ਚੌਪਈ॥
ਚੌਪਈ:
ਡਿਮਿਡਿਮਿਡਿਮਿਡਾਮਰੂਡਮਕਹਿਾਂ॥
ਡਮ ਡਮ ਕਰ ਕੇ ਡਮਰੂ ਵਜ ਰਿਹਾ ਹੈ
ਅਸਿਅਨੇਕਹਾਥਨਮਹਿੰਦਮਕਹਿਾਂ॥
ਅਤੇ ਅਨੇਕ ਹੱਥਾਂ ਵਿਚ ਤਲਵਾਰਾਂ ਚਮਕ ਰਹੀਆਂ ਹਨ।
ਕਟਿਕਟਿਮਰੇਬਿਕਟਭਟਰਨਮੈ॥
ਬਹੁਤ ਤਕੜੇ ਸੂਰਮੇ ਯੁੱਧ ਵਿਚ ਕਟ ਕਟ ਕੇ ਮਰ ਰਹੇ ਹਨ।
ਰਿਝਿਰਿਝਿਬਰੈਬਰੰਗਨਨਮਨਮੈ॥੧੮॥
ਉਨ੍ਹਾਂ ਨੂੰ ਅਪੱਛਰਾਵਾਂ ਰੀਝ ਰੀਝ ਕੇ ਵਰ ਰਹੀਆਂ ਹਨ ॥੧੮॥
ਲਹਲਹਕੋਟਿਧੁਜਾਫਹਰਾਵੈ॥
ਲਹਿ ਲਹਿ ਕਰਦੀਆਂ ਕਰੋੜਾਂ ਧੁਜਾਵਾਂ ਫਹਿਰਾ ਰਹੀਆਂ ਹਨ।
ਸੂਰਜਚੰਦ੍ਰਨਦੇਖੇਜਾਵੈ॥
(ਉਹ ਇਤਨੀਆਂ ਅਧਿਕ ਹਨ ਕਿ) ਸੂਰਜ ਅਤੇ ਚੰਦ੍ਰਮਾ ਵੀ ਦਿਸ ਨਹੀਂ ਪੈਂਦੇ।
ਕਹਕਕਹਕਤਹਕਰੈਮਸਾਨਾ॥
ਉਥੇ ਮਸਾਣ (ਪ੍ਰੇਤ) ਕਹਿ ਕਹਿ ਕਰ ਰਹੇ ਹਨ
ਨਾਚੇਬਾਜੇਜੁਝਊਆਜ੍ਵਾਨਾ॥੧੯॥
ਅਤੇ ਵਾਜਿਆਂ ਦੀ ਸੁਰ ਨਾਲ ਨਚਦੇ ਹੋਏ ਸੂਰਮੇ ਜੂਝ ਰਹੇ ਹਨ ॥੧੯॥
ਦੋਹਰਾ॥
ਦੋਹਰਾ:
ਪਰਸਪਾਸਅਸਿਬਜ੍ਰਭੇਬਰਿਸੇਬਿਸਿਖਬਿਸੇਖ॥
ਪਰਸਿਆਂ, ਪਾਸਾਂ, ਤਲਵਾਰਾਂ, ਬਜ੍ਰ ਬਾਣਾਂ ਦੀ ਵਿਸ਼ੇਸ਼ ਬਰਖਾ ਹੋਈ ਹੈ।
ਘਾਯਲਸਭੁਸੂਰਾਭਏਜੂਝਤਭਏਅਸੇਖ॥੨੦॥
ਸਾਰੇ ਸੂਰਮੇ ਘਾਇਲ ਹੋ ਗਏ ਹਨ ਅਤੇ ਬੇਹਿਸਾਬੇ ਸ਼ਹੀਦ ਹੋ ਗਏ ਹਨ ॥੨੦॥
ਭੁਜੰਗਛੰਦ॥
ਭੁਜੰਗ ਛੰਦ:
ਮਹਾਜੁਧਕੈਕੈਸਭੈਦੇਵਹਾਰੇ॥
ਮਹਾਨ ਯੁੱਧ ਕਰ ਕੇ ਸਾਰੇ ਦੇਵਤੇ ਹਾਰ ਗਏ
ਤ੍ਰਿਯਾਪਤਿਬ੍ਰਤਾਤੇਨਜਾਵੈਸੰਘਾਰੇ॥
ਅਤੇ ਪਤਿਬ੍ਰਤਾ ਇਸਤਰੀ (ਵਾਲਾ ਹੋਣ ਕਰ ਕੇ ਜਲੰਧਰ) ਮਾਰਿਆ ਨਹੀਂ ਜਾ ਰਿਹਾ ਹੈ।
In spite of giving tough fight, gods lost and, but, as his wife was
ਗਏਜੂਝਜੋਧਾਮਹਾਐਠਿਯਾਰੇ॥
ਬਹੁਤ ਹੈਂਕੜ ਵਾਲੇ ਯੋਧੇ ਜੂਝ ਮਰੇ ਹਨ।
ਰਹੇਤੇਚਹੂੰਓਰਐਕੈਹਕਾਰੇ॥੨੧॥
ਜੋ ਰਹਿ ਗਏ ਹਨ, ਉਹ ਚੌਹਾਂ ਪਾਸਿਆਂ ਤੋਂ ਆ ਕੇ ਲਲਕਾਰੇ ਮਾਰ ਰਹੇ ਹਨ ॥੨੧॥
virtuous, he (Jalandhar) could not be killed.(21)
ਕਹਾਜਾਤਦੇਵੇਸਜਾਨੇਨਦੈਹੈ॥
(ਦੈਂਤ ਕਹਿਣ ਲਗੇ) ਹੇ ਇੰਦਰ! ਕਿਥੇ ਜਾਂਦਾ ਹੈਂ, (ਅਸੀਂ) ਜਾਣ ਨਹੀਂ ਦੇਣਾ।
ਇਸੀਛੇਤ੍ਰਮੈਮਾਰਿਕੈਤੋਹਿਲੈਹੈ॥
ਇਸੇ ਰਣਖੇਤਰ ਵਿਚ ਤੈਨੂੰ ਮਾਰ ਲੈਣਾ ਹੈ।
ਮੰਡੇਬੀਰਬਾਨਾਨਬਾਜਾਨਲੈਕੈ॥
ਸੂਰਮੇ ਘੋੜਿਆਂ ਅਤੇ ਬਾਣਾਂ ਨੂੰ ਲੈ ਕੇ ਡਟੇ ਹੋਏ ਹਨ।
ਮਹਾਕੋਪਕੀਚਿਤਕੋਓਪਦੈਕੈ॥੨੨॥
ਮਨ ਵਿਚ ਬਹੁਤ ਗੁੱਸਾ ਕਰ ਕੇ ਸ਼ੋਭਾ ਵਧਾਈ ਹੋਈ ਹੈ ॥੨੨॥
ਤਬੈਬਿਸਨਜੂਮੰਤ੍ਰਐਸੇਬਿਚਾਰਿਯੋ॥
ਤਦੋਂ ਵਿਸ਼ਣੂ ਨੇ (ਮਨ ਵਿਚ) ਇਹ ਵਿਚਾਰ ਕੀਤਾ
ਸਭੈਦਾਨਵਾਨੇਸਕੋਭੇਸਧਾਰਿਯੋ॥
ਅਤੇ ਜਲੰਧਰ ਦੈਂਤ ਦਾ ਸਾਰਾ ਰੂਪ ਧਾਰਨ ਕਰ ਲਿਆ।
ਜਿਸੀਬਾਗਮੈਨਾਰਬ੍ਰਿੰਦਾਬਿਰਾਜੈ॥
ਜਿਸ ਬਾਗ਼ ਵਿਚ ਬ੍ਰਿੰਦਾ ਇਸਤਰੀ ਬੈਠੀ ਹੋਈ ਸੀ
ਲਖੇਜਾਹਿਕੰਦ੍ਰਪਕੋਦਰਪੁਭਾਜੈ॥੨੩॥
ਅਤੇ ਜਿਸ (ਦੇ ਸਰੂਪ) ਨੂੰ ਵੇਖ ਕੇ ਕਾਮ ਦੇਵ ਦਾ ਘਮੰਡ ਵੀ ਨਸ਼ਟ ਹੋ ਰਿਹਾ ਸੀ ॥੨੩॥
ਦੋਹਰਾ॥
ਦੋਹਰਾ:
Dohira
ਜਾਲੰਧਰਕੇਭੇਸਧਰਿਤਹਾਪਹੂੰਚ੍ਯੋਜਾਇ॥
(ਵਿਸ਼ਣੂ) ਜਲੰਧਰ ਦਾ ਭੇਸ ਧਾਰ ਕੇ ਉਥੇ ਜਾ ਪਹੁੰਚਿਆ।
Then Vishnu thought over the plan and disguised himself as Devil (Jalandhar).
ਪਤਿਕੋਰੂਪਪਛਾਨਿਕੈਰੀਝਤਭਈਸੁਭਾਇ॥੨੪॥
(ਬ੍ਰਿੰਦਾ) ਪਤੀ ਦਾ ਰੂਪ ਵੇਖ ਕੇ ਪ੍ਰੇਮ ਪੂਰਵਕ ਉਸ ਉਤੇ ਪ੍ਰਸੰਨ ਹੋ ਗਈ ॥੨੪॥
The garden, where Brinda was staying, captivated every body’s mind, even Cupid would getjealous.(24)
ਚੌਪਈ॥
ਚੌਪਈ:
Chaupaee
ਭਾਤਿਭਾਤਿਤਿਹਸਾਥਬਿਹਾਰਿਯੋ॥
(ਵਿਸ਼ਣੂ ਨੇ ਜਲੰਧਰ ਰੂਪ ਵਿਚ) ਉਸ ਨਾਲ ਭਾਂਤ ਭਾਂਤ ਦਾ ਵਿਹਾਰ ਕੀਤਾ
ਸਭਕੰਦ੍ਰਪਕੋਦਰਪੁਨਿਵਾਰਿਯੋ॥
ਅਤੇ ਕਾਮ ਦੇਵ ਦਾ ਸਾਰਾ ਹੰਕਾਰ ਦੂਰ ਕਰ ਦਿੱਤਾ।
He enjoyed with her invariably and illuminated the Cupid’s ego.
ਉਤੈਜੁਧਜੋਭਯੋਸੁਨਾਊ॥
ਉਥੇ ਜੋ ਯੁੱਧ ਹੋਇਆ, ਉਸ ਨੂੰ ਸੁਣਾਉਂਦਾ ਹਾਂ,
ਤਾਤੇਤੁਮਰੇਹ੍ਰਿਦੈਸਿਰਾਊ॥੨੫॥
ਜਿਸ ਕਰ ਕੇ ਤੁਹਾਡੇ ਹਿਰਦੇ ਨੂੰ ਪ੍ਰਸੰਨ ਕਰਦਾ ਹਾਂ ॥੨੫॥
‘Now I will narrate you the fighting which went on here, which would sooth your feeling.’(25)
ਭੁਜੰਗਛੰਦ॥
ਭੁਜੰਗ ਛੰਦ:
Bhujang Chhand
ਉਤੈਦੈਤਬਾਕੈਇਤੈਦੇਵਆਛੇ॥
ਉਧਰ ਬਾਂਕੇ ਦੈਂਤ ਹਨ ਅਤੇ ਇਧਰ ਚੰਗੇ ਦੇਵਤੇ ਹਨ।
ਲਏਸੂਲਸੈਥੀਸਭੈਕਾਛਕਾਛੇ॥
ਸਾਰਿਆਂ ਨੇ ਤ੍ਰਿਸ਼ੂਲ ਅਤੇ ਬਰਛੇ ਧਾਰਨ ਕੀਤੇ ਹੋਏ ਹਨ।
ਮਹਾਨਾਦਮਾਰੂਤਿਸੀਖੇਤਬਾਜੇ॥
ਉਸ ਯੁੱਧ-ਭੂਮੀ ਵਿਚ ਮਾਰੂ ਨਾਦ ਵਜ ਰਿਹਾ ਹੈ।
ਦਿਤ੍ਰਯਾਦਿਤਗਾੜੇਦੁਹੂੰਓਰਗਾਜੇ॥੨੬॥
ਦਿਤੀ ਅਤੇ ਅਦਿਤੀ ਦੇ ਪੁੱਤਰ ਦੋਹਾਂ ਪਾਸੇ ਬਹੁਤ ਗੱਜ ਰਹੇ ਹਨ ॥੨੬॥
ਮਹਾਕੋਪਕੈਕੈਕਹੂੰਬੀਰਜੂਝੇ॥
ਕਿਤੇ ਬਹੁਤ ਕ੍ਰੋਧ ਕਰ ਕੇ ਸੂਰਮੇ ਜੂਝ ਰਹੇ ਸਨ।
ਪਰੇਭਾਤਿਐਸੀਨਹੀਜਾਤਬੂਝੇ॥
ਇਸ ਤਰ੍ਹਾਂ ਡਿਗ ਰਹੇ ਹਨ ਕਿ ਪਛਾਣੇ ਨਹੀਂ ਜਾਂਦੇ।
On one side the devils were strong and on the other, the gods were equall good.
ਕਹੂੰਰਾਜਬਾਜੀਜਿਰਹਬੀਰਭਾਰੀ॥
ਕਿਤੇ ਰਾਜੇ, ਘੋੜੇ, ਸੂਰਮੇ ਅਤੇ ਵੱਡੇ ਕਵਚ (ਡਿਗੇ ਪਏ ਹਨ)
ਕਹੂੰਤੇਗਔਤੀਰਕਾਤੀਕਟਾਰੀ॥੨੭॥
ਅਤੇ ਕਿਤੇ ਤੇਗ, ਤੀਰ ਅਤੇ ਕਾਤੀ-ਕਟਾਰੀ (ਪਈਆਂ ਹਨ) ॥੨੭॥
Both had spears and tridents and dIe progeny of both ofthem was full involved.(27)
ਕਹੂੰਟੋਪਟੂਟੇਕਹੂੰਰਾਗਭਾਰੀ॥
ਕਿਤੇ ਟੋਪ ਟੁੱਟੇ ਪਏ ਹਨ, ਕਿਤੇ ਭਾਰੀ ਵਾਜੇ ਵਜ ਰਹੇ ਹਨ,
ਕਹੂੰਜ੍ਵਾਨਜੇਬੇਸੁਕਾਤੀਕਟਾਰੀ॥
ਕਿਤੇ ਜਵਾਨ ਸੂਰਮੇ ਕਾਤੀਆਂ ਕਟਾਰੀਆਂ ਨਾਲ ਸ਼ੁਭਾਇਮਾਨ ਹਨ।
ਕਹੂੰਸੂਲਸੈਥੀਗਿਰੀਭੂਮਿਐਸੀ॥
ਕਿਤੇ ਸ਼ੂਲ ਅਤੇ ਸੈਹਥੀਆਂ ਇਸ ਤਰ੍ਹਾਂ ਭੂਮੀ ਉਤੇ ਡਿਗੀਆਂ ਪਈਆਂ ਹਨ
ਦਿਪੈਚਾਰਸੋਭਾਮਹਾਜ੍ਵਾਲਜੈਸੀ॥੨੮॥
ਕਿ ਉਨ੍ਹਾਂ ਦੀ ਸੁੰਦਰ ਸ਼ੋਭਾ ਮਹਾਨ ਜਵਾਲਾ ਵਰਗੀ ਹੈ ॥੨੮॥
ਚੌਪਈ॥
ਚੌਪਈ:
Chaupaee
ਬ੍ਰਿੰਦਾਕੋਪ੍ਰਥਮੈਸਤਟਾਰਿਯੋ॥
(ਵਿਸ਼ਣੂ ਨੇ) ਪਹਿਲਾਂ ਬ੍ਰਿੰਦਾ ਦਾ ਸੱਤ ਭੰਗ ਕੀਤਾ।