GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 989
Display Settings
ਨਿਕਟਲਾਗਿਇਹਭਾਤਿਉਚਾਰੀ॥੯॥
(ਇਸਤਰੀ ਨੇ ਉਨ੍ਹਾਂ ਦੇ) ਨੇੜੇ ਹੋ ਕੇ ਇਸ ਤਰ੍ਹਾਂ ਕਿਹਾ ॥੯॥
‘Now you become my woman,’ he suggested to her.(9)
ਦੋਹਰਾ
ਦੋਹਰਾ:
Dohira
ਸੁਤਬਾਲਕਭਰਤਾਮਰਿਯੋਇਨਕੋਪ੍ਰਥਮਜਰਾਇ
(ਮੇਰਾ) ਬਾਲਕ ਪੁੱਤਰ ਅਤੇ ਪਤੀ ਮਰ ਗਏ ਹਨ। ਪਹਿਲਾਂ ਇਨ੍ਹਾਂ ਨੂੰ ਸਾੜ ਕੇ
‘My son and husband are dead; first I must cremate them.
ਬਹੁਰਿਤਿਹਾਰੋਧਾਮਮੈਆਜੁਬਸੌਗੀਆਇ॥੧੦॥
ਫਿਰ ਅਜ ਹੀ ਤੁਹਾਡੇ ਘਰ ਆ ਕੇ ਵਸਾਂਗੀ ॥੧੦॥
‘Thereafter I will come to your house and live with you.’(10)
ਚੌਪਈ
ਚੌਪਈ:
Chaupaee
ਪ੍ਰਥਮਚਿਤਾਮੈਸੁਤਕੌਡਾਰਿਯੋ
ਪਹਿਲਾਂ ਉਸ ਨੇ ਪੁੱਤਰ ਨੂੰ ਚਿਖਾ ਵਿਚ ਪਾਇਆ,
ਮ੍ਰਿਤਕਖਸਮਕੌਬਹੁਰਿਪ੍ਰਜਾਰਿਯੋ
ਫਿਰ ਮ੍ਰਿਤ ਪਤੀ ਨੂੰ ਸਾੜਿਆ।
First she cremated her son and then placed her husband in the pyre.
ਬਹੁਰੌਕਾਖਿਮੁਗਲਕੋਭਰੀ
ਫਿਰ ਮੁਗ਼ਲ ਨੂੰ ਗਲਵਕੜੀ ਪਾ ਕੇ,
ਆਪਨਲੈਪਾਵਕਮੋਪਰੀ॥੧੧॥
ਆਪਣੇ ਨਾਲ ਅਗਨੀ ਵਿਚ ਛਾਲ ਮਾਰ ਦਿੱਤੀ ॥੧੧॥
Then she grabbed hold of Mughal and jumped in and burnt him too.(11)
ਦੋਹਰਾ
ਦੋਹਰਾ:
Dohira
ਸੁਤਜਰਾਇਪਤਿਜਾਰਿਕੈਬਹੁਰਿਮੁਗਲਗਹਿਲੀਨ
ਪੁੱਤਰ ਅਤੇ ਪਤੀ ਨੂੰ ਸਾੜ ਕੇ, ਫਿਰ ਮੁਗ਼ਲ ਨੂੰ ਪਕੜ ਲਿਆ।
After cremating her son and husband, she had put Mughal to death by burning,
ਤਾਪਾਛੇਆਪਨਜਰੀਤ੍ਰਿਯਚਰਿਤ੍ਰਯੌਕੀਨ॥੧੨॥
ਉਸ ਪਿਛੋਂ ਆਪ ਸੜ ਗਈ। (ਉਸ) ਇਸਤਰੀ ਨੇ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ ॥੧੨॥
Then immolated herself and, thus, conducted a clever pretence.
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਛਬੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨੬॥੨੪੭੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੬॥੨੪੭੯॥ ਚਲਦਾ॥
126th Parable of Auspicious Chritars Conversation of the Raja and the Minister, Completed With Benediction. (126)(2477)
ਚੌਪਈ
ਚੌਪਈ:
Chaupaee
ਬੀਰਦਤਚੰਡਾਲਿਕਰਹੈ
ਬੀਰ ਦੱਤ ਨਾਂ ਦਾ ਇਕ ਚੰਡਾਲ ਰਹਿੰਦਾ ਸੀ।
ਅਤਿਤਸਕਰਤਾਕੌਜਗਕਹੈ
ਉਸ ਨੂੰ ਸਾਰਾ ਜਗਤ ਵੱਡਾ ਚੋਰ ਕਹਿੰਦਾ ਸੀ।
There lived one lowborn called Beer Datt, who was known as a big thief.
ਖਾਨਖਵੀਨਤਹਾਜੋਆਵੈ
ਉਥੇ ਜੋ ਖ਼ਾਨ ਖ਼ਵੀਨ ਆਉਂਦਾ,
ਤਾਕੌਲੂਟਿਕੂਟਿਲੈਜਾਵੇ॥੧॥
ਉਸ ਨੂੰ ਲੁਟ ਕੁਟ ਕੇ ਲੈ ਜਾਂਦਾ ॥੧॥
Whenever a Shah came to his side, he would rob him.(1)
ਜੋਆਵਤਕੋਊਰਾਹਨਿਹਾਰੈ
ਜਿਸ ਕਿਸੇ ਨੂੰ ਰਾਹ ਤੇ ਆਉਂਦਿਆਂ ਵੇਖਦਾ,
ਜਾਇਤਵਨਕੌਤੁਰਤਹਕਾਰੈ
(ਤਾਂ) ਉਸ ਨੂੰ ਤੁਰਤ ਜਾ ਕੇ ਵੰਗਾਰਦਾ।
If anyone going astray from his way came across, he would invite hirn immediately.
ਜੋਤਨਿਧਨੁਰਿਪੁਤੀਰਚਲਾਵੈ
ਜੇ ਕੋਈ ਵੈਰੀ ਧਨੁਸ਼ ਖਿਚ ਕੇ ਤੀਰ ਚਲਾਉਂਦਾ
ਛੁਰਾਭਏਤਿਹਕਾਟਿਗਿਰਾਵੈ॥੨॥
ਤਾਂ ਉਸ ਨੂੰ ਛੁਰੇ ਨਾਲ ਕਟ ਕੇ ਸੁਟ ਦਿੰਦਾ ॥੨॥
And if some enemy shot an arrow on him, he would cut him with a dagger.(2)
ਦੋਹਰਾ
ਦੋਹਰਾ:
Dohira
ਲਹੈਨਿਸਾਇਕਜਬਭਯੋਤਬਵਹਕਰਤਪ੍ਰਹਾਰ
ਜਦ ਰਾਤ ਹੋ ਗਈ ਜਾਣ ਲੈਂਦਾ ਤਦ (ਉਹ ਬਾਹਰ ਨਿਕਲ ਕੇ) ਪ੍ਰਹਾਰ ਕਰਦਾ।
He would attack as soon as the night fell and
ਜੀਵਤਕਿਸੂਛੋਰਈਡਾਰਤਹੀਸੰਘਾਰ॥੩॥
ਕਿਸੇ ਨੂੰ ਜੀਉਂਦਾ ਨਾ ਛਡਦਾ, ਮਾਰ ਹੀ ਦਿੰਦਾ ॥੩॥
would not spare any body’s life.(3)
ਚੌਪਈ
ਚੌਪਈ:
Chaupaee
ਰਤਨਸਿੰਘਤਿਹਮਗਹ੍ਵੈਆਯੋ
(ਇਕ ਦਿਨ) ਰਤਨ ਸਿੰਘ ਉਸ ਰਸਤੇ ਤੋਂ ਆ ਲੰਘਿਆ।
ਸੋਲਖਿਤਵਨਚੋਰਨੈਪਾਯੋ
ਉਸ ਨੂੰ ਉਸ ਚੋਰ ਨੇ ਵੇਖ ਲਿਆ।
Once, a Rattan Singh came on that route and the thief saw him.
ਤਾਕਹੁਕਹਿਯੋਬਸਤ੍ਰਤੁਮਡਾਰੋ
ਉਸ ਨੂੰ ਕਿਹਾ, ਜਾਂ ਤਾਂ ਆਪਣੇ ਕਪੜੇ ਲਾਹ ਦੇ,
ਨਾਤਰਤੀਰਕਮਾਨਸੰਭਾਰੋ॥੪॥
ਜਾਂ ਤੀਰ ਕਮਾਨ ਸੰਭਾਲ ਲੈ' ॥੪॥
‘Either you take your clothes off or get ready with your bow and arrow to fight,’ (The thief told him).(4)
ਰਤਨਸਿੰਘਜੋਤੀਰਚਲਾਵੈ
(ਰਤਨ ਸਿੰਘ ਨੇ ਤੀਰ ਕਮਾਨ ਸੰਭਾਲ ਲਿਆ) ਰਤਨ ਸਿੰਘ ਜੋ ਤੀਰ ਚਲਾਉਂਦਾ,
ਸੋਊਛੁਰਾਤੇਕਾਟਿਗਿਰਾਵੈ
ਉਸ ਨੂੰ (ਚੋਰ) ਛੁਰੇ ਨਾਲ ਕਟ ਕੇ ਸੁਟ ਦਿੰਦਾ।
When Rattan Singh shot an arrow, he cut it off with a dagger.
ਉਨਸਠਿਤੀਰਛੋਰਿਤਿਨਕਹਿਯੋ
(ਜਦੋਂ ਉਸ ਨੇ) ੫੯ ਤੀਰ ਚਲਾ ਲਏ ਤਾਂ ਉਸ ਨੇ ਕਿਹਾ
ਏਕਤੀਰਤਰਕਸਮਮਰਹਿਯੋ॥੫॥
ਕਿ ਮੇਰੇ ਭੱਥੇ ਵਿਚ ਹੁਣ ਕੇਵਲ ਇਕ ਤੀਰ ਬਚਿਆ ਹੈ ॥੫॥
When he had shot fifty-nine arrows, he told, ‘Now, I am left with only one arrow in my quiver.(5)
ਦੋਹਰਾ
ਦੋਹਰਾ:
Dohira
ਸੁਨੁਤਸਕਰਮੈਬਿਸਿਖਕੋਜਾਕੌਕੀਯੋਪ੍ਰਹਾਰ
ਹੇ ਚੋਰ! ਸੁਣ, (ਹੁਣ ਤਕ) ਜੋ ਵੀ ਤੀਰ ਮੈਂ ਚਲਾਇਆ,
‘Listen, you the thief! want to make it clear to you,
ਆਜੁਲਗੇਚੂਕਿਯੋਨਹੀਸੁਨਿਲੈਬਚਨਹਮਾਰ॥੬॥
ਅਜ ਤਕ (ਨਿਸ਼ਾਣੇ) ਤੋਂ ਚੁਕਿਆ ਨਹੀਂ, ਮੇਰੀ ਇਹ ਗੱਲ ਸੁਣ ਲੈ ॥੬॥
‘Whenever I shoot this arrow, I never miss my target.(6)
ਚੌਪਈ
ਚੌਪਈ:
Chaupaee
ਮੈਜੇਤੇਤੁਹਿਤੀਰਚਲਾਏ
ਮੈਂ ਤੇਰੇ ਉਤੇ ਜਿਤਨੇ ਤੀਰ ਚਲਾਏ,
ਸੋਸਭਹੀਤੈਕਾਟਿਗਿਰਾਏ
ਉਹ ਸਾਰੇ ਹੀ ਤੂੰ ਕਟ ਕੇ ਸੁਟ ਦਿੱਤੇ।
‘So far, all the arrow I shot, you have cut them.
ਅਬਚੇਰੌਚਿਤਭਯੋਹਮਾਰੋ
ਹੁਣ ਮੈਂ ਮਨ ਤੋਂ ਤੇਰਾ ਦਾਸ ਹੋ ਗਿਆ ਹਾਂ।
ਕਹੋਸੁਕਰਿਹੌਕਾਜਿਤਿਹਾਰੋ॥੭॥
ਦਸੋ, ਮੈਂ ਤੁਹਾਡਾ ਕੀ ਕੰਮ ਕਰ ਸਕਦਾ ਹਾਂ ॥੭॥
‘I accept your dexterity. Now whatever you say I will do for you.(7)
ਦੋਹਰਾ
ਦੋਹਰਾ:
Dohira
ਏਕਹੌਸਮਨਮਹਿਰਹੀਸੋਤੁਹਿਕਹੌਸੁਨਾਇ
ਮੇਰੇ ਮਨ ਵਿਚ ਇਹ ਹਵਸ ਰਹਿ ਗਈ ਹੈ, ਉਹ ਮੈਂ ਤੈਨੂੰ ਦਸਦਾ ਹਾਂ।
‘But there is one ambition of mine which I must express it to you,
ਜਿਹਭਾਖੈਮਾਰੌਤਿਸੈਦੀਜੈਕਛੂਬਤਾਇ॥੮॥
ਜਿਸ ਨੂੰ ਤੁਸੀਂ ਕਹੋ, ਮਾਰ ਦਿਆਂ, (ਮੈਨੂੰ) ਕੁਝ ਦਸ ਦਿਓ ॥੮॥
‘I wish to kill anyone whom you may like me to.’(8)
ਚੌਪਈ
ਚੌਪਈ:
Chaupaee
ਯੌਸੁਨਿਚੋਰਅਧਿਕਸੁਖਪਾਯੋ
ਇਹ ਸੁਣ ਕੇ ਚੋਰ ਬਹੁਤ ਪ੍ਰਸੰਨ ਹੋਇਆ
The thief was much pleased to hear this.
ਏਕਪਤ੍ਰਕਰਿਸਾਥਬਤਾਯੋ
ਅਤੇ ਇਕ ਹੱਥ ਵਿਚ ਇਕ ਪੱਤਰ ਲੈ ਕੇ (ਉਸ ਦੇ) ਸੰਕੇਤ ਨਾਲ ਦਸਿਆ।
To convey his concurrence, he lifted his arm.
ਜਬਤਾਕੀਤਿਨਦ੍ਰਿਸਟਿਚੁਰਾਈ
ਜਦੋਂ ਉਸ (ਚੋਰ) ਦੀ ਨਜ਼ਰ ਹਟੀ,
As soon as he drifted his eyes (towards his hand), he pierced the
ਤਨਿਗਾਸੀਤਿਹਮਰਮਲਗਾਈ॥੯॥
(ਤਾਂ) ਤੀਰ ਖਿਚ ਕੇ ਉਸ ਦੇ ਮਰਮ ਸਥਲ (ਛਾਤੀ) ਵਿਚ ਮਾਰਿਆ ॥੯॥
sharp edge of arrow into his heart.(9)
ਦੋਹਰਾ
ਦੋਹਰਾ:
Dohira
ਰਤਨਸਿੰਘਇਹਛਲਭਏਖਲਕੀਦ੍ਰਿਸਟਿਬਚਾਇ
ਰਤਨ ਸਿੰਘ ਨੇ ਇਹ ਛਲ ਕਰ ਕੇ ਦੁਸ਼ਟ ਦੀ ਨਜ਼ਰ ਬਚਾਈ
Rattan Singh had played this trick as soon as his eyes drifted,
ਮਰਮਸਥਲਮਾਰਿਯੋਬਿਸਿਖਦੀਨੋਤਾਹਿਗਿਰਾਇ॥੧੦॥
ਅਤੇ ਉਸ ਦੇ ਮਰਮ ਸਥਲ ਵਿਚ ਤੀਰ ਮਾਰ ਕੇ ਡਿਗਾ ਦਿੱਤਾ ॥੧੦॥
And killed him through the sharp edge ofthe arrow.(10)(1)
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸਾਤਈਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨੭॥੨੪੮੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੭॥੨੪੮੯॥ ਚਲਦਾ॥
127th Parable of Auspicious Chritars Conversation of the Raja and the Minister, Completed With Benediction. (127)(2487)
ਦੋਹਰਾ
ਦੋਹਰਾ:
Dohira
ਮਾਰਵਾਰਕੇਦੇਸਮੈਉਗ੍ਰਦਤਇਕਰਾਵ
ਮਾਰਵਾੜ ਦੇਸ ਵਿਚ ਉਗ੍ਰਦੱਤ ਨਾਂ ਦਾ ਇਕ ਰਾਜਾ ਸੀ।
In the country of Marwar, Raja Uger Datt used to live.
ਕੋਪਜਗੇਪਾਵਕਮਨੋਸੀਤਲਸਲਿਲਸੁਭਾਵ॥੧॥
ਕ੍ਰੋਧਿਤ ਹੋਣ ਤੇ ਅੱਗ ਵਾਂਗ ਅਤੇ ਸ਼ਾਂਤ ਹੋਣ ਤੇ ਪਾਣੀ ਦੇ ਸੁਭਾ (ਵਾਂਗ ਠੰਡਾ ਹੋ ਜਾਂਦਾ) ॥੧॥
When angry, he was as fierce as fire but when calm, he was like water.(1)
ਚੌਪਈ
ਚੌਪਈ:
Chaupaee
ਧਰਵਾਰਨਤਾਕੋਧਨਮਾਰਿਯੋ
(ਇਕ ਵਾਰ) ਧਾੜਵੀਆਂ ਨੇ ਉਸ ਦਾ ਧਨ ਲੁਟ ਲਿਆ।
ਪੁਰੀਆਇਪਾਲਕਨਪੁਕਾਰਿਯੋ
ਨਗਰ ਵਿਚ ਆ ਕੇ ਪਾਲਕਾਂ (ਚਰਵਾਹਿਆਂ) ਨੇ ਪੁਕਾਰ ਕੀਤੀ।
When the enemy took away their wealth (of the animals), the herdsman came to the town and raised hue and cry.
ਅਗਨਤਢੋਲਨਗਾਰੇਬਾਜੇ
(ਬਦਲੇ ਲਈ ਨਗਰ ਵਿਚ) ਅਨੇਕਾਂ ਢੋਲ ਅਤੇ ਨਗਾਰੇ ਵਜਣ ਲਗੇ
ਕੌਚਪਹਿਰਿਸੂਰਮਾਬਿਰਾਜੇ॥੨॥
ਅਤੇ ਸੂਰਮੇ ਕਵਚ ਪਾ ਕੇ ਤਿਆਰ ਹੋ ਗਏ ॥੨॥
The drums were beaten and many courageous ones came out holding their spears and daggers.(2)
ਦੋਹਰਾ
ਦੋਹਰਾ:
Dohira
ਬਜਿਯੋਜੂਝਊਆਦੁਹੂੰਦਿਸਿਸੂਰਾਭਯੋਸੁਰੰਗ
ਦੋਹਾਂ ਪਾਸਿਆਂ ਤੋਂ ਮਾਰੂ ਨਗਾਰੇ ਵਜੇ ਅਤੇ ਸੂਰਮਿਆਂ ਦਾ ਰੰਗ ਲਾਲ ਹੋ ਗਿਆ।
From both sides war drums were pounded and the valiant ones swarmed in full swings.
ਪਖਰਾਰੇਨਾਚਤਭਏਕਾਤਰਭਏਕੁਰੰਗ॥੩॥
ਪਾਖਰਾਂ ਨਾਲ ਸਜੇ ਹੋਏ ਘੋੜੇ ਨਚਣ ਲਗੇ ਅਤੇ ਡਰਪੋਕਾਂ ਦੇ ਰੰਗ ਫਿਕੇ ਪੈ ਗਏ ॥੩॥
Their galloping horses made even the deer to feel humble.(3)
ਭੁਜੰਗਛੰਦ
ਭੁਜੰਗ ਛੰਦ:
Bhujang Chhand
ਮਹਾਬੀਰਗਾਜੇਮਹਾਕੋਪਕੈਕੈ
ਮਹਾਨ ਬਲੀ ਸੂਰਮੇ ਕ੍ਰੋਧਿਤ ਹੋ ਕੇ ਗਜਣ ਲਗੇ।
ਤਿਸੀਛੇਤ੍ਰਛਤ੍ਰੀਨਕੋਛਿਪ੍ਰਛੈਕੈ
ਉਸ ਖੇਤਰ ਵਿਚ ਛਤ੍ਰੀਆਂ ਦਾ ਛੇਤੀ ਨਾਲ ਨਾਸ਼ ਹੋਇਆ।
The gallant ones seeing the Kashatris in the war, roared and they
ਬ੍ਰਛੀਬਾਨਬਜ੍ਰਾਨਕੇਵਾਰਕੀਨੇ
(ਉਨ੍ਹਾਂ ਨੇ) ਬਰਛੀਆਂ, ਬਾਣਾਂ ਅਤੇ ਬਜ੍ਰਾਂ ਦੇ ਵਾਰ ਕੀਤੇ।
ਕਿਤੇਖੇਤਮਾਰੇਕਿਤੇਛਾਡਿਦੀਨੇ॥੪॥
ਕਈਆਂ ਨੂੰ ਯੁੱਧ ਵਿਚ ਮਾਰ ਦਿੱਤਾ ਅਤੇ ਕਿਤਨੇ ਹੀ ਛਡ ਦਿੱਤੇ ॥੪॥
faced each other with spears and arrows as hard as stones. (4)
ਕਿਤੇਖਿੰਗਖੰਗੇਕਿਤੇਖੇਤਮਾਰੇ
ਕਿਤਨੇ ਘੋੜੇ ਕਟ ਦਿੱਤੇ ਹਨ ਅਤੇ ਕਿਤਨੇ ਯੁੱਧ ਵਿਚ ਮਾਰੇ ਗਏ ਹਨ।
ਘੁਰੇਘੋਰਬਾਜੰਤ੍ਰਮਾਰੂਨਗਾਰੇ
ਮਾਰੂ ਨਗਾਰੇ ਅਤੇ ਵਾਜੇ ਵਜਦੇ ਹਨ।