GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 987
Display Settings
ਬੂਝਤਦੀਪਕਮਿਲਤਤਿਲਤ
ਜਿਵੇਂ ਬੁੱਝ ਰਹੇ ਦੀਵੇ ਨੂੰ ਤੇਲ ਮਿਲ ਜਾਏ,
It is like oil to the lamp whose flame is dying out.
ਜਲਤਅਗਨੀਮਿਲਤਨੀਰ
ਜਿਵੇਂ ਅੱਗ ਵਿਚ ਸੜ ਰਹੇ ਨੂੰ ਪਾਣੀ ਮਿਲ ਜਾਏ,
It is like water poured on the burning fire.
ਜੈਸੇਬਾਰਿਕਮੁਖਹਿਖੀਰ॥੧॥
ਜਿਵੇਂ (ਭੁੱਖ ਨਾਲ ਵਿਲਕ ਰਹੇ) ਬੱਚੇ ਦੇ ਮੂੰਹ ਵਿਚ ਦੁੱਧ ਪੈ ਜਾਏ ॥੧॥
It is like milk poured into the baby's mouth. ||1||
ਜੈਸੇਰਣਮਹਿਸਖਾਭ੍ਰਾਤ
(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜੁੱਧ ਵਿਚ ਭਰਾ ਸਹਾਈ ਹੁੰਦਾ ਹੈ,
As one's brother becomes a helper on the field of battle;
ਜੈਸੇਭੂਖੇਭੋਜਨਮਾਤ
ਜਿਵੇਂ ਕਿਸੇ ਭੁੱਖੇ ਨੂੰ ਭੋਜਨ ਹੀ ਸਹਾਈ ਹੁੰਦਾ ਹੈ,
as one's hunger is satisfied by food;
ਜੈਸੇਕਿਰਖਹਿਬਰਸਮੇਘ
ਜਿਵੇਂ ਖੇਤੀ ਨੂੰ ਬੱਦਲ ਦਾ ਵਰ੍ਹਨਾ,
as the cloudburst saves the crops;
ਜੈਸੇਪਾਲਨਸਰਨਿਸੇਂਘ॥੨॥
ਜਿਵੇਂ (ਕਿਸੇ ਅਨਾਥ ਨੂੰ) ਸ਼ੇਰ (ਬਹਾਦਰ) ਦੀ ਸਰਨ ਵਿਚ ਰੱਖਿਆ ਮਿਲਦੀ ਹੈ ॥੨॥
as one is protected in the tiger's lair;||2||
ਗਰੁੜਮੁਖਿਨਹੀਸਰਪਤ੍ਰਾਸ
(ਪ੍ਰਭੂ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜਿਸ ਦੇ ਮੂੰਹ ਵਿਚ ਗਾਰੁੜ ਮੰਤਰ ਹੋਵੇ ਉਸ ਨੂੰ ਸੱਪ ਦਾ ਡਰ ਨਹੀਂ ਹੁੰਦਾ,
As with the magic spell of Garuda the eagle upon one's lips, one does not fear the snake;
ਸੂਆਪਿੰਜਰਿਨਹੀਖਾਇਬਿਲਾਸੁ
ਜਿਵੇਂ ਪਿੰਜਰੇ ਵਿਚ ਬੈਠੇ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ,
as the cat cannot eat the parrot in its cage;
ਜੈਸੋਆਂਡੋਹਿਰਦੇਮਾਹਿ
ਜਿਵੇਂ ਕੂੰਜ ਦੇ ਚੇਤੇ ਵਿਚ ਟਿਕੇ ਹੋਏ ਉਸ ਦੇ ਆਂਡੇ (ਖ਼ਰਾਬ ਨਹੀਂ ਹੁੰਦੇ),
as the bird cherishes her eggs in her heart;
ਜੈਸੋਦਾਨੋਚਕੀਦਰਾਹਿ॥੩॥
ਜਿਵੇਂ ਦਾਣੇ ਚੱਕੀ ਦੀ ਕਿੱਲੀ ਨਾਲ (ਟਿਕੇ ਹੋਏ ਪੀਸਣੋਂ ਬਚੇ ਰਹਿੰਦੇ ਹਨ) ॥੩॥
as the grains are spared, by sticking to the central post of the mill;||3||
ਬਹੁਤੁਓਪਮਾਥੋਰਕਹੀ
ਮੈਂ ਤਾਂ ਇਹ ਥੋੜ੍ਹੇ ਜਿਹੇ ਦ੍ਰਿਸ਼ਟਾਂਤ ਹੀ ਦੱਸੇ ਹਨ, ਬਥੇਰੇ ਦੱਸੇ ਜਾ ਸਕਦੇ ਹਨ (ਕਿ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ ਹੈ)।
Your Glory is so great; I can describe only a tiny bit of it.
ਹਰਿਅਗਮਅਗਮਅਗਾਧਿਤੁਹੀ
ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਤੂੰ ਹੀ (ਜੀਵਾਂ ਦਾ ਰੱਖਿਅਕ ਹੈਂ)।
O Lord, You are inaccessible, unapproachable and unfathomable.
ਊਚਮੂਚੌਬਹੁਅਪਾਰ
ਹੇ ਹਰੀ! ਤੂੰ ਉੱਚਾ ਹੈਂ, ਤੂੰ ਵੱਡਾ ਹੈਂ, ਤੂੰ ਬੇਅੰਤ ਹੈਂ।
You are lofty and high, utterly great and infinite.
ਸਿਮਰਤਨਾਨਕਤਰੇਸਾਰ॥੪॥੩॥
ਹੇ ਨਾਨਕ! ਨਾਮ ਸਿਮਰਦਿਆਂ ਪਾਪਾਂ ਨਾਲ ਲੋਹੇ ਵਾਂਗ ਭਾਰੇ ਹੋਏ ਜੀਵ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥
Meditating in remembrance on the Lord, O Nanak, one is carried across. ||4||3||
ਮਾਲੀਗਉੜਾਮਹਲਾ
Maalee Gauraa, Fifth Mahalaa:
ਇਹੀਹਮਾਰੈਸਫਲਕਾਜ
ਇਹ (ਸੰਤ-ਸਰਨ) ਹੀ ਮੇਰੇ ਵਾਸਤੇ ਮੇਰੇ ਮਨੋਰਥਾਂ ਨੂੰ ਸਫਲ ਕਰਨ ਵਾਲੀ ਹੈ।
Please let my works be rewarding and fruitful.
ਅਪੁਨੇਦਾਸਕਉਲੇਹੁਨਿਵਾਜਿ॥੧॥ਰਹਾਉ
ਹੇ ਪ੍ਰਭੂ! ਆਪਣੇ ਦਾਸ (ਨਾਨਕ) ਉਤੇ ਮਿਹਰ ਕਰ (ਤੇ ਸੰਤ ਜਨਾਂ ਦੀ ਸਰਨ ਬਖ਼ਸ਼) ॥੧॥ ਰਹਾਉ ॥
Please cherish and exalt Your slave. ||1||Pause||
ਚਰਨਸੰਤਹਮਾਥਮੋਰ
(ਹੇ ਪ੍ਰਭੂ! ਮਿਹਰ ਕਰ) ਮੇਰਾ ਮੱਥਾ ਸੰਤਾਂ ਦੇ ਚਰਨਾਂ ਉਤੇ (ਪਿਆ ਰਹੇ),
I lay my forehead on the feet of the Saints,
ਨੈਨਿਦਰਸੁਪੇਖਉਨਿਸਿਭੋਰ
ਅੱਖਾਂ ਨਾਲ ਮੈਂ ਦਿਨ ਰਾਤ ਸੰਤਾਂ ਦਾ ਦਰਸ਼ਨ ਕਰਦਾ ਰਹਾਂ,
and with my eyes, I gaze upon the Blessed Vision of their Darshan, day and night.
ਹਸਤਹਮਰੇਸੰਤਟਹਲ
ਮੇਰੇ ਹੱਥ ਸੰਤਾਂ ਦੀ ਟਹਿਲ ਕਰਦੇ ਰਹਿਣ,
With my hands, I work for the Saints.
ਪ੍ਰਾਨਮਨੁਧਨੁਸੰਤਬਹਲ॥੧॥
ਮੇਰੀ ਜਿੰਦ ਮੇਰਾ ਮਨ ਮੇਰਾ ਧਨ ਸੰਤਾਂ ਦੇ ਅਰਪਨ ਰਹੇ ॥੧॥
I dedicate my breath of life, my mind and wealth to the Saints. ||1||
ਸੰਤਸੰਗਿਮੇਰੇਮਨਕੀਪ੍ਰੀਤਿ
(ਹੇ ਪ੍ਰਭੂ!) ਮਿਹਰ ਕਰ) ਸੰਤਾਂ ਨਾਲ ਮੇਰੇ ਮਨ ਦਾ ਪਿਆਰ ਬਣਿਆ ਰਹੇ,
My mind loves the Society of the Saints.
ਸੰਤਗੁਨਬਸਹਿਮੇਰੈਚੀਤਿ
ਸੰਤਾਂ ਦੇ ਗੁਣ ਮੇਰੇ ਚਿੱਤ ਵਿਚ ਵੱਸੇ ਰਹਿਣ,
The Virtues of the Saints abide within my consciousness.
ਸੰਤਆਗਿਆਮਨਹਿਮੀਠ
ਸੰਤਾਂ ਦਾ ਹੁਕਮ ਮੈਨੂੰ ਮਿੱਠਾ ਲੱਗੇ,
The Will of the Saints is sweet to my mind.
ਮੇਰਾਕਮਲੁਬਿਗਸੈਸੰਤਡੀਠ॥੨॥
ਸੰਤਾਂ ਨੂੰ ਵੇਖ ਕੇ ਮੇਰਾ ਹਿਰਦਾ-ਕੰਵਲ ਖਿੜਿਆ ਰਹੇ ॥੨॥
Seeing the Saints, my heart-lotus blossoms forth. ||2||
ਸੰਤਸੰਗਿਮੇਰਾਹੋਇਨਿਵਾਸੁ
(ਹੇ ਪ੍ਰਭੂ! ਮਿਹਰ ਕਰ) ਸੰਤਾਂ ਨਾਲ ਮੇਰਾ ਬਹਿਣ-ਖਲੋਣ ਬਣਿਆ ਰਹੇ,
I dwell in the Society of the Saints.
ਸੰਤਨਕੀਮੋਹਿਬਹੁਤੁਪਿਆਸ
ਸੰਤਾਂ ਦੇ ਦਰਸ਼ਨ ਦੀ ਤਾਂਘ ਮੇਰੇ ਅੰਦਰ ਟਿਕੀ ਰਹੇ,
I have such a great thirst for the Saints.
ਸੰਤਬਚਨਮੇਰੇਮਨਹਿਮੰਤ
ਸੰਤਾਂ ਦੇ ਬਚਨ-ਮੰਤ੍ਰ ਮੇਰੇ ਮਨ ਵਿਚ ਟਿਕੇ ਰਹਿਣ,
The Words of the Saints are the Mantras of my mind.
ਸੰਤਪ੍ਰਸਾਦਿਮੇਰੇਬਿਖੈਹੰਤ॥੩॥
ਸੰਤਾਂ ਦੀ ਕਿਰਪਾ ਨਾਲ ਮੇਰੇ ਸਾਰੇ ਵਿਕਾਰ ਨਾਸ ਹੋ ਜਾਣ ॥੩॥
By the Grace of the Saints, my corruption is taken away. ||3||
ਮੁਕਤਿਜੁਗਤਿਏਹਾਨਿਧਾਨ
ਸੰਤਾਂ ਦੀ ਸੰਗਤ ਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ।
This way of liberation is my treasure.
ਪ੍ਰਭਦਇਆਲਮੋਹਿਦੇਵਹੁਦਾਨ
ਹੇ ਦਇਆ ਦੇ ਘਰ ਪ੍ਰਭੂ! ਮੈਨੂੰ (ਸੰਤ ਜਨਾਂ ਦੀ ਸੰਗਤ ਦਾ) ਦਾਨ ਦੇਹ,
O Merciful God, please bless me with this gift.
ਨਾਨਕਕਉਪ੍ਰਭਦਇਆਧਾਰਿ
ਹੇ ਪ੍ਰਭੂ! ਨਾਨਕ ਉੱਤੇ ਦਇਆ ਕਰ ਕਿ ਸੰਤਾਂ ਦੇ ਚਰਨ ਮੈਂ ਨਾਨਕ ਦੇ ਹਿਰਦੇ ਵਿਚ ਵੱਸੇ ਰਹਿਣ,
O God, shower Your Mercy upon Nanak.
ਚਰਨਸੰਤਨਕੇਮੇਰੇਰਿਦੇਮਝਾਰਿ॥੪॥੪॥
(ਕਿਉਂਕਿ) ਸੰਤਾਂ ਦਾ ਸੰਗ ਕਰਨਾ ਹੀ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ ॥੪॥੪॥
I have enshrined the feet of the Saints within my heart. ||4||4||
ਮਾਲੀਗਉੜਾਮਹਲਾ
Maalee Gauraa, Fifth Mahalaa:
ਸਭਕੈਸੰਗੀਨਾਹੀਦੂਰਿ
ਪਰਮਾਤਮਾ ਸਭਨਾਂ ਜੀਵਾਂ ਦੇ ਨਾਲ ਵੱਸਦਾ ਹੈ, ਕਿਸੇ ਤੋਂ ਭੀ ਦੂਰ ਨਹੀਂ ਹੈ।
He is with all; He is not far away.
ਕਰਨਕਰਾਵਨਹਾਜਰਾਹਜੂਰਿ॥੧॥ਰਹਾਉ
ਉਹ ਆਪ ਸਭ ਕੁਝ ਕਰ ਸਕਦਾ ਹੈ ਜੀਵਾਂ ਪਾਸੋਂ ਕਰਾ ਸਕਦਾ ਹੈ, ਉਹ ਹਰ ਥਾਂ ਮੌਜੂਦ ਹੈ ॥੧॥ ਰਹਾਉ ॥
He is the Cause of causes, ever-present here and now. ||1||Pause||
ਸੁਨਤਜੀਓਜਾਸੁਨਾਮੁ
ਜਿਸ ਪਰਮਾਤਮਾ ਦਾ ਨਾਮ ਸੁਣਦਿਆਂ ਆਤਮਕ ਜੀਵਨ ਮਿਲਦਾ ਹੈ,
Hearing His Name, one comes to life.
ਦੁਖਬਿਨਸੇਸੁਖਕੀਓਬਿਸ੍ਰਾਮੁ
ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ (ਹਿਰਦੇ ਵਿਚ) ਸੁਖ ਟਿਕਾਣਾ ਆ ਬਣਾਂਦੇ ਹਨ।
Pain is dispelled; peace and tranquility come to dwell within.
ਸਗਲਨਿਧਿਹਰਿਹਰਿਹਰੇ
(ਸੰਸਾਰ ਦੇ) ਸਾਰੇ ਹੀ ਖ਼ਜ਼ਾਨੇ ਉਸ ਪਰਮਾਤਮਾ ਦੇ ਪਾਸ ਹਨ।
The Lord, Har, Har, is all treasure.
ਮੁਨਿਜਨਤਾਕੀਸੇਵਕਰੇ॥੧॥
ਸਭ ਰਿਸ਼ੀ ਮੁਨੀ ਉਸੇ ਦੀ ਭਗਤੀ ਕਰਦੇ ਹਨ ॥੧॥
The silent sages serve Him. ||1||
ਜਾਕੈਘਰਿਸਗਲੇਸਮਾਹਿ
ਜਿਸ ਦੇ ਘਰ ਵਿਚ ਸਾਰੇ ਹੀ (ਖ਼ਜ਼ਾਨੇ) ਟਿਕੇ ਹੋਏ ਹਨ,
Everything is contained in His home.
ਜਿਸਤੇਬਿਰਥਾਕੋਇਨਾਹਿ
ਜਿਸ (ਦੇ ਦਰ) ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ,
No one is turned away empty-handed.
ਜੀਅਜੰਤ੍ਰਕਰੇਪ੍ਰਤਿਪਾਲ
ਜੋ ਸਭ ਜੀਵਾਂ ਦੀ ਪਾਲਣਾ ਕਰਦਾ ਹੈ,
He cherishes all beings and creatures.
ਸਦਾਸਦਾਸੇਵਹੁਕਿਰਪਾਲ॥੨॥
ਉਸ ਕਿਰਪਾਲ ਪ੍ਰਭੂ ਦੀ ਭਗਤੀ ਸਦਾ ਹੀ ਕਰਦੇ ਰਹੋ ॥੨॥
Forever and ever, serve the Merciful Lord. ||2||
ਸਦਾਧਰਮੁਜਾਕੈਦੀਬਾਣਿ
ਜਿਸ ਦੀ ਕਚਹਿਰੀ ਵਿਚ ਸਦਾ ਨਿਆਂ ਹੁੰਦਾ ਹੈ,
Righteous justice is dispensed in His Court forever.
ਬੇਮੁਹਤਾਜਨਹੀਕਿਛੁਕਾਣਿ
ਜੋ ਬੇ-ਮੁਥਾਜ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ,
He is carefree, and owes allegiance to no one.
ਸਭਕਿਛੁਕਰਨਾਆਪਨਆਪਿ
ਜੋ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ,
He Himself, by Himself, does everything.
ਰੇਮਨਮੇਰੇਤੂਤਾਕਉਜਾਪਿ॥੩॥
ਹੇ ਮੇਰੇ ਮਨ! ਤੂੰ ਉਸ ਪ੍ਰਭੂ ਦਾ ਨਾਮ ਜਪਿਆ ਕਰ ॥੩॥
O my mind, meditate on Him. ||3||
ਸਾਧਸੰਗਤਿਕਉਹਉਬਲਿਹਾਰ
ਮੈਂ ਗੁਰੂ ਦੀ ਸੰਗਤ ਤੋਂ ਕੁਰਬਾਨ ਜਾਂਦਾ ਹਾਂ,
I am a sacrifice to the Saadh Sangat, the Company of the Holy.
ਜਾਸੁਮਿਲਿਹੋਵੈਉਧਾਰੁ
ਜਿਸ ਨੂੰ ਮਿਲ ਕੇ (ਪਰਮਾਤਮਾ ਦਾ ਨਾਮ ਮਿਲਦਾ ਹੈ, ਅਤੇ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।
Joining them, I am saved.
ਨਾਮਸੰਗਿਮਨਤਨਹਿਰਾਤ
ਪ੍ਰਭੁ ਨੇ (ਗੁਰੂ ਦੀ ਰਾਹੀਂ) ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ੀ, ਉਹ ਨਾਮ ਨਾਲ ਰੰਗਿਆ ਰਹਿੰਦਾ ਹੈ।
My mind and body are attuned to the Naam, the Name of the Lord.
ਨਾਨਕਕਉਪ੍ਰਭਿਕਰੀਦਾਤਿ॥੪॥੫॥
ਹੇ ਨਾਨਕ! ਉਸ ਦੇ ਮਨ ਵਿਚ ਤਨ ਵਿਚ ਨਾਮ (ਵੱਸਿਆ ਰਹਿੰਦਾ ਹੈ) ॥੪॥੫॥
God has blessed Nanak with this gift. ||4||5||
ਮਾਲੀਗਉੜਾਮਹਲਾਦੁਪਦੇ
ਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Maalee Gauraa, Fifth Mahalaa, Du-Padas:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਹਰਿਸਮਰਥਕੀਸਰਨਾ
ਮੈਂ ਤਾਂ ਉਸ ਪਰਮਾਤਮਾ ਦੀ ਸਰਨ ਪਿਆ ਹਾਂ ਜੋ ਸਭ ਤਾਕਤਾਂ ਦਾ ਮਾਲਕ ਹੈ।
I seek the Sanctuary of the all-powerful Lord.
ਜੀਉਪਿੰਡੁਧਨੁਰਾਸਿਮੇਰੀਪ੍ਰਭਏਕਕਾਰਨਕਰਨਾ॥੧॥ਰਹਾਉ
ਮੇਰੀ ਜਿੰਦ, ਮੇਰਾ ਸਰੀਰ, ਮੇਰਾ ਧਨ, ਮੇਰਾ ਸਰਮਾਇਆ-ਸਭ ਕੁਝ ਉਹ ਪਰਮਾਤਮਾ ਹੀ ਹੈ ਜੋ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥
My soul, body, wealth and capital belong to the One God, the Cause of causes. ||1||Pause||
ਸਿਮਰਿਸਿਮਰਿਸਦਾਸੁਖੁਪਾਈਐਜੀਵਣੈਕਾਮੂਲੁ
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਆਤਮਕ ਆਨੰਦ ਹਾਸਲ ਕਰਦਾ ਹੈ, ਹਰਿ-ਨਾਮ ਹੀ ਜ਼ਿੰਦਗੀ ਦਾ ਸਹਾਰਾ ਹੈ।
Meditating, meditating in remembrance on Him, I have found everlasting peace. He is the source of life.
ਰਵਿਰਹਿਆਸਰਬਤਠਾਈਸੂਖਮੋਅਸਥੂਲ॥੧॥
ਇਹਨਾਂ ਦਿੱਸਦੇ ਅਣਦਿੱਸਦੇ ਪਦਾਰਥਾਂ ਵਿਚ ਸਭਨੀਂ ਥਾਈਂ ਪਰਮਾਤਮਾ ਹੀ ਮੌਜੂਦ ਹੈ ॥੧॥
He is all-pervading, permeating all places; He is in subtle essence and manifest form. ||1||