GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 975
Display Settings
ਸੁਰਪੁਰਬਹੁਰਬਧਾਵੋਭਯੋ॥੧੪॥
ਅਤੇ ਸਵਰਗ ਵਿਚ ਫਿਰ ਖ਼ੁਸ਼ੀ ਦੇ ਬਹੁਤ ਵਾਜੇ ਵਜੇ ॥੧੪॥
He took over the sovereignty, once again, and the greetings flowed in the heaven.
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸਤਰਹਚਰਿਤ੍ਰਸਮਾਪਤਮਸਤੁਸੁਭਮਸਤੁ॥੧੧੭॥੨੨੯੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੧੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੭॥੨੨੯੬॥ ਚਲਦਾ॥
117th Parable of Auspicious Chritars Conversation of the Raja and the Minister, Completed With Benediction. (117)(2294)
ਚੌਪਈ
ਚੌਪਈ:
Chaupaee
ਪਛਿਮਦੇਵਰਾਵਬਡਭਾਗੀ
ਪੱਛਮ ਵਿਚ ਦੇਵ ਨਾਂ ਦਾ ਵਡਭਾਗੀ ਰਾਜਾ ਸੀ।
ਮੰਤ੍ਰਕਲਾਰਾਨੀਸੌਪਾਗੀ
ਉਹ ਮੰਤ੍ਰ ਕਲਾ ਨਾਂ ਦੀ ਰਾਣੀ ਵਿਚ ਮਗਨ ਸੀ।
In the West Country there lived an auspicious king named Dev Raao. Mantar Kala was his wife.
ਜੋਤ੍ਰਿਯਕਹੈਵਹੈਜੜਕਰਈ
ਜੋ ਇਸਤਰੀ ਕਹਿੰਦੀ, ਉਹੀ ਉਹ ਮੂਰਖ ਕਰਦਾ।
ਬਿਨੁਪੂਛੈਕਛੁਤਿਹਨੁਸਰਈ॥੧॥
ਉਸ ਨੂੰ ਪੁਛੇ ਬਿਨਾ (ਉਸ ਦਾ) ਕੋਈ ਕੰਮ ਸਰਦਾ ਨਹੀਂ ਸੀ ॥੧॥
The way the woman directed, that fool followed and without her consent would not take a single step.(1)
ਤਾਪਰਰਹਤਰਾਵਉਰਝਾਯੋ
ਰਾਜਾ ਸਦਾ ਉਸ ਵਿਚ ਹੀ ਲੀਨ ਰਹਿੰਦਾ ਸੀ।
ਦੋਇਪੁਤ੍ਰਤਾਤੇਉਪਜਾਯੋ
ਉਸ ਤੋਂ ਉਸ ਨੂੰ ਦੋ ਪੁੱਤਰ ਪ੍ਰਾਪਤ ਹੋਏ।
She always ensnared the Raja; they had two sons.
ਕਾਲਪਾਇਰਾਜਾਮਰਿਗਯੋ
ਸਮਾਂ ਆਉਣ ਤੇ ਰਾਜਾ ਮਰ ਗਿਆ
ਰਾਜਪੁਤ੍ਰਤਾਕੇਕੋਭਯੋ॥੨॥
ਅਤੇ ਉਸ ਦਾ ਪੁੱਤਰ ਰਾਜਾ ਹੋਇਆ ॥੨॥
After sometimes the Raja died and his sons took over the kingdom.(2)
ਦੋਹਰਾ
ਦੋਹਰਾ:
Dohira
ਏਕਪੁਰਖਆਯੋਤਹਾਅਮਿਤਰੂਪਕੀਖਾਨਿ
ਉਥੇ ਇਕ ਬੰਦਾ ਆ ਗਿਆ ਜੋ ਅਪਾਰ ਸੁੰਦਰਤਾ ਦੀ ਖਾਣ ਸੀ।
Once, a man came, who was very handsome.
ਲਖਿਰਾਨੀਤਿਹਬਸਿਭਈਬਧੀਬਿਰਹਕੈਬਾਨ॥੩॥
ਉਸ ਨੂੰ ਵੇਖ ਕੇ ਰਾਣੀ ਮੋਹਿਤ ਹੋ ਗਈ ਅਤੇ ਬਿਰਹੋਂ ਦੇ ਬਾਣ ਨਾਲ ਵਿੰਨ੍ਹੀ ਗਈ ॥੩॥
Becoming the victim of his love-arrows, Rani felt herself under his spell.(3)
ਸੋਰਠਾ
ਸੋਰਠਾ:
Sortha
ਤਾਕੌਲਯੋਬੁਲਾਇਪਠੈਸਹਚਰੀਏਕਤਿਹ
ਉਥੇ ਇਕ ਸਖੀ ਭੇਜ ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ
Through one of her maids, she called him over,
ਕਹਿਯੋਬਿਰਾਜਹੁਆਇਸੰਕਤ੍ਯਾਗਹਮਕੌਅਬੈ॥੪॥
ਅਤੇ ਕਿਹਾ ਕਿ ਸੰਕੋਚ ਤਿਆਗ ਕੇ ਹੁਣੇ ਮੇਰੇ ਨਾਲ ਆ ਕੇ ਬਿਰਾਜੋ ॥੪॥
And told him to stay their without any trepidation.(4)
ਚੌਪਈ
ਚੌਪਈ:
Chaupaee
ਤਬਸੁੰਦਰਤਿਨਹ੍ਰਿਦੈਬਿਚਾਰਿਯੋ
ਤਦ (ਉਸ) ਸੁੰਦਰ ਆਦਮੀ ਨੇ ਮਨ ਵਿਚ ਵਿਚਾਰ ਕੀਤਾ
ਰਾਨੀਕੇਪ੍ਰਤਿਪ੍ਰਗਟਉਚਾਰਿਯੋ
ਅਤੇ ਰਾਣੀ ਪ੍ਰਤਿ ਸਪਸ਼ਟ ਕਿਹਾ
Then, that handsome man thought and spoke to the Rani emphatically,
ਏਕਬਾਤਤੁਮਕਰੋਤਾਕਹਊ
ਕਿ ਜੇ ਇਕ ਗੱਲ ਕਰੇਂ ਤਾਂ (ਮੈਂ) ਕਹਾਂ,
ਨਾਤਰਧਾਮਤੁਮਰੇਰਹਊ॥੫॥
ਨਹੀਂ ਤਾਂ ਤੇਰੇ ਘਰ ਨਹੀਂ ਰਹਾਂਗਾ ॥੫॥
‘I must ask you one thing, I will stay if you agree, and otherwise I will leave.’(5)
ਸੁਹੌਕਹੌਜੋਯਹਨਹਿਕਰੈ
ਜੋ ਮੈਂ ਕਹਾਂਗਾ ਕਿ ਇਹ ਨਹੀਂ ਕਰ ਸਕੇਂਗੀ
ਮੋਰਮਿਲਨਕੋਖ੍ਯਾਲਪਰੈ
ਤਾਂ ਮੈਨੂੰ ਮਿਲਣ ਦੇ ਖ਼ਿਆਲ ਨਹੀਂ ਪਵੇਂਗੀ।
(He thought) ‘I must say something which she cannot do and abandon thought of meeting me.
ਦੁਹਕਰਕਰਮਜੁਯਹਤ੍ਰਿਯਕਰਿਹੈ
ਜੇ (ਇਹ) ਕਠਿਨ ਕੰਮ ਇਹ ਇਸਤਰੀ ਕਰ ਲਏ
ਤਬਯਹਆਜੁਸੁਹਮਕੋਬਰਿਹੈ॥੬॥
ਤਦ ਇਹ ਮੈਨੂੰ ਅਜ ਹੀ ਭਾਵੇਂ ਵਰ ਲਏ ॥੬॥
‘Or else she will be too firm and will definitely marry me.’(6)
ਦੋਹਰਾ
ਦੋਹਰਾ:
Dohira
ਜੂਪੂਤਜੁਗਤੁਮਜਨੇਤਿਨਦੁਹੂਅਨਕੋਮਾਰਿ
(ਉਸ ਆਦਮੀ ਨੇ ਕਿਹਾ) ਇਹ ਜੋ ਦੋ ਪੁੱਤਰ ਤੂੰ ਪੈਦਾ ਕੀਤੇ ਹਨ, ਇਨ੍ਹਾਂ ਦੋਹਾਂ ਨੂੰ ਮਾਰ ਦੇ
‘These two sons which you have given birth to, kill them both,
ਗੋਦਡਾਰਿਸਿਰਦੁਹੂੰਕੇਮਾਗਹੁਭੀਖਬਜਾਰ॥੭॥
ਅਤੇ ਦੋਹਾਂ ਦੇ ਸਿਰ ਗੋਦ ਵਿਚ ਪਾ ਕੇ ਬਾਜ਼ਾਰ ਵਿਚ ਭਿਖਿਆ ਮੰਗ ॥੭॥
‘And placing their heads in your lap, go out to beg alms.’ (7)
ਚੌਪਈ
ਚੌਪਈ:
Chaupaee
ਤਬਤਿਹਤ੍ਰਿਯਾਕਾਜਸੋਊਕਿਯੋ
ਤਦ ਉਸ ਇਸਤਰੀ ਨੇ ਉਹੀ ਕੰਮ ਕੀਤਾ
ਨਿਕਟਬੋਲਿਤਿਨਦੁਹੂੰਅਨਲਿਯੋ
ਅਤੇ ਦੋਹਾਂ (ਪੁੱਤਰਾਂ) ਨੂੰ ਕੋਲ ਬੁਲਾ ਲਿਆ।
The woman decided to undertake the task and called both her sons.
ਮਦਰਾਪ੍ਰਯਾਇਕੀਏਮਤਵਾਰੇ
ਸ਼ਰਾਬ ਪਿਲਾ ਕੇ ਉਨ੍ਹਾਂ ਨੂੰ ਬੇਸੁੱਧ ਕਰ ਦਿੱਤਾ
ਖੜਗਕਾਢਿਦੋਊਪੂਤਸੰਘਾਰੇ॥੮॥
ਅਤੇ ਤਲਵਾਰ ਕਢ ਕੇ ਦੋਹਾਂ ਪੁੱਤਰਾਂ ਨੂੰ ਮਾਰ ਦਿੱਤਾ ॥੮॥
She intoxicated them with wine and with a sword killed them both.(8)
ਦੋਹਰਾ
ਦੋਹਰਾ:
Dohira
ਦੁਹੂੰਸੁਤਨਕੇਕਾਟਸਿਰਲਏਗੋਦਮੈਡਾਰਿ
ਦੋਹਾਂ ਪੁੱਤਰਾਂ ਦੇ ਸਿਰ ਕਟ ਕੇ ਗੋਦ ਵਿਚ ਪਾ ਲਏ
She cut of and put the heads of both of them in her lap.
ਅਤਿਥਭੇਖਕੋਧਾਰਿਕਰਿਮਾਗੀਭੀਖਬਜਾਰ॥੯॥
ਅਤੇ ਸਾਧਵੀ ਦਾ ਰੂਪ ਧਾਰ ਕੇ ਬਾਜ਼ਾਰ ਵਿਚ ਭਿਖ ਮੰਗੀ ॥੯॥
Putting up the disguise of a beggar, she went out for begging.(9)
ਚੌਪਈ
ਚੌਪਈ:
Chaupaee
ਭੀਖਮਾਗਿਮਿਤਵਾਪਹਿਗਈ
ਭਿਖ ਮੰਗ ਕੇ (ਉਹ) ਮਿਤਰ ਕੋਲ ਗਈ
ਪੂਤਨਮੁੰਡਦਿਖਾਵਤਭਈ
ਅਤੇ ਪੁੱਤਰਾਂ ਦੇ ਸਿਰ (ਉਸ ਨੂੰ) ਵਿਖਾਏ।
After begging, she went to her lover and showed him the heads of her sons.
ਤੋਰੇਲੀਏਦੋਊਮੈਮਾਰੇ
(ਅਤੇ ਕਿਹਾ) ਮੈਂ ਤੇਰੇ ਲਈ ਦੋਹਾਂ ਨੂੰ ਮਾਰ ਦਿੱਤਾ ਹੈ।
ਅਬਭੋਗਹੁਮੁਹਿਆਨਿਪਿਯਾਰੇ॥੧੦॥
ਹੇ ਪਿਆਰੇ! ਹੁਣ ਆ ਕੇ ਮੇਰੇ ਨਾਲ ਭੋਗ ਕਰ ॥੧੦॥
‘I have killed my both the sons. Now you come and make love with me.’(10)
ਦੁਹਕਰਕਰਮਜਾਰਿਲਖਿਲਯੋ
ਜਦ ਯਾਰ ਨੇ ਇਹ ਕਠਿਨ ਕਰਮ ਵੇਖ ਲਿਆ
ਪਹਰਏਕਮਿਰਤਕਸੌਭਯੋ
ਤਾਂ ਉਹ ਇਕ ਪਹਿਰ ਤਕ ਬੇਸੁੱਧ ਹੋ ਗਿਆ।
An uphill task he faced, and for one whole watch he felt like a dead man.
ਦੁਤਿਯਪਹਰਆਨਿਜਬਲਾਗਿਯੋ
ਜਦ ਦੂਜਾ ਪਹਿਰ ਸ਼ੁਰੂ ਹੋਇਆ
ਚਿਤ੍ਰਯੋਛੋਰਿਮੂਰਛਨਾਜਾਗਿਯੋ॥੧੧॥
ਤਾਂ ਬੇਹੋਸ਼ੀ ਨੂੰ ਛਡ ਕੇ ਸਚੇਤ ਹੋ ਕੇ ਜਾਗ ਪਿਆ ॥੧੧॥
When the second watch approached, he regained the consciousness.( 11)
ਸਵੈਯਾ
ਸਵੈਯਾ:
Savaiyya
ਤਜਿਹੂੰਸਕੈਰਮਿਹੂੰਸਕੈਇਹਭਾਤਿਕੀਆਨਿਬਨੀਦੁਚਿਤਾਈ
(ਇਸ ਨੂੰ) ਛਡ ਵੀ ਨਹੀਂ ਸਕਦਾ, ਰਮਣ ਵੀ ਨਹੀਂ ਕਰ ਸਕਦਾ, ਇਸ ਤਰ੍ਹਾਂ ਦੀ ਦੁਬਿਧਾ ਆਣ ਬਣੀ ਹੈ।
(And contemplated,) ‘Neither I can accept her, nor can I leave, I am in a fix now.
ਬੈਠਸਕੈਉਠਿਹੂੰਸਕੈਕਹਿਹੂੰਸਕੈਕਛੁਬਾਤਬਨਾਈ
ਬੈਠ ਨਹੀਂ ਸਕਦਾ, ਉਠ ਨਹੀਂ ਸਕਦਾ ਅਤੇ ਕੁਝ ਗੱਲ ਵੀ ਸੋਚ ਕੇ ਕਹਿ ਨਹੀਂ ਸਕਦਾ।
‘Neither, I can sit nor get up, such a situation has arisen.