GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 986
Display Settings
ਪਲਟਿਕੋਪਕੈਕੈਫਿਰਿਪਰੈ
ਅਤੇ ਕ੍ਰੋਧਿਤ ਹੋ ਕੇ ਫਿਰ ਪਲਟ ਪਏ ਹਨ।
ਜੇਤੇਲਖੇਦੈਤਫਿਰਿਆਏ
(ਦੈਂਤ ਨੇ) ਜਿਤਨਿਆਂ ਨੂੰ ਪਰਤਦਿਆਂ ਵੇਖਿਆ,
ਘਾਇਘਾਇਜਮਲੋਕਪਠਾਏ॥੧੦॥
(ਉਨ੍ਹਾਂ ਨੂੰ) ਮਾਰ ਮਾਰ ਕੇ ਯਮਲੋਕ ਭੇਜ ਦਿੱਤਾ ॥੧੦॥
ਬੀਸਹਜਾਰਕਰੀਤਿਨਘਾਯੋ
ਉਸ ਨੇ ਵੀਹ ਹਜ਼ਾਰ ਹਾਥੀ ਮਾਰ ਦਿੱਤੇ
ਤੀਸਹਜਾਰਸੁਬਾਜਖਪਾਯੋ
ਅਤੇ ਤੀਹ ਹਜ਼ਾਰ ਘੋੜੇ ਨਸ਼ਟ ਕਰ ਦਿੱਤੇ।
ਚਾਲਿਸਸਹਸਤਹਾਰਥਕਾਟੇ
ਉਥੇ ਚਾਲੀ ਹਜ਼ਾਰ ਰਥ ਕਟੇ ਗਏ
ਅਭ੍ਰਨਜ੍ਯੋਜੋਧਾਚਲਿਫਾਟੇ॥੧੧॥
ਅਤੇ ਬਦਲਾਂ ਵਾਂਗ ਸੂਰਮਿਆਂ (ਦੇ ਦਲ) ਫਟ ਗਏ ॥੧੧॥
ਦੋਹਰਾ
ਦੋਹਰਾ:
ਬਹੁਰਿਗਦਾਗਹਿਹਾਥਮੈਪ੍ਰਤਿਨਾਪਤਨਅਪਾਰ
(ਦੈਂਤ ਨੇ) ਫਿਰ ਹੱਥ ਵਿਚ ਗਦਾ ਫੜ ਕੇ ਬਹੁਤ ਸਾਰੀ ਸੈਨਾ ਨਸ਼ਟ ਕਰ ਦਿੱਤੀ
ਭਾਤਿਭਾਤਿਸੰਘ੍ਰਤਭਯੋਕਛੂਸੰਕਬਿਚਾਰ॥੧੨॥
ਅਤੇ ਕਈ ਤਰ੍ਹਾਂ ਨਾਲ ਨਿਸੰਗ ਹੋ ਕੇ (ਸਭ ਨੂੰ) ਸੰਘਾਰ ਦਿੱਤਾ ॥੧੨॥
ਚੌਪਈ
ਚੌਪਈ:
ਤਾਸੌਜੁਧਸਭੈਕਰਿਹਾਰੇ
ਉਸ ਨਾਲ ਯੁੱਧ ਕਰ ਕੇ ਸਾਰੇ ਹਾਰ ਗਏ,
ਤਿਨਤੇਗਏਅਸੁਰਸੰਘਾਰੇ
ਪਰ ਕਿਸੇ ਤੋਂ ਵੀ ਦੈਂਤ ਮਾਰਿਆ ਨਾ ਜਾ ਸਕਿਆ।
ਉਗਿਯੋਚੰਦ੍ਰਸੂਰਅਸਤਾਏ
ਚੰਦ੍ਰਮਾ ਨਿਕਲ ਆਇਆ ਅਤੇ ਸੂਰਜ ਡੁਬ ਗਿਆ।
ਸਭਹੀਸੁਭਟਗ੍ਰਿਹਨਹਟਿਆਏ॥੧੩॥
ਸਾਰੇ ਯੋਧੇ ਆਪਣਿਆਂ ਠਿਕਾਣਿਆਂ ਉਤੇ ਪਰਤ ਆਏ ॥੧੩॥
ਭਯੋਪ੍ਰਾਤਜਬਤਮਮਿਟਿਗਯੋ
ਜਦ ਸਵੇਰਾ ਹੋਇਆ ਅਤੇ ਹਨੇਰਾ ਖ਼ਤਮ ਹੋ ਗਿਆ।
Fighting hard with him, all the combatants lost the will, and none could finish the devil.
ਕੋਪਬਹੁਰਿਸੂਰਨਕੋਭਯੋ
ਸੂਰਮਿਆਂ ਨੂੰ ਫਿਰ ਰੋਹ ਚੜ੍ਹ ਗਿਆ।
‘The Sun was set and the Moon had risen when the warriors commenced their journeys back home.
ਫੌਜੈਜੋਰਿਤਹਾਚਲਿਆਏ
ਫ਼ੌਜਾਂ ਜੋੜ ਕੇ ਉਥੇ ਚਲ ਕੇ ਆਏ
When the day broke the soldiers, once again, feeling indignant,
ਜਿਹਠਾਦੈਤਘਨੇਭਟਘਾਏ॥੧੪॥
ਜਿਥੇ ਦੈਂਤ ਨੇ ਬਹੁਤ ਸੂਰਮੇ ਮਾਰੇ ਸਨ ॥੧੪॥
Gathered around and raided the place where the devils had beaten them.(14)
ਡਾਰਿਪਾਖਰੈਤੁਰੇਨਚਾਵੈ
ਜ਼ੀਨਾਂ ਪਾ ਕੇ ਘੋੜਿਆਂ ਨੂੰ ਨਚਾਉਣ ਲਗੇ
ਕੇਤੇਚੰਦ੍ਰਹਾਸਚਮਕਾਵੈ
ਅਤੇ ਕਿਤਨੇ ਤਲਵਾਰਾਂ ('ਚੰਦ੍ਰਹਾਸ') ਨੂੰ ਚਮਕਾਉਣ ਲਗੇ।
ਤਨਿਤਨਿਕੇਤਿਕਬਾਨਨਮਾਰੈ
ਕਈ ਤਣ ਤਣ ਕੇ ਬਾਣ ਚਲਾਣ ਲਗੇ
ਅਮਿਤਘਾਵਦਾਨਵਪਰਡਾਰੈ॥੧੫॥
ਅਤੇ ਬੇਸ਼ੁਮਾਰ ਸਟਾਂ ਦੈਂਤ ਨੂੰ ਮਾਰਨ ਲਗੇ ॥੧੫॥
ਭੁਜੰਗਛੰਦ
ਭੁਜੰਗ ਛੰਦ:
ਹਠ੍ਰਯੋਆਪੁਦਾਨਵਗਦਾਹਾਥਲੈਕੈ
ਹੱਥ ਵਿਚ ਗਦਾ ਲੈ ਕੇ ਦੈਂਤ ਆਪ ਡਟ ਗਿਆ।
ਲਈਕਾਢਿਕਾਤੀਮਹਾਕੋਪਕੈਕੈ
ਬਹੁਤ ਅਧਿਕ ਕ੍ਰੋਧ ਕਰ ਕੇ ਤਲਵਾਰ ਕਢ ਲਈ।
ਜਿਤੇਆਨਿਢੂਕੇਤਿਤੇਖੇਤਮਾਰੇ
(ਉਸ ਨਾਲ) ਜੋ ਵੀ ਲੜਾਈ ਲਈ ਆਣ ਢੁਕੇ, ਉਹ ਸਾਰੇ ਰਣਭੂਮੀ ਵਿਚ ਮਾਰੇ ਗਏ।
ਗਿਰੇਭਾਤਿਐਸੀਜਾਵੈਬਿਚਾਰੇ॥੧੬॥
(ਉਹ) ਇਸ ਤਰ੍ਹਾਂ ਡਿਗੇ ਕਿ ਵਿਚਾਰੇ ਵੀ ਨਹੀਂ ਜਾ ਸਕਦੇ ॥੧੬॥
ਕਿਤੇਹਾਕਮਾਰੈਕਿਤੇਘੂੰਮਘੂੰਮੈ
ਕਿਤਨਿਆਂ ਨੂੰ ਲਲਕਾਰ ਕੇ ਮਾਰਿਆ ਹੈ ਅਤੇ ਕਿਤਨੇ ਹੀ ਘੁੰਮ ਘੁੰਮ ਕੇ ਮਾਰੇ ਹਨ।
ਕਿਤੇਜੁਧਜੋਧਾਪਰੇਆਨਿਭੂਮੈ
ਕਿਤਨੇ ਹੀ ਯੋਧੇ ਯੁੱਧ-ਭੂਮੀ ਵਿਚ ਆਣ ਡਿਗੇ ਹਨ।
ਕਿਤੇਪਾਨਿਮਾਗੈਕਿਤੇਹੂਹਛੋਰੈਂ
ਕਿਤਨੇ ਪਾਣੀ ਮੰਗ ਰਹੇ ਹਨ, ਕਿਤਨੇ ਹਾਲ-ਦੁਹਾਈ ਪਾ ਰਹੇ ਹਨ
ਕਿਤੇਜੁਧਸੌਡੀਨਕੇਸੀਸਤੋਰੈ॥੧੭॥
ਅਤੇ ਕਿਤਨੇ ਹੀ ਸੂਰਮਿਆਂ ਦੇ ਸੀਸ ਤੋੜ ਦਿੱਤੇ ਹਨ ॥੧੭॥
ਕਹੂੰਬਾਜਜੂਝੈਕਹੂੰਰਾਜਮਾਰੇ
ਕਿਤੇ ਘੋੜੇ, ਕਿਤੇ ਰਾਜੇ ਮਾਰੇ ਗਏ ਹਨ।
ਕਹੂੰਛੇਤ੍ਰਛਤ੍ਰੀਕਰੀਤਾਜਡਾਰੇ
ਕਿਤੇ ਰਣ-ਭੂਮੀ ਵਿਚ ਸੂਰਮਿਆਂ ਦੇ ਹਾਥੀ ਅਤੇ ਮੁਕਟ ਪਏ ਹਨ।
ਚਲੇਭਾਜਿਜੋਧਾਸਭੈਹਾਰਿਮਾਨੀ
ਸਾਰੇ ਯੋਧੇ ਹਾਰ ਮੰਨ ਕੇ ਭਜੀ ਜਾ ਰਹੇ ਹਨ
ਕਛੂਲਾਜਕੀਬਾਤਕੈਨਾਹਿਜਾਨੀ॥੧੮॥
ਅਤੇ ਕਿਸੇ ਨੇ ਵੀ (ਇਸ ਨੂੰ) ਲਜਾ ਦੀ ਗੱਲ ਨਹੀਂ ਸਮਝਿਆ ॥੧੮॥
ਹਠੀਜੇਫਿਰੰਗੀਮਹਾਕੋਪਵਾਰੈ
ਜੋ ਬਹੁਤ ਕ੍ਰੋਧੀ ਅਤੇ ਹਠੀਲੇ ਵਿਦੇਸੀ (ਫਿਰੰਗੀ) ਸਨ,
ਲਰੇਆਨਿਤਾਸੋਨੈਕੈਪਧਾਰੇ
(ਉਹ) ਉਸ ਨਾਲ ਲੜਨ ਆਏ ਅਤੇ ਜ਼ਰਾ ਜਿੰਨੇ ਵੀ ਨਹੀਂ ਟਲੇ।
ਛਕੈਛੋਭਛਤ੍ਰੀਮਹਾਕੋਪਢੂਕੇ
ਸਾਰੇ ਛਤ੍ਰੀ ਬਹੁਤ ਰੋਹ ਨਾਲ ਭਰੇ ਹੋਏ ਆਣ ਢੁਕੇ ਹਨ
ਚਹੂੰਓਰਤੇਮਾਰਹੀਮਾਰਿਕੂਕੇ॥੧੯॥
ਅਤੇ ਚੌਹਾਂ ਪਾਸਿਆਂ ਤੋਂ ਮਾਰੋ-ਮਾਰੋ ਕੂਕ ਰਹੇ ਹਨ ॥੧੯॥
ਜਿਤੇਆਨਿਜੂਝੇਸਭੈਖੇਤਘਾਏ
ਕਿਤਨੇ ਹੀ (ਸੂਰਮੇ) ਆ ਕੇ ਲੜੇ ਹਨ ਅਤੇ ਰਣ-ਖੇਤਰ ਵਿਚ ਮਾਰੇ ਗਏ ਹਨ।
ਬਚੇਜੀਤਿਤੇਛਾਡਿਖੇਤੈਪਰਾਏ
ਜਿਹੜੇ ਬਚੇ ਸਨ ਉਹ ਜੀਉਂਦੇ ਜੀ ਰਣ-ਖੇਤਰ ਨੂੰ ਛਡ ਕੇ ਭਜ ਗਏ ਹਨ।
ਹਠੇਜੇਹਠੀਲੇਹਠੀਖਗਕੂਟੇ
ਹਠੀ ਸੂਰਮੇ ਹਠੀਲਿਆਂ ਦੀਆਂ ਤਲਵਾਰਾਂ ਨਾਲ ਕੁਟੇ ਜਾ ਰਹੇ ਹਨ
ਮਹਾਰਾਜਬਾਜੀਨਕੇਮੂੰਡਫੂਟੇ॥੨੦॥
ਅਤੇ ਮਹਾਨ ਰਾਜਿਆਂ ਦੇ ਘੋੜਿਆਂ ਦੇ ਸਿਰ ਫੋੜੇ ਜਾ ਰਹੇ ਹਨ ॥੨੦॥
ਚੌਪਈ
ਚੌਪਈ:
ਬੀਸਹਜਾਰਕਰੀਕੁਪਿਮਾਰੇ
(ਦੈਂਤ ਨੇ) ਕ੍ਰੋਧ ਕਰ ਕੇ ਵੀਹ ਹਜ਼ਾਰ ਹਾਥੀ ਮਾਰੇ ਹਨ
ਤੀਸਹਜਾਰਅਸ੍ਵਹਨਿਡਾਰੈ
ਅਤੇ ਤੀਹ ਹਜ਼ਾਰ ਘੋੜੇ ਸੰਘਾਰ ਦਿੱਤੇ ਹਨ।
ਚਾਲਿਸਸਹਸਰਥਿਨਰਥਟੂਟੈ
ਚਾਲੀ ਹਜ਼ਾਰ ਰਥਵਾਨਾਂ ਦੇ ਰਥ ਟੁਟ ਗਏ ਹਨ