ ਨੂੰ ਗੁਰਜਾਂ ਨਾਲ ਮਾਰ ਦਿੱਤਾ ਅਤੇ ਕਈਆਂ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ।
ਸੂਲਨਸਾਗਨਸੈਥਿਨਕੇਸੰਗਬਾਨਨਸੌਕਈਕੋਟਿਬਿਦਾਰੇ॥
ਤ੍ਰਿਸ਼ੂਲਾਂ, ਬਰਛੀਆਂ, ਸੈਹਥੀਆਂ ਅਤੇ ਬਾਣਾਂ ਨਾਲ ਕਈ ਕਰੋੜ ਨਸ਼ਟ ਕਰ ਦਿੱਤੇ।
ਏਕਟਰੇਇਕਜੂਝਿਮਰੇਸੁਰਲੋਕਬਰੰਗਨਿਸਾਥਬਿਹਾਰੇ॥੨੪॥
ਇਕ ਭਜ ਗਏ, ਇਕ ਜੂਝ ਕੇ ਮਰ ਗਏ ਅਤੇ ਕਈ ਅਪੱਛਰਾਵਾਂ ਨਾਲ ਸਵਰਗ ਵਿਚ ਵਿਹਾਰ ਕਰਨ ਲਗ ਗਏ ॥੨੪॥
ਚੌਪਈ॥
ਚੌਪਈ:
Chaupaee
ਐਸੇਜਬਅਬਲਾਰਨਕੀਨੋ॥
ਜਦ (ਉਸ) ਇਸਤਰੀ ਨੇ ਇਸ ਤਰ੍ਹਾਂ ਦਾ ਯੁੱਧ ਮਚਾਇਆ,
ਠਾਢੇਇੰਦ੍ਰਦਤਸਭਚੀਨੋ॥
ਤਾਂ ਇੰਦ੍ਰ ਦੱਤ ਨੇ ਖੜੋ ਕੇ ਖ਼ੁਦ ਸਾਰਾ (ਯੁੱਧ) ਵੇਖਿਆ।
Thus, when the wife fought, the husband watched all that was happening.
ਪੁਨਿਸੈਨਾਕੋਆਯਸੁਦਯੋ॥
ਫਿਰ ਉਸ ਨੇ ਸੈਨਾ ਨੂੰ ਆਗਿਆ ਦਿੱਤੀ
ਤਾਕੌਘੇਰਿਦਸੋਦਿਸਿਲਯੋ॥੨੫॥
ਅਤੇ ਉਸ (ਵੈਰੀ) ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ ॥੨੫॥
The Raja made the army to besiege the enemy from all the four sides.(25)
ਦੋਹਰਾ॥
ਦੋਹਰਾ:
Dohira
ਚਹੂੰਓਰਘੇਰਤਭਏਸਭਸੂਰਾਰਿਸਿਖਾਇ॥
ਸਾਰਿਆਂ ਸੂਰਮਿਆਂ ਨੇ ਕ੍ਰੋਧਿਤ ਹੋ ਕੇ (ਵੈਰੀ ਨੂੰ) ਚੌਹਾਂ ਪਾਸਿਆਂ ਤੋਂ ਘੇਰ ਲਿਆ।
The army, right in furious mood, encircled the enemy,
ਭਾਤਿਭਾਤਿਜੂਝਤਭਏਅਧਿਕਹ੍ਰਿਦੈਕਰਿਚਾਇ॥੨੬॥
ਹਿਰਦੇ ਵਿਚ ਚਾਉ ਵਧਾ ਕੇ ਕਈ ਤਰ੍ਹਾਂ ਨਾਲ ਜੂਝਣ ਲਗੇ ॥੨੬॥
And gave tough fight in various ways.(26)
ਚੌਪਈ॥
ਚੌਪਈ:
ਮਾਰਿਮਾਰਿਕਹਿਬਾਨਚਲਾਏ॥
'ਮਾਰੋ-ਮਾਰੋ' ਕਹਿੰਦੇ ਹੋਏ ਬਾਣ ਚਲਾਉਂਦੇ ਸਨ
ਮਾਨਵਤੀਕੇਸਾਮੁਹਿਧਾਏ॥
ਅਤੇ ਮਾਨਵਤੀ ਦੇ ਸਾਹਮਣੇ ਆ ਢੁਕੇ ਸਨ।
Throwing arrows after arrows, they faced Manwatti.
ਤਬਅਬਲਾਸਭਸਸਤ੍ਰਸੰਭਾਰੇ॥
ਤਦ ਇਸਤਰੀ ਨੇ ਸਾਰੇ ਸ਼ਸਤ੍ਰ ਸੰਭਾਲ ਲਏ
ਬੀਰਅਨੇਕਮਾਰਹੀਡਾਰੇ॥੨੭॥
ਅਤੇ ਅਨੇਕ ਸੂਰਮਿਆਂ ਨੂੰ ਮਾਰ ਹੀ ਸੁਟਿਆ ॥੨੭॥
She picked up all her arms and massacred a number of them.(27)
ਲਗੇਦੇਹਤੇਬਾਨਨਿਕਾਰੇ॥
ਉਸ ਨੇ ਆਪਣੇ ਸ਼ਰੀਰ ਵਿਚ ਲਗੇ ਬਾਣਾਂ ਨੂੰ ਕਢਿਆ