ਤਨਿਕਛੁਅਤਤਾਕੇਤੁਰਤਬਾਧਿਗਯੋਤਤਕਾਲ॥
ਉਸ ਦੇ ਜ਼ਰਾ ਜਿੰਨਾ ਛੋਹਣ ਨਾਲ (ਉਹ) ਤੁਰਤ ਬੰਨ੍ਹਿਆ ਗਿਆ।
Through her touch, she immediately made him prisoner.
ਦਾਨਵਕੋਬਾਧਤਭਈਇਹਚਰਿਤ੍ਰਕਰਿਬਾਲ॥੩੩॥
ਇਹ ਚਰਿਤ੍ਰ ਕਰ ਕੇ (ਉਸ) ਇਸਤਰੀ ਨੇ ਦੈਂਤ ਨੂੰ ਬੰਨ੍ਹ ਲਿਆ ॥੩੩॥
The devil, through her deception, became a prisoner.(33)
ਭੁਜੰਗਛੰਦ॥
ਭੁਜੰਗ ਛੰਦ:
Bhujang Chhand
ਛਲਿਯੋਛੈਲਦਾਨੋਇਸੀਛਲੈਬਾਲਾ॥
ਇਸਤਰੀ ਨੇ ਇਸ ਛਲ ਨਾਲ ਦੈਂਤ ਨੂੰ ਛਲ ਲਿਆ।
ਲੀਯੋਬਸ੍ਰਯਕੈਕੈਮਹਾਰੂਪਆਲਾ॥
(ਉਸ ਨੂੰ) ਮਹਾਨ ਰੂਪ ਦੇ ਘਰ ਵਰਗੀ (ਇਸਤਰੀ) ਨੇ ਆਪਣੇ ਵਸ ਵਿਚ ਕਰ ਲਿਆ।
The woman, through her charm, brought the devil under her control.
ਬੰਧ੍ਰਯੋਬੀਰਮੰਤ੍ਰਾਨਕੇਜੋਰਆਯੋ॥
ਉਹ ਯੋਧਾ ਮੰਤਰਾਂ ਦੇ ਜ਼ੋਰ ਨਾਲ ਬੰਨ੍ਹਿਆ ਹੋਇਆ ਆਇਆ
ਸਭੈਗ੍ਰਾਮਬਾਸੀਨਕੌਲੈਦਿਖਾਯੋ॥੩੪॥
ਅਤੇ ਸਾਰੇ ਪਿੰਡ ਵਾਸੀਆਂ ਨੂੰ (ਵੇਸਵਾ ਨੇ) ਲਿਆ ਕੇ ਵਿਖਾਇਆ ॥੩੪॥
Through her incantation she tied him up and presented to the people of the town.(34)
ਪ੍ਰਥਮਗ੍ਰਾਮਬਾਸੀਨਕੌਲੈਦਿਖਾਰਿਯੋ॥
ਪਹਿਲਾਂ ਉਸ ਨੇ ਸਾਰੇ ਗ੍ਰਾਮ-ਵਾਸੀਆਂ ਨੂੰ ਲਿਆ ਕੇ ਵਿਖਾਇਆ
ਪੁਨਿਰਖੋਦਿਭੂਮੈਤਿਸੈਗਾਡਿਡਾਰਿਯੋ॥
ਅਤੇ ਫਿਰ ਭੂਮੀ ਖੋਦ ਕੇ ਉਸ ਨੂੰ ਗਡ ਦਿੱਤਾ।
First she displayed him in the village and then she buried him in the ground.
ਜਿਨੈਲੈਗਦਾਕੋਘਨੋਬੀਰਮਾਰੇ॥
ਜਿਸ ਨੇ ਗਦਾ ਲੈ ਕੇ ਬਹੁਤ ਸਾਰੇ ਸੂਰਮੇ ਮਾਰ ਦਿੱਤੇ ਸਨ,
ਭਏਤੇਜਮੰਤ੍ਰਾਨਕੇਤੇਬਿਚਾਰੇ॥੩੫॥
ਉਹ ਮੰਤਰਾਂ ਦੇ ਤੇਜ ਨਾਲ ਕਿਤਨਾ ਵਿਚਾਰਾ ਬਣਿਆ ਪਿਆ ਸੀ ॥੩੫॥
The mace, through which he had killed many, was just reduced to a humble thing.(35)
ਦੋਹਰਾ॥
ਦੋਹਰਾ:
Dohira
ਜਿਨਖੇਚਰਕਰਖਗਲੈਖਤ੍ਰੀਹਨੇਅਪਾਰ॥
ਜਿਸ ਦੈਂਤ ('ਖੇਚਰ') ਨੇ ਹੱਥ ਵਿਚ ਤਲਵਾਰ ਲੈ ਕੇ ਬੇਸ਼ੁਮਾਰ ਛਤ੍ਰੀ ਮਾਰ ਦਿੱਤੇ ਸਨ,
The devil who had, using his sword, slaughtered many Kashatris,
ਤੇਛੈਲੀਇਹਛਲਛਲਿਯੋਐਸੋਚਰਿਤ੍ਰਬਿਚਾਰ॥੩੬॥
ਉਸ ਨੂੰ ਇਸ ਇਸਤਰੀ ਨੇ ਅਜਿਹਾ ਚਰਿਤ੍ਰ ਕਰ ਕੇ ਛਲ ਲਿਆ ॥੩੬॥
He was, through fruits, deluded by a woman.(36)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਪਚੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨੫॥੨੪੬੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੫॥੨੪੬੭॥ ਚਲਦਾ॥
125th Parable of Auspicious Chritars Conversation of the Raja and the Minister, Completed With Benediction. (125)(2465)
ਦੋਹਰਾ॥
ਦੋਹਰਾ:
Dohira
ਦੇਸਤਪੀਸਾਕੇਬਿਖੈਗੜੀਸਿਨਸਿਨੀਏਕ॥
ਤਪੀਸਾ ਦੇਸ ਵਿਚ ਇਕ 'ਸਿਨਸਿਨੀ' ਨਾਂ ਦੀ ਗੜ੍ਹੀ ਸੀ।
In the country of Tapeesa, there was a fort inhabited by the sages.
ਜੀਤਿਨਕੋਊਤਿਹਸਕਿਯੋਭਿਰਿਭਿਰਿਗਏਅਨੇਕ॥੧॥
ਉਸ ਨੂੰ ਕੋਈ ਵੀ ਜਿਤ ਨਾ ਸਕਿਆ, (ਭਾਵੇਂ) ਅਨੇਕਾਂ ਲੜ ਲੜ ਕੇ ਚਲੇ ਗਏ ॥੧॥
In spite of many efforts none could conquer it.(1)
ਚੌਪਈ॥
ਚੌਪਈ:
Chaupaee
ਅਬਦੁਲਨਬੀਤਹਾਕਹਧਾਯੋ॥
ਅਬਦੁਲ ਨਬੀ ਨੇ ਉਸ ਉਤੇ ਹਮਲਾ ਕੀਤਾ।
ਚਾਰਿਦ੍ਯੋਸਲਗਿਜੁਧਮਚਾਯੋ॥
ਚਾਰ ਦਿਨ ਤਕ ਘਮਸਾਨ ਯੁੱਧ ਮਚਾਇਆ।
One Mughal, Abdul Nabhi, raided the place and, for four days, the fighting went on.
ਅਧਿਕਮਾਰਿਗੋਲਿਨਕੀਭਈ॥
ਗੋਲਿਆਂ ਦੀ ਬਹੁਤ ਮਾਰ ਹੋਈ।
ਭ੍ਰਿਤਨਬਿਸਰਸਕਲਸੁਧਿਗਈ॥੨॥
ਨੌਕਰਾਂ ਨੂੰ ਸਭ ਸੁੱਧ-ਬੁੱਧ ਭੁਲ ਗਈ ॥੨॥
The bombardment was so intense that all the inhabitants lost their nerves.(2)
ਆਖਰਗੜੀਤਵਨਕੌਤੋਰਿਯੋ॥
ਅੰਤ ਵਿਚ ਉਨ੍ਹਾਂ ਨੇ ਗੜ੍ਹੀ ਨੂੰ ਤੋੜ ਦਿੱਤਾ
ਯਾਕੌਕਿਨੀਨਮੁਹਰੋਮੋਰਿਯੋ॥
ਅਤੇ ਉਨ੍ਹਾਂ ਨੂੰ ਅਗੋਂ ਕਿਸੇ ਨੇ ਨਾ ਮੋੜਿਆ।
At last the fort was broken into as none could face the assault.
ਅਟਕਤਏਕਅਟਾਰੀਭਈ॥
(ਬਸ) ਇਕ ਅਟਾਰੀ ਅਟਕ ਗਈ।
ਅਧਿਕਮਾਰਿਗੋਲਿਨਕੀਦਈ॥੩॥
ਉਸ ਉਤੇ ਵੀ ਬਹੁਤ ਗੋਲੇ ਚਲਾਏ ਗਏ ॥੩॥
But in spite of heavy shelling one lofty mansion was left.(3)
ਭਰਿਭਰਿਤੁਪਕਤਵਨਤ੍ਰਿਯਲ੍ਯਾਵੈ॥
ਉਥੇ ਇਸਤਰੀਆਂ ਬੰਦੂਕਾਂ ਭਰ ਭਰ ਕੇ ਲਿਆਉਂਦੀਆਂ ਸਨ
ਲੈਲੈਕਰਮੈਪੁਰਖਚਲਾਵੈ॥
ਅਤੇ ਮਰਦ ਹੱਥ ਵਿਚ ਲੈ ਲੈ ਕੇ ਚਲਾਂਦੇ ਸਨ।
There, the women reloaded the guns and brought them to their husbands.
ਤਕਿਤਕਿਤਨਜਾਕੇਮੈਮਾਰੈ॥
ਜਿਸ ਦੇ ਸ਼ਰੀਰ ਨੂੰ ਵੇਖ ਵੇਖ ਕੇ ਉਹ ਮਾਰਦੇ ਸਨ,
ਹੈਗੈਰਥਬੀਰਾਨਬਿਦਾਰੈ॥੪॥
ਉਹ ਰਥ, ਘੋੜੇ ਅਤੇ ਹਾਥੀ ਨਸ਼ਟ ਹੋ ਜਾਂਦੇ ਸਨ ॥੪॥
They would shoot men, elephants, horses and chariotdrivers and kill them.(4)
ਭਰਿਬੰਦੂਕਤ੍ਰਿਯਸਿਸਤਬਨਾਈ॥
(ਇਕ) ਇਸਤਰੀ ਨੇ ਬੰਦੂਕ ਭਰ ਕੇ ਨਿਸ਼ਾਣਾ ਸਾਧਿਆ
ਖਾਨਨਬੀਕੇਹ੍ਰਿਦੈਲਗਾਈ॥
ਅਤੇ ਨਬੀ ਖ਼ਾਨ ਦੇ ਹਿਰਦੇ ਵਿਚ ਮਾਰੀ।
With a loaded gun, one woman, aimed and sent a shot through the heart of Khan Nabhi.
ਲਾਗਤਘਾਇਹਾਹਿਨਹਿਭਾਖਿਯੋ॥
ਗੋਲੀ ਲਗਦਿਆਂ ਉਸ ਨੇ ਹਾਏ ਤਕ ਨਾ ਕਹੀ
ਮਾਰਿਪਾਲਕੀਭੀਤਰਿਰਾਖਿਯੋ॥੫॥
ਅਤੇ ਪਾਲਕੀ ਵਿਚ ਮਾਰ ਕੇ ਰਖ ਦਿੱਤਾ ॥੫॥
Be did not get time to express his anguish and dropped dead inside his chariot.(5)
ਦੋਹਰਾ॥
ਦੋਹਰਾ:
Dohira
ਨਬੀਤੁਪਕਕੇਸੰਗਹਨ੍ਯੋਉਤੈਜੁਧਅਤਿਹੋਇ॥
ਨਬੀ ਬੰਦੂਕ ਨਾਲ ਮਾਰਿਆ ਗਿਆ ਅਤੇ ਉਧਰ ਬਹੁਤ ਜੰਗ ਹੋਈ।
Nabhi was shod-dead with a gun but the fighting continued at the other end.
ਇਤਿਭ੍ਰਿਤਪਤਿਲੈਘਰਗਏਉਤੈਨਜਾਨਤਕੋਇ॥੬॥
ਇਧਰ ਨੌਕਰ ਨਬੀ ਖ਼ਾਨ ਨੂੰ ਘਰ ਲੈ ਗਏ ਅਤੇ ਉਧਰ (ਇਸ ਗੱਲ ਦਾ) ਕਿਸੇ ਨੂੰ ਪਤਾ ਨਾ ਲਗਿਆ ॥੬॥
Bere, they brought Nabhi to his house and no one noticed even.(6)
ਏਕਤੋਪਚੀਤੁਪਕਲੈਬਾਧੀਸਿਸਤਬਨਾਇ॥
ਇਕ ਤੋਪਚੀ ਨੇ ਤੁਪਕ ਲੈ ਕੇ ਨਿਸ਼ਾਣਾ ਬੰਨ੍ਹਿਆ।
There, one gunner aimed and discharged a shot to that direction,
ਤਾਕੇਪਤਿਕੇਉਰਬਿਖੈਗੋਲੀਹਨੀਰਿਸਾਇ॥੭॥
ਕ੍ਰੋਧ ਪੂਰਵਕ ਉਸ ਦੇ ਪਤੀ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ ॥੭॥
Which went straight into the heart of the woman’s husband.(7)
ਚੌਪਈ॥
ਚੌਪਈ:
Chaupaee
ਲਗੇਤੁਪਕਕੇਬ੍ਰਿਣਭਟਜੂਝਿਯੋ॥
ਬੰਦੂਕ ਦੇ ਜ਼ਖ਼ਮ ਨਾਲ ਸੂਰਮਾ ਮਾਰਿਆ ਗਿਆ।
ਠਾਢੀਨਿਕਟਤਵਨਤ੍ਰਿਯਬੂਝਿਯੋ॥
ਕੋਲ ਖੜੋਤੀ ਉਸ ਦੀ ਇਸਤਰੀ ਨੂੰ ਪਤਾ ਲਗ ਗਿਆ।
When hit, her husband died, and while standing near by she thought,
ਚਕਮਕਝਾਰਿਕਢੀਚਿਨਗਾਰੀ॥
ਉਸ ਨੇ ਚਕਮਕ ਪੱਥਰ ਨੂੰ ਰਗੜ ਕੇ ਚਿੰਗਾਰੀ ਕਢੀ
ਤਿਨਛਪਰਨਮੋਛਿਪ੍ਰਪ੍ਰਜਾਰੀ॥੮॥
ਅਤੇ ਤੁਰਤ ਛਪਰਾਂ ਨੂੰ ਸਾੜ ਦਿੱਤਾ ॥੮॥
By producing sparks by rubbing stones, she should put her house on fire.(8)
ਮੁਗਲਸੇਖਸੈਯਦਤਹਆਏ॥
ਮੁਗ਼ਲ, ਸ਼ੇਖ, ਸੱਯਦ (ਸਭ) ਉਥੇ ਆਏ
ਤਾਤ੍ਰਿਯਕੋਯੌਬਚਨਸੁਨਾਏ॥
ਅਤੇ ਉਸ ਇਸਤਰੀ ਨੂੰ ਇਸ ਤਰ੍ਹਾਂ ਕਿਹਾ,
In the mean time a Mughal Sheikh Sayeed came in to talk to the woman.
ਅਬਤੂੰਇਸਤ੍ਰੀਹੋਹਿਹਮਾਰੀ॥
ਹੁਣ ਤੂੰ ਸਾਡੀ ਇਸਤਰੀ ਬਣ'।