ਦੋਹਰਾ॥
ਦੋਹਰਾ:
Dohira
ਰਿਖੀਗੌਤਮਬਨਮੈਬਸੈਤਾਹਿਅਹਿਲ੍ਯਾਤ੍ਰੀਯ॥
ਗੌਤਮ ਰਿਸ਼ੀ ਬਨ ਵਿਚ ਰਹਿੰਦਾ ਸੀ। ਉਸ ਦੀ ਅਹਿਲਿਆ ਨਾਂ ਦੀ ਇਸਤਰੀ ਸੀ।
The sage, Rishi Gautam lived in a jungle; Ahliya was his wife.
ਮਨਸਾਬਾਚਾਕਰਮਨਾਬਸਿਕਰਿਰਾਖਿਯੋਪੀਯ॥੧॥
ਮਨ, ਬਚਨ ਅਤੇ ਕਰਮ ਕਰ ਕੇ (ਉਸ ਨੇ ਆਪਣੇ) ਪਤੀ ਨੂੰ ਵਸ ਵਿਚ ਕਰ ਰਖਿਆ ਸੀ ॥੧॥
Through incantations, she had gained authority over her husband.(1)
ਸੁਰੀਆਸੁਰੀਕਿੰਨ੍ਰਨੀਤਾਸਮਔਰਨਕੋਇ॥
ਦੇਵ-ਇਸਤਰੀਆਂ, ਦੈਂਤ-ਇਸਤਰੀਆਂ ਅਤੇ ਕਿੰਨਰ-ਇਸਤਰੀਆਂ ਵਿਚੋਂ ਹੋਰ ਕੋਈ ਵੀ ਉਸ ਦੇ ਬਰਾਬਰ ਨਹੀਂ ਸੀ।
Among wives of gods, devils, Kinners, there was none,
ਰੂਪਵਤੀਤ੍ਰੈਲੋਕਮੈਤਾਸੀਅਉਰਨਹੋਇ॥੨॥
ਤਿੰਨਾਂ ਲੋਕਾਂ ਵਿਚ ਉਸ ਵਰਗੀ ਰੂਪਵਾਨ ਕੋਈ ਹੋਰ ਨਹੀਂ ਸੀ ॥੨॥
As pretty as she through out the domain ofheaven.(2)
ਸਿਵਾਸਚੀਸੀਤਾਸਤੀਤਾਕੋਰੂਪਨਿਹਾਰਿ॥
ਪਾਰਬਤੀ, ਸਚੀ (ਇੰਦ੍ਰਾਣੀ) ਸੀਤਾ ਅਤੇ ਸਤੀ ਉਸ ਦਾ ਰੂਪ ਵੇਖ ਕੇ
Shiva’s consort, Saachi, Sita and other devout woman,
ਰਹਤਨਾਰਿਨਿਹੁਰਾਇਕਰਿਨਿਜਘਟਿਰੂਪਬਿਚਾਰਿ॥੩॥
ਅਤੇ ਆਪਣੇ ਰੂਪ ਨੂੰ ਘਟ ਸਮਝ ਕੇ ਗਰਦਨ ਝੁਕਾ ਦਿੰਦੀਆਂ ਸਨ ॥੩॥
Always looked towards her to correlate their beauty.(3)
ਗੌਤਮਰਿਖਿਕੇਦੇਵਸਭਗਏਕੌਨਹੂੰਕਾਜ॥
ਕਿਸੇ ਕੰਮ ਲਈ ਸਾਰੇ ਦੇਵਤੇ ਗੌਤਮ ਰਿਸ਼ੀ ਦੇ (ਘਰ) ਗਏ।
On a special mission, all the gods called at Gautam Rishi.
ਰੂਪਅਹਿਲ੍ਯਾਕੋਨਿਰਖਿਰੀਝਿਰਹਿਯੋਸੁਰਰਾਜ॥੪॥
ਅਹਿਲਿਆ ਦੇ ਰੂਪ ਨੂੰ ਵੇਖ ਕੇ ਇੰਦਰ ('ਸੁਰ ਰਾਜ') ਮੋਹਿਤ ਹੋ ਗਿਆ ॥੪॥
Reflecting upon the beauty of Ahliya, Lord Indra was charmed.(4)
ਅੜਿਲ॥
ਅੜਿਲ:
Arril
ਬਾਸਵਕੀਛਬਿਹੇਰਿਤਿਯਾਹੂਬਸਿਭਈ॥
ਇੰਦਰ ਦੀ ਛਬੀ ਨੂੰ ਵੇਖ ਕੇ ਇਸਤਰੀ (ਅਹਿਲਿਆ) ਵੀ ਉਸ ਦੇ ਵਸ ਵਿਚ ਹੋ ਗਈ।
Enticed by the handsomeness ofIndra, the women fell for him too,
ਬਿਰਹਸਮੁੰਦਕੇਬੀਚਬੂਡਿਸਭਹੀਗਈ॥
(ਉਹ) ਬਿਰਹੋਂ ਦੇ ਸਮੁੰਦਰ ਵਿਚ ਸਾਰੀ ਡੁਬ ਗਈ
And she felt thoroughly drenched in the sea of separatio.
ਤੀਨਲੋਕਕੋਨਾਥਜੁਭੇਟਨਪਾਇਯੈ॥
(ਅਤੇ ਸੋਚਣ ਲਗੀ ਕਿ) ਜੇ ਮੈਂ ਤਿੰਨਾਂ ਲੋਕਾਂ ਦੇ ਸੁਆਮੀ (ਇੰਦਰ) ਨੂੰ ਪ੍ਰਾਪਤ ਕਰ ਲਵਾਂ,
(She thought) ‘lfI attain this one who propels all the three domains,
ਹੋਜੋਬਨਜੜਮੁਨਿਤੀਰਨਬ੍ਰਿਥਾਗਵਾਇਯੈ॥੫॥
ਤਾਂ (ਇਸ) ਮੂਰਖ ਮੁਨੀ ਕੋਲ ਰਹਿ ਕੇ ਵਿਅਰਥ ਵਿਚ ਜੋਬਨ ਨੂੰ ਨਾ ਗੰਵਾਵਾਂ ॥੫॥
‘Then, I will not waste my youth by living with this foolish sage.(5)
ਦੋਹਰਾ॥
ਦੋਹਰਾ:
Dohira
ਤਬਅਬਲਾਸੁਰਰਾਜਕੇਮੋਹੀਰੂਪਨਿਹਾਰਿ॥
ਤਦ (ਉਹ) ਅਬਲਾ (ਅਹਿਲਿਆ) ਇੰਦਰ ਦਾ ਰੂਪ ਵੇਖ ਕੇ ਮੋਹਿਤ ਹੋ ਗਈ।
This vulnerable lady was captivated with the magnanimity of Lord Indra,
ਹਰਅਰਿਸਰਤਾਕੌਹਨ੍ਯੌਘਾਯਲਿਭਈਸੁਮਾਰ॥੬॥
ਸ਼ਿਵ ਦੇ ਵੈਰੀ (ਕਾਮ ਦੇਵ) ਨੇ ਉਸ ਨੂੰ ਤੀਰ ਮਾਰ ਕੇ ਬਹੁਤ ਘਾਇਲ ਕਰ ਦਿੱਤਾ ॥੬॥
And Shiva was badly hurt through his adversary, (the Cupid).(6)
ਚੌਪਈ॥
ਚੌਪਈ:
Chaupaee
ਕੌਨਉਪਾਇਸੁਰੇਸਹਿਪੈਯੈ॥
(ਸੋਚਣ ਲਗੀ ਕਿ) ਕਿਹੜੇ ਉਪਾ ਨਾਲ ਇੰਦਰ ਨੂੰ ਪ੍ਰਾਪਤ ਕੀਤਾ ਜਾਏ।
ਪਠੈਸਹਚਰੀਤਾਹਿਬੁਲੈਯੈ॥
ਸਹੇਲੀ ਭੇਜ ਕੇ ਉਸ ਨੂੰ ਬੁਲਾਵਾਂ।
‘What should I do to achieve him? Should I send my friend to call him?
ਏਕਰੈਨਿਜੌਭੇਟਨਪਾਊ॥
ਜੇ ਇਕ ਰਾਤ ਉਸ ਨਾਲ ਸੰਯੋਗ ਹੋ ਜਾਏ,
ਤਾਪਰਸੁਨੋਸਖੀਬਲਿਜਾਊ॥੭॥
ਤਾਂ ਹੇ ਸਖੀ! ਸੁਣ, ਮੈਂ ਉਸ ਤੋਂ ਨਿਛਾਵਰ ਹੋ ਜਾਵਾਂ ॥੭॥
‘Even if I get only one chance of meeting, then, listen my friend, I will be a sacrifice to him.(7)
ਦੋਹਰਾ॥
ਦੋਹਰਾ:
Dohira
ਜੋਗਨੇਸੁਰੀਸਹਚਰੀਸੋਤਿਨਲਈਬੁਲਾਇ॥
ਜੇਗਨੇਸੁਰੀ ਨਾਂ ਦੀ ਸਹੇਲੀ ਨੂੰ ਉਸ ਨੇ ਬੁਲਾਇਆ।
She called her friend Jognesary,
ਸਕਲਭੇਦਸਮੁਝਾਇਕੈਹਰਿਪ੍ਰਤਿਦਈਪਠਾਇ॥੮॥
(ਉਸ ਨੂੰ) ਸਾਰਾ ਭੇਦ ਦਸ ਕੇ ਇੰਦਰ ਕੋਲ ਭੇਜ ਦਿੱਤੀ ॥੮॥
She related her the secret and sent her to Lord Indra.(8)
ਜਾਇਕਹਿਯੋਸੁਰਰਾਜਸੋਭੇਦਸਖੀਸਮਝਾਇ॥
ਸਖੀ ਨੇ ਜਾ ਕੇ ਇੰਦਰ ਨੂੰ ਸਾਰਾ ਭੇਦ ਸਮਝਾ ਕੇ ਕਹਿ ਦਿੱਤਾ।
The friend went and conveyed the secret to Indra.
ਸੁਨਤਅਹਿਲ੍ਯਾਕੀਬ੍ਰਿਥਾਰੀਝਿਰਹਿਯੋਸੁਰਰਾਇ॥੯॥
ਅਹਿਲਿਆ ਦੀ ਗੱਲ ਸੁਣ ਕੇ ਇੰਦਰ ਬਹੁਤ ਪ੍ਰਸੰਨ ਹੋਇਆ ॥੯॥
Or learning the predicament of Ahliya, Indra was overwhelmed.(9)
ਸਵੈਯਾ॥
ਸਵੈਯਾ:
Savaiyya
ਬਾਲਿਗਿਰੀਬਿਸੰਭਾਰਸੁਨੋਹਰਿਭਾਲਬਿਖੈਬਿੰਦਿਯੋਨਦਿਯੋਹੈ॥
ਹੇ ਇੰਦਰ! ਸੁਣੋ, ਅਹਿਲਿਆ ਬੇਸੁਧ ਹੋ ਕੇ ਡਿਗ ਪਈ ਹੈ ਅਤੇ ਮੱਥੇ ਉਤੇ ਬਿੰਦੀ ਤਕ ਨਹੀਂ ਲਗਾਈ ਹੈ।
‘Oh, Lord Indra, listen, the lady has fainted and has not even put on the forehead dot.
ਟਾਮਨਸੋਕੇਹੂੰਤਾਹਿਕਰਿਯੋਜਿਨਆਜੁਲਗੇਨਸਿੰਗਾਰਕਿਯੌਹੈ॥
ਉਸ ਨੂੰ ਕਿਸੇ ਨੇ ਟੂਣਾ ਕਰ ਦਿੱਤਾ ਹੈ ਅਤੇ ਅਜ ਸ਼ਿੰਗਾਰ ਤਕ ਨਹੀਂ ਕੀਤਾ ਹੈ।
‘As she has been affected by some one’s magical spell, she has not done any make-up.
ਬੀਰੀਚਬਾਇਸਕੈਨਸਖੀਪਰਪਾਇਰਹੀਨਹਿਪਾਨਿਪਿਯੋਹੈ॥
(ਉਹ) ਪਾਨ ਵੀ ਨਹੀਂ ਚਬਾ ਸਕਦੀ, ਸਖੀ ਦੇ ਪੈਰੀਂ ਪੈਂਦੀ ਹੈ, ਅਤੇ (ਉਸ ਨੇ) ਪਾਣੀ ਤਕ ਨਹੀਂ ਪੀਤਾ ਹੈ।
‘In spite of ardent requests by her friends, she has not chewed any beetle nuts.
ਬੇਗਿਚਲੋਬਨਿਬੈਠੇਕਹਾਮਨਮਾਨਨਿਕੋਮਨੋਮੋਹਿਲਿਯੋਹੈ॥੧੦॥
ਜਲਦੀ ਚਲੋ, (ਇਥੇ) ਬਣ ਕੇ ਬੈਠੇ ਹੋ, (ਤੁਸੀਂ) ਉਸ ਮਾਣ ਮਤੀ ਦਾ ਮਨ ਮੋਹ ਲਿਆ ਹੈ ॥੧੦॥
‘Please come quick, what are you thinking, you have won over the heart of the sage’s wife.’(10)
ਕ੍ਰੋਰਿਕ੍ਰਲਾਪਕਰੈਕਮਲਾਛਣਿਦ੍ਯੋਸਨਿਸਾਕਬਹੂੰਨਹਿਸੋਵੈ॥
(ਉਹ) ਕਮਲ ਨੈਣੀ ਕਰੋੜਾਂ ਤਰ੍ਹਾਂ ਦੇ ਵਿਰਲਾਪ ਕਰਦੀ ਹੈ। ਦਿਨ ਅਤੇ ਰਾਤ ਵਿਚ ਕਦੇ ਵੀ ਸੌਂਦੀ ਨਹੀਂ ਹੈ।
ਸਾਪਿਨਜ੍ਯੋਸਸਕੈਛਿਤਊਪਰਲੋਕਕੀਲਾਜਸਭੈਹਠਿਖੋਵੇ॥
ਧਰਤੀ ਉਤੇ ਪਈ ਹੋਈ ਸੱਪਣੀ ਵਾਂਗ ਸਿਸਕਦੀ ਹੈ ਅਤੇ ਲੋਕ ਲਾਜ ਨੂੰ ਹਠ ਪੂਰਵਕ ਖ਼ਤਮ ਕਰ ਦਿੱਤਾ ਹੈ।
ਹਾਰਸਿੰਗਾਰਧਰੈਨਹਿਸੁੰਦਰਿਆਂਸ੍ਵਨਸੌਸਸਿਆਨਨਧੋਵੈ॥
ਉਹ ਸੁੰਦਰੀ ਹਾਰ ਸ਼ਿੰਗਾਰ ਨਹੀਂ ਕਰਦੀ ਅਤੇ ਹੰਝੂਆਂ ਨਾਲ ਆਪਣਾ ਚੰਦ੍ਰਮਾ ਵਰਗਾ ਮੁਖ ਧੋਂਦੀ ਹੈ।
ਬੇਗਿਚਲੋਬਨਿਬੈਠੇਕਹਾਤਵਮਾਰਗਿਕੋਮੁਨਿਮਾਨਿਨਜੋਵੈ॥੧੧॥
ਜਲਦੀ ਚਲੋ, (ਇਥੇ) ਕਿਉਂ ਬਣ ਕੇ ਬੈਠੇ ਹੋ, ਤੁਹਾਡੇ ਰਸਤੇ ਨੂੰ ਮੁਨੀ ਦੀ ਇਸਤਰੀ ਵੇਖ ਰਹੀ ਹੈ ॥੧੧॥
ਬਾਤਤਪੀਸ੍ਵਰਨਿਕੀਸੁਨਿਬਾਸਵਬੇਗਿਚਲਿਯੋਜਹਾਬਾਲਬਿਹਾਰੈ॥
ਉਸ ਤਪਸਵੀ ਇਸਤਰੀ ਦੀ ਗੱਲ ਸੁਣ ਕੇ ਇੰਦਰ ਉਸ ਪਾਸੇ ਵਲ ਚਲ ਪਿਆ ਜਿਥੇ ਇਸਤਰੀ ਵਿਚਰ ਰਹੀ ਸੀ।
The Lord, conceding to this lady’s request, started to walk to the place where that Lady was.
ਬੀਰੀਚਬਾਇਸੁਬੇਖਬਨਾਇਸੁਬਾਰਹਿਬਾਰਸਿੰਗਾਰਸਵਾਰੈ॥
(ਇੰਦਰ ਦੀ ਆਮਦ ਦੀ ਗੱਲ ਸੁਣ ਕੇ) ਪਾਨ ਚਬਾ ਕੇ ਅਤੇ ਸਰੂਪ ਸੰਵਾਰ ਕੇ ਬਾਰ ਬਾਰ ਸ਼ਿੰਗਾਰ ਕਰਦੀ ਹੈ।
She had taken the beetle-nuts and had commenced embellishing herself, too.
ਘਾਤਪਛਾਨਿਚਲਿਯੋਤਿਤਕੌਮੁਨਿਸ੍ਰਾਪਕੇਤਾਪਝੁਕੈਝਿਝਕਾਰੈ॥
(ਇੰਦਰ) ਮੌਕਾ ਤਾੜ ਕੇ ਮੁਨੀ ਦੇ ਸ੍ਰਾਪ ਤੋਂ ਡਰਦਾ, ਸੰਕੋਚਦਾ ਅਤੇ ਸੁਕੜਦਾ ਹੋਇਆ ਉਧਰ ਨੂੰ ਚਲ ਪਿਆ।
Afraid of getting sage’s curse, he walked very cautiously,
ਜਾਇਸਕੈਹਟਿਹੂੰਨਰਹੈਮਤਵਾਰੇਕੀਭਾਤਿਡਿਗੈਡਗਡਾਰੈ॥੧੨॥
ਉਹ ਨਾ ਉਥੇ ਜਾ ਸਕਦਾ ਹੈ, ਨਾ ਰਹਿ ਸਕਦਾ ਹੈ, ਮਤਵਾਲੇ ਵਾਂਗ ਡਿਗਡੋਲੇ ਖਾਂਦਾ ਤੁਰ ਰਿਹਾ ਹੈ ॥੧੨॥
Also as, on the one hand he was dreaded and, on the other, there was the lover’s allurement.(12)
ਬੇਗਿਮਿਲੋਮਨਭਾਵਿਤਭਾਵਨਿਪ੍ਯਾਰੇਜੂਆਜੁਤਿਹਾਰੇਭਏਹੈਂ॥
(ਸਖੀ ਨੇ ਕਿਹਾ) ਹੇ ਪਿਆਰੇ! ਮਨ ਭਾਉਂਦੀ ਪ੍ਰੇਮਿਕਾ ਨੂੰ ਜਲਦੀ ਮਿਲੋ, ਅਜ ਅਸੀਂ ਤੁਹਾਡੇ ਹੋ ਗਏ ਹਾਂ।
ਭੇਟਨਕੌਮਹਿਰਾਜਸਮੈਮੁਨਿਰਾਜਧਿਯਾਨਮੌਆਜੁਗਏਹੈਂ॥
ਹੇ ਮਹਾਰਾਜ! ਮਿਲਣ ਦੇ ਸਮੇਂ ਮੁਨੀ ਰਾਜ ਧਿਆਨ ਲਗਾਉਣ ਲਈ ਬਾਹਰ ਚਲੇ ਗਏ ਹਨ।
ਮੀਤਅਲਿੰਗਨਚੁੰਬਨਆਸਨਭਾਤਿਅਨੇਕਨਆਨਿਲਏਹੈਂ॥
ਮਿਤਰ ਨੇ ਆ ਕੇ ਅਨੇਕ ਤਰ੍ਹਾਂ ਦੇ ਚੁੰਬਨ, ਆਸਨ ਅਤੇ ਆਲਿੰਗਨ ਕੀਤੇ ਹਨ।
ਮੋਦਬਢਿਯੋਮਨਭਾਮਨਿਕੇਮੁਨਿਜਾਚਿਤਤੇਬਿਸਰਾਇਦਏਹੈਂ॥੧੩॥
(ਇਸ ਸੰਯੋਗ ਨਾਲ) ਪ੍ਰੇਮਿਕਾ (ਅਹਿਲਿਆ) ਦਾ ਮਨ ਬਹੁਤ ਆਨੰਦਿਤ ਹੋਇਆ ਅਤੇ ਉਸ ਨੇ ਮੁਨੀ ਨੂੰ ਮਨ ਤੋਂ ਵਿਸਾਰ ਦਿੱਤਾ ॥੧੩॥
ਦੋਹਰਾ॥
ਦੋਹਰਾ:
Dohira
ਬਨ੍ਯੋਠਨ੍ਰਯੋਸੁੰਦਰਘਨੋਤੀਨਿਲੋਕਕੋਰਾਇ॥
ਬਹੁਤ ਬਣੇ ਠਣੇ ਸੁੰਦਰ ਤਿੰਨ ਲੋਕਾਂ ਦੇ ਸੁਆਮੀ ਇੰਦਰ ('ਬਾਸਵ') ਨੂੰ
In came the orchestrator of three domains (Indra), dressed handsomely,
ਬਾਸਵਸੋਪਤਿਪਾਇਤ੍ਰਿਯਮੁਨਿਹਿਦਯੋਬਿਸਰਾਇ॥੧੪॥
ਪਤੀ ਵਜੋਂ ਪ੍ਰਾਪਤ ਕਰ ਕੇ ਇਸਤਰੀ ਨੇ ਮੁਨੀ ਨੂੰ ਮਨੋ ਭੁਲਾ ਦਿੱਤਾ ॥੧੪॥
And by accepting him as her husband, she disregarded the sage.(14)
ਸਵੈਯਾ॥
ਸਵੈਯਾ:
Savaiyya
ਸ੍ਰੋਨਨਮੋਖਰਕੋਸੁਨਿਕੈਤਬਹੀਮੁਨਿਨਾਯਕਚੌਕਿਪਰਿਯੋਹੈ॥
(ਧਿਆਨ ਵਿਚ ਮਗਨ) ਮੁਨੀ ਰਾਜ ਕੰਨਾਂ ਨਾਲ ਖੜਕਾ ਸੁਣ ਕੇ ਤਦੋਂ ਚੌਂਕ ਪਿਆ।
Hearing the tidings, the supreme of the sages was astonished,
ਧਿਯਾਨਦਿਯੋਤਜਿਕੇਸਭਹੀਤਬਹੀਰਿਸਕੇਤਨਸਾਥਜਰਿਯੋਹੈ॥
ਉਸ ਨੇ ਸਾਰਾ ਧਿਆਨ ਛਡ ਦਿੱਤਾ ਅਤੇ ਕ੍ਰੋਧ ਨਾਲ ਸੜ ਬਲ ਗਿਆ।
Abandoning all his tasks, he flew into a rage,
ਧਾਮਕੀਓਰਚਲਿਯੋਉਠਿਕੈਸੁਰਰਾਜਲਖਿਯੋਤਰਖਾਟਦੁਰਿਯੋਹੈ॥
ਉਹ ਉਠ ਕੇ ਘਰ ਵਲ ਚਲ ਪਿਆ ਅਤੇ (ਉਸ ਨੂੰ) ਵੇਖ ਕੇ ਇੰਦਰ ਮੰਜੇ ਹੇਠਾਂ ਲੁਕ ਗਿਆ।
He walked over to that house, and, seeing him, Indra hid under the bed.
ਚੌਕਿਰਹਿਯੋਚਿਤਮਾਝਕਹਿਯੋਯਹਕਾਹੂੰਨਿਲਾਜਕੁਕਾਜਕਰਿਯੋਹੈ॥੧੫॥
(ਮੁਨੀ) ਨੇ ਹੈਰਾਨ ਹੋ ਕੇ ਚਿਤ ਵਿਚ ਇਹ ਕਿਹਾ ਕਿ ਕਿਸੇ ਨਿਰਲਜ ਨੇ ਇਹ ਕੁਕਰਮ ਕੀਤਾ ਹੈ ॥੧੫॥
And he thought some shameless person had committed a hideous misdeed.(15)
ਦੋਹਰਾ॥
ਦੋਹਰਾ:
Dohira
ਰਿਖਿਗੋਤਮਰਿਸਿਕੈਕਹਿਯੋਕੋਆਯੋਇਹਧਾਮ॥
ਰਿਸ਼ੀ ਗੋਤਮ ਨੇ ਕ੍ਰੋਧਿਤ ਹੋ ਕੇ ਕਿਹਾ ਕਿ ਇਸ ਘਰ ਵਿਚ ਕੌਣ ਆਇਆ ਹੈ।
Rishi Gautam, in fury, asked who had come to this house.
ਤਬਤਿਹਅਸਉਤਰਦਿਯੋਰਿਖਹਿਬਿਹਸਿਕਰਿਬਾਮ॥੧੬॥
ਤਦ ਇਸਤਰੀ ਨੇ ਰਿਸ਼ੀ ਨੂੰ ਹੱਸ ਕੇ ਇਸ ਤਰ੍ਹਾਂ ਉੱਤਰ ਦਿੱਤਾ ॥੧੬॥
Then the wife responded laughingly,(16)
ਚੌਪਈ॥
ਚੌਪਈ:
Chaupaee
ਮਾਜਾਰਇਹਠਾਇਕਆਯੋ॥
ਇਕ ਬਿੱਲਾ ਇਥੇ ਆਇਆ ਸੀ।
ਤਮੁਕੌਹੇਰਿਅਧਿਕਡਰਪਾਯੋ॥
ਤੁਹਾਨੂੰ ਵੇਖ ਕੇ ਬਹੁਤ ਡਰ ਗਿਆ।
‘A cat came in and it got dreaded so much on seeing you,
ਚਿਤਅਤਿਤ੍ਰਸਤਖਾਟਤਰਦੁਰਿਯੋ॥
ਚਿਤ ਵਿਚ ਬਹੁਤ ਭੈ-ਭੀਤ ਹੋ ਕੇ ਮੰਜੀ ਹੇਠ ਲੁਕ ਗਿਆ ਹੈ।
ਮੈਮੁਨਿਜੂਤੁਹਿਸਾਚੁਉਚਰਿਯੋ॥੧੭॥
ਹੇ ਮੁਨੀ ਜੀ! ਮੈਂ ਤੁਹਾਨੂੰ ਸਚ ਕਿਹਾ ਹੈ ॥੧੭॥
‘That it hid under the bed. My dear Rishi, I am telling you the truth.’(17)
ਤੋਟਕਛੰਦ॥
ਤੋਟਕ ਛੰਦ:
Totak Chhand
ਮੁਨਿਰਾਜਕਛੁਨਹਿਭੇਦਲਹਿਯੋ॥
ਮੁਨੀ ਰਾਜ ਨੇ ਕੁਝ ਭੇਦ ਨਾ ਸਮਝਿਆ।
ਤ੍ਰਿਯਜੋਕਿਯਸੋਪਤਿਸਾਥਕਹਿਯੋ॥
ਇਸਤਰੀ ਨੇ ਜੋ ਕੁਝ ਕੀਤਾ ਪਤੀ ਨੂੰ (ਸੰਕੇਤਿਕ) ਦਸ ਦਿੱਤਾ।
Munni Raj could not revel and whatever the woman said, he accepted,
ਮਾਜਾਰਦੁਰਿਯੋਇਹਖਾਟਤਰੈ॥
ਬਿੱਲਾ ਇਸ ਮੰਜੀ ਹੇਠਾਂ ਲੁਕਿਆ ਹੈ,
ਜਨੁਬਾਸਵਕੀਸਭਸੋਭਧਰੈ॥੧੮॥
ਮਾਨੋ ਇੰਦਰ ਵਰਗੀ ਸ਼ੋਭਾ ਧਾਰਨ ਕਰਦਾ ਹੋਵੇ। (ਭਾਵ-ਇੰਦਰ ਵਰਗਾ ਹੀ ਸੀ) ॥੧੮॥
‘This cat, which is gone under the bed, just think, it is earning all the praises like (Lord) Indra.’(18)
ਇਹਆਜਿਮੁਨੀਜਿਨਿਕੋਪਕਰੋ॥
ਅਜ ਇਸ ਉਤੇ, ਹੇ ਮੁਨੀ ਜੀ! ਗੁੱਸਾ ਨਾ ਕਰੋ।
ਗ੍ਰਿਹਤੀਜੁਤਜਾਨਿਰਹਿਯੋਤੁਮਰੋ॥
(ਇਹ ਤੁਹਾਨੂੰ) ਇਸਤਰੀ ਸਹਿਤ ('ਗ੍ਰਿਹਤੀ ਜੁਤ') ਜਾਣ ਕੇ ਤੁਹਾਡੇ ਆ ਰਿਹਾ ਹੈ।
‘Please, Munni, don’t be angry at this cat as it has come to stay here considering it as a (nice) household.
ਤੁਮਜਾਇਤਿਹੀਗ੍ਰਿਹਹੋਮਕਰੋ॥
ਤੁਸੀਂ ਘਰੋਂ ਜਾ ਕੇ ਉਥੇ ਹੋਮ ਆਦਿ ਕਰੋ
ਰਘੁਬੀਰਕਿਨਾਮਹਿਕੋਉਚਰੋ॥੧੯॥
ਤੇ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰੋ ॥੧੯॥
‘You better go away from the house, conduct an oblation and meditate upon the God’s Name.’(19)
ਸੁਨਿਬੈਨਤਹੀਮੁਨਿਜਾਤਭਯੋ॥
ਇਹ ਗੱਲ ਸੁਣ ਕੇ ਮੁਨੀ ਚਲਾ ਗਿਆ।
ਰਿਖਿਨਾਰਿਸੁਰੇਸਨਿਕਾਰਿਦਯੋ॥
ਰਿਸ਼ੀ ਦੀ ਪਤਨੀ (ਅਹਿਲਿਆ) ਨੇ ਇੰਦਰ ਨੂੰ ਮੰਜੀ ਹੇਠੋਂ ਕਢ ਦਿੱਤਾ।
Accepting this, the Rishi went away and the woman took Indra out.
ਕਈਦ੍ਯੋਸਬਿਤੇਤਿਹਭੇਦਸੁਨ੍ਯੋ॥
ਜਦੋਂ ਕਈ ਦਿਨ ਬੀਤਣ ਤੋਂ ਬਾਦ (ਮੁਨੀ ਨੂੰ) ਭੇਦ ਦਾ ਪਤਾ ਲਗਾ