GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 978
Display Settings
ਸੇਸਅਲਿਕੇਸਸਭੈਬਿਲਖਾਏ
ਸ਼ੇਸ਼ਨਾਗ ਅਤੇ ਕੁਬੇਰ ('ਅਲਿਕੇਸ') ਸਭ ਬਹੁਤ ਦੁਖੀ ਹੋਏ
ਬਿਸਨਆਦਿਪੁਰਜੀਤਿਬਤਾਏ॥੬॥
ਅਤੇ ਵਿਸ਼ਣੂ ਆਦਿ ਦੀ ਪੁਰੀ ਨੂੰ ਵੀ ਜਿਤ ਕੇ ਦਸ ਦਿੱਤਾ ॥੬॥
took all the people under his dominance.( 6)
ਦੋਹਰਾ
ਦੋਹਰਾ:
Dohira
ਸੇਸਜਲੇਸਸੁਰੇਸਸਭਪੁਰੀਬਸਾਏਆਨਿ
ਸ਼ੇਸ਼ਨਾਗ, ਵਰੁਣ, ਇੰਦਰ ਆਦਿ ਸਭ ਨੂੰ (ਆਪਣੀ) ਪੁਰੀ ਵਿਚ ਵਸਾ ਲਿਆ।
Ses, Jales, Sures, and all the gods he brought to live in his realm.
ਮਹਾਰੁਦ੍ਰਕੀਬਾਲਲਖਿਰੀਝਿਯੋਅਸੁਰਨਿਦਾਨ॥੭॥
ਉਹ ਮੂਰਖ ਸ਼ਿਵ ਜੀ ਦੀ ਇਸਤਰੀ ਨੂੰ ਵੇਖ ਕੇ ਮੋਹਿਤ ਹੋ ਗਿਆ ॥੭॥
And that the Devil was enticed by the woman of Ruder and seeing her felt elated.(7)
ਚੌਪਈ
ਚੌਪਈ:
Chaupaee
ਤ੍ਰਿਯਕੋਰੂਪਨਿਰਖਿਲਲਚਾਯੋ
ਇਸਤਰੀ ਦਾ ਰੂਪ ਵੇਖ ਕੇ (ਜਲੰਧਰ) ਲਲਚਾ ਗਿਆ
ਚਤੁਰਦੂਤਤਿਹਤੀਰਪਠਾਯੋ
ਅਤੇ ਉਸ ਕੋਲ (ਇਕ) ਚਾਲਾਕ ਦੂਤ ਨੂੰ ਭੇਜਿਆ (ਅਤੇ ਸੁਨੇਹਾ ਘਲਿਆ)।
He was so much fascinated seeing her that he sent a wise emissary to her.
ਮੋਕਹਰੁਦ੍ਰਪਾਰਬਤੀਦੀਜੈ
ਹੇ ਰੁਦ੍ਰ! ਮੈਨੂੰ ਪਾਰਬਤੀ ਦੇ ਦਿਓ,
ਨਾਤਰਮੀਚਮੂੰਡਪਰਲੀਜੈ॥੮॥
ਨਹੀਂ ਤਾਂ ਮੌਤ ਨੂੰ ਸਿਰ ਉਤੇ ਆਇਆ ਸਮਝੋ ॥੮॥
He asked Rude to handover Parbati to him or accept annihilation.(8)
ਮਹਾਰੁਦ੍ਰਬਾਚ
ਮਹਾ ਰੁਦ੍ਰ ਨੇ ਕਿਹਾ:
ਦੋਹਰਾ
ਦੋਹਰਾ:
Dohira
ਦੁਹਿਤਾਭਗਨੀਦੀਜਿਯਤਬੇਦਬਿਧਾਨਬਨਾਇ
ਧੀ ਅਤੇ ਭੈਣ ਵੇਦ ਦੇ ਵਿਧਾਨ ਅਨੁਸਾਰ ਦਿੱਤੀਆਂ ਜਾਂਦੀਆਂ ਹਨ।
‘The daughters and sisters are given away according to the tradition of Vedas.
ਅਬਲੌਕਿਸੂੰਤ੍ਰਿਯਦਈਸੁਨੁਅਸੁਰਨਕੇਰਾਇ॥੯॥
ਪਰ ਹੇ ਦੈਂਤਾਂ ਦੇ ਰਾਜੇ! ਸੁਣੋ, ਹੁਣ ਤਕ ਕਿਸੇ ਨੇ ਇਸਤਰੀ ਨਹੀਂ ਦਿੱਤੀ ॥੯॥
‘But, listen, no body till today has give away his wife.’(9)
ਚੌਪਈ
ਚੌਪਈ:
Chaupaee
ਕੋਪ੍ਰਯੋਅਸੁਰੇਸਰਹੰਕਾਰੀ
ਉਹ ਹੰਕਾਰੀ ਦੈਂਤ-ਰਾਜ ਕ੍ਰੋਧਿਤ ਹੋ ਗਿਆ
ਸੈਨਾਜੋਰਿਦਾਨਵਨਭਾਰੀ
ਅਤੇ ਦੈਂਤਾਂ ਦੀ ਬਹੁਤ ਸਾਰੀ ਸੈਨਾ ਇਕੱਠੀ ਕਰ ਲਈ।
With the backing of a large number of the army of the devils, he came furious.
ਸੁੰਭਨਿਸੁੰਭਬੁਲਾਏਤਬਹੀ
ਸੁੰਭ, ਨਿਸੁੰਭ,
ਰਕਤਬੀਜਜ੍ਵਾਲਾਛਨਸਭਹੀ॥੧੦॥
ਰਕਤਬੀਜ, ਜ੍ਵਾਲਾਛ ਵਰਗੇ ਸਾਰੇ ਦੈਂਤਾਂ ਨੂੰ ਉਸ ਵੇਲੇ ਬੁਲਾ ਲਿਆ ॥੧੦॥
He called in Sunbh and NiSunbh (devils) and collected all the ones full of wrath.(10)
ਭੁਜੰਗਛੰਦ
ਭੁਜੰਗ ਛੰਦ:
ਮਹਾਕੋਪਕੈਕੈਹਠੀਦੈਤਗਾਜੈ
ਹਠੀ ਦੈਂਤ ਬਹੁਤ ਗੁੱਸਾ ਕਰ ਕੇ ਗਜੇ
ਉਠੇਬਾਧਿਬਾਨਾਨਬਾਕੇਬਿਰਾਜੈ
ਅਤੇ ਸੁੰਦਰ ਬਾਣੇ ਧਾਰ ਕੇ ਸਜ ਗਏ।
Fully equipped with arrows, they were blaring.
ਲਏਸੂਲਸੈਥੀਨਆਛੇਸੁਹਾਵੈ
(ਉਨ੍ਹਾਂ ਦੇ ਹੱਥਾਂ ਵਿਚ) ਤ੍ਰਿਸ਼ੂਲ ਅਤੇ ਬਰਛੇ ਸ਼ੋਭ ਰਹੇ ਸਨ।
ਬਿਯੋਕੌਨਜੋਧਾਜੋਤਾਕੋਦਬਾਵੈ॥੧੧॥
ਦੂਜਾ ਹੋਰ ਕਿਹੜਾ ਯੋਧਾ ਹੈ ਜੋ ਉਨ੍ਹਾਂ ਨੂੰ ਦਬਾਵੇ ॥੧੧॥
They were laced with spears and tridents, and, consequently who could dare to fight.(11)
ਇਤੈਰੁਦ੍ਰਕੋਪਿਯੋਸੁਡੌਰੂਬਜਾਯੋ
ਇਧਰੋਂ ਰੁਦ੍ਰ ਕ੍ਰੋਧਿਤ ਹੋਇਆ ਅਤੇ ਡੌਰੂ ਵਜਾਇਆ।
ਉਤੈਬਾਧਗਾੜੀਅਨੀਇੰਦਰਆਯੋ
ਉਧਰੋਂ ਇੰਦਰ ਵੀ ਬਹੁਤ ਵੱਡੀ ਸੈਨਾ ਲੈ ਕੇ ਆ ਗਿਆ।
On this side, Ruder became very angry, beat the drum and Indra arrived with his army.
ਲਏਸੂਰਸਾਥੀਘਨੀਚੰਦ੍ਰਆਛੇ
ਸੂਰਜ ਅਤੇ ਚੰਦ੍ਰਮਾ ਨੇ ਵੀ ਬਹੁਤ ਸਾਰੇ ਸਾਥੀ ਲੈ ਲਏ
ਸਭੈਸੂਲਸੈਥੀਲਏਕਾਛਕਾਛੇ॥੧੨॥
ਅਤੇ ਸਭ ਨੇ ਤ੍ਰਿਸ਼ੂਲ ਅਤੇ ਬਰਛੇ ਚੰਗੀ ਤਰ੍ਹਾਂ ਧਾਰਨ ਕਰ ਲਏ ॥੧੨॥
Also came Chandra along with his compatriots, all holding spears and tridents.(12)
ਹਠੀਕੋਪਕੈਕੈਮਹਾਦੈਤਢੂਕੇ
ਬਹੁਤ ਕ੍ਰੋਧ ਕਰ ਕੇ ਹਠੀਲੇ ਦੈਂਤ ਆਣ ਢੁਕੇ ਸਨ
ਚਲੇਭਾਤਿਐਸੀਸੁਮਾਨੋਭਭੂਕੇ
ਅਤੇ ਇਸ ਤਰ੍ਹਾਂ ਚਲਦੇ ਸਨ ਮਾਨੋ ਭਾਂਬੜ ਹੋਣ।
ਗ੍ਰੁਜੈਹਾਥਲੀਨੇਗ੍ਰਜੇਬੀਰਭਾਰੇ
(ਉਨ੍ਹਾਂ ਨੇ) ਹੱਥ ਵਿਚ ਗੁਰਜ ਲਏ ਹੋਏ ਸਨ ਅਤੇ ਵੱਡੇ ਸੂਰਮੇ ਗੱਜ ਰਹੇ ਸਨ।
ਟਰੈਨਾਹਿਟਾਰੇਨਹੀਜਾਤਮਾਰੇ॥੧੩॥
ਨਾ ਉਹ (ਯੁੱਧ-ਭੂਮੀ ਵਿਚੋਂ) ਹਟਾਏ ਜਾ ਸਕਦੇ ਸਨ ਅਤੇ ਨਾ ਹੀ ਮਾਰੇ ਜਾ ਸਕਦੇ ਸਨ ॥੧੩॥
ਹਠੇਦੇਵਬਾਕੀਅਨੀਸਾਥਲੈਕੈ
ਹਠੀ ਦੇਵਤੇ ਬਹੁਤ ਤਕੜੀ ਸੈਨਾ ਨਾਲ ਲੈ ਕੇ
ਮਹਾਰੁਦ੍ਰਕੋਜੁਧਕੈਅਗ੍ਰਕੈਕੈ
ਮਹਾ ਰੁਦ੍ਰ ਵਲੋਂ ਯੁੱਧ ਕਰਨ ਲਈ ਅਗੋਂ ਆ ਪਹੁੰਚੇ।
ਲਏਬਿਸਨਜੋਧਾਸੁਐਸਬਿਰਾਜੈ
ਵਿਸ਼ਣੂ ਵੀ ਯੋਧਿਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਸਜ ਰਹੇ ਸਨ
ਲਖੇਦੇਵਕੰਨ੍ਯਾਨਕੋਦਰਪੁਭਾਜੈ॥੧੪॥
ਕਿ ਉਨ੍ਹਾਂ ਨੂੰ ਵੇਖ ਕੇ ਦੇਵ-ਕੰਨਿਆਵਾਂ ਦਾ ਹੰਕਾਰ ਵੀ ਖ਼ਤਮ ਹੋ ਰਿਹਾ ਸੀ ॥੧੪॥
ਇਤੈਦੈਤਬਾਕੇਉਤੇਦੇਵਸੋਹੈਂ
ਇਧਰ ਬਾਂਕੇ ਦੈਂਤ ਹਨ ਅਤੇ ਉਧਰ ਦੇਵਤੇ ਸ਼ੋਭ ਰਹੇ ਹਨ,
ਦਿਤ੍ਰਯਾਦਿਤਜੂਜਾਨਕੋਮਾਨਮੋਹੈਂ
ਮਾਨੋ ਦਿਤੀ ਅਤੇ ਅਦਿਤੀ ਦੇ ਮਨ ਨੂੰ ਮੋਹ ਰਹੇ ਹੋਣ।
ਬਜੈਸਾਰਗਾੜੋਨਹੀਭਾਜਜਾਵੈ
(ਦੋਹਾਂ ਪਾਸਿਓਂ) ਬਹੁਤ ਲੋਹਾ ਵਜ ਰਿਹਾ ਹੈ ਅਤੇ (ਕੋਈ ਵੀ) ਭਜ ਕੇ ਨਹੀਂ ਜਾ ਰਿਹਾ।
ਦੁਹੂੰਓਰਤੇਖਿੰਗਖਤ੍ਰੀਨਚਾਵੈ॥੧੫॥
ਦੋਹਾਂ ਪਾਸਿਆਂ ਤੋਂ ਛਤ੍ਰੀ ਘੋੜੇ ਨਚਾ ਰਹੇ ਹਨ ॥੧੫॥
ਪਰਿਯੋਲੋਹਗਾੜੋਤਹਾਭਾਤਿਐਸੀ
ਉਥੇ ਲੋਹਾ ਬਹੁਤ ਜ਼ੋਰ ਨਾਲ ਇਸ ਤਰ੍ਹਾਂ ਵਜ ਰਿਹਾ ਸੀ,
ਮਨੋਕ੍ਵਾਰਕੇਮੇਘਕੀਬ੍ਰਿਸਟਿਜੈਸੀ
ਮਾਨੋ ਅਸੂ ਦੇ ਮਹੀਨੇ ਦੀ ਬਰਖਾ ਵਰਗਾ ਹੋਵੇ।
One the one hand there were the stalwart devils, and the other the gods and their progeny was getting honours.
ਹਠਿਯੋਹਾਥਮੈਸੂਲਕੋਸੂਲਲੈਕੈ
ਹਠੀ ਸ਼ਿਵ ਹੱਥ ਵਿਚ ਚੰਗੀ ਤਰ੍ਹਾਂ ਤ੍ਰਿਸ਼ੂਲ ਨੂੰ ਲੈ ਕੇ
ਤਿਸੀਛੇਤ੍ਰਛਤ੍ਰੀਨਕੋਛਿਪ੍ਰਛੈਕੈ॥੧੬॥
ਉਸ ਖੇਤਰ ਵਿਚ ਜਲਦੀ ਨਾਲ ਸੂਰਮਿਆਂ ਨੂੰ ਮਾਰਨ ਉਤੇ ਤੁਲਿਆ ਹੋਇਆ ਹੈ ॥੧੬॥
The steel started to strike steel and to make sure no one ran away, the Kashatris rounded from all sides.(16)
ਬਜਿਯੋਰਾਗਮਾਰੂਤਿਸੀਖੇਤਭਾਰੋ
ਉਸ ਰਣ-ਖੇਤਰ ਵਿਚ ਮਾਰੂ ਰਾਗ ਵਜਿਆ ਹੈ।
ਕਿਸੀਕਾਜਜੋਥੋਸੋਊਪਧਾਰੋ
ਜਿਹੜੇ ਕਿਸੇ ਕੰਮ ਦੇ ਨਹੀਂ ਸਨ, ਉਹੀ (ਉਥੋਂ) ਭਜੇ ਸਨ।
ਲਰੇਬਾਲਬ੍ਰਿਧਜੂਰਿਸੈਕੈ
ਬਾਲਕ ਅਤੇ ਬਿਰਧ ਸਾਰੇ ਗੁੱਸੇ ਵਿਚ ਆ ਕੇ ਲੜ ਰਹੇ ਹਨ
ਗਏਪਾਕਸਾਹੀਦਯਾਕੀਨਹ੍ਵੈਕੈ॥੧੭॥
ਅਤੇ ਨਿਸਚੇ ਹੀ ਪਵਿਤ੍ਰ ਸ਼ਹੀਦ ਹੋ ਕੇ ਗਏ ਹਨ ॥੧੭॥