ਭੇਦਅਭੇਦਕੀਬਾਤਸਭੈਕਹਿਕੈਮੁਖਤੇਸਭਹੀਸਮੁਝਾਈ॥
(ਉਸ ਨੇ) ਭੇਦ ਅਭੇਦ ਦੀ ਸਾਰੀ ਗੱਲ (ਰਾਜੇ ਨੂੰ) ਮੂੰਹੋਂ ਬੋਲ ਕੇ ਸਮਝਾਈ।
She divulged her actions to the people at large that,
ਪਾਨਚਬਾਇਚਲੀਤਿਤਕੋਮਨਦੇਵਅਦੇਵਨਕੋਬਿਰਮਾਈ॥
ਪਾਨ ਚਬਾਉਂਦੀ ਹੋਈ ਉਥੋਂ ਨੂੰ ਚਲ ਪਈ ਜੋ ਦੇਵਤਿਆਂ ਅਤੇ ਦੈਂਤਾਂ ਦਾ ਮਨ ਭਰਮਾਉਣ ਵਾਲੀ ਸੀ।
Chewing beetle-nut she had walked over to appease the devils and the gods.
ਅਨੰਦਲੋਕਭਏਤਜਿਸੋਕਸੁਸੋਕਕੀਬਾਤਸਭੈਬਿਸਰਾਈ॥੮॥
(ਉਸ ਨੂੰ ਜਾਂਦਿਆਂ ਵੇਖ ਕੇ) ਸਾਰੇ ਲੋਕ ਦੁਖ ਨੂੰ ਛਡ ਕੇ ਪ੍ਰਸੰਨ ਹੋ ਗਏ (ਅਤੇ ਇਸ ਤਰ੍ਹਾਂ) ਦੁਖ ਦੀ ਸਾਰੀ ਗੱਲ ਭੁਲਾ ਦਿੱਤੀ ॥੮॥
On seeing her proceeding (now to the palace), the people were filled with bliss.(8)
ਕਾਬਪੁਰੋਮੁਨਿਹੈਸੁਨਿਹੇਨ੍ਰਿਪਨੈਕਜੋਨੈਨਨਿਹਾਰਨਪੈਹੌ॥
(ਉਹ ਇਸਤਰੀ ਕਹਿਣ ਲਗੀ) ਉਹ ਮੁਨੀ ਵਿਚਾਰਾ ਕੀ ਚੀਜ਼ ਹੈ? ਹੇ ਰਾਜਨ! ਸੁਣੋ, ਜੇ ਉਹ ਜ਼ਰਾ ਵੀ ਮੇਰੇ ਵਲ ਅੱਖਾਂ ਖੋਲ੍ਹ ਕੇ ਵੇਖੇਗਾ।
‘Listen my sovereign Raja, a sage isjust a meagre object for me, he would not dare to look into my eyes even.
ਰੂਪਦਿਖਾਇਤਿਸੈਉਰਝਾਇਸੁਬਾਤਨਸੌਅਪਨੇਬਸਿਕੈਹੌ॥
(ਮੈਂ) ਉਸ ਨੂੰ (ਆਪਣਾ) ਰੂਪ ਵਿਖਾ ਕੇ ਅਤੇ ਗੱਲਾਂ ਵਿਚ ਉਲਝਾ ਕੇ ਆਪਣੇ ਵਸ ਵਿਚ ਕਰ ਲਵਾਂਗੀ।
‘I will display him my charm and will get him enchanted through my talks.
ਪਾਗਬੰਧਾਇਜਟਾਨਮੁੰਡਾਇਸੁਤਾਨ੍ਰਿਪਜਾਇਤਵਾਲਯਲ੍ਯੈਹੌ॥
(ਉਸ ਦੀਆਂ) ਜਟਾਵਾਂ ਮੁਨਵਾ ਕੇ ਅਤੇ ਪਗੜੀ ਬੰਨ੍ਹਵਾ ਕੇ ਹੇ ਰਾਜਨ! ਤੇਰੇ ਘਰ ਲੈ ਆਵਾਂਗੀ।
‘I will get his hair-locks shaven off and bring him to your palace with a turban on.
ਕੇਤਿਕਬਾਤਸੁਨੋਇਹਨਾਥਤਵਾਨਨਤੇਟੁਕਆਇਸੁਪੈਹੌ॥੯॥
ਹੇ ਨਾਥ! (ਮੇਰੀ) ਜ਼ਰਾ ਜਿੰਨੀ ਗੱਲ ਸੁਣੋ, (ਮੈਂ) ਤੁਹਾਡੇ ਮੂੰਹ ਤੋਂ ਬਸ ਆਗਿਆ ਪ੍ਰਾਪਤ ਕਰ ਲਵਾਂ ॥੯॥
‘Observe my miraculous charm; he, himself, will come and serve you the meals.(9)
ਕੇਤਿਕਬਾਤਸੁਨੋਮੁਹਿਹੇਨ੍ਰਿਪਤਾਰਨਤੋਰਿਅਕਾਸਤੇਲ੍ਯੈਹੌ॥
ਹੇ ਰਾਜਨ! ਮੇਰੀ ਮਾੜੀ ਜਿੰਨੀ ਗੱਲ ਸੁਣੋ, (ਮੈਂ) ਆਕਾਸ਼ ਤੋਂ ਤਾਰੇ ਤੋੜ ਲਿਆਵਾਂਗੀ।
‘Hearken to what I am saying, my Raja, I am capable of bringing stars from the sky.
ਦੇਵਅਦੇਵਕਹਾਨਰਹੈਬਰਦੇਵਨਕੋਛਿਨਮੈਬਸਿਕੈਹੌ॥
ਦੇਵਤੇ, ਦੈਂਤ ਅਤੇ ਮਨੁੱਖ ਕੀ ਹਨ, (ਮੈਂ) ਛਿਣ ਭਰ ਵਿਚ ਸ੍ਰੇਸ਼ਠ ਦੇਵਤਿਆਂ ਨੂੰ ਵੀ ਵਸ ਵਿਚ ਕਰ ਲਵਾਂਗੀ।
‘I have gained control over many great gods and the devils in a matter of moments.
ਦ੍ਯੋਸਕੇਬੀਚਚੜੈਹੌਨਿਸਾਕਰਰੈਨਿਸਮੈਰਵਿਕੋਪ੍ਰਗਟੈਹੌ॥
(ਮੈਂ) ਦਿਨ ਨੂੰ ਚੰਦ੍ਰਮਾ ਚੜ੍ਹਾ ਦਿਆਂਗੀ ਅਤੇ ਰਾਤ ਵੇਲੇ ਸੂਰਜ ਨੂੰ ਪ੍ਰਗਟ ਕਰ ਦਿਆਂਗੀ।
‘I have produced the Moon during day and the Sun when it was dark.
ਗ੍ਯਾਰਹਰੁਦ੍ਰਨਕੋਹਰਿਕੌਬਿਧਿਕੀਬੁਧਿਕੌਬਿਧਿਸੌਬਿਸਰੈਹੌ॥੧੦॥
(ਮੈਂ) ਗਿਆਰਾਂ ਰੁਦ੍ਰਾਂ ਦੀ, ਵਿਸ਼ਣੂ ਦੀ, ਬ੍ਰਹਮਾ ਦੀ ਬੁੱਧੀ ਨੂੰ ਜੁਗਤ ਨਾਲ ਮਾਰ ਦਿਆਂਗੀ ॥੧੦॥
‘I will invalidate the intelligence of eleven Ruderans (cry-babies ).’(10)
ਦੋਹਰਾ॥
ਦੋਹਰਾ:
Dohira
ਐਸੇਬਚਨਉਚਾਰਿਤ੍ਰਿਯਤਹਤੇਕਿਯੋਪਯਾਨ॥
ਅਜਿਹੇ ਬੋਲ ਉਚਾਰ ਕੇ (ਉਹ) ਇਸਤਰੀ ਉਥੋਂ ਲਈ ਚਲ ਪਈ
After making such commitments, she departed from the place,
ਪਲਕਏਕਬੀਤੀਨਹੀਤਹਾਪਹੂੰਚੀਆਨਿ॥੧੧॥
ਅਤੇ (ਅਜੇ) ਇਕ ਪਲਕ ਝਪਕਣ ਦਾ ਸਮਾਂ ਵੀ ਬੀਤਿਆ ਨਹੀਂ ਸੀ ਕਿ ਉਥੇ ਆ ਪਹੁੰਚੀ ॥੧੧॥
And in the twinkling of eyes, arrived at the place.(11)
ਸਵੈਯਾ॥
ਸਵੈਯਾ:
Savaiyya
ਦੇਖਿਤਪੋਧਨਕੌਬਨਮਾਨਨਿਮੋਹਿਰਹੀਮਨਮੈਸੁਖੁਪਾਯੋ॥
(ਉਹ) ਗਰਬੀਲੀ ਇਸਤਰੀ 'ਤਪੋਧਨ' (ਤਪਸਵਰੀ ਸ੍ਰਿੰਗੀ ਰਿਸ਼ੀ) ਦੇ ਬਨ ਨੂੰ ਵੇਖ ਕੇ ਮੋਹਿਤ ਹੋ ਗਈ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
On seeing the sage Ban, she was infatuated, and felt relieved.
ਖਾਤਬਿਭਾਡਵਜੂਫਲਥੋਤਿਨਡਾਰਿਨਸੋਪਕਵਾਨਲਗਾਯੋ॥
ਵਿਭਾਂਡਵ ਜੀ ਜੋ ਫਲ ਖਾਂਦੇ ਸਨ, ਉਨ੍ਹਾਂ ਡਾਲੀਆਂ ਨਾਲ ਪਕਵਾਨ ਲਗਾ ਦਿੱਤੇ।
Instead of fruits from the branches of the trees, she laid down various delicacies for the son of Bibhandav.
ਭੂਖਲਗੀਜਬਹੀਮੁਨਿਕੌਤਬਹੀਤਹਠੌਰਛੁਧਾਤਰਆਯੋ॥
ਜਦੋਂ ਮੁਨੀ ਨੂੰ ਭੁਖ ਲਗੀ, ਤਾਂ ਉਸ ਥਾਂ ਤੇ ਭੁਖ ਦਾ ਸਤਾਇਆ ਹੋਇਆ ਆਇਆ।
When the sage felt hungry, he came to the place.
ਤੇਫਲਖਾਇਰਹਿਯੋਬਿਸਮਾਇਮਹਾਮਨਭੀਤਰਮੋਦਬਢਾਯੋ॥੧੨॥
(ਉਹ ਪਕਵਾਨ ਰੂਪ) ਫਲ ਖਾ ਕੇ ਬਹੁਤ ਹੈਰਾਨ ਹੋਇਆ ਅਤੇ ਮਨ ਵਿਚ ਆਨੰਦ ਵਧਾਇਆ ॥੧੨॥
He ate those viands and experienced a great satisfaction in his mind.(12)
ਸੋਚਬਿਚਾਰਕੀਯੋਚਿਤਮੋਮੁਨਿਏਫਲਦੈਵਕਹਾਉਪਜਾਯੋ॥
ਮੁਨੀ ਨੇ ਮਨ ਵਿਚ ਵਿਚਾਰ ਕੀਤਾ ਕਿ ਇਹ ਫਲ ਪਰਮਾਤਮਾ ਨੇ ਕਿਵੇ ਪੈਦਾ ਕੀਤੇ ਹਨ?
He thought, ‘Have these fruits grown on these trees.
ਕਾਨਨਮੈਨਿਰਖੇਨਹਿਨੇਤ੍ਰਨਆਜੁਲਗੇਕਬਹੂੰਨਚਬਾਯੋ॥
ਬਨ ਵਿਚ ਅੱਖਾਂ ਨਾਲ ਵੇਖੇ ਨਹੀਂ ਅਤੇ ਅਜ ਤਕ ਕਦੇ ਖਾਏ ਨਹੀਂ।
‘I have never seen them through my own eyes in this jungle before.
ਕੈਮਘਵਾਬਲੁਕੈਛਲੁਕੈਹਮਰੇਤਪਕੋਅਵਿਲੋਕਨਆਯੋ॥
ਜਾਂ ਇੰਦਰ ਛਲ ਦੇ ਬਲ ਨਾਲ ਮੇਰੇ ਤਪ ਨੂੰ ਵੇਖਣ ਤਾਂ ਨਹੀਂ ਆਇਆ।
‘It could be Lord Indra, himself, who had grown them to test me,
ਕੈਜਗਦੀਸਕ੍ਰਿਪਾਕਰਿਮੋਪਰਮੋਰੇਰਿਝਾਵਨਕਾਜਬਨਾਯੋ॥੧੩॥
ਜਾਂ ਜਗਦੀਸ਼ ਨੇ ਕ੍ਰਿਪਾ ਕਰ ਕੇ ਮੈਂਨੂੰ ਪ੍ਰਸੰਨ ਕਰਨ ਲਈ ਇਹ ਕਾਰਜ ਤਾਂ ਨਹੀਂ ਕੀਤਾ ॥੧੩॥
‘Or could it be that the God, to reward me, has endowed me these.’(13)
ਆਨੰਦਯੌਉਪਜ੍ਯੋਮਨਮੈਮੁਨਿਚੌਕਰਹਿਯੋਬਨਕੇਫਲਖੈਕੈ॥
ਮੁਨੀ ਦੇ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੋਈ ਅਤੇ ਬਨ ਦੇ ਫਲ ਖਾ ਕੇ ਚੌਂਕ ਪਿਆ।
After relishing them, he felt being taken aback.
ਕਾਰਨਹੈਸੁਕਛੂਇਨਮੈਕਹਿਐਸੇਰਹਿਯੋਚਹੂੰਓਰਚਿਤੈਕੈ॥
ਇਸ ਦਾ ਕੁਝ ਕਾਰਨ ਹੈ, ਇਹ ਕਹਿ ਕੇ ਚੌਹਾਂ ਪਾਸੇ ਵੇਖਣ ਲਗਾ।
Looking around in all the four corners he thought, ‘There must be some reason behind this.’
ਹਾਰਸਿੰਗਾਰਧਰੇਇਕਸੁੰਦਰਿਠਾਢੀਤਹਾਮਨਮੋਦਬਢੈਕੈ॥
(ਉਸ ਨੇ ਵੇਖਿਆ ਕਿ) ਹਾਰ ਸ਼ਿੰਗਾਰ ਕਰ ਕੇ ਇਕ ਸੁੰਦਰੀ ਉਥੇ ਪ੍ਰਸੰਨ ਚਿਤ ਖੜੋਤੀ ਹੈ।
He noticed a pretty lady, fully decorated, standing in front him.
ਸੋਭਿਤਹੈਮਹਿਭੂਖਨਪੈਮਹਿਭੂਖਨਕੌਮਨੋਭੂਖਿਤਕੈਕੈ॥੧੪॥
(ਉਹ) ਧਰਤੀ ਦੀ ਸ਼ਿੰਗਾਰਿਕ ਸਾਮਗ੍ਰੀ ਉਤੇ ਸੁਸ਼ੋਭਿਤ ਹੈ, ਮਾਨੋ ਧਰਤੀ ਦੇ ਸ਼ਿੰਗਾਰ ਦਾ ਸ਼ਿੰਗਾਰ ਬਣੀ ਹੋਈ ਹੋਵੇ ॥੧੪॥
He was looking like the symbol of the earthly beauty.(14)
ਜੋਬਨਜੇਬਜਗੇਅਤਿਹੀਇਕਮਾਨਨਿਕਾਨਨਬੀਚਬਿਰਾਜੈ॥
(ਜਿਸ ਦਾ) ਜੋਬਨ ਬਹੁਤ ਸ਼ੋਭਾਸ਼ਾਲੀ ਸੀ, ਉਹ ਇਕ ਇਸਤਰੀ ਜੰਗਲ ਵਿਚ ਖੜੋਤੀ ਸੀ।
In the presence of the wondrous lady, his youth appeared to gleam.
ਨੀਲਨਿਚੋਲਸੇਨੈਨਲਸੈਦੁਤਿਦੇਖਿਮਨੋਜਵਕੋਮਨੁਲਾਜੈ॥
ਉਸ ਦੇ ਨੈਣ ਨੀਲੇ ਕਮਲਾਂ ਵਾਂਗ ਚਮਕ ਰਹੇ ਸਨ, (ਉਸ ਦੀ) ਖ਼ੂਬਸੂਰਤੀ ਨੂੰ ਵੇਖ ਕੇ ਕਾਮ ਦੇਵ ਦਾ ਮਨ ਵੀ ਲਲਚਾਉਂਦਾ ਸੀ।
Her lotus-like eyes sparkled and even the Cupid was made to face modesty.
ਕੋਕਕਪੋਤਕਲਾਨਿਧਿਕੇਹਰਿਕੀਰਕੁਰੰਗਕਹੀਕਿਹਕਾਜੈ॥
ਚਕਵਾ, ਕਬੂਤਰ, ਚੰਦ੍ਰਮਾ, ਸ਼ੇਰ, ਤੋਤਾ ਅਤੇ ਹਿਰਨ (ਇਸ ਇਸਤਰੀ ਦੇ ਸਾਹਮਣੇ ਦਸੋ) ਕਿਸ ਕੰਮ ਦੇ ਹਨ।
Rudy sheldrakes, the pigeon, the lions, the parrots, the deer, the elephan ts, all seemed humble in her presence.
ਸੋਕਮਿਟੈਨਿਰਖੇਸਭਹੀਛਬਿਆਨੰਦਕੌਹਿਯਮੈਉਪਰਾਜੈ॥੧੫॥
ਉਸ ਨੂੰ ਵੇਖਣ ਨਾਲ ਸਭ ਦੇ ਦੁਖ ਦੂਰ ਹੋ ਜਾਂਦੇ ਹਨ। (ਉਸ ਨੂੰ ਵੇਖ ਕੇ) ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ॥੧੫॥
All had cast off their afflictions and were feeling blissful.(15)
ਚਿਤਬਿਚਾਰਕਿਯੋਅਪਨੇਮਨਕੋਮੁਨਿਹੈਯਹਤਾਹਿਨਿਹਾਰੌ॥
ਮੁਨੀ ਨੇ ਉਸ (ਇਸਤਰੀ) ਨੂੰ ਵੇਖ ਕੇ ਆਪਣੇ ਮਨ ਵਿਚ ਇਹ ਵਿਚਾਰ ਕੀਤਾ।
The sage contemplated in his mind, and thought,
ਦੇਵਅਦੇਵਕਿਜਛਭੁਜੰਗਕਿਧੌਨਰਦੇਵਰੁਦੇਵਬਿਚਾਰੌ॥
ਕੀ ਇਸ ਨੂੰ ਦੇਵਤਾ, ਦੈਂਤ, ਯਕਸ਼, ਨਾਗ, ਨਰ ਦੇਵ ਅਤੇ ਦੇਵ ਵਿਚਾਰਾਂ।
‘Prom among the gods, devils and Bhujang, who could she be?
ਰਾਜਕੁਮਾਰਿਬਿਰਾਜਤਹੈਕੋਊਤਾਪਰਆਜਸਭੈਤਨਵਾਰੌ॥
ਜਾਂ (ਇਹ) ਕੋਈ ਰਾਜ ਕੁਮਾਰੀ ਬਿਰਾਜਦੀ ਹੈ ਜਿਸ ਉਤੇ ਅਜ ਸਾਰਾ ਸ਼ਰੀਰ (ਭਾਵ-ਸਭ ਕੁਝ) ਵਾਰ ਦਿਆਂ।
‘She, rather, looks like a princess, I am sacrifice to her.
ਯਾਹੀਕੋਤੀਰਰਹੌਦਿਨਰੈਨਿਕਰੌਤਪਸ੍ਯਾਬਨਬੀਚਬਿਹਾਰੌ॥੧੬॥
ਦਿਨ ਰਾਤ ਇਸੇ ਦੇ ਨੇੜੇ ਰਹਾਂ, ਤਪਸਿਆ ਕਰਾਂ ਅਤੇ ਬਨ ਵਿਚ ਵਿਚਰਾਂ ॥੧੬॥
‘I will, for ever, stay with her and would continue with my meditation in the jungle.’(16)
ਜਾਇਪ੍ਰਨਾਮਕਿਯੋਤਿਹਕੋਸੁਨਿਬਾਤਕਹੋਹਮਸੌਤੁਮਕੋਹੈ॥
(ਮੁਨੀ ਨੇ ਉਸ ਇਸਤਰੀ ਨੂੰ) ਜਾ ਕੇ ਪ੍ਰਨਾਮ ਕੀਤਾ (ਅਤੇ ਕਿਹਾ) ਮੇਰੀ ਗੱਲ ਸੁਣ ਅਤੇ ਦਸ ਤੂੰ ਕੌਣ ਹੈਂ?
He came forward and said to her, ‘Please talk to me and tell me who are you?
ਦੇਵਅਦੇਵਨਕੀਦੁਹਿਤਕਿਧੌਰਾਮਕੀਬਾਮਹੁਤੀਬਨਸੋਹੈ॥
ਕੀ ਦੇਵਤਿਆਂ ਜਾਂ ਦੈਂਤਾਂ ਦੀ ਪੁੱਤਰੀ ਹੈਂ ਜਾਂ ਰਾਮ ਦੀ ਇਸਤਰੀ (ਸੀਤਾ) ਜੰਗਲ ਵਿਚ ਸੁਸ਼ੋਭਿਤ ਹੈਂ।
‘Are you the daughter of either a god or a devil, or you are Rama’s Sita?
ਰਾਜਸਿਰੀਕਿਧੌਰਾਜਕੁਮਾਰਿਤੂਜਛਭੁਜੰਗਨਕੇਮਨਮੋਹੈ॥
ਕੀ ਤੂੰ ਰਾਣੀ ਜਾਂ ਰਾਜ ਕੁਮਾਰੀ ਹੈਂ ਜੋ ਯਕਸ਼ਾਂ ਅਤੇ ਨਾਗਾਂ ਨੂੰ ਵੀ ਮੋਹਣ ਵਾਲੀ ਹੈਂ।
‘Are you a Rani or sovereign princess or are you the daughter of Jachh Or Bhujang (gods)
ਸਾਚਉਚਾਰੁਸਚੀਕਿਸਿਵਾਕਿਤੁਹੀਰਤਿਹੈਪਤਿਕੋਮਗੁਜੋਹੈ॥੧੭॥
ਸਚ ਦਸ ਕਿ ਤੂੰ ਸਚੀ (ਇੰਦ੍ਰਾਣੀ) ਹੈਂ, ਸ਼ਿਵਾ (ਦੁਰਗਾ) ਹੈ, ਜਾਂ (ਕਾਮ ਦੀ ਪਤਨੀ) ਰਤੀ ਹੈਂ, ਜਾਂ ਆਪਣੇ ਪਤੀ ਦਾ ਰਾਹ ਤਕ ਰਹੀ ਹੈਂ ॥੧੭॥
‘Tell me truthfully whether you are Shiva’s consort and waiting for him on the way-side?’(17)
ਨਾਥਸਚੀਰਤਿਹੌਨਸਿਵਾਨਹਿਹੌਗੀਨਰਾਜਕੁਮਾਰਕੀਜਾਈ॥
(ਇਸਤਰੀ ਨੇ ਉੱਤਰ ਦਿੱਤਾ) ਹੇ ਨਾਥ! ਨਾ ਮੈਂ ਸਚੀ, ਜਾਂ ਰਤੀ ਜਾਂ ਸ਼ਿਵਾ ਹਾਂ ਅਤੇ ਨਾ ਹੀ ਰਾਜ ਕੁਮਾਰ ਦੀ ਪੈਦਾ ਕੀਤੀ ਹੋਈ (ਭਾਵ ਰਾਜ ਕੁਮਾਰੀ) ਹਾਂ।
(Reply) ‘Oh, my master, listen, I am neither Shiva’s woman nor a sovereign princess.
ਰਾਜਸਿਰੀਨਹਿਜਛਭੁਜੰਗਨਿਦੇਵਅਦੇਵਨਹੀਉਪਜਾਈ॥
ਨਾ ਮੈਂ ਰਾਣੀ ਹਾਂ ਅਤੇ ਨਾ ਹੀ ਯਕਸ਼ਾਂ, ਨਾਗਾਂ, ਦੇਵਤਿਆਂ ਜਾਂ ਦੈਂਤਾਂ ਦੀ ਪੈਦਾ ਕੀਤੀ ਹੋਈ ਹਾਂ।
‘Neither I am Rani, nor I belong to Jachh, Bhujang, god or devils.
ਰਾਮਕੀਬਾਮਨਹੋਅਥਿਤੀਸਰਿਖੀਸਉਦਾਲਕਕੀਤ੍ਰਿਯਜਾਈ॥
ਹੇ ਯੋਗੀ! ਨਾ ਮੈਂ ਰਾਮ ਦੀ ਇਸਤਰੀ (ਸੀਤਾ) ਹਾਂ; ਮੈਂ ਤਾਂ ਰਿਸ਼ੀ ਉਦਾਲਕ ਦੀ ਇਸਤਰੀ ਦੀ ਪੈਦਾ ਕੀਤੀ ਹੋਈ ਹਾਂ।
‘Neither I am Rama’s Sita nor I belong to the sage ofthe poor.
ਏਕੁਜੁਗੀਸਸੁਨੇਤੁਮਹੂੰਤਿਹਤੇਤੁਮਰੇਬਰਬੇਕਹਆਈ॥੧੮॥
(ਮੈਂ) ਇਕ ਤੂੰ ਹੀ ਸ੍ਰੇਸ਼ਠ ਯੋਗੀ ਸੁਣਿਆ ਹੈ, ਇਸ ਲਈ ਤੈਨੂੰ ਵਿਆਹੁਣ ਲਈ ਆਈ ਹਾਂ ॥੧੮॥
‘I had heard about you as a magnanimous yogi, and I have come to marry you.’(18)
ਚੰਚਲਨੈਨਕਿਚੰਚਲਤਾਈਸੋਟਾਮਨਸੌਤਿਹਕੋਕਰਿਦੀਨੋ॥
ਚੰਚਲ ਨੈਣਾਂ ਦੀ ਚੰਚਲਤਾਈ ਨਾਲ (ਇਸਤਰੀ ਨੇ) ਉਸ ਨੂੰ ਟੂਣਾ ਜਿਹਾ ਕਰ ਦਿੱਤਾ।
Her frolicsome eyes had magical effect on him.
ਹਾਵਸੁਭਾਵਦਿਖਾਇਘਨੇਛਿਨਕੇਕਬਿਖੈਮੁਨਿਜੂਬਸਿਕੀਨੋ॥
ਬਹੁਤ ਹਾਵ ਭਾਵ ਵਿਖਾ ਕੇ ਇਕ ਛਿਣ ਵਿਚ ਹੀ ਮੁਨੀ ਨੂੰ ਵਸ ਵਿਚ ਕਰ ਲਿਆ।
Through coquetry she enticed him and brought him under her control.
ਪਾਗਬੰਧਾਇਜਟਾਨਮੁੰਡਾਇਸੁਭੂਖਨਅੰਗਬਨਾਇਨਵੀਨੋ॥
(ਉਸ ਦੀਆਂ) ਜਟਾਵਾਂ ਮੁੰਨ ਕੇ, ਪਗੜੀ ਬੰਨ੍ਹਵਾ ਕੇ ਅਤੇ ਸ਼ਰੀਰ ਉਤੇ ਨਵੇਂ ਜ਼ੇਵਰ ਸਜਾ ਦਿੱਤੇ।
Getting his tresses shaved off, she made him to wear a turban.
ਜੀਤਿਗੁਲਾਮਕਿਯੋਅਪਨੌਤਿਹਤਾਪਸਤੇਗ੍ਰਿਸਤੀਕਰਿਲੀਨੋ॥੧੯॥
ਉਸ ਨੂੰ ਜਿਤ ਕੇ ਆਪਣਾ ਗ਼ੁਲਾਮ ਬਣਾ ਲਿਆ ਅਤੇ ਤਪਸਵੀ ਤੋਂ ਗ੍ਰਿਹਸਥੀ ਕਰ ਦਿੱਤਾ ॥੧੯॥
She won him over and, from a sage, she transformed him into householder.(19)
ਤਾਪਸਤਾਈਕੋਤ੍ਯਾਗਤਪੀਸ੍ਵਰਤਾਤ੍ਰਿਯਪੈਚਿਤਕੈਉਰਝਾਯੋ॥
ਤਪਸਿਆ ਨੂੰ ਤਿਆਗ ਕੇ ਉਹ ਤਪਸਵੀ ਉਸ ਇਸਤਰੀ ਵਿਚ ਆਪਣੇ ਚਿਤ ਨੂੰ ਫਸਾ ਬੈਠਾ।
Relinquishing all his austerities, the celibate tUrned into a householder.