GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 985
Display Settings
ਦਾਹਦਿਯੋਤਿਹਨਾਰਿਕੌਚਿਤਅਤਿਸੋਕਬਢਾਇ
ਉਸ ਇਸਤਰੀ ਦਾ ਦਾਹ-ਸੰਸਕਾਰ ਕਰ ਕੇ ਅਤੇ ਮਨ ਵਿਚ ਬਹੁਤ ਦੁਖੀ ਹੋ ਕੇ
With intense tribulations, he cremated her
ਫੂਲਮਤੀਕੇਭਵਨਮੈਬਹੁਰਿਬਸਤਭਯੋਆਇ॥੧੩॥
(ਰਾਜਾ) ਫੂਲ ਮਤੀ ਦੇ ਮਹੱਲ ਵਿਚ ਫਿਰ ਆ ਕੇ ਰਹਿਣ ਲਗਿਆ ॥੧੩॥
and then came over to the palace of Phool Mati.(13)
ਸਵਤਿਮਾਰਿਨਿਜੁਕਰਨਸੌਔਰਨ੍ਰਿਪਹਿਦਿਖਰਾਇ
(ਆਪਣੀ) ਸੌਂਕਣ ਨੂੰ ਆਪਣੇ ਹੱਥਾਂ ਨਾਲ ਮਾਰ ਕੇ ਅਤੇ ਰਾਜੇ ਨੂੰ ਵਿਖਾ ਕੇ
By killing the co-wife, and showing her to the Raja,
ਰਾਜਾਕੌਨਿਜੁਬਸਕਿਯੋਐਸੋਚਰਿਤਬਨਾਇ॥੧੪॥
ਇਸ ਚਰਿਤ੍ਰ ਰਾਹੀਂ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ ॥੧੪॥
With deception, she had won the favour ofthe sovereign.(14)
ਬ੍ਰਹਮਬਿਸਨਸਰਅਸੁਰਸਭਰੈਨਾਧਿਪਦਿਨਰਾਇ
ਬ੍ਰਹਮਾ, ਵਿਸ਼ਣੂ, ਦੇਵਤੇ, ਦੈਂਤ, ਚੰਦ੍ਰਮਾ, ਸੂਰਜ,
Brahma, Vishnu, the gods, the devils, the Sun, the Moon,
ਬੇਦਬ੍ਯਾਸਅਰੁਬੇਦਤ੍ਰਿਯਭੇਦਸਕੇਨਹਿਪਾਇ॥੧੫॥
ਵੇਦ ਵਿਆਸ ਅਤੇ ਵੇਦ ਕੋਈ ਵੀ ਇਸਤਰੀ ਦੇ ਭੇਦ ਨੂੰ ਪ੍ਰਾਪਤ ਨਹੀਂ ਕਰ ਸਕਿਆ ॥੧੫॥
The sage Viyas, and them all, could not fathom the females.(15)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚੌਬੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨੪॥੨੪੩੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੪॥੨੪੩੧॥ ਚਲਦਾ॥
124th Parable of Auspicious Chritars Conversation of the Raja and the Minister, Completed With Benediction. (124)(2429)
ਸਵੈਯਾ
ਸਵੈਯਾ:
Savaiyya
ਲੰਕਮੈਬੰਕਨਿਸਾਚਰਥੋਰਘੁਨੰਦਨਕੋਸੁਨਿਏਕਕਹਾਨੀ
ਲੰਕਾ ਵਿਚ ਇਕ ਵਿਗੜੇ ਹੋਏ ਦੈਂਤ ਨੇ ਰਘੁਨੰਦਨ (ਸ੍ਰੀ ਰਾਮ) ਦੀ ਕਹਾਣੀ ਸੁਣੀ
In the country of Lanka, a devious devil heard the story of Raghunandan (Rama).
ਰਾਵਨਪੁਤ੍ਰਕਲਤ੍ਰਸਮੇਤਹਨੇਇਹਖੇਤਮਹਾਬਲਿਧਾਨੀ
ਕਿ ਉਸ ਮਹਾ ਬਲਵਾਨ ਨੇ ਰਾਵਣ ਨੂੰ ਪੁੱਤਰ ਅਤੇ ਇਸਤਰੀ ਸਮੇਤ ਰਣ-ਭੂਮੀ ਵਿਚ ਮਾਰ ਦਿੱਤਾ।
That in trepid had exterminated, in the war, the son of Raw ana along with his woman.
ਰੋਸਭਰਿਯੋਤਤਕਾਲਗਦਾਗਹਿਕੌਚਕਸੇਮਦਮਤਕ੍ਰਿਪਾਨੀ
ਗੁੱਸੇ ਨਾਲ ਭਰ ਕੇ ਅਤੇ ਤੁਰਤ ਗਦਾ, ਕ੍ਰਿਪਾਨ ਅਤੇ ਕਵਚ ਧਾਰਨ ਕਰ ਕੇ ਸ਼ਰਾਬ ਨਾਲ ਮਸਤ ਹੋ ਗਿਆ।
That devil, filled with rage and carrying spears, daggers and swords and getting stupefied,
ਕੋਟਕੌਕੂਦਿਸਮੁੰਦ੍ਰਕੌਫਾਧਿਫਿਰੰਗਮੌਆਨਿਪਰਿਯੋਅਭਿਮਾਨੀ॥੧॥
ਕਿਲ੍ਹੇ ਤੋਂ ਕੁਦ ਕੇ ਅਤੇ ਸਮੁੰਦਰ ਨੂੰ ਟਪ ਕੇ ਉਹ ਅਭਿਮਾਨੀ ਪਰਾਏ ਦੇਸ ਵਿਚ ਆ ਗਿਆ ॥੧॥
Had jumped over the sea to initiate the raid.(1)
ਆਠਿਕਦ੍ਯੋਸਅੰਧੇਰਰਹਿਯੋਪੁਨਿਸੂਰਚੜਿਯੋਜਗਧੁੰਧਮਿਟਾਈ
(ਉਸ ਦੇ ਆਉਣ ਨਾਲ) ਅੱਠ ਕੁ ਦਿਨ ਹਨੇਰਾ ਰਿਹਾ। ਫਿਰ ਸੂਰਜ ਚੜ੍ਹਿਆ ਅਤੇ ਜਗਤ ਵਿਚੋਂ ਧੁੰਧ ਮਿਟੀ।
The earth was covered under darkness for eight days, and then the Sun rose and fog was lifted.
ਦਾਨਵਕੌਲਖਿਲੋਕਨਕੈਅਤਿਹੀਚਿਤਮੈਉਪਜੀਦੁਚਿਤਾਈ
(ਉਸ) ਦੈਂਤ ਨੂੰ ਵੇਖ ਕੇ ਲੋਕਾਂ ਦੇ ਮਨ ਵਿਚ ਬਹੁਤ ਦੁਚਿਤੀ (ਦੀ ਭਾਵਨਾ) ਪੈਦਾ ਹੋ ਗਈ।
Looking at the devil, people were perplexed.
ਬਾਧਿਅਨੀਭਟਭੂਰਿਚੜੇਰਿਪੁਜੀਤਨਕੀਜਿਯਬ੍ਯੋਤਬਨਾਈ
ਬਹੁਤ ਸਾਰੇ ਰਾਜਿਆਂ ਨੇ ਦਲ ਬਣਾ ਕੇ ਵੈਰੀ ਨੂੰ ਜਿਤਣ ਲਈ ਮਨ ਵਿਚ ਵਿਉਂਤ ਬਣਾਈ ਅਤੇ (ਵੈਰੀ ਉਤੇ) ਚੜ੍ਹ ਚਲੇ।
Most of the kings planned a strategy to win over him,
ਬਾਨਕਮਾਨਗਦਾਬਰਛੀਨਕੀਆਨਿਕਰੀਤਿਹਸਾਥਲਰਾਈ॥੨॥
ਬਾਣਾਂ, ਕਮਾਨਾਂ, ਗਦਾਵਾਂ, ਬਰਛੀਆਂ ਦੀ ਉਸ ਨਾਲ ਆ ਕੇ ਲੜਾਈ ਕੀਤੀ ॥੨॥
And they rose with bows, arrows, spears and daggers in their hands.(2)
ਏਕਪਰੇਭਭਰਾਤਭਟੁਤਮਏਕਲਗੇਭਟਘਾਯਲਘੂੰਮੈ
ਕਈ ਇਕ ਸ੍ਰੇਸ਼ਠ ਸੂਰਮੇ ਘਬਰਾ ਕੇ ਡਿਗਣ ਲਗੇ ਅਤੇ ਇਕ ਘਾਇਲ ਹੋ ਕੇ ਘੁੰਮਣ ਲਗੇ।
ਏਕਚਲੈਭਜਿਕੈਰਨਤੇਇਕਆਨਿਪਰੇਮਰਿਕੈਗਿਰਿਭੂੰਮੈ
ਇਕ ਰਣਭੂਮੀ ਤੋਂ ਭਜ ਕੇ ਚਲੇ ਗਏ ਅਤੇ ਕਈ ਇਕ ਮਰ ਕੇ ਭੂਮੀ ਉਤੇ ਆ ਪਏ।
ਏਕਮਰੇਲਰਿਕੈਹਯਊਪਰਹਾਥਿਨਪੈਇਕਸ੍ਯੰਦਨਹੂੰਮੈ
ਇਕ ਘੋੜਿਆਂ ਉਤੇ ਹੀ ਲੜਦਿਆਂ ਮਰ ਗਏ ਅਤੇ ਇਕ ਹਾਥੀਆਂ ਅਤੇ ਰਥਾਂ ਵਿਚ ਹੀ (ਮਰ ਗਏ)।
ਮਾਨੋਤ੍ਰਿਬੇਨੀਕੇਤੀਰਥਪੈਮੁਨਿਨਾਯਕਧੂਮਅਧੋਮੁਖਧੂੰਮੈ॥੩॥
(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਤ੍ਰਿਬੇਣੀ (ਇਲਾਹਾਬਾਦ) ਦੇ ਤੀਰਥ ਉਤੇ ਮੁਨੀ ਨਾਇਕ ਮੂਧੇ ਮੂੰਹ ਧੂਮਰ ਪਾਨ ਕਰ ਰਹੇ ਹੋਣ ॥੩॥
ਕੌਚਕਿਪਾਨਕਸੇਕਟਨੀਕਟਿਅੰਗਉਤੰਗਸੁਰੰਗਨਿਖੰਗੀ
ਸੂਰਮੇ ਕਵਚ, ਕ੍ਰਿਪਾਨਾਂ, ਭੱਥੇ, ਆਦਿ ਲਕ ਨਾਲ ਬੰਨ੍ਹ ਕੇ ਕਦ ਵਿਚ ਬੜੇ ਉੱਚੇ ਸ਼ੋਭਾ ਪਾ ਰਹੇ ਹਨ।
Laced with swords and quivers on their bodies, the heroes swarmed,
ਚੌਪਿਚਲੇਚਹੂੰਓਰਨਤੇਘਨਸਾਵਨਕੀਘਟਜਾਨਉਮੰਗੀ
ਬੜੇ ਸ਼ੌਕ ਨਾਲ ਚੌਹਾਂ ਪਾਸਿਆਂ ਤੋਂ ਚੜ੍ਹ ਆਏ ਹਨ, ਮਾਨੋ ਸਾਵਣ ਦੇ ਬਦਲਾਂ ਦੀ ਘਟਾ ਉਮਡ ਆਈ ਹੋਵੇ।
From all the sides, the dark clouds of Sawan, the rainy season, thronged.
ਜੰਗਨਿਸੰਗਪਰਿਯੋਸੰਗਸੂਰਨਨਾਚਿਯੋਹੈਆਪੁਤਹਾਅਰਧੰਗੀ
ਉਥੇ ਸੂਰਮਿਆਂ ਵਿਚ ਬੜਾ ਨਿਸੰਗ ਯੁੱਧ ਹੋਇਆ ਅਤੇ ਸ਼ਿਵ ('ਅਰਧੰਗੀ') ਨੇ ਆਪ ਨਾਚ ਕੀਤਾ।
The intense fighting broke out and, even, Ardhangi (Shiva) had taken part in the war-dance.
ਰੋਸਭਰੇਫਿਰੇਤ੍ਰਸਿਕੈਰਨਰੰਗਪਚੇਰਵਿਰੰਗਫਿਰੰਗੀ॥੪॥
(ਸੂਰਮੇ) ਰੋਸ ਨਾਲ ਭਰ ਗਏ ਅਤੇ ਡਰ ਕੇ ਰਣ ਤੋਂ ਮੁੜੇ ਨਹੀਂ ਅਤੇ ਵਿਦੇਸੀ (ਫਿਰੰਗੀ) ਲੋਕ ਸੂਰਜ (ਦੇ ਲਾਲ) ਰੰਗ ਵਿਚ ਰੰਗੇ ਗਏ ॥੪॥
The valiant ones were abounding and none seemed to be giving in.(4)
ਚੌਪਈ
ਚੌਪਈ:
Chaupaee
ਭੇਰਪਰਿਯੋਭਾਰਥਤੇਭਾਰੀ
ਮਹਾਭਾਰਤ ਨਾਲੋਂ ਵੀ ਵੱਡਾ ਯੁੱਧ ਹੋਇਆ
ਨਾਚੇਸੂਰਬੀਰਹੰਕਾਰੀ
ਅਤੇ ਹੰਕਾਰੀ ਸ਼ੂਰਬੀਰ ਨਚ ਉਠੇ।
A menacing war was enfolded over India and egoists revelled in the wardance.
ਬਹੁਬ੍ਰਿਣਕੀਏਇਕਤਿਹਲਾਗਿਯੋ
(ਸੂਰਮਿਆਂ ਨੇ ਦੈਂਤ ਉਤੇ) ਬਹੁਤ ਵਾਰ ਕੀਤੇ, ਪਰ ਉਸ ਨੂੰ ਇਕ ਵੀ ਨਾ ਲਗਿਆ।
ਅਧਿਕਕੋਪਦਾਨਵਕੋਜਾਗਿਯੋ॥੫॥
(ਸਗੋਂ) ਦੈਂਤ ਕ੍ਰੋਧ ਨਾਲ ਹੋਰ ਭੜਕ ਪਿਆ ॥੫॥
They fired arrows but could not hit and the devil was, rather, filled with more wrath.(5)
ਏਕਹਾਥਤਿਨਗਦਾਸੰਭਾਰੀ
ਉਸ ਨੇ ਇਕ ਹੱਥ ਵਿਚ ਗਦਾ ਪਕੜ ਲਈ
ਦੂਜੋਕਰਤਰਵਾਰਿਨਿਕਾਰੀ
ਅਤੇ ਦੂਜੇ ਹੱਥ ਵਿਚ ਤਲਵਾਰ ਖਿਚ ਲਈ।
With a sword in one hand and a mace in the other,
ਜਾਕੌਦੌਰਿਦੈਤਬ੍ਰਿਣਮਾਰੇ
ਦੈਂਤ ਜਿਸ ਨੂੰ ਦੌੜ ਕੇ ਸਟ ਮਾਰਦਾ,
ਏਕੈਚੋਟਚੌਥਹੀਡਾਰੈ॥੬॥
(ਉਸ ਨੂੰ) ਇਕੋ ਹੀ ਸਟ ਨਾਲ ਚਿਥ ਦਿੰਦਾ ॥੬॥
On whom-so-ever the devil charged, he cut him off.(6)
ਜੋਕੋਊਤਾਕਹਘਾਵਲਗਾਵੈ
ਜੋ ਕੋਈ ਉਸ ਉਤੇ ਸਟ ਮਾਰਦਾ
ਟੂਟਿਕ੍ਰਿਪਾਨਹਾਥਰਹਿਜਾਵੈ
ਤਾਂ ਉਸ ਦੀ ਕ੍ਰਿਪਾਨ ਟੁਟ ਕੇ ਹੱਥ ਵਿਚ ਹੀ ਰਹਿ ਜਾਂਦੀ।
And any body who attacked him, would get his sword broken.
ਦਾਨਵਕੋਪਅਧਿਕਤਬਕਰੈ
ਤਦ ਦੈਂਤ ਹੋਰ ਗੁੱਸਾ ਕਰਦਾ
ਪ੍ਰਾਨਫਿਰੰਗਨਿਬਹੁਕੇਹਰੈ॥੭॥
ਅਤੇ ਬਹੁਤੇ ਵਿਦੇਸੀਆਂ ('ਫਿਰੰਗਨਿ') ਦੇ ਪ੍ਰਾਣ ਹਰ ਲੈਂਦਾ ॥੭॥
More and more he was inflamed, more he became resolute.(7)
ਭੁੰਜਗਛੰਦ
ਭੁਜੰਗ ਛੰਦ:
ਮਹਾਨਾਦਿਕੈਕੈਜਬੈਦੈਤਧਾਵੈ
ਜਦੋਂ ਮਹਾ ਨਾਦ ਕਰ ਕੈ (ਉਹ) ਦੈਂਤ ਧਾਵਾ ਕਰਦਾ
ਘਨੀਸੈਨਕੋਮਾਰਿਕੈਕੈਸੁਜਾਵੈ
ਤਾਂ ਬਹੁਤ ਸਾਰੀ ਸੈਨਾ ਨੂੰ ਮਾਰ ਕੇ ਜਾਂਦਾ।
ਬਿਯੋਕੌਨਜੋਧਾਲਰੈਰੋਸਕੈਕੈ
ਹੋਰ ਕਿਹੜਾ ਸੂਰਮਾ ਹੈ ਜੋ ਉਸ ਨਾਲ ਰੋਹ ਵਿਚ ਆ ਕੇ ਲੜੇ।
ਚਲੇਬਾਜਹੇਰੈਮਹਾਤਾਪਤੈਕੈ॥੮॥
(ਉਸ ਨੂੰ) ਵੇਖ ਕੇ (ਯੋਧੇ) ਬਹੁਤ ਤੇਜ਼ੀ ਨਾਲ ਘੋੜਿਆਂ ਸਹਿਤ ਭਜੀ ਜਾਂਦੇ ਹਨ ॥੮॥
ਲਖੇਦੈਤਭਾਰੀਸਭੈਭੂਪਭਾਗੈ
(ਇਸ) ਵੱਡੇ ਦੈਂਤ ਨੂੰ ਵੇਖ ਕੇ ਸਾਰੇ ਰਾਜੇ ਭਜ ਗਏ ਹਨ
ਮਹਾਤ੍ਰਾਸਕੇਤਾਪਸੌਅਨੁਰਾਗੈ
ਅਤੇ ਬਹੁਤ ਡਰ ਕਾਰਨ ਦੁਖੀ ਹੋਏ ਹਨ।
ਚਲੇਭਾਜਿਕੈਕੈਹਠੀਨਾਰਿਨ੍ਯਾਏ
ਧੌਣਾਂ ਨੀਵੀਆਂ ਕਰ ਕੇ ਭਜੀ ਜਾ ਰਹੇ ਹਨ
ਕਰੀਬਾਜਰਾਜੇਪਿਯਾਦੇਪਰਾਏ॥੯॥
ਹਾਥੀਆਂ, ਘੋੜਿਆਂ ਵਾਲੇ ਅਤੇ ਪਿਆਦੇ ਸਾਰੇ ਹਠੀਲੇ ਰਾਜੇ ॥੯॥
ਚੌਪਈ
ਚੌਪਈ:
ਸੈਨਭਜਤਲਖਿਭਟਿਰਿਸਿਭਰੇ
ਸੈਨਾ ਨੂੰ ਭਜਦਿਆਂ ਵੇਖ ਕੇ ਸੂਰਮੇ ਰੋਹ ਵਿਚ ਆ ਗਏ ਹਨ