ਸਭੈਦੈਤਦੇਵਾਨਕੇਚਿਤਮੋਹੈ॥੨੫॥
ਅਤੇ (ਉਧਰ) ਸਾਰਿਆਂ ਦੇਵਤਿਆਂ ਅਤੇ ਦੈਂਤਾਂ ਦੇ ਚਿਤ ਮੋਹੇ ਹੋਏ ਸਨ ॥੨੫॥
Whatever she awarded, every body accepted and none demonstrated any defiance.(25)
ਦੋਹਰਾ॥
ਦੋਹਰਾ:
Dohira
ਧਰਿਯੋਰੂਪਤ੍ਰਿਯਕੋਤਹਾਆਪੁਨਤੁਰਤਿਮੁਰਾਰਿ॥
ਵਿਸ਼ਣੂ ਨੇ ਤੁਰਤ ਆਪ ਇਸਤਰੀ ਦਾ ਰੂਪ ਧਾਰਨ ਕੀਤਾ
Murari (Vishnu) had veiled himself as a pretty woman,
ਛਲੀਛਿਨਿਕਮੋਛਲਿਗਯੋਜਿਤੇਹੁਤੇਅਸੁਰਾਰਿ॥੨੬॥
ਅਤੇ ਉਹ ਛਲੀ ਰੂਪ ਵਾਲਾ (ਅਰਥਾਤ ਮਹਾ ਮੋਹਨੀ) ਜਲਦੀ ਹੀ ਸਾਰਿਆਂ ਦੈਂਤਾਂ ਨੂੰ ਛਲ ਕੇ ਚਲਾ ਗਿਆ ॥੨੬॥
And instantly beguiled the devils.(26)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤੇਈਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨੩॥੨੪੧੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੩॥੨੪੧੬॥ ਚਲਦਾ॥
123rd Parable of Auspicious Chritars Conversation of the Raja and the Minister, Completed With Benediction. (123)(2414)
ਦੋਹਰਾ॥
ਦੋਹਰਾ:
Dohira
ਨਾਰਨੌਲਕੇਦੇਸਮੈਬਿਜੈਸਿੰਘਇਕਨਾਥ॥
ਨਾਰਨੌਲ ਦੇਸ ਵਿਚ ਇਕ ਬਿਜੈ ਸਿੰਘ ਨਾਂ ਦਾ ਰਾਜਾ ਸੀ।
In the country of Narnaul, there lived a Raja known as Vijay Singh.
ਰੈਨਿਦਿਵਸਡਾਰਿਯੋਰਹੈਫੂਲਮਤੀਕੇਸਾਥ॥੧॥
(ਉਹ) ਰਾਤ ਦਿਨ ਫੂਲ ਮਤੀ ਦੇ ਨਾਲ ਹੀ ਪਿਆ ਰਹਿੰਦਾ ॥੧॥
He used to spend most of the time lying down with Phool Mati.(1)
ਬਿਜੈਸਿੰਘਜਾਕੋਸਦਾਜਪਤਆਠਹੂੰਜਾਮ॥
ਬਿਜੈ ਸਿੰਘ ਜਿਸ (ਰਾਣੀ) ਨੂੰ ਸਦਾ ਅੱਠੇ ਪਹਿਰ ਜਪਦਾ ਰਹਿੰਦਾ ਸੀ,
The person, whom Vijay Singh revered all the eight watches of the day,
ਫੂਲਨਕੇਸੰਗਤੋਲਿਯੈਫੂਲਮਤੀਜਿਹਨਾਮ॥੨॥
ਫੁਲਾਂ ਨਾਲ ਤੋਲਣ ਕਾਰਨ (ਉਸ ਦਾ) ਨਾਮ ਫੂਲ ਮਤੀ ਹੋਇਆ ॥੨॥
Was Phool Mati, and she was like a bunch of flowers.(2)
ਬਿਜੈਸਿੰਘਇਕਦਿਨਗਏਆਖੇਟਕਕੇਕਾਜ॥
ਬਿਜੈ ਸਿੰਘ ਇਕ ਦਿਨ ਸ਼ਿਕਾਰ ਖੇਡਣ ਗਿਆ
One day Vijay Singh went out for the purpose of hunting,
ਭ੍ਰਮਰਕਲਾਕੋਰੂਪਲਖਿਰੀਝਰਹੇਮਹਾਰਾਜ॥੩॥
ਅਤੇ (ਉਥੇ) ਭ੍ਰਮਰ ਕਲਾ ਦਾ ਰੂਪ ਵੇਖ ਕੇ ਰਾਜਾ ਰੀਝ ਗਿਆ ॥੩॥
There he came across one Bharam Kala and he felt an ardent desire for her.(3)
ਚੌਪਈ॥
ਚੌਪਈ:
Chaupaee
ਤਹਹੀਬ੍ਯਾਹਧਾਮਤ੍ਰਿਯਆਨੀ॥
ਉਥੇ ਹੀ ਵਿਆਹ ਕਰ ਕੇ ਇਸਤਰੀ ਨੂੰ ਘਰ ਲੈ ਆਇਆ।
ਰਾਵਹੇਰਿਸੋਊਲਲਚਾਨੀ॥
ਰਾਜੇ ਨੂੰ ਵੇਖ ਕੇ ਉਹ ਵੀ ਲਲਚਾ ਗਈ।
Be married her and brought her home, as she had fat :n for Raja too.
ਫੂਲਮਤੀਸੁਨਿਅਧਿਕਰਿਸਾਈ॥
ਫੂਲ ਮਤੀ (ਨਵੇਂ ਵਿਆਹ ਦੀ ਗੱਲ) ਸੁਣ ਕੇ ਬਹੁਤ ਗੁੱਸੇ ਵਿਚ ਹੋਈ।
ਆਦਰਸੋਤਾਕੋਗ੍ਰਿਹਲ੍ਯਾਈ॥੪॥
(ਫਿਰ ਵੀ) ਆਦਰ ਨਾਲ ਉਸ ਨੂੰ ਘਰ ਲੈ ਆਈ ॥੪॥
On learning this, Phool Mati became angry but received her honourably.(4)
ਤਾਸੌਅਧਿਕਨੇਹਉਪਜਾਯੋ॥
ਉਸ ਨਾਲ (ਫੂਲ ਮਤੀ) ਨੇ ਬਹੁਤ ਸਨੇਹ ਪ੍ਰਗਟ ਕੀਤਾ
ਧਰਮਭਗਨਿਕਰਿਤਾਹਿਬੁਲਾਯੋ॥
ਅਤੇ ਉਸ ਨੂੰ ਧਰਮ ਭੈਣ ਕਰ ਕੇ ਬੁਲਾਇਆ।
She gave her intense love and called her as her righteous-sister.
ਚਿਤਮੈਅਧਿਕਕੋਪਤ੍ਰਿਯਧਰਿਯੋ॥
ਪਰ (ਉਸ) ਇਸਤਰੀ (ਫੂਲ ਮਤੀ) ਨੇ ਮਨ ਵਿਚ ਬਹੁਤ ਗੁੱਸਾ ਰਖਿਆ।
ਤਾਕੀਨਾਸਘਾਤਅਟਕਰਿਯੋ॥੫॥
(ਉਸ ਦਾ ਮਨ) ਭ੍ਰਮਰ ਕਲਾ ਨੂੰ ਨਸ਼ਟ ਕਰਨ ਦੇ ਮੌਕੇ ਦੀ ਭਾਲ ਵਿਚ ਸੀ ॥੫॥
Internally she was furious and had decided to annihilate her.(5)
ਜਾਕੀਤ੍ਰਿਯਾਉਪਾਸਿਕਜਾਨੀ॥
ਉਸ ਇਸਤਰੀ (ਭਾਵ ਸੌਂਕਣ) ਨੂੰ ਜਿਸ ਦਾ ਉਪਾਸਕ ਜਾਣਿਆ,
ਵਹੈਘਾਤਚੀਨਤਭੀਰਾਨੀ॥
ਉਸੇ ਰਾਹੀਂ ਰਾਣੀ ਨੇ ਮਾਰਨ ਦਾ ਮਨ ਵਿਚ ਵਿਚਾਰ ਕੀਤਾ।
The one she revered, she made up her mind to terminate.
ਰੁਦ੍ਰਦੇਹਰੋਏਕਬਨਾਯੋ॥
(ਉਸ ਨੇ) ਰੁਦ੍ਰ ਦਾ ਇਕ ਮੰਦਿਰ ਬਣਵਾਇਆ
ਜਾਪਰਅਗਨਿਤਦਰਬਲਗਾਯੋ॥੬॥
ਜਿਸ ਉਤੇ ਬਹੁਤ ਧਨ ਖ਼ਰਚ ਕੀਤਾ ॥੬॥
Spending a lot of money she got a temple of Shiv a buill up.(6)
ਦੋਊਸਵਤਿਤਹਾਚਲਿਜਾਵੈ॥
ਦੋਵੇਂ ਸੌਂਕਣਾਂ ਉਥੇ ਚਲ ਕੇ ਜਾਂਦੀਆਂ ਸਨ
ਪੂਜਿਰੁਦ੍ਰਕੌਪੁਨਿਘਰਆਵੈ॥
ਅਤੇ ਰੁਦ੍ਰ ਦੀ ਪੂਜਾ ਕਰ ਕੇ ਘਰ ਪਰਤਦੀਆਂ ਸਨ।
Both the co-wives went there and v’orshipped Shiva.
ਮਟਆਛੋਊਚੋਧੁਜਸੋਹੈ॥
ਮੰਦਿਰ ('ਮਟ'-ਮਠ) ਬਹੁਤ ਚੰਗਾ ਸੀ ਅਤੇ ਉਸ ਉਤੇ ਉੱਚਾ ਝੰਡਾ ਸ਼ੋਭਦਾ ਸੀ
ਸੁਰਨਰਨਾਗਅਸੁਰਮਨਮੋਹੈ॥੭॥
(ਜੋ) ਦੇਵਤਿਆਂ, ਮਨੁੱਖਾਂ, ਨਾਗਾਂ ਅਤੇ ਦੈਂਤਾਂ ਦਾ ਮਨ ਮੋਹ ਲੈਂਦਾ ਸੀ ॥੭॥
The pinnacle of the temple was quite high and it was appreciated by the gods, devils and all othds.(7)
ਦੋਹਰਾ॥
ਦੋਹਰਾ:
Dohira
ਪੁਰਬਾਸਨਿਸੁੰਦਰਿਸਭੈਤਿਹਠਾਕਰੈਪਯਾਨ॥
ਨਗਰ ਦੀਆਂ ਰਹਿਣ ਵਾਲੀਆਂ ਸਾਰੀਆਂ ਸੁੰਦਰੀਆਂ (ਇਸਤਰੀਆਂ) ਉਥੇ ਜਾਂਦੀਆਂ ਸਨ
All the ladies of the town went to that temple,
ਮਹਾਰੁਦ੍ਰਕੌਪੂਜਿਕੈਬਹੁਰਬਸੈਗ੍ਰਿਹਆਨਿ॥੮॥
ਅਤੇ ਮਹਾ ਰੁਦ੍ਰ ਦੀ ਪੂਜਾ ਕਰ ਕੇ ਫਿਰ ਘਰ ਨੂੰ ਆ ਜਾਂਦੀਆਂ ਸਨ ॥੮॥
And returned to their households after idolising Shiva.(8)
ਅੜਿਲ॥
ਅੜਿਲ:
Arril
ਏਕਦਿਵਸਰਾਨੀਲੈਤਾਕੌਤਹਗਈ॥
ਇਕ ਦਿਨ ਰਾਣੀ ਉਸ (ਭ੍ਰਮਰ ਕਲਾ) ਨੂੰ ਉਥੇ ਲੈ ਕੇ ਗਈ
ਨਿਜੁਕਰਿਅਸਿਗਹਿਵਾਹਿਮੂੰਡਕਾਟਤਭਈ॥
ਅਤੇ ਆਪਣੇ ਹੱਥ ਵਿਚ ਤਲਵਾਰ ਲੈ ਕੇ ਉਸ ਦਾ ਸਿਰ ਕਟ ਦਿੱਤਾ।
One day the Rani took her there, brandishing a sword in her hand, she cut her head off.
ਸੀਸਕਾਟਿਸਿਵਊਪਰਦਯੋਚਰਾਇਕੈ॥
ਸਿਰ ਕਟ ਕੇ ਸ਼ਿਵ (ਦੀ ਮੂਰਤੀ) ਉਤੇ ਚੜ੍ਹਾ ਦਿੱਤਾ
ਹੋਰੋਵਤਨ੍ਰਿਪਪ੍ਰਤਿਆਪੁਉਚਾਰਿਯੋਆਇਕੈ॥੯॥
ਅਤੇ ਰੋਂਦੀ ਹੋਈ ਨੇ ਆਪ ਰਾਜੇ ਨੂੰ ਆ ਕੇ ਕਿਹਾ ॥੯॥
The cut-off head, she presented to Shiva, and, herself, she came and told the Raja.
ਦੋਹਰਾ॥
ਦੋਹਰਾ:
Dohira
ਧਰਮਭਗਨਿਮੁਹਿਸੰਗਲੈਰੁਦ੍ਰਦੇਹਰੇਜਾਇ॥
ਮੇਰੀ ਧਰਮ ਭੈਣ ਮੈਨੂੰ ਨਾਲ ਲੈ ਕੇ ਰੁਦ੍ਰ ਦੇ ਮੰਦਿਰ ਵਿਚ ਗਈ
‘The righteous-sister has taken me to the temple,
ਮੂੰਡਕਾਟਿਨਿਜੁਕਰਅਸਹਿਹਰਪਰਦਿਯੋਚਰਾਇ॥੧੦॥
ਅਤੇ ਆਪਣੇ ਹੱਥੀਂ ਤਲਵਾਰ ਨਾਲ ਆਪਣਾ ਸਿਰ ਕਟ ਕੇ ਸ਼ਿਵ (ਦੀ ਮੂਰਤੀ) ਉਤੇ ਚੜ੍ਹਾ ਦਿੱਤਾ ॥੧੦॥
‘And there she cut her head and presented to Shiva.’(10)
ਚੌਪਈ॥
ਚੌਪਈ:
Chaupaee
ਯੌਸੁਨਿਬਾਤਤਹਾਨ੍ਰਿਪਆਯੋ॥
ਇਹ ਗੱਲ ਸੁਣ ਕੇ ਰਾਜਾ ਉਥੇ ਆਇਆ,
ਜਹਤ੍ਰਿਯਤੌਨਨਾਰਿਕੌਘਾਯੋ॥
ਜਿਥੇ ਇਸਤਰੀ (ਫੂਲ ਮਤੀ) ਨੇ ਉਸ (ਭ੍ਰਮਰ ਕਲਾ) ਨੂੰ ਮਾਰਿਆ ਸੀ।
Learning this, the Raja came to the place where her severed head was lying.
ਤਾਹਿਨਿਹਾਰਿਚਕ੍ਰਿਤਚਿਤਰਹਿਯੋ॥
ਇਹ ਵੇਖ ਕੇ (ਰਾਜਾ) ਮਨ ਵਿਚ ਹੈਰਾਨ ਹੋ ਗਿਆ।
ਤ੍ਰਿਯਕੋਕਛੁਕਬੈਨਨਕਹਿਯੋ॥੧੧॥
ਇਸਤਰੀ ਨੂੰ ਕੁਝ ਵੀ ਬਚਨ ਨਾ ਕਿਹਾ ॥੧੧॥
He was astcnished but he did not dispute the woman.(11)
ਦੋਹਰਾ॥
ਦੋਹਰਾ:
Dohira
ਮੂੰਡਕਾਟਿਜਿਨਨਿਜੁਕਰਨਹਰਪਰਦਿਯੋਚਰਾਇ॥
(ਰਾਜੇ ਨੇ ਕਿਹਾ) ਜਿਸ ਨੇ ਆਪਣੇ ਹੱਥ ਨਾਲ ਸਿਰ ਕਟ ਕੇ ਸ਼ਿਵ ਉਪਰ ਚੜ੍ਹਾਇਆ ਹੈ,
(He said,) ‘The woman, who has cut her head off, and, with her own hands, has presented to Shiva,
ਧੰਨ੍ਯੋਤ੍ਰਿਯਾਧੰਨਿਦੇਸਤਿਹਧੰਨ੍ਯਪਿਤਾਧੰਨਿਮਾਇ॥੧੨॥
ਉਹ ਇਸਤਰੀ ਧੰਨ ਹੈ, ਉਹ ਦੇਸ ਧੰਨ ਹੈ, ਉਸ ਦੀ ਮਾਤਾ ਧੰਨ ਹੈ, ਉਸ ਦਾ ਪਿਤਾ ਧੰਨ ਹੈ ॥੧੨॥
‘She and her parents are worthy ofhonours.’(12)