GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 980
Display Settings
ਤਾਪਾਛੈਜਾਲੰਧਰਮਾਰਿਯੋ
ਉਸ ਪਿਛੋਂ ਜਲੰਧਰ ਨੂੰ ਮਾਰਿਆ।
This way he ravaged her chastity and then killed Jalandhar.
ਬਹੁਰੋਰਾਜਆਪਨੋਲਿਯੋ
ਫਿਰ ਆਪਣਾ ਰਾਜ ਹਾਸਲ ਕੀਤਾ।
ਸੁਰਪੁਰਮਾਝਬਧਾਵੋਕਿਯੋ॥੨੯॥
ਸਵਰਗ ਵਿਚ ਖ਼ੁਸ਼ੀ ਦੇ ਵਾਜੇ ਵਜਾਏ ॥੨੯॥
Then he regained his sovereignty and earned honours in the heaven.(29)
ਦੋਹਰਾ
ਦੋਹਰਾ:
Dohira
ਇਹਚਰਿਤ੍ਰਸੌਬਿਸਨਜੂਬ੍ਰਿੰਦਾਕੋਸਤਟਾਰਿ
ਇਸ ਚਰਿਤ੍ਰ ਨਾਲ ਵਿਸ਼ਣੂ ਜੀ ਨੇ ਬ੍ਰਿੰਦਾ ਦਾ ਸੱਤ ਭੰਗ ਕੀਤਾ
Playing such a deception, Vishnu violated the chastity of Brinda,
ਆਨਿਰਾਜਅਪਨੋਲਯੋਜਾਲੰਧਰਕਹਮਾਰਿ॥੩੦॥੧॥
ਅਤੇ ਜਲੰਧਰ ਨੂੰ ਮਾਰ ਕੇ ਆਪਣਾ ਰਾਜ ਆ ਕੇ ਲਿਆ ॥੩੦॥੧॥
And then retained his kingdom by annihilating Jalandhar.(30)(1)
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨੦॥੨੩੬੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਸ਼ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੦॥੨੩੬੨॥ ਚਲਦਾ॥
120th Parable of Auspicious Chritars Conversation of the Raja and the Minister, Completed With Benediction. (120)(2360)
ਚੌਪਈ
ਚੌਪਈ:
Chaupaee
ਜਹਾਗੀਰਜਬਤਖਤਸੁਹਾਵੈ
ਜਦ ਜਹਾਂਗੀਰ ਬਾਦਸ਼ਾਹ ਤਖ਼ਤ ਉਤੇ ਬਿਰਾਜਦਾ ਸੀ
ਬੁਰਕਾਪਹਿਰਿਨਾਰਿਇਕਆਵੈ
ਤਾਂ ਇਕ ਇਸਤਰੀ ਬੁਰਕਾ ਪਾ ਕੇ (ਦਰਬਾਰ ਵਿਚ) ਆਉਂਦੀ ਸੀ।
When (Emperor) Jehangir was holding his court, a woman came in wearing the veil.
ਖੀਸੇਕਾਟਿਬਹੁਨਕੇਲੇਈ
(ਉਹ) ਬਹੁਤਿਆਂ ਦੀਆਂ ਜੇਬਾਂ ਕਟ ਲੈਂਦੀ ਸੀ,
ਨਿਜਮੁਖਕਿਸੂਦੇਖਨਦੇਈ॥੧॥
ਪਰ ਆਪਣਾ ਮੁਖ ਕਿਸੇ ਨੂੰ ਵੇਖਣ ਨਹੀਂ ਦਿੰਦੀ ਸੀ ॥੧॥
She picked pockets of many and never showed her face.(1)
ਤਾਕੋਭੇਦਏਕਨਰਪਾਯੋ
ਉਸ ਦਾ ਭੇਦ ਇਕ ਬੰਦੇ ਨੂੰ ਪਤਾ ਚਲ ਗਿਆ।
ਔਰਕਾਹੂੰਤੀਰਜਤਾਯੋ
ਪਰ ਕਿਸੇ ਹੋਰ ਨੂੰ ਨਾ ਦਸਿਆ।
One man detected the secret but did not divulged to anyone else.
ਪ੍ਰਾਤਭਏਆਈਤ੍ਰਿਯਜਾਨੀ
ਸਵੇਰ ਹੋਣ ਤੇ (ਉਸ) ਇਸਤਰੀ ਨੂੰ ਆਉਂਦਿਆਂ ਵੇਖਿਆ
ਚਿਤਕੇਬਿਖੈਇਹੈਮਤਿਠਾਨੀ॥੨॥
ਤਾਂ ਮਨ ਵਿਚ ਇਹ ਗੱਲ ਪੱਕੀ ਕੀਤੀ ॥੨॥
Next morning when he saw her coming in, he planned a way.(2)
ਪਨਹੀਹਾਥਆਪਨੇਲਈ
(ਉਸ ਨੇ) ਆਪਣੇ ਹੱਥ ਵਿਚ ਜੁਤੀ ਪਕੜ ਲਈ
ਅਧਿਕਮਾਰਿਤਾਤ੍ਰਿਯਕੌਦਈ
ਅਤੇ ਉਸ ਇਸਤਰੀ ਨੂੰ ਬਹੁਤ ਮਾਰੀਆਂ।
He took of his shoe and started to beat her,
ਸਤਰਛੋਰਿਆਈਕ੍ਯੋਨਚਾਰੀ
(ਇਹੀ ਕਹਿੰਦਾ ਰਿਹਾ ਕਿ ਤੂੰ) ਸਤਰ (ਪਰਦਾ) ਛਡ ਕੇ ਇਥੇ ਕਿਉਂ ਆਈ ਹੈਂ
ਜੂਤਿਨਸੌਕਮਰੀਕਰਿਡਾਰੀ॥੩॥
ਅਤੇ ਜੁਤੀਆਂ ਮਾਰ ਮਾਰ ਕੇ ਉਸ ਨੂੰ ਕਮਲਾ ਕਰ ਦਿੱਤਾ ॥੩॥
Saying, ‘Why have you come out of the house,’ he nearly made her to faint.(3)
ਦੋਹਰਾ
ਦੋਹਰਾ:
Dohira
ਕਮਰੀਕੈਜੂਤਿਨਦਈਭੂਖਨਲਏਉਤਾਰਿ
ਉਸ ਨੂੰ ਜੁਤੀਆਂ ਮਾਰ ਮਾਰ ਕੇ ਕਮਲੀ ਕਰ ਦਿੱਤਾ ਅਤੇ ਗਹਿਣੇ ਉਤਾਰ ਲਏ।
Beating her hard, he took her ornaments and,
ਕਿਹਨਿਮਿਤਆਈਇਹਾਐਸੇਬਚਨਉਚਾਰਿ॥੪॥
(ਬਾਰ ਬਾਰ) ਇਹੀ ਪੁਛਦਾ ਰਿਹਾ ਕਿ ਤੂੰ ਕਿਸ ਲਈ ਇਥੇ ਆਈ ਹੈਂ ॥੪॥
shouted, ‘Why have you come here?’(4)
ਚੌਪਈ
ਚੌਪਈ:
Chaupaee.
ਸਭਹੂੰਇਹੈਚਿਤਮੈਜਾਨੀ
ਸਭ ਨੇ ਮਨ ਵਿਚ ਇਹੀ ਸਮਝਿਆ
ਤਾਕੀਨਾਰਿਤ੍ਰਿਯਾਪਹਿਚਾਨੀ
ਕਿ ਇਹ ਇਸਤਰੀ ਇਸ ਦੀ ਪਤਨੀ ਹੈ।
People thought that she was his own wife,
ਬਿਨੁਪੂਛੇਪਤਿਕੇਕ੍ਯੋਨਆਈ
(ਇਹ) ਪਤੀ ਦੇ ਪੁੱਛੇ ਬਿਨਾ ਕਿਉਂ ਆਈ ਹੈ।
ਜਾਤੇਆਜੁਮਾਰਿਤੈਂਖਾਈ॥੫॥
ਇਸ ਲਈ ਉਸ ਨੇ ਅਜ ਮਾਰ ਖਾਈ ਹੈ ॥੫॥
Who had come out of the house without his permission and got beating.(5)
ਜਬਲੌਤਾਹਿਤ੍ਰਿਯਹਿਸੁਧਿਆਈ
ਜਦ ਤਕ ਉਸ ਇਸਤਰੀ ਨੂੰ ਹੋਸ਼ ਆਈ,
ਤਬਲੌਗਯੋਵਹਪੁਰਖਲੁਕਾਈ
ਤਦ ਤਕ ਉਹ ਪੁਰਸ਼ ਲੁਕ ਗਿਆ।
By the time the woman regained consciousness he had gone on his away.
ਤਾਤੇਤ੍ਰਸਤਤਹਪੁਨਿਗਈ
ਉਸ ਦੇ ਡਰ ਤੋਂ ਉਹ ਫਿਰ (ਉਥੇ) ਨਹੀਂ ਗਈ।
ਚੋਰੀਕਰਤਹੁਤੀਤਜਿਦਈ॥੬॥
(ਉਹ) ਚੋਰੀ ਕਰਦੀ ਹੁੰਦੀ ਸੀ, (ਹੁਣ) ਛਡ ਦਿੱਤੀ ॥੬॥
Dreaded by him she never came there again and abandoned stealing.(6)(1)
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਇਕੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨੧॥੨੩੬੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਸ਼ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੧॥੨੩੬੮॥ ਚਲਦਾ॥
121st Parable of Auspicious Chritars Conversation of the Raja and the Minister, Completed With Benediction. (121)(2366)
ਚੌਪਈ
ਚੌਪਈ:
Chaupaee
ਅਭੈਸਾਡਰਾਜਾਇਕਭਾਰੋ
ਅਭੈ ਸਾਂਡ ਨਾਂ ਦਾ ਇਕ ਵੱਡਾ ਰਾਜਾ ਸੀ।
ਕਹਲੂਰਕੇਦੇਸਉਜਿਯਾਰੋ
(ਉਹ) ਕਹਿਲੂਰ ਦੇਸ਼ ਵਿਚ ਬਹੁਤ ਪ੍ਰਸਿੱਧ ਸੀ।
Abhai Saandh was an auspicious Raja of the country of Kahloor.
ਖਾਨਤਤਾਰਖੇਤਤਿਨਮਾਰਿਯੋ
ਉਸ ਨੇ ਤਤਾਰ ਖ਼ਾਨ ਨੂੰ ਯੁੱਧ ਵਿਚ ਮਾਰਿਆ
ਨਾਕਨਕੋਕੂਆਭਰਡਾਰਿਯੋ॥੧॥
(ਅਤੇ ਉਸ ਦੇ ਸੈਨਿਕਾਂ ਨੂੰ ਮਾਰ ਮਾਰ ਕੇ) ਖੂਹ ਨੂੰ ਨਕੋ ਨਕ ਭਰ ਦਿੱਤਾ ॥੧॥
He had killed Tatar Khan in the fight and cut off his nose.(1)
ਤਾਪੈਚੜੇਖਾਨਰਿਸਿਭਾਰੇ
ਉਸ ਉਤੇ ਕ੍ਰੋਧਿਤ ਹੋ ਕੇ ਖ਼ਾਨ ਚੜ ਆਏ
ਭਾਤਿਭਾਤਿਤਿਨਨ੍ਰਿਪਤਿਸੰਘਾਰੇ
ਅਤੇ ਉਨ੍ਹਾਂ ਨੂੰ ਰਾਜੇ ਨੇ ਕਈ ਢੰਗਾਂ ਨਾਲ ਮਾਰ ਦਿੱਤਾ।
Infuriated, many Khans raided on him and massacred a number of Rajas.
ਹਾਰੇਸਭੈਉਪਾਇਬਨਾਯੋ
ਜਦੋਂ ਸਭ ਹਾਰ ਗਏ ਤਾਂ ਇਕ ਉਪਾ ਕੀਤਾ।
ਛਜੂਅਹਿਗਜੂਅਹਿਖਾਨਬੁਲਾਯੋ॥੨॥
ਛਜੂ ਅਤੇ ਗਜੂ (ਨਾਂ ਦੇ ਵਜ਼ੀਰਾਂ ਨੂੰ) ਖ਼ਾਨ ਨੇ ਬੁਲਾਵਇਆ ॥੨॥
In spite of their losses in the battles, they called in Chhaju and Gaju Khans.(2)
ਕਾਖਬਿਖੈਕਬੂਤਰਇਕਰਾਖਿਯੋ
ਕੱਛ ਵਿਚ ਇਕ ਕਬੂਤਰ ਰਖ ਲਿਆ
ਤਿਨਸੌਬਚਨਬਕਤ੍ਰਤੇਭਾਖਿਯੋ
ਅਤੇ ਉਨ੍ਹਾਂ ਨਾਲ ਮੂਹੋਂ ਬੋਲਿਆ।
He (Khan), who used to keep a pigeon under his arm, announced,
ਯਾਨ੍ਰਿਪਕੋਜੁਬੁਰਾਕੋਊਕਰਿਹੈ
ਜੋ ਇਸ ਰਾਜੇ ਦਾ ਕੋਈ ਬੁਰਾ ਕਰੇਗਾ,
ਤਾਕੋਪਾਪਮੂਡਇਹਪਰਿਹੈ॥੩॥
ਉਸ ਦੇ ਸਿਰ ਉਤੇ ਪਾਪ ਚੜ੍ਹੇਗਾ ॥੩॥
‘Any body who treated Raja adversely, will be cursed.’(3)
ਯਹਸੁਨਿਬਚਨਮਾਨਿਤੇਗਏ
ਇਹ ਗੱਲ ਸੁਣ ਕੇ ਸਾਰੇ ਮੰਨ ਗਏ
ਭੇਦਅਭੇਦਚੀਨਤਭਏ
ਅਤੇ ਵਿਚਲੇ ਭੇਦ ਨੂੰ ਕੋਈ ਸਮਝ ਨਾ ਸਕਿਆ।
Harkening to this they consented but had not discerned the secret.