ਅਤਿਹੀਰਿਸਿਕੈਨਿਜੁਸੀਸੁਧੁਨ੍ਰਯੋ॥੨੦॥
ਤਾਂ ਬਹੁਤ ਕ੍ਰੋਧਿਤ ਹੋ ਕੇ ਸਿਰ ਪਿਟਣ ਲਗਾ ॥੨੦॥
A few days passed by and the Rishi learnt about the secret and shook his head in dismay.(20)
ਤਬਹੀਰਿਸਿਕੈਰਿਖਿਸ੍ਰਾਪਦਿਯੋ॥
ਤਦ ਬਹੁਤ ਗੁੱਸੇ ਵਿਚ ਆ ਕੇ ਰਿਸ਼ੀ ਨੇ ਸ੍ਰਾਪ ਦਿੱਤਾ
ਸੁਰਨਾਯਕਕੌਭਗਵਾਨਕਿਯੋ॥
ਅਤੇ ਦੇਵਤਿਆਂ ਦੇ ਨਾਇਕ (ਇੰਦਰ) ਨੂੰ 'ਭਗਵਾਨ' (ਭਗ-ਯੁਕਤ) ਕਰ ਦਿੱਤਾ।
Then the sage invoked a curse and made Indra’s body abounded with vulva.
ਭਗਤਾਹਿਸਹੰਸ੍ਰਭਏਤਨਮੈ॥
(ਉਸ ਸਰਾਪ ਕਰ ਕੇ ਇੰਦਰ ਦੇ) ਸ਼ਰੀਰ ਉਤੇ ਹਜ਼ਾਰ ਭਗ-ਚਿੰਨ੍ਹ (ਇਸਤਰੀ ਯੋਨੀ ਦੇ ਚਿੰਨ੍ਹ) ਹੋ ਗਏ।
ਤ੍ਰਿਦਸੇਸਲਜਾਇਰਹਿਯੋਮਨਮੈ॥੨੧॥
(ਉਨ੍ਹਾਂ ਨੂੰ ਵੇਖ ਕੇ) ਇੰਦਰ ('ਤ੍ਰਿਦਸੇਸ') ਮਨ ਵਿਚ ਬਹੁਤ ਲਜਿਤ ਹੋਇਆ ॥੨੧॥
With thousands of vulvas in his body, extremely ashamed, Indra left for the jungle.(21)
ਦੋਹਰਾ॥
ਦੋਹਰਾ:
Dohira
ਸ੍ਰਾਪਦਿਯੈਤ੍ਰਿਯਕੌਬਹੁਰਿਜੋਤੈਕਿਯੋਚਰਿਤ੍ਰ॥
(ਮੁਨੀ ਨੇ) ਫਿਰ ਇਸਤਰੀ ਨੂੰ ਸਰਾਪ ਦਿੱਤਾ ਜੋ ਉਸ ਨੇ ਚਰਿਤ੍ਰ ਕੀਤਾ ਸੀ
Then he cursed the woman for conducting such a vile Chritar,
ਤੈਪਾਹਨਕੀਚਾਰਿਜੁਗਹੋਹਿਸਿਲਾਅਪਵਿਤ੍ਰ॥੨੨॥
ਕਿ ਤੂੰ ਚਾਰ ਯੁਗਾਂ ਤਕ ਪੱਥਰ ਦੀ ਅਪਵਿਤ੍ਰ ਸਿਲ ਬਣੀ ਰਹਿ ॥੨੨॥
That she turned into stone statue and remained there for four epochs.(22)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਪੰਦ੍ਰਹਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੧੫॥੨੨੬੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਪੰਦਰਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੫॥੨੨੬੧॥ ਚਲਦਾ॥
115th Parable of Auspicious Chritars Conversation of the Raja and the Minister, Completed With Benediction. (115)(2259)
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
Bhujang Pryaat Chhund
ਬਢੈਸੁੰਦਅਪਸੁੰਦਦ੍ਵੈਦੈਤਭਾਰੀ॥
ਸੁੰਦ ਅਪਸੁੰਦ ਨਾਂ ਦੇ ਦੋ ਭਾਰੀ ਦੈਂਤ ਵਿਕਸਿਤ ਹੋ ਗਏ।
ਕਰੈਤੀਨਹੂੰਲੋਕਜਿਨਕੌਜੁਹਾਰੀ॥
ਉਨ੍ਹਾਂ ਨੂੰ ਤਿੰਨੋ ਲੋਕ ਪ੍ਰਨਾਮ ਕਰਦੇ ਸਨ।
Sandh and Apsandh were two great devils; all the three domains paid them their obeisance.
ਮਹਾਕੈਤਪਸ੍ਯਾਸਿਵੈਸੋਰਿਝਾਯੋ॥
ਉਨ੍ਹਾਂ ਨੇ ਬਹੁਤ ਤਪਸਿਆ ਕਰ ਕੇ ਸ਼ਿਵ ਨੂੰ ਪ੍ਰਸੰਨ ਕਰ ਲਿਆ
ਮਰੈਨਾਹਿਮਾਰੈਯਹੈਦਾਨਪਾਯੋ॥੧॥
ਅਤੇ ਇਹ ਵਰਦਾਨ ਪ੍ਰਾਪਤ ਕੀਤਾ ਕਿ ਮਾਰਨ ਤੇ ਵੀ ਮਰ ਨਾ ਸਕਣ ॥੧॥
After an extreme meditation they had obtained the boon from Shiva that they could not be killed.(1)
ਚੌਪਈ॥
ਚੌਪਈ:
Chaupaee
ਰੀਝਿਰੁਦ੍ਰਯੌਬਚਨਉਚਾਰੇ॥
ਰੁਦ੍ਰ ਨੇ ਪ੍ਰਸੰਨ ਹੋ ਕੇ (ਉਨ੍ਹਾਂ ਪ੍ਰਤਿ) ਕਿਹਾ
ਤੁਮਨਹਿਮਰੋਕਿਸੂਤੇਮਾਰੇ॥
ਕਿ ਤੁਸੀਂ ਕਿਸੇ ਦੇ ਮਾਰਿਆਂ ਨਹੀਂ ਮਰੋਗੇ।
Shiva gave them word that they could not be terminated,
ਜੌਆਪਸਮੈਰਾਰਿਬਢੈਹੋ॥
ਜੇ ਤੁਸੀਂ ਆਪਸ ਵਿਚ ਝਗੜਾ ਕਰੋਗੇ
ਤੌਜਮਕੇਘਰਕੋਦੋਊਜੈਹੋ॥੨॥
ਤਾਂ ਦੋਵੇਂ ਜਮ ਦੇ ਘਰ ਨੂੰ ਜਾਓਗੇ ॥੨॥
‘But if you fought among yourself, then you would go to the domain of death.’(2)
ਮਹਾਰੁਦ੍ਰਤੇਜਬਬਰੁਪਾਯੋ॥
ਜਦੋਂ ਉਨ੍ਹਾਂ ਨੇ ਮਹਾ ਰੁਦ੍ਰ ਤੋਂ ਵਰ ਪ੍ਰਾਪਤ ਕਰ ਲਿਆ
ਸਭਲੋਕਨਚਿਤਤੇਬਿਸਰਾਯੋ॥
ਤਾਂ ਮਨ ਵਿਚੋਂ ਸਾਰਿਆਂ ਲੋਕਾਂ ਨੂੰ ਭੁਲਾ ਦਿੱਤਾ।
After obtaining such a boon they ignored all the people.
ਜੋਕੋਊਦੇਵਦ੍ਰਿਸਟਿਮੈਆਵੈ॥
(ਉਨ੍ਹਾਂ ਦੀ) ਨਜ਼ਰ ਵਿਚ ਜੋ ਕੋਈ ਦੇਵਤਾ ਚੜ੍ਹ ਜਾਂਦਾ,
ਜਿਯਲੈਕੇਫਿਰਜਾਨਨਪਾਵੈ॥੩॥
ਉਹ ਜਾਨ ਬਚਾ ਕੇ ਨਾ ਜਾ ਸਕਦਾ ॥੩॥
Now ifthey came across any devil, that would not go away alive.(3)
ਐਸੀਭਾਤਿਬਹੁਤਦੁਖਦਏ॥
ਇਸ ਤਰ੍ਹਾਂ (ਉਨ੍ਹਾਂ ਨੇ ਦੇਵਤਿਆਂ ਨੂੰ) ਬਹੁਤ ਦੁਖ ਦਿੱਤਾ
ਦੇਵਸਭੈਬ੍ਰਹਮਾਪੈਗਏ॥
ਅਤੇ ਸਾਰੇ ਦੇਵਤੇ ਬ੍ਰਹਮਾ ਕੋਲ ਗਏ।
All this caused a great commotion and all the people went to Brahma, the Creator.
ਬਿਸੁਕਰਮਹਿਬਿਧਿਬੋਲਿਪਠਾਯੋ॥
ਬ੍ਰਹਮਾ ਨੇ ਵਿਸ਼੍ਵਕਰਮਾ ਨੂੰ ਬੁਲਾ ਲਿਆ
ਇਹੈਮੰਤ੍ਰਕੋਸਾਰਪਕਾਯੋ॥੪॥
ਅਤੇ ਚੰਗੀ ਤਰ੍ਹਾਂ ਇਹ ਸਲਾਹ ਕੀਤੀ ॥੪॥
Brahma called the god, Wishkarama (the god of engineering), and decided to provide some remedy.(4)
ਬਿਸੁਕਰਮਾਪ੍ਰਤਿਬਿਧਹਿਉਚਾਰੋ॥
ਵਿਸ਼੍ਵਕਰਮਾ ਪ੍ਰਤਿ ਬ੍ਰਹਮਾ ਨੇ ਕਿਹਾ
ਏਕਤ੍ਰਿਯਹਿਤੁਮਆਜੁਸਵਾਰੋ॥
ਕਿ ਤੁਸੀਂ ਅਜ ਇਕ ਅਜਿਹੀ ਇਸਤਰੀ ਬਣਾਓ,
Brahma asked Wishkarama to create such a woman today,
ਰੂਪਵਤੀਜਾਸਮਨਹਿਕੋਈ॥
ਜਿਸ ਵਰਗੀ ਕੋਈ ਹੋਰ ਸੁੰਦਰ ਨਾ ਹੋਵੇ।
ਐਸੀਕਰੋਸੁੰਦਰੀਸੋਈ॥੫॥
ਅਜਿਹੀ ਸੁੰਦਰੀ ਤਿਆਰ ਕਰੋ ॥੫॥
That there had been no one like her before.(5)
ਦੋਹਰਾ॥
ਦੋਹਰਾ:
Dohira
ਬਿਸੁਕਰਮਾਇਹਬਚਨਸੁਨਿਧਾਮਗਯੋਤਿਹਕਾਲ॥
ਵਿਸ਼੍ਵਕਰਮਾ ਇਹ ਬਚਨ ਸੁਣ ਕੇ ਤੁਰਤ ਘਰ ਗਿਆ
ਤੁਰਤਬਨਾਇਤਿਲੋਤਮਹਿਆਨਿਯੋਤਹਾਉਤਾਲ॥੬॥
ਅਤੇ ਜਲਦੀ ਹੀ ਤਿਲੋਤਮਾ ਨਾਂ ਦੀ ਇਸਤਰੀ ਬਣਾ ਕੇ ਉਥੇ ਲੈ ਆਇਆ ॥੬॥
Wishkarama created a woman, whose beauty could not be surpassed.(6)
ਬਿਸੁਕਰਮਾਅਬਲਾਕਰੀਅਮਿਤੁਰੂਪਨਿਧਿਸੋਇ॥
ਵਿਸ਼੍ਵਕਰਮਾ ਨੇ ਅਮਿਤ ਰੂਪ ਦੀ ਨਿਧੀ ਵਰਗੀ ਇਕ ਇਸਤਰੀ ਬਣਾਈ।
ਜੋਹੇਰੈਰੀਝੈਵਹੈਜਤੀਨਕਹਿਯਤਕੋਇ॥੭॥
ਉਸ ਨੂੰ ਜੋ ਵੇਖਦਾ, ਉਹੀ ਰੀਝ ਪੈਂਦਾ ਅਤੇ ਆਪਣਾ ਜਤ-ਸਤ ਕਾਇਮ ਨਾ ਰਖ ਸਕਦਾ ॥੭॥
Who-so-ever looked at her, was most appeased and could not remain a celibate.(7)
ਅਮਿਤਰੂਪਤਾਕੋਨਿਰਖਿਸਭਅਬਲਾਰਿਸਿਖਾਹਿ॥
ਉਸ ਦੀ ਅਪਾਰ ਸੁੰਦਰਤਾ ਨੂੰ ਵੇਖ ਕੇ ਸਾਰੀਆਂ ਇਸਤਰੀਆਂ ਗੁੱਸੇ ਨਾਲ ਭਰ ਜਾਂਦੀਆਂ
Looking at her charm, the entire women folks became worried,
ਜਿਨਿਹਮਰੇਪਤਿਹੇਰਿਇਹਯਾਹੀਕੇਹ੍ਵੈਜਾਹਿ॥੮॥
(ਅਤੇ ਸੋਚਦੀਆਂ) ਮਤਾਂ ਸਾਡੇ ਪਤੀ ਵੀ ਇਸ ਨੂੰ ਵੇਖ ਕੇ ਇਸ ਦੇ ਹੋ ਜਾਣ ॥੮॥
In case, on her sight, their husbands might forsake them.(8)
ਐਸੋਭੇਖਸੁਧਾਰਿਤ੍ਰਿਯਤਹਤੇਕੀਓਪਯਾਨ॥
ਅਜਿਹਾ ਰੂਪ ਧਾਰ ਕੇ ਉਹ ਇਸਤਰੀ ਉਥੋਂ ਚਲ ਪਈ
The woman, after making up her profile exquisite,
ਸਹਿਰਥਨੇਸਰਕੇਬਿਖੈਤੁਰਤਪਹੂੰਚੀਆਨ॥੯॥
ਅਤੇ ਥਾਨੇਸਰ ਸ਼ਹਿਰ ਵਿਚ ਤੁਰਤ ਆ ਪਹੁੰਚੀ ॥੯॥
Quickly walked over to the place called Thanesar.(9)
ਜਹਾਬਾਗਤਿਨਕੋਹੁਤੋਤਹਾਪਹੂੰਚੀਆਇ॥
ਜਿਥੇ ਉਨ੍ਹਾਂ (ਦੈਂਤਾਂ) ਦਾ ਬਾਗ਼ ਸੀ, ਉਥੇ ਆਣ ਪਹੁੰਚੀ।
She reached there where they (the devils) had their garden.
ਦੇਵਦੈਤਤਾਕੌਨਿਰਖਿਰੂਪਰਹੇਉਰਝਾਇ॥੧੦॥
ਦੇਵਤੇ ਅਤੇ ਦੈਂਤ ਉਸ ਦੇ ਰੂਪ ਨੂੰ ਵੇਖ ਕੇ ਮੋਹਿਤ ਹੋ ਗਏ ॥੧੦॥
The gods and the devils plunged into confusion on seeing her.(10)
ਚੌਪਈ॥
ਚੌਪਈ:
Chaupaee
ਬਾਲਬਿਹਰਤੀਬਾਗਨਿਹਾਰੀ॥
(ਉਸ) ਇਸਤਰੀ ਨੂੰ ਬਾਗ਼ ਵਿਚ ਘੁੰਮਦਿਆਂ ਵੇਖ ਕੇ
ਸਭਾਛੋਰਿਦੋਊਉਠੇਹੰਕਾਰੀ॥
ਦੋਵੇਂ ਹੰਕਾਰੀ (ਦੈਂਤ) ਸਭਾ ਛਡ ਕੇ ਉਠ ਖੜੋਤੇ।
When she entered the garden, both the egoists came out of the assembly.
ਤੀਰਤਿਲੋਤਮਕੇਚਲਿਆਏ॥
ਉਹ ਚਲ ਕੇ ਤਿਲੋਤਮਾ ਕੋਲ ਆ ਗਏ
ਬ੍ਯਾਹਨਕੋਦੋਊਲਲਚਾਏ॥੧੧॥
ਅਤੇ (ਉਸ ਨਾਲ) ਵਿਆਹ ਕਰਾਉਣ ਲਈ ਦੋਵੇਂ ਲਲਚਾਏ ॥੧੧॥
They approached Tilotama (the woman) and both yearned to marry her.(11)
ਸੁੰਦਕਹਿਯੋਯਾਕੌਮੈਬਰਿਹੌ॥
ਸੁੰਦ (ਦੈਂਤ) ਨੇ ਕਿਹਾ ਕਿ ਇਸ ਨਾਲ ਮੈਂ ਵਿਆਹ ਕਰਾਂਗਾ।