ਦੁਹੂੰਓਰਤੇਸਸਤ੍ਰਚਲਾਏ॥
ਦੋਹਾਂ ਪਾਸਿਆਂ ਤੋਂ ਸ਼ਸਤ੍ਰ ਚਲੇ।
ਦੁਹੂੰਓਰਬਾਦਿਤ੍ਰਬਜਾਏ॥
ਦੋਹਾਂ ਪਾਸਿਆਂ ਤੋਂ ਵਾਜੇ ਵਜੇ।
Both sides flaunted the arms and both sides played the war trumpets.
ਐਸੀਮਾਰਿਕ੍ਰਿਪਾਨਨਡਾਰੀ॥
ਕ੍ਰਿਪਾਨਾਂ ਦੀ ਅਜਿਹੀ ਮਾਰ ਪਈ
ਏਕਨਉਬਰੀਜੀਵਤਨਾਰੀ॥੧੭॥
ਕਿ ਇਕ ਇਸਤਰੀ ਵੀ ਜੀਉਂਦੀ ਨਹੀਂ ਬਚੀ ॥੧੭॥
The swords were brandished in such intensity that most of the women were killed.(17)
ਦੋਹਰਾ॥
ਦੋਹਰਾ:
Dohira
ਬਜ੍ਰਬਾਨਬਿਛੂਆਬਿਸਿਖਬਰਖਿਯੋਲੋਹਅਪਾਰ॥
ਬਜ੍ਰ ਬਾਣ, ਬਿਛੂਆ, ਤੀਰ ਆਦਿ ਬੇਸ਼ੁਮਾਰ ਹਥਿਆਰ ਚਲੇ।
ਸਭਅਬਲਾਜੂਝਤਭਈਏਕਨਉਬਰੀਨਾਰਿ॥੧੮॥
ਸਾਰੀਆਂ ਇਸਤਰੀਆਂ ਮਾਰੀਆਂ ਗਈਆਂ, ਇਕ ਵੀ ਈਸਤਰੀ ਨਾ ਬਚੀ ॥੧੮॥
ਚੌਪਈ॥
ਚੌਪਈ:
Chaupaee
ਬਰਛੀਦੁਹੂੰਦੋਫਲੀਲੀਨੀ॥
ਉਨ੍ਹਾਂ ਦੋਹਾਂ ਨੇ ਦੋਹਰੇ ਫਲਾਂ ਵਾਲੀਆਂ ਬਰਛੀਆਂ ਲੈ ਲਈਆਂ
ਦੁਹੂੰਅਨਵਹੈਉਦਰਮੈਦੀਨ॥
ਅਤੇ ਦੋਹਾਂ ਨੇ (ਇਕ ਦੂਜੇ ਦੇ) ਪੇਟ ਵਿਚ ਦੇ ਮਾਰੀਆਂ।
Both got hold of the double-edged spears and thrust into each other’s bellies.
ਤਿਹਕੋਝਾਗਿਕਟਾਰਿਨਲਰੀ॥
ਉਨ੍ਹਾਂ ਨੂੰ ਸਹਿ ਕੇ ਫਿਰ ਕਟਾਰਾਂ ਨਾਲ ਲੜੀਆਂ
ਦੋਊਜੂਝਿਖੇਤਮੈਪਰੀ॥੧੯॥
ਅਤੇ ਦੋਵੇਂ ਯੁੱਧ-ਭੂਮੀ ਵਿਚ ਜੂਝ ਮਰੀਆਂ ॥੧੯॥
Throwing them away they fought with the daggers and both sacrificed their lives.(19)
ਦੋਹਰਾ॥
ਦੋਹਰਾ:
Dohira
ਸਤ੍ਰੁਨਸੌਬਾਲਾਲਰੀਪ੍ਰੀਤਿਪਿਯਾਕੀਮਾਨਿ॥
ਆਪਣੇ ਪ੍ਰੀਤਮ ਦੇ ਪ੍ਰੇਮ ਨੂੰ ਮਨ ਵਿਚ ਰਖ ਕੇ ਦੋਵੇਂ ਇਸਤਰੀਆਂ ਵੈਰੀਆਂ ਨਾਲ ਲੜੀਆਂ
For sake oftheir lover, both had confronted the enemy,
ਨਿਜੁਪਤਿਕੋਪਾਵਤਭਈਸੁਰਪੁਰਕਿਯੋਪਯਾਨ॥੨੦॥
ਅਤੇ ਸਵਰਗ ਸਿਧਾਰ ਕੇ ਆਪਣੇ ਪਤੀ ਨੂੰ ਮਿਲ ਪਈਆਂ ॥੨੦॥
And this way they reached heaven to meet their mate. (20)
ਪ੍ਰੀਤਿਪਿਯਾਕੀਜੇਲਰੀਧੰਨਿਧੰਨਿਤੇਨਾਰਿ॥
ਆਪਣੇ ਪ੍ਰੀਤਮ ਦੇ ਪ੍ਰੇਮ ਲਈ ਜੋ ਲੜੀਆਂ ਹਨ, ਉਹ ਇਸਤਰੀਆਂ ਧੰਨ ਹਨ।
Praise worthy were those woman, who fought for sake oftheir loves,
ਪੂਰਿਰਹਿਯੋਜਸੁਜਗਤਮੈਸੁਰਪੁਰਬਸੀਸੁਧਾਰਿ॥੨੧॥
ਉਨ੍ਹਾਂ ਦਾ ਯਸ਼ ਸੰਸਾਰ ਵਿਚ ਪਸਰ ਗਿਆ ਹੈ ਅਤੇ ਸਵਰਗ ਵਿਚ ਜਾ ਵਸੀਆਂ ਹਨ ॥੨੧॥
They were honoured in the world and they attained the place in heaven, too. (21)
ਜੂਝਿਮਰੀਪਿਯਪੀਰਤ੍ਰਿਯਤਨਿਕਨਮੋਰਿਯੋਅੰਗ॥
ਪ੍ਰੀਤਮ ਦੀ ਪੀੜ ਨੂੰ ਅਨੁਭਵ ਕਰ ਕੇ (ਉਹ) ਜੂਝ ਮਰੀਆਂ ਹਨ (ਅਤੇ ਯੁੱਧ-ਭੂਮੀ ਤੋਂ ਉਨ੍ਹਾਂ ਨੇ) ਪਾਸਾ ਨਹੀਂ ਮੋੜਿਆ ਹੈ।
They accepted the sufferings but never showed their backs.
ਸੁਕਬਿਸ੍ਯਾਮਪੂਰਨਭਯੋਤਬਹੀਕਥਾਪ੍ਰਸੰਗ॥੨੨॥
ਕਵੀ ਸ਼ਿਆਮ ਕਹਿੰਦੇ ਹਨ ਕਿ ਤਦ ਹੀ ਇਹ ਕਥਾ ਪੂਰੀ ਹੋ ਗਈ ਹੈ ॥੨੨॥
And, as the poet Shyam says, the narration of this episode ends here.(22)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬਾਈਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨੨॥੨੩੯੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੨॥੨੩੯੦॥ ਚਲਦਾ॥
122nd Parable of Auspicious Chritars Conversation of the Raja and the Minister, Completed With Benediction. (122)(2388)
ਚੌਪਈ॥
ਚੌਪਈ:
Chaupaee
ਦੇਵਅਦੇਵਮਿਲਤਸਭਭਏ॥
ਦੇਵਤੇ ਅਤੇ ਦੈਂਤ ਦੋਵੇਂ ਮਿਲ ਕੇ
ਛੀਰਸਮੁੰਦਮਥਬੇਕਹਗਏ॥
ਛੀਰ ਸਮੁੰਦਰ ਰਿੜਕਣ ਲਈ ਗਏ।
The devils and the gods, all, got together and went to churn the sea.
ਚੌਦਹਰਤਨਨਿਕਾਰੇਜਬਹੀ॥
ਜਦੋਂ ਹੀ ਚੌਦਾਂ ਰਤਨ ਬਾਹਰ ਕਢੇ ਗਏ,
ਦਾਨੋਉਠੇਕੋਪਕਰਿਤਬਹੀ॥੧॥
ਉਦੋਂ ਹੀ ਦੈਂਤ ਕ੍ਰੋਧਿਤ ਹੋ ਕੇ ਉਠ ਖੜੋਤੇ ॥੧॥
When they had churned out fourteen treasures, the devils were enraged.(1)
ਹਮਹੀਰਤਨਚੌਦਹੂੰਲੈਹੈ॥
(ਅਤੇ ਕਹਿਣ ਲਗੇ) ਅਸੀਂ ਹੀ ਚੌਦਾਂ ਰਤਨ ਲਵਾਂਗੇ,
ਨਾਤਰਜਿਯਨਨਦੇਵਨਦੈਹੈ॥
ਨਹੀਂ ਤਾਂ ਦੇਵਤਿਆਂ ਨੂੰ ਜੀਣ ਨਹੀਂ ਦਿਆਂਗੇ।
‘We will take all the fourteen treasures failing which we will not let the gods live in peace.
ਉਮਡੀਅਮਿਤਅਨਿਨਕੋਦਲਿਹੈ॥
ਫ਼ੌਜਾਂ ਦੇ ਬੇਸ਼ੁਮਾਰ ਦਲ ਉਮਡ ਪਏ।
ਲਹੁਭੈਯਨਤੇਭਾਜਿਨਚਲਿਹੈ॥੨॥
(ਦੈਂਤ ਕਹਿਣ ਲਗੇ ਕਿ ਅਸੀਂ) ਛੋਟੇ ਭਰਾਵਾਂ ਤੋਂ ਭਜ ਕੇ ਨਹੀਂ ਜਾਵਾਂਗੇ ॥੨॥
‘Our innumerable army will rise and will see how they manage to escape from the younger brothers.’(2)
ਦੋਹਰਾ॥
ਦੋਹਰਾ:
Dohira
ਰਾਜਕਾਜਅਰਸਾਜਸਭਆਵਤਕਛੁਜੁਬਨਾਇ॥
ਰਾਜ ਦਾ ਕੰਮ-ਕਾਰ ਅਤੇ ਸਾਰੀ ਸਾਜ-ਸੱਜਾ ਜੋ ਕੁਝ ਵੀ ਪ੍ਰਾਪਤ ਹੁੰਦੀ ਹੈ,
The sovereignty, governance, responsibilities and all those,
ਜੇਸਟਭ੍ਰਾਤਕੋਦੀਜਿਯਤਲਹੁਰੇਲਈਨਜਾਇ॥੩॥
ਉਹ ਵੱਡੇ ਭਰਾ ਨੂੰ ਦਿੱਤੀ ਜਾਂਦੀ ਹੈ, ਛੋਟੇ ਭਰਾ ਨਹੀਂ ਲੈਂਦੇ ॥੩॥
They are always endowed to the older brothers, not the younger ones.(3)
ਭੁਜੰਗਛੰਦ॥
ਭੁਜੰਗ ਛੰਦ:
Bhujang Chhand
ਚੜੇਰੋਸਕੈਕੈਤਹੀਦੈਤਭਾਰੇ॥
ਉਸ ਵੇਲੇ ਵੱਡੇ ਵੱਡੇ ਦੈਂਤ ਗੁੱਸੇ ਵਿਚ ਆ ਕੇ ਚੜ੍ਹ ਪਏ
ਘੁਰੇਘੋਰਬਾਜੇਸੁਮਾਰੂਨਗਾਰੇ॥
ਅਤੇ ਮਾਰੂ ਨਗਾਰੇ ਅਤੇ ਭਿਆਨਕ ਵਾਜੇ ਵਜਣ ਲਗੇ।
The dreadful devils raided in fury under the noises of repulsive drums.
ਉਤੈਕੋਪਕੈਕੈਹਠੀਦੇਵਢੂਕੇ॥
ਉਧਰੋਂ ਦੇਵਤੇ ਵੀ ਕ੍ਰੋਧਿਤ ਹੋ ਕੇ ਆਣ ਢੁਕੇ।
ਉਠੇਭਾਤਿਐਸੀਸੁਮਾਨੌਭਭੂਕੈ॥੪॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੱਗ ਦੇ ਭਾਂਬੜ ਉਠੇ ਹੋਣ ॥੪॥
On the other side, the gods rose as if fiery winds were blowing.(4)
ਮੰਡੇਕੋਪਕੈਕੈਮਹਾਰੋਸਬਾਢੈ॥
ਬਹੁਤ ਕ੍ਰੋਧਿਤ ਹੋ ਕੇ (ਸੂਰਮੇ) ਡਟ ਗਏ ਹਨ।
ਇਤੇਦੇਵਬਾਕੈਉਤੈਦੈਤਗਾਢੈ॥
ਇਧਰ ਬਾਂਕੇ ਦੇਵਤੇ ਹਨ ਅਤੇ ਉਧਰ ਭਿਆਨਕ ਦੈਂਤ ਹਨ।
On the one sides got ready the arrogant devils in right fury,
ਛਕੇਛੋਭਛਤ੍ਰੀਮਹਾਐਠਐਠੇ॥
ਗੁੱਸੇ ਨਾਲ ਭਰੇ ਹੋਏ ਸੂਰਮੇ ਇਕੱਠੇ ਹੋ ਕੇ
ਚੜੇਜੁਧਕੈਕਾਜਹ੍ਵੈਕੈਇਕੈਠੇ॥੫॥
ਹੈਂਕੜ ਹੈਂਕੜ ਕੇ ਯੁੱਧ ਦੇ ਕਾਰਜ ਲਈ ਚੜ੍ਹ ਪਏ ਹਨ ॥੫॥
And on the other, numerous Kashatris, full of pride, entered the war.(5)
ਕਹੂੰਟੀਕਟਾਕੈਕਹੂੰਟੋਪਟੂਕੇ॥
ਕਿਤੇ (ਮੱਥੇ ਉਤੇ ਧਾਰਨ ਕੀਤੇ ਜਾਣ ਵਾਲੇ ਲੋਹੇ ਦੇ) ਟਿੱਕੇ ਪਏ ਹਨ
ਕਿਯੇਟੀਪੋਟਾਪੈਕਈਕੋਟਿਢੂਕੇ॥
ਅਤੇ ਕਿਤੇ ਟੋਪ ਭੰਨੇ ਪਏ ਹਨ। ਚੰਗੀ ਤਰ੍ਹਾਂ ਸੱਜ ਧੱਜ ਕੇ ਕਰੋੜਾਂ ਸੂਰਮੇ ਆਣ ਢੁਕੇ ਹਨ।
ਕਹੂੰਟਾਕਟੂਕੈਭਏਬੀਰਭਾਰੇ॥
ਕਿਤੇ ਵੱਡੇ ਭਾਰੀ ਸੂਰਮੇ ਹਥਿਆਰਾਂ ਨਾਲ ਟੁਕ ਦਿੱਤੇ ਗਏ ਹਨ।
ਕਰੇਰੇਕਟੀਲੇਕਰੀਕੋਟਿਮਾਰੇ॥੬॥
ਨਾ ਕਟੇ ਜਾ ਸਕਣ ਵਾਲੇ ਕਰੋੜਾਂ ਹਾਥੀ ਮਾਰੇ ਗਏ ਹਨ ॥੬॥
ਕਿਤੇਡੋਬਡੂਬੈਕਿਤੇਘਾਮਘੂਮੈ॥
ਕਿਤਨੇ ਹੀ (ਲਹੂ ਵਿਚ) ਡੁਬੇ ਪਏ ਹਨ ਅਤੇ ਕਿਤਨੇ ਹੀ ਘਾਇਲ ਹੋ ਕੇ ਘੁੰਮ ਰਹੇ ਹਨ।
ਕਿਤੇਆਨਿਜੋਧਾਪਰੇਝੂਮਿਝੂਮੈ॥
ਕਿਤਨੇ ਹੀ ਯੋਧੇ ਝੂਮ ਝੂਮ ਕੇ ਡਿਗ ਪਏ ਹਨ।
Many, who had come in great shape, had fallen drenched in blood,.
ਕਿਤੇਪਾਨਿਮਾਗੇਕਿਤੇਮਾਰਿਕੂਕੈ॥
ਕਈ ਪਾਣੀ ਮੰਗ ਰਹੇ ਹਨ ਅਤੇ ਕਿਤਨੇ ਹੀ 'ਮਾਰੋ' 'ਮਾਰੋ' ਕੂਕਦੇ ਹਨ।