GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 974
Display Settings
ਬ੍ਰਹਸਪਤਿਕੌਬੋਲਿਯੋਤਬੈਸਭਹਿਨਕਿਯੋਬਿਚਾਰ
ਤਦ ਸਭ ਨੇ ਵਿਚਾਰ ਕਰ ਕੇ ਬ੍ਰਹਸਪਤੀ ਨੂੰ ਬੁਲਾਇਆ (ਅਤੇ ਦਸਿਆ)
They all gathered and called Brahmaspati Supreme, the God,
ਖੋਜਿਥਕੇਪਾਯੋਨਹੀਕਹਗਯੋਅਦਿਤਕੁਮਾਰ॥੩॥
ਕਿ ਖੋਜ ਕੇ ਥਕ ਗਏ ਹਾਂ, (ਪਤਾ ਨਹੀਂ) ਅਦਿਤੀ ਦਾ ਪੁੱਤਰ (ਇੰਦਰ) ਕਿਥੇ ਚਲਾ ਗਿਆ ਹੈ ॥੩॥
And told Him that none of them could trace Indra.(3)
ਚੌਪਈ
ਚੌਪਈ:
Chaupaee
ਕੈਧੌਜੂਝਿਖੇਤਮੈਮਰਿਯੋ
ਜਾਂ ਤਾਂ ਉਹ ਯੁੱਧ ਵਿਚ ਲੜ ਮਰਿਆ ਹੈ,
ਕੈਧੌਤ੍ਰਸਤਦਰੀਮਹਿਦੁਰਿਯੋ
ਜਾਂ ਡਰਦਾ ਮਾਰਿਆ ਗੁਫਾ ਵਿਚ ਜਾ ਲੁਕਿਆ ਹੈ,
‘Either he has been killed in the war or, being scared, has gone under hiding.
ਭਜਿਯੋਜੁਧਤੇਅਧਿਕਲਜਾਯੋ
ਜਾਂ ਯੁੱਧ ਵਿਚੋਂ ਭਜਣ ਕਰ ਕੇ ਬਹੁਤ ਸ਼ਰਮਿੰਦਾ ਹੈ,
ਅਤਿਥਗਯੋਹ੍ਵੈਧਾਮਆਯੋ॥੪॥
ਜਾਂ ਜੋਗੀ ਹੋ ਕੇ ਘਰ ਨਹੀਂ ਆਇਆ ਹੈ ॥੪॥
‘Either, being ashamed of himself, he has run away from the fight or has become an ascetIc an gone mto a cave.’ (4)
ਸੁਕ੍ਰਾਚਾਰਜਬਾਚ
ਸ਼ੁਕ੍ਰਾਚਾਰਯ ਨੇ ਕਿਹਾ:
Shukracharj Talk
ਦੋਹਰਾ
ਦੋਹਰਾ:
Dohira
ਸੁਕ੍ਰਾਚਾਰਜਯੌਕਹਿਯੋਕੀਜੈਯਹੈਬਿਚਾਰ
ਸ਼ੁਕ੍ਰਾਚਾਰਯ ਨੇ ਇਸ ਤਰ੍ਹਾਂ ਕਿਹਾ ਕਿ ਸਾਰੇ ਇਹ ਵਿਚਾਰ ਕਰੋ।
Shukracharj suggested, ‘Now we should contemplate,
ਰਾਜਜੁਜਾਤਹਿਦੀਜਿਯੈਯਹੈਮੰਤ੍ਰਕੋਸਾਰ॥੫॥
ਸਾਰੀ ਸਲਹ ਦਾ ਇਹ ਸਾਰ ਹੋਇਆ ਕਿ (ਇੰਦਰ ਦਾ) ਰਾਜ ਜੁਜਾਤੀ (ਯਯਾਤੀ) ਨੂੰ ਦੇ ਦਿੱਤਾ ਜਾਵੇ ॥੫॥
‘And handover the dominion to Jujati.’(5)
ਚੌਪਈ
ਚੌਪਈ:
Chaupaee
ਤ੍ਰਿਦਸਇਕਤ੍ਰਸਕਲਹ੍ਵੈਗਏ
ਸਾਰੇ ਦੇਵਤੇ ('ਤ੍ਰਿਦਸ') ਇਕੱਠੇ ਹੋ ਗਏ
ਇੰਦ੍ਰਤੁਦੇਤਜੁਜਤਹਿਭਏ
ਅਤੇ ਇੰਦਰ ਦੀ ਪਦਵੀ ('ਇੰਦ੍ਰਤੁ' ਇੰਦ੍ਰਤ੍ਵ) ਜੁਜਾਤੀ ਨੂੰ ਦੇ ਦਿੱਤੀ।
Then all the gods got together and handed over Indra’s sovereignty to Jujati.
ਜਬਤਿਨਰਾਜਇੰਦ੍ਰਮੋਪਾਯੋ
ਜਦ ਉਸ ਨੇ ਇੰਦਰ ਦਾ ਰਾਜ ਪ੍ਰਾਪਤ ਕਰ ਲਿਆ
ਰੂਪਨਿਹਾਰਸਚੀਲਲਚਾਯੋ॥੬॥
ਤਾਂ (ਉਹ) ਸਚੀ ਦਾ ਰੂਪ ਵੇਖ ਕੇ ਲਲਚਾਇਆ ॥੬॥
After getting the rule of Indra, when he noticed the beauty of Sachee (Indra’s consort), he was enticed.(6)
ਕਹਿਯੋਤਾਹਿਸੁਨਿਸਚੀਪਿਆਰੀ
(ਜੁਜਾਤੀ ਨੇ) ਉਸ ਨੂੰ ਕਿਹਾ, ਹੇ ਪਿਆਰੀ ਸਚੀ! ਸੁਣ,
ਅਬਹੋਵਹੁਤੁਮਤ੍ਰਿਯਾਹਮਾਰੀ
ਹੁਣ ਤੂੰ ਮੇਰੀ ਇਸਤਰੀ ਬਣ ਜਾ।
Be said, ‘Listen, my dear Sachee, now you, rather, become my consort.
ਖੋਜਤਇੰਦ੍ਰਹਾਥਨਹਿਐਹੈ
ਖੋਜਣ ਨਾਲ ਵੀ (ਹੁਣ) ਇੰਦਰ ਹੱਥ ਨਹੀਂ ਆਉਣਾ
ਤਾਕਹਖੋਜਿਕਹੂੰਕਾਕੈਹੈ॥੭॥
ਅਤੇ ਉਸ ਨੂੰ ਲਭ ਕੇ ਕਿਸੇ ਕੀ ਕਰਨਾ ਹੈ ॥੭॥
‘By searching he will not be found, then why waste the time.’(7)
ਰੋਇਸਚੀਯੌਬਚਨਉਚਾਰੋ
ਸਚੀ ਨੇ ਰੋ ਕੇ ਇਸ ਤਰ੍ਹਾਂ ਕਿਹਾ
ਗਯੋਏਸਪਰਦੇਸਹਮਾਰੋ
ਕਿ ਮੇਰਾ ਸੁਆਮੀ ਪਰਦੇਸ ਗਿਆ ਹੋਇਆ ਹੈ।
Crying, Sachee said, ‘My master is gone abroad.
ਜੇਹਮਰੇਸਤਕੌਤੂੰਟਰਿਹੈਂ
ਜੇ ਤੁਸੀਂ ਮੇਰੇ ਸੱਤ ਨੂੰ ਭੰਗ ਕਰੋਗੇ
ਮਹਾਨਰਕਕੇਭੀਤਰਪਰਿਹੈਂ॥੮॥
ਤਾਂ ਮਹਾ ਨਰਕ ਵਿਚ ਪਵੋਗੇ ॥੮॥
‘If you infringe my truthfulness, it will tantamount to a great sin.’(8)
ਯਹਪਾਪੀਤਜਿਹੈਮੁਹਿਨਾਹੀ
(ਉਸ ਨੇ ਸੋਚਿਆ ਕਿ) ਮੇਰੇ ਮਨ ਵਿਚ
ਬਹੁਚਿੰਤਾਹਮਰੋਮਨਮਾਹੀ
ਹੁਣ ਇਹੀ ਵੱਡੀ ਚਿੰਤਾ ਹੈ ਕਿ ਇਹ ਪਾਪੀ ਮੈਨੂੰ ਨਹੀਂ ਛਡੇਗਾ।
(She thought) ‘It is very distressful that this sinner will not let me alone now.
ਤਾਤੇਕਛੂਚਰਿਤ੍ਰਬਿਚਰਿਯੈ
ਇਸ ਲਈ ਮੈਨੂੰ ਕੋਈ ਚਰਿਤ੍ਰ ਵਿਚਾਰਨਾ ਚਾਹੀਦਾ ਹੈ
ਯਾਕੌਦੂਰਿਰਾਜਤੇਕਰਿਯੈ॥੯॥
ਤਾਂ ਜੋ ਇਸ ਨੂੰ ਰਾਜ ਤੋਂ ਹਟਾਇਆ ਜਾ ਸਕੇ ॥੯॥
‘Some trick must be played so that he is kept away from reigning.’(9)
ਦੋਹਰਾ
ਦੋਹਰਾ:
Dohira
ਏਕਪ੍ਰਤਗ੍ਰਯਾਮੈਕਰੀਜੌਤੁਮਕਰੌਬਨਾਇ
(ਸਚੀ ਨੇ ਉਸ ਨੂੰ ਕਿਹਾ) ਮੈਂ ਇਕ ਪ੍ਰਤਿਗਿਆ ਕੀਤੀ ਹੋਈ ਹੈ, ਜੇ ਤੁਸੀਂ ਉਸ ਨੂੰ ਪੂਰਾ ਕਰ ਦਿਓ,
(She said to him) ‘I have taken one vow, if you can fulfil it,
ਤੌਹਮਕੌਬ੍ਰਯਾਹੋਅਬੈਲੈਘਰਜਾਹੁਸੁਹਾਇ॥੧੦॥
ਤਾਂ ਹੁਣੇ ਹੀ ਮੈਨੂੰ ਸ਼ੋਭਾਸ਼ਾਲੀ ਢੰਗ ਨਾਲ ਵਿਆਹ ਕੇ ਘਰ ਲੈ ਜਾਓ ॥੧੦॥
‘Then, you can get marry and take me home.’(10)
ਚੌਪਈ
ਚੌਪਈ:
Chaupaee
ਸ੍ਵਾਰੀਆਪੁਪਾਲਕੀਕੀਜੈ
ਤੁਸੀਂ ਆਪ ਪਾਲਕੀ ਵਿਚ ਸਵਾਰ ਹੋ ਜਾਓ
ਰਿਖਿਯਨਕੌਤਾਕੇਤਰਦੀਜੈ
ਅਤੇ ਉਸ ਨੂੰ ਰਿਸ਼ੀਆਂ ਤੋਂ ਚੁਕਵਾਓ।
‘You, yourself, ascend in a palanquin, and ask the sages to act as bearers and pick it up.
ਅਧਿਕਧਵਾਵਤਤਿਨਹ੍ਯਾਂਐਯੈ
ਉਨ੍ਹਾਂ ਨੂੰ ਬਹੁਤ ਭਜਾਂਦੇ ਹੋਇਆਂ ਇਥੇ ਲੈ ਆਓ
ਤਬਮੁਹਿਹਾਥਆਜੁਹੀਪੈਯੈ॥੧੧॥
ਅਤੇ ਅਜ ਹੀ ਮੇਰਾ ਹੱਥ ਪ੍ਰਾਪਤ ਕਰੋ ॥੧੧॥
‘Running fast reach here and hold my hand in marriage.’(11)
ਤਬੈਪਾਲਕੀਤਾਹਿਮੰਗਾਯੋ
ਉਸ ਨੇ ਉਸੇ ਵੇਲੇ ਪਾਲਕੀ ਮੰਗਵਾਈ
ਮੁਨਿਯਨਕੋਤਾਕੇਤਰਲਾਯੋ
ਅਤੇ ਮੁਨੀਆਂ ਤੋਂ ਚੁਕਵਾਇਆ।
Immediately he arranged a palanquin and asked the sages to haul it.
ਜ੍ਯੋਹ੍ਵੈਸ੍ਰਮਤਅਸਿਤਮਨਧਰਹੀ
ਉਹ ਜਿਉਂ ਜਿਉਂ ਥਕ ਕੇ ਮਨ ਵਿਚ ਹੌਲੀ ਹੋਣ ਦਾ ਭਾਵ (ਧਰਦੇ)
ਤ੍ਰਯੋਤ੍ਰਯੋਕਠਿਨਕੋਰਰੇਪਰਹੀ॥੧੨॥
ਤਿਉਂ ਤਿਉਂ ਉਨ੍ਹਾਂ ਨੂੰ ਸਖ਼ਤ ਕੋਰੜੇ ਪੈਂਦੇ ॥੧੨॥
When the sages got tired, he hit them with the whip.(12)
ਦੋਹਰਾ
ਦੋਹਰਾ:
Dohira
ਏਕਉਦਾਲਕਰਿਖਿਹੁਤੋਦਿਯੋਸ੍ਰਾਪਰਿਸਿਠਾਨਿ
(ਉਨ੍ਹਾਂ ਵਿਚ) ਇਕ ਉਦਾਲਕ ਰਿਸ਼ੀ ਸੀ, (ਉਸ ਨੇ) ਕ੍ਰੋਧਿਤ ਹੋ ਕੇ ਸਰਾਪ ਦਿੱਤਾ।
The sage named Udhalik pronounced a curse on him,
ਤਬਤੇਗਿਰਿਯੋਇੰਦ੍ਰਤੁਤੇਪਰਿਯੋਪ੍ਰਿਥੀਪਰਆਨ॥੧੩॥
ਉਸ ਵੇਲੇ ਤੋਂ (ਉਹ) ਇੰਦਰ ਦੀ ਪਦਵੀ ਤੋਂ ਡਿਗ ਪਿਆ ਅਤੇ ਧਰਤੀ ਉਤੇ ਆ ਪਿਆ ॥੧੩॥
Through which he was dethroned from Indra’s domain and thrown on the earth.
ਚੌਪਈ
ਚੌਪਈ:
Chaupaee
ਇਸੀਚਰਿਤ੍ਰਤੌਨਕੋਟਾਰਿਯੋ
ਇਸ ਤਰ੍ਹਾਂ ਚਰਿਤ੍ਰ ਕਰ ਕੇ (ਸਚੀ ਨੇ ਜੁਜਾਤੀ ਨੂੰ) ਗਲੋਂ ਲਾਹ ਦਿੱਤਾ।
ਬਹੁਰਿਇੰਦ੍ਰਕੋਜਾਇਨਿਹਾਰਿਯੋ
ਫਿਰ ਜਾ ਕੇ ਇੰਦਰ ਨੂੰ ਵੇਖ (ਅਰਥਾਤ ਲਭ) ਲਿਆ।
Through such a trick she averted the situation and then went round and found Indra.
ਤਹਤੇਆਨਿਰਾਜੁਤਿਹਦਯੋ
ਉਸ ਨੂੰ ਰਾਜ ਦੇ ਦਿੱਤਾ ਗਿਆ