ਬਚਿਯੋਬੀਰਏਕੈਨਬਾਜੰਤ੍ਰਬਾਜੀ॥
ਨਾ ਕੋਈ ਸੂਰਮਾ ਬਚਿਆ ਅਤੇ ਨਾ ਹੀ ਵਾਜੇ ਵਜਾਉਣ ਵਾਲੇ ਬਚੇ ਹਨ।
ਮਹਾਤ੍ਰਾਸਕੈਕੈਮਹਾਸੈਨਭਾਜੀ॥੫॥
ਬਹੁਤ ਡਰ ਮੰਨ ਕੇ ਵੱਡੀ ਸੈਨਾ ਭਜ ਗਈ ਹੈ ॥੫॥
ਚੌਪਈ॥
ਚੌਪਈ:
Chaupaee
ਜਬਹੀਭਾਜਿਸੈਨਸਭਗਯੋ॥
ਜਦੋਂ ਸਾਰੀ ਸੈਨਾ ਭਜ ਗਈ
ਕੋਪਤਬੈਰਾਜਾਕੋਭਯੋ॥
ਤਦ ਰਾਜੇ ਨੂੰ ਗੁੱਸਾ ਆਇਆ।
When army started to run away, Raja flew into rage,
ਸਾਮੁਹਿਹ੍ਵੈਕੈਜੁਧਮਚਾਯੋ॥
(ਉਸ ਨੇ) ਸਾਹਮਣੇ ਹੋ ਕੇ ਯੁੱਧ ਮਚਾਇਆ ਜਿਸ ਨੂੰ ਵੇਖਣ ਲਈ
ਦੇਖਨਇੰਦ੍ਰਦੇਵਰਨਆਯੋ॥੬॥
(ਖ਼ੁਦ) ਇੰਦਰ ਦੇਵ ਯੁੱਧ-ਭੂਮੀ ਵਿਚ ਆਇਆ ॥੬॥
And came forward himself. And to watch him even god Indra descended.(6)
ਬਿਸਨੁਦਤਅਤਿਹੀਸੁਭਕਾਰੀ॥
ਬਿਸਨੁ ਦੱਤ ਨਾਂ ਦਾ ਇਕ ਚੰਗਾ ਯੋਧਾ
ਉਹਿਦਿਸਿਕੋਰਾਜਾਹੰਕਾਰੀ॥
ਉਸ ਪਾਸੇ ਹੰਕਾਰੀ ਰਾਜਾ ਸੀ।
The egoist Bishan Datt was the Raja of the other side.
ਸੋਆਪਨਲਰਬੇਕੋਧਾਯੋ॥
ਉਹ ਆਪ ਲੜਨ ਲਈ ਆਇਆ।
ਉਤਤੇਉਗ੍ਰਦਤਨ੍ਰਿਪਆਯੋ॥੭॥
ਉਧਰੋਂ ਉਗ੍ਰਦੱਤ ਰਾਜਾ ਖ਼ੁਦ ਆ ਗਿਆ ॥੭॥
He himself entered the fight and from this side Raja Uger Sen arrived too.(7)
ਦੋਊਸੈਨਰਾਵਦੋਊਲੈਕੈ॥
ਦੋਵੇਂ ਰਾਜੇ ਸੈਨਾ ਲੈ ਕੇ
ਰਨਕੌਚਲੇਕੋਪਅਤਿਕੈਕੈ॥
ਅਤੇ ਬਹੁਤ ਕ੍ਰੋਧਿਤ ਹੋ ਕੇ ਰਣ-ਭੂਮੀ ਨੂੰ ਚਲੇ।
Both the Rajas marched to the battlefields with their armies.
ਖੜਗਸੂਲਸੈਥੀਚਮਕਾਵਤ॥
ਤਲਵਾਰਾਂ, ਤ੍ਰਿਸ਼ੂਲ ਅਤੇ ਬਰਛੀਆਂ ਚਮਕਾਉਂਦੇ ਸਨ
ਮਾਰੂਰਾਗਸਿਧਾਰੇਗਾਵਤ॥੮॥
ਅਤੇ ਮਾਰੂ ਰਾਗ ਅਤੇ ਸੰਧੂਰੀਆ ਰਾਗ ਅਲਾਪਦੇ ਸਨ ॥੮॥
With swords brandishing, they sang war-ballads.(8)
ਸਵੈਯਾ॥
ਸਵੈਯਾ:
ਤਾਜਪਰੇਕਹੂੰਸਾਜਜਿਰੇਕਹੂੰਬਾਜਮਰੇਗਜਰਾਜਸੰਘਾਰੇ॥
ਕਿਤੇ (ਰਾਜਿਆਂ ਦੇ) ਤਾਜ ਪਏ ਸਨ, ਕਿਤੇ ਸਾਜ ਸਾਜਾਵਟ ਦੇ ਸਾਮਾਨ ਅਤੇ ਕਵਚ ਪਏ ਸਨ ਕਿਤੇ ਘੋੜੇ ਅਤੇ ਕਿਤੇ ਵੱਡੇ ਹਾਥੀ ਮਰੇ ਪਏ ਸਨ।
ਗਾਵਤਬੀਰਬਿਤਾਲਫਿਰੈਕਹੂੰਨਾਚਤਭੂਤਭਯਾਨਕਭਾਰੇ॥
ਕਿਤੇ ਬੀਰ ਬੈਤਾਲ ਗਾਉਂਦੇ ਫਿਰ ਰਹੇ ਸਨ ਅਤੇ ਕਿਤੇ ਭਿਆਨਕ ਭਾਰੇ ਭੂਤ ਨਚ ਰਹੇ ਸਨ।
ਭੀਤਭਜੇਲਖਿਭੀਰਪਰੀਅਤਿਤ੍ਰਾਸਭਰੇਸੁਨਿਨਾਦਨਗਾਰੇ॥
ਭੀੜਾ ਦੀ ਘੜੀ ਵੇਖ ਕੇ ਅਤੇ ਨਗਾਰਿਆਂ ਦਾ ਨਾਦ ਸੁਣ ਕੇ ਭੈ ਭੀਤ ਡਰਪੋਕ ਭਜ ਗਏ ਸਨ।
ਕਾਪਤਹੈਇਹਭਾਤਿਮਨੌਗਨਗੋਰਨਕੇਜਨੁਓਰਨਮਾਰੇ॥੯॥
ਇਸ ਤਰ੍ਹਾਂ ਕੰਬ ਰਹੇ ਸਨ, ਮਾਨੋ ਗੋਲਿਆਂ ਦੇ ਸਮੂਹ ਓਲਿਆਂ ਵਾਂਗ ਦਾਗ਼ੇ ਜਾ ਰਹੇ ਹੋਣ ॥੯॥
ਏਕਮਹਾਭਟਭੀਰਪਰੀਲਖਿਭੀਤਭਏਸੁਚਲੇਭਜਿਕੈ॥
ਕਈ ਇਕ ਸੂਰਮੇ ਭਿਆਨਕ ਭੀੜ ਪੈਣ ਤੇ ਡਰਦੇ ਹੋਏ ਭਜ ਚਲੇ ਹਨ।
ਇਕਆਨਿਪਰੇਨਟਰੇਰਨਤੇਕਰਵਾਰਕਟਾਰਿਨਕੌਸਜਿਕੈ॥
ਕਈ ਕਟਾਰਾਂ ਅਤੇ ਤਲਵਾਰਾਂ ਲੈ ਕੇ ਯੁੱਧ-ਭੂਮੀ ਵਿਚ ਆ ਪਏ ਹਨ ਅਤੇ ਟਲੇ ਨਹੀਂ ਹਨ।
ਇਕਪਾਨਿਹਿਪਾਨਿਰਟੈਮੁਖਤੇਇਕਮਾਰਹਿਮਾਰਿਕਹੈਗ੍ਰਜਿਕੈ॥
ਇਕ ਮੂੰਹੋਂ ਪਾਣੀ ਹੀ ਪਾਣੀ ਮੰਗ ਰਹੇ ਹਨ ਅਤੇ ਇਕ ਗਜ ਕੇ ਮਾਰੋ-ਮਾਰੋ ਪੁਕਾਰ ਰਹੇ ਹਨ।
ਇਕਜੂਝਿਮਰੈਇਕਸ੍ਵਾਸਿਭਰੈਇਕਆਨਿਅਰੈਰਜਿਯਾਰਜਿਕੈ॥੧੦॥
ਕਈ ਲੜ ਮੋਏ ਹਨ, ਕਈ ਸਾਹ ਲੈ ਰਹੇ ਹਨ ਅਤੇ ਇਕ ਰਾਜਪੂਤ ਆ ਕੇ ਲੜਦੇ ਹੋਏ ਤ੍ਰਿਪਤ ਹੋ ਰਹੇ ਹਨ ॥੧੦॥
ਦੋਹਰਾ॥
ਦੋਹਰਾ:
ਤਰਫਰਾਹਿਸੂਰਾਧਰਨਿਬਰਖਿਯੋਸਾਰਅਪਾਰ॥
ਬਹੁਤ ਹਥਿਆਰ ਚਲੇ ਹਨ ਅਤੇ ਸੂਰਮੇ ਧਰਤੀ ਉਤੇ ਤੜਫੜਾ ਰਹੇ ਹਨ।
ਜੇਅਬ੍ਰਿਣੀਠਾਢੇਹੁਤੇਬ੍ਰਿਣੀਕਰੇਕਰਤਾਰ॥੧੧॥
ਜੋ ਜ਼ਖ਼ਮਾਂ ਤੋਂ ਅਜੇ ਬਚੇ ਹੋਏ ਖੜੋਤੇ ਸਨ, (ਉਨ੍ਹਾਂ ਨੂੰ ਵੀ) ਕਰਤਾਰ ਨੇ ਜ਼ਖ਼ਮੀ ਕਰ ਦਿੱਤਾ ਹੈ ॥੧੧॥
ਚੌਪਈ॥
ਚੌਪਈ:
ਐਸੋਬੀਰਖੇਤਤਹਪਰਿਯੋ॥
ਇਸ ਤਰ੍ਹਾਂ ਯੁੱਧ-ਭੂਮੀ ਵਿਚ ਸੂਰਮੇ ਪਏ ਸਨ।
ਏਕਬੀਰਸਾਬਤਨਉਬਰਿਯੋ॥
ਇਕ ਵੀ ਸੂਰਮਾ ਸਾਬਤ ਸਬੂਤ ਨਹੀਂ ਬਚਿਆ ਸੀ।
Most of the soldiers, while fighting, were injured and none was spared.
ਰਾਜਾਜੂਖੇਤਗਿਰਿਗਏ॥
ਰਾਜਾ ਵੀ ਯੁੱਧ-ਭੂਮੀ ਵਿਚ ਡਿਗ ਪਿਆ,
ਜੀਵਤਰਹੇਮ੍ਰਿਤਕਨਹਿਭਏ॥੧੨॥
ਪਰ ਜੀਉਂਦਾ ਰਿਹਾ, ਮਰਿਆ ਨਹੀਂ ॥੧੨॥
The Raja fell down in the field but was still alive and had not died.(12)
ਦੋਹਰਾ॥
ਦੋਹਰਾ:
Dohira
ਖੇਤਪਰੇਨ੍ਰਿਪਕੌਨਿਰਖਿਭਾਜੇਸੁਭਟਅਨੇਕ॥
ਯੁੱਧ-ਭੂਮੀ ਵਿਚ ਰਾਜੇ ਨੂੰ ਡਿਗਿਆ ਵੇਖ ਕੇ ਬਹੁਤ ਸਾਰੇ ਸੂਰਮੇ ਭਜ ਗਏ।
Many soldiers ran away seeing the Raja falling down.
ਸ੍ਯਾਮਭਨੈਰਨਭੂਮਿਮੈਰਹਿਯੋਨਸੂਰਾਏਕ॥੧੩॥
ਸ਼ਿਆਮ ਕਵੀ ਕਹਿੰਦੇ ਹਨ ਕਿ ਰਣ-ਭੂਮੀ ਵਿਚ ਇਕ ਵੀ ਸੂਰਮਾ ਨਹੀਂ ਰਿਹਾ ਹੈ ॥੧੩॥
As per the poet Shyam Bhine, not a single soldier was left in the field.(13)
ਕਬਿਤੁ॥
ਕਬਿੱਤ:
ਭਾਰੇਭਾਰੇਸੂਰਮਾਪੁਕਾਰੈਕੈਕੈਮਹਾਨਾਦਰਾਨੀਹਮਮਾਰੇਰਾਜਾਜਿਯਤੇਸੰਘਾਰਹੈ॥
ਵੱਡੇ ਵੱਡੇ ਸੂਰਮੇ ਉੱਚੀ ਆਵਾਜ਼ ਵਿਚ ਪੁਕਾਰਦੇ ਹੋਏ ਰਾਣੀ (ਨੂੰ ਕਹਿਣ ਲਗੇ) ਅਸੀਂ ਮਾਰੇ ਗਏ ਅਤੇ ਰਾਜਾ ਵੀ ਜੀਉਂਦੇ ਸੰਘਾਰੇ ਗਏ।
ਕੇਤੇਰਥਟੂਟੇਕੇਤੇਸੂਰਨਕੇਸੀਸਫੂਟੇਕੇਤੇਹਯਛੂਟੇਕੇਤੇਹਯਹੂੰਪ੍ਰਹਾਰੇਹੈ॥
ਕਈ ਰਥ ਟੁਟ ਗਏ ਹਨ ਅਤੇ ਕਈਆਂ ਸੂਰਮਿਆਂ ਦੇ ਸਿਰ ਫੁਟ ਗਏ ਹਨ। ਕਈ ਘੋੜੇ ਭਜ ਗਏ ਹਨ ਅਤੇ ਕਈ ਘੋੜੇ ਮਾਰੇ ਗਏ ਹਨ।
ਕੇਤੇਕਰੀਮਾਰੇਕੇਤੇਕਰਹਿਬਿਦਾਰੇਕੇਤੇਜੁਧਤੇਨਿਵਾਰੇਕੇਤੇਪੈਦਲਲਤਾਰੇਹੈ॥
ਕਿਤਨੇ ਹਾਥੀ ਮਾਰੇ ਗਏ ਹਨ ਅਤੇ ਕਿਤਨੇ ਚੀਰੇ ਗਏ ਹਨ। ਕਈ ਯੁੱਧ ਤੋਂ ਭਜ ਗਏ ਹਨ ਅਤੇ ਕਈ ਪੈਦਲ ਸਿਪਾਹੀ ਲਿਤਾੜੇ ਗਏ ਹਨ।
ਲੋਹਕੇਕਰਾਰੇਕੇਤੇਅਸ੍ਵਹੂੰਉਤਾਰੇਕੇਤੇਖੰਡੇਜਿਨਿਖੰਡਤੇਅਖੰਡਖੰਡਡਾਰੇਹੈ॥੧੪॥
ਕਈ ਕਠੋਰਤਾ ਨਾਲ ਹਥਿਆਰ ਚਲਾਉਣ ਵਾਲਿਆਂ ਨੂੰ ਘੋੜਿਆਂ ਤੋਂ ਉਤਾਰ ਸੁਟਿਆ ਹੈ। ਕਈਆਂ ਨੂੰ ਖੰਡਿਆਂ ਨਾਲ ਖੰਡਿਤ ਕਰ ਦਿੱਤਾ ਅਤੇ ਖੰਡੇ ਨਾ ਜਾ ਸਕਣ ਵਾਲਿਆਂ ਨੂੰ ਖੰਡ ਖੰਡ ਕਰ ਦਿੱਤਾ ॥੧੪॥
ਸਵੈਯਾ॥
ਸਵੈਯਾ:
ਜੋਰਿਸਭਾਸੁਭਬੋਲਿਬਡੇਭਟਔਰਉਪਾਇਕਹੌਸੁਕਰੈ॥
(ਰਾਣੀ ਨੇ) ਵਡਿਆਂ ਸੂਰਮਿਆਂ ਦੀ ਸਭਾ ਬੁਲਾ ਲਈ ਅਤੇ ਵਿਚਾਰ ਕੀਤਾ ਕਿ ਹੁਣ ਦਸੋ, ਕੀ ਉਪਾ ਕੀਤਾ ਜਾਏ।
Some very brave soldiers came and called aloud,
ਉਨਸੂਰਨਤੇਨਹਿਏਕਬਚਿਯੋਦੁਖਹੈਛਤਿਯਾਕਿਹਭਾਤਿਭਰੈ॥
ਉਨ੍ਹਾਂ ਸੂਰਮਿਆਂ ਤੋਂ ਇਕ ਨਹੀਂ ਬਚਿਆ। ਮੇਰੀ ਛਾਤੀ ਵਿਚ ਦੁਖ ਭਰਿਆ ਪਿਆ ਹੈ, ਇਸ ਨੂੰ ਕਿਸ ਤਰ੍ਹਾਂ (ਦੂਰ ਕਰਾਂ)।
‘Dear Rani, we have lost, may be, but our Raja is not dead.
ਕ੍ਯੋਨਦੇਹੁਬਨਾਇਬਡੇਦਲਕੌਸੰਗਜਾਇਤਹੀਫਿਰਿਜੂਝਿਮਰੈ॥
ਕਿਉਂ ਨਾ (ਸੈਨਾ ਦਾ) ਵੱਡਾ ਦਲ ਬਣਾ ਕੇ ਉਸ ਨਾਲ ਜਾ ਕੇ ਯੁੱਧ-ਭੂਮੀ ਵਿਚ ਫਿਰ ਜੂਝ ਮਰੀਏ।
‘Although, many hands have been cut, many have lost their heads, ‘Many horses have absconded, many elephants are dead,
ਫਿਰਿਹੈਕਿਧੌਜੀਤਿਅਯੋਧਨਕੋਨਹਿਰਾਇਮਰੇਤਹੀਜਾਇਮਰੈ॥੧੫॥
ਜਾਂ ਮੈਂ ਜੰਗ ਨੂੰ ਜਿਤ ਕੇ ਪਰਤਾਂਗੀ, ਨਹੀਂ ਤਾਂ ਜਿਥੇ ਰਾਜਾ ਮਰਿਆ ਹੈ, ਉਥੇ ਜਾ ਮਰਾਂਗੀ ॥੧੫॥
‘Many camels have run away, many foot soldiers have been rundown, ‘And many chariots have been destroyed.’(15)
ਦੋਹਰਾ॥
ਦੋਹਰਾ:
ਭਾਤਿਭਾਤਿਮਾਰੂਮੰਡੇਕੰਤਜੁਝਿਯੋਰਨਮਾਹਿ॥
ਤਰ੍ਹਾਂ ਤਰ੍ਹਾਂ ਦੇ ਮਾਰੂ ਨਗਾਰੇ ਵਜਣ ਲਗੇ ਕਿ ਪਤੀ ਰਣ ਵਿਚ ਜੂਝ ਮਰਿਆ ਹੈ।
ਸਾਜਿਸੈਨਚਤੁਰੰਗਨੀਚਲਹੁਤਹਾਕਹਜਾਇ॥੧੬॥
ਚਤੁਰੰਗਨੀ ਸੈਨਾ ਸਜਾ ਕੇ ਉਥੇ ਜਾਣਾ ਬਣਦਾ ਹੈ ॥੧੬॥