ਸੁਧਿਮੈਹੁਤੇਬਿਸੁਧਿਹ੍ਵੈਗਏ॥੧੮॥
ਹੋਸ਼ ਵਿਚ ਸਨ, ਪਰ ਬੇਹੋਸ਼ ਹੋ ਗਏ ॥੧੮॥
‘By drinking wine we were inebriated and lost our senses.(18)
ਮਦਸੌਨ੍ਰਿਪਤਿਭਏਮਤਵਾਰੇ॥
ਸ਼ਰਾਬ ਨਾਲ ਮਸਤ ਹੋ ਕੇ
ਖੇਲਕਾਜਿਗ੍ਰਿਹਓਰਪਧਾਰੇ॥
ਰਾਜਾ ਜੀ ਕਾਮ-ਕ੍ਰੀੜਾ ਲਈ ਮਹੱਲ ਵਲ ਚਲੇ।
Overwhelmed with wine, Raja came forward to make love with me.
ਬਸਿਹ੍ਵੈਅਧਿਕਕਾਮਕੇਗਯੋ॥
ਕਾਮ ਦੇ ਅਧਿਕ ਵਸ ਵਿਚ ਹੋ ਜਾਣ ਕਾਰਨ
ਮੇਰੋਹਾਥਹਾਥਗਹਿਲਯੋ॥੧੯॥
ਮੇਰੇ ਹੱਥ ਨੂੰ ਆਪਣੇ ਹੱਥ ਨਾਲ ਪਕੜ ਲਿਆ ॥੧੯॥
‘Domineered by the Cupid he stretched his hand and clutched my arm.(19)
ਪਾਵਖਿਸਤਪੌਰਿਨਤੇਭਯੋ॥
ਪੌੜੀਆਂ ਉਤੋਂ ਪੈਰ ਖਿਸਕ ਗਿਆ।
ਅਧਿਕਮਤਮੈਥੋਗਿਰਿਗਯੋ॥
(ਸ਼ਰਾਬ ਵਿਚ) ਅਧਿਕ ਮਸਤ ਹੋਣ ਕਾਰਨ ਮੇਰੇ ਕੋਲੋਂ ਡਿਗ ਗਏ।
‘Be skidded on the stair and, being excessively drunk, slipped out of my band too.
ਉਰਤੇਉਗਰਿਕਟਾਰੀਲਾਗੀ॥
ਕਟਾਰ ਉਛਲ ਕੇ (ਉਨ੍ਹਾਂ ਦੀ) ਛਾਤੀ ਵਿਚ ਲਗੀ
ਤਾਤੇਦੇਹਰਾਵਜੂਤ੍ਯਾਗੀ॥੨੦॥
ਜਿਸ ਕਰ ਕੇ ਰਾਜਾ ਜੀ ਨੇ ਦੇਹ ਤਿਆਗ ਦਿੱਤੀ ॥੨੦॥
‘His dagger was unfastened, hit him and the Raja breathed his lost.(20)
ਦੋਹਰਾ॥
ਦੋਹਰਾ:
Dohira
ਸੀੜਿਨਤੇਰਾਜਾਗਿਰਿਯੋਪਰਿਯੋਧਰਨਿਪਰਆਨਿ॥
ਪੌੜੀਆਂ ਤੋਂ ਰਾਜਾ ਡਿਗ ਕੇ ਧਰਤੀ ਉਤੇ ਆ ਪਿਆ।
‘Tbe Raja had fallen from the stairs to the ground,
ਚੁਬੀਕਟਾਰੀਪੇਟਮੈਤਾਤੇਤਜਿਯੋਪ੍ਰਾਨ॥੨੧॥
ਕਟਾਰ (ਉਸ ਦੇ) ਪੇਟ ਵਿਚ ਖੁਭ ਗਈ, ਇਸ ਲਈ ਪ੍ਰਾਨ ਛਡ ਦਿੱਤੇ ॥੨੧॥
‘And the dagger had gone straight into his stomach, killing him instantly.’(21)
ਚੌਪਈ॥
ਚੌਪਈ:
ਸਭਨਸੁਨਤਯੌਕਥਾਉਚਾਰੀ॥
ਸਭ ਨੂੰ ਸੁਣਾਉਂਦੇ ਹੋਇਆਂ (ਰਾਣੀ ਨੇ) ਇਹ ਬ੍ਰਿੱਤਾਂਤ ਦਸਿਆ।
Chaupaee
ਜਮਧਰਵਹੈਬਹੁਰਿਉਰਿਮਾਰੀ॥
ਫਿਰ ਉਹ ਜਮਧਾੜ ਆਪਣੀ ਛਾਤੀ ਵਿਚ ਮਾਰ ਲਈ।
She narrated this story to all and took the dagger and thrust it into her own heart.
ਨ੍ਰਿਪਤ੍ਰਿਯਮਾਰਿਪ੍ਰਾਨਨਿਜੁਦੀਨੋ॥
ਇਸਤਰੀ ਨੇ ਰਾਜੇ ਨੂੰ ਮਾਰ ਕੇ ਆਪਣੇ ਪ੍ਰਾਣ ਤਿਆਗ ਦਿੱਤੇ।
ਚਰਿਤਚੰਚਲਾਐਸੋਕੀਨੋ॥੨੨॥
ਇਸ ਢੰਗ ਨਾਲ (ਉਸ) ਚੰਚਲਾ ਨੇ ਚਰਿਤ੍ਰ ਕੀਤਾ ॥੨੨॥
The principal Rani slew Raja, then cast off her life.(22)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤੇਰਹਚਰਿਤ੍ਰਸਮਾਪਤਮਸਤੁਸੁਭਮਸਤੁ॥੧੧੩॥੨੨੦੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਤੇਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੩॥੨੨੦੭॥ ਚਲਦਾ॥
113th Parable of Auspicious Chritars Conversation of the Raja and the Minister, Completed With Benediction. (113)(2205)
ਸਵੈਯਾ॥
ਸਵੈਯਾ:
Savaiyya
ਏਕਮਹਾਬਨਬੀਚਬਸੈਮੁਨਿਸ੍ਰਿੰਗਧਰੇਰਿਖਸ੍ਰਿੰਗਕਹਾਯੋ॥
ਇਕ ਵੱਡੇ ਜੰਗਲ ਵਿਚ (ਇਕ) ਮੁਨੀ ਰਹਿੰਦਾ ਸੀ, ਜਿਸ ਦੇ ਸਿਰ ਉਤੇ ਸਿੰਗ ਸਨ। ਇਸ ਲਈ ਰਿਸ਼ੀ ਸ਼੍ਰਿੰਗ ਅਖਵਾਉਂਦਾ ਸੀ।
There used to live a sage in ajungle that supported horns on his head and was known as a Horny.
ਕੌਨਹੂੰਖ੍ਯਾਲਬਿਭਾਡਵਜੂਮ੍ਰਿਗਿਯਾਹੂੰਕੀਕੋਖਿਹੂੰਤੇਉਪਜਾਯੋ॥
ਕਿਸੇ ਖ਼ਿਆਲ ਨਾਲ ਵਿਭਾਂਡਵ (ਰਿਸ਼ੀ ਸ੍ਰਿੰਗ ਦੇ ਪਿਤਾ) ਨੇ (ਉਸ ਨੂੰ) ਹਿਰਨੀ ਦੀ ਕੁਖ ਵਿਚੋਂ ਪੈਦਾ ਕੀਤਾ।
Some thought (prevailed) that Bibhandav, the father of Horny, had gotten him through the belly of a she-deer.
ਹੋਤਭਯੋਤਪਸੀਤਬਤੇਜਬਤੇਬੁਧਿਲੈਸੁਧਿਕੋਠਹਰਾਯੋ॥
ਉਦੋਂ ਤੋਂ ਹੀ ਉਹ ਤਪਸਵੀ ਹੋ ਗਿਆ ਜਦੋਂ ਤੋਂ ਉਸ ਨੇ ਬੁੱਧੀ ਨਾਲ ਸੁਰਤਿ ਨੂੰ ਸਥਿਰ ਕੀਤਾ।
He had become a sage as soon as he achieved the age of discernment.
ਰੈਨਿਦਿਨਾਰਘੁਨਾਥਭਜੈਕਬਹੂੰਪੁਰਭੀਤਰਭੂਲਨਆਯੋ॥੧॥
ਰਾਤ ਦਿਨ ਪਰਮਾਤਮਾ ਦੀ ਭਗਤੀ ਕਰਦਾ ਅਤੇ ਕਦੇ ਭੁਲ ਕੇ ਵੀ ਨਗਰ ਵਿਚ ਨਾ ਆਇਆ ॥੧॥
He meditated day and night and never visited the city, not even unintentionally.(1)
ਬੀਚਕਰੈਤਪਸ੍ਯਾਬਨਕੇਮੁਨਿਰਾਮਕੋਨਾਮੁਜਪੈਸੁਖੁਪਾਵੈ॥
ਮੁਨੀ ਬਨ ਵਿਚ ਤਪਸਿਆ ਕਰਦਾ ਅਤੇ ਰਾਮ ਦਾ ਨਾਮ ਜਪ ਕੇ ਸੁਖ ਪ੍ਰਾਪਤ ਕਰਦਾ।
By meditating in the jungle, he felt blissful.
ਨ੍ਰਹਾਨਕਰੈਨਿਤਧ੍ਯਾਨਧਰੈਮੁਖਬੇਦਰਰੈਹਰਿਕੀਲਿਵਲਾਵੈ॥
ਨਿੱਤ ਇਸ਼ਨਾਨ ਕਰਦਾ ਅਤੇ ਧਿਆਨ ਧਰਦਾ, ਮੁਖ ਤੋਂ ਵੇਦ ਪਾਠ ਕਰਦਾ ਅਤੇ ਹਰਿ ਵਿਚ ਲਿਵ ਲਗਾਉਂਦਾ।
Every day, observantly, he would orate Vedas after ablution, and revel in Godly deliberations.
ਰੀਤਿਚਲੈਖਟਸਾਸਤ੍ਰਨਕੀਤਨਕਸਟਸਹੈਮਨਕੋਨਡੁਲਾਵੈ॥
ਛੇ ਸ਼ਾਸਤ੍ਰਾਂ ਦੀ ਰੀਤ ਅਨੁਸਾਰ ਚਲਦਾ, ਸ਼ਰੀਰ ਉਤੇ ਕਸ਼ਟ ਸਹਾਰ ਲੈਂਦਾ ਪਰ ਮਨ ਨੂੰ ਨਾ ਡੁਲਾਉਂਦਾ।
He followed Six Shastras, although he would bear body-penances, he would never let his mind deviate.
ਭੂਖਿਪਿਆਸਲਗੈਜਬਹੀਤਬਕਾਨਨਤੇਚੁਨਿਕੈਫਲਖਾਵੈ॥੨॥
ਜਦੋਂ ਭੁਖ ਪਿਆਸ ਲਗਦੀ ਤਾਂ ਬਨ ਵਿਚੋਂ ਫਲ ਚੁਣ ਕੇ ਖਾ ਲੈਂਦਾ ॥੨॥
When he felt hungry and thirsty, he would pick up fruits and eat.(2)
ਕਾਲਬਿਤੀਤਭਯੋਇਹਰੀਤਿਪਰਿਯੋਦੁਰਭਿਛਤਹਾਸੁਨਿਪਾਯੋ॥
ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਉਥੇ (ਦੇਸ ਵਿਚ) ਕਾਲ ਪੈ ਗਿਆ, (ਸਭ ਨੇ ਇਹ ਗੱਲ) ਸੁਣ ਲਈ।
A long time had gone by, when, it is heard, a famine broke out.
ਬੀਜਰਹਿਯੋਨਹਿਏਕਤਹਾਸਭਲੋਕਕਨੇਕਨਕੌਤਰਸਾਯੋ॥
ਉਥੇ ਇਕ ਬੀਜ ਵੀ ਨਾ ਰਿਹਾ ਅਤੇ ਸਾਰੇ ਲੋਕ ਦਾਣੇ ਦਾਣੇ ਨੂੰ ਤਰਸਣ ਲਗੇ।
Nothing to eat was left and the people started to crave even for a single kernel.
ਜੇਤੇਪੜੇਬਹੁਬਿਪ੍ਰਹੁਤੇਤਿਨਕੌਤਬਹੀਨ੍ਰਿਪਬੋਲਿਪਠਾਯੋ॥
ਜਿਤਨੇ ਵੀ ਬਹੁਤ ਪੜ੍ਹੇ ਹੋਏ ਬ੍ਰਾਹਮਣ ਸਨ, (ਉਨ੍ਹਾਂ ਨੂੰ) ਤਦ ਹੀ ਰਾਜੇ ਨੇ ਬੁਲਾ ਲਿਆ
The Raja called all the learned Brahmins and asked,
ਕੌਨਕੁਕਾਜਕਿਯੋਕਹੋਮੈਜਿਹਤੇਭ੍ਰਿਤਲੋਕਨਜੀਵਨਪਾਯੋ॥੩॥
(ਅਤੇ ਪੁੱਛਣ ਲਗਾ ਕਿ) ਮੈਂ ਕਿਹੜਾ ਮਾੜਾ ਕੰਮ ਕੀਤਾ ਹੈ ਜਿਸ ਕਰ ਕੇ ਮੇਰੀ ਪ੍ਰਜਾ ਦੇ ਲੋਕ ਜੀ ਨਹੀਂ ਰਹੇ (ਭਾਵ ਮਰਦੇ ਜਾ ਰਹੇ ਹਨ) ॥੩॥
‘Tell me what have I sinned that my subject is not able to subsist.’(3)
ਰਾਜਕਹੀਜਬਯੌਤਿਨਕੌਤਬਬਿਪ੍ਰਸਭੈਇਹਭਾਤਿਉਚਾਰੇ॥
ਜਦ ਰਾਜੇ ਨੇ ਉਨ੍ਹਾਂ (ਬ੍ਰਾਹਮਣਾਂ) ਨੂੰ ਇੰਜ ਕਿਹਾ, ਤਦ ਸਾਰਿਆਂ ਬ੍ਰਾਹਮਣਾਂ ਨੇ ਇਸ ਤਰ੍ਹਾਂ ਕਿਹਾ
On the Raja’s query, they all responded,
ਰੀਤਚਲੌਰਜਨੀਤਨਕੀਤੁਮਕੋਊਨਦੇਖਿਯੋਪਾਪਤਿਹਾਰੇ॥
ਕਿ ਤੁਸੀਂ ਰਾਜਨੀਤੀ ਅਨੁਸਾਰ ਚਲਦੇ ਹੋ, ਤੁਹਾਡਾ ਕੋਈ ਪਾਪ ਨਹੀਂ ਵੇਖਿਆ।
‘You have been ruling according to the legacy, and have committed no sin.
ਸਿੰਮ੍ਰਿਤਮੈਖਟਸਾਸਤ੍ਰਮੈਸਭਹੂੰਮਿਲਕ੍ਰੋਰਿਬਿਚਾਰਬਿਚਾਰੇ॥
(ਉਨ੍ਹਾਂ ਨੇ) ਸਮ੍ਰਿਤੀਆਂ ਅਤੇ ਛੇ ਸ਼ਾਸਤ੍ਰਾਂ ਨੂੰ (ਵਾਚ ਕੇ) ਕਈ ਪ੍ਰਕਾਰ ਦੇ ਵਿਚਾਰ ਸੋਚੇ (ਅਤੇ ਕਿਹਾ)
‘Consulting the Simritis and the Six Shastras, all the Brahmins have reached this conclusion.
ਸ੍ਰਿੰਗੀਰਿਖੀਸਨਆਏਤਵਾਲਯਯਾਹੀਚੁਭੈਚਿਤਬਾਤਹਮਾਰੇ॥੪॥
ਤੁਹਾਡੇ ਘਰ ਸ੍ਰਿੰਗੀ ਰਿਸ਼ੀ ਆਵੇ, ਇਹੀ ਗੱਲ ਸਾਡੇ ਮਨ ਨੂੰ ਲਗਦੀ ਹੈ ॥੪॥
‘We have contemplated that the Horny Rikhi should be invited to your house.(4)
ਜੌਚਿਤਬੀਚਰੁਚੈਮਹਾਰਾਜਬੁਲਾਇਕੈਮਾਨਸਸੋਈਪਠੈਯੈ॥
ਜੇ (ਇਹ ਗੱਲ) ਮਨ ਨੂੰ ਲਗੇ ਤਾਂ ਹੇ ਮਹਾਰਾਜ! ਬੰਦਾ ਭੇਜ ਕੇ ਉਸ ਨੂੰ ਬੁਲਾ ਲਵੋ।
‘If Your Revered Honour, think appropriate, some how, Bibhandav Rikhi,
ਕੌਨੇਉਪਾਇਬਿਭਾਡਵਕੋਸੁਤਯਾਪੁਰਬੀਥਨਮੈਬਹਿਰੈਯੈ॥
ਕਿਸੇ ਤਰ੍ਹਾਂ ਵਿਭਾਂਡਵ ਦਾ ਪੁੱਤਰ ਇਸ ਨਗਰ ਦੀਆਂ ਗਲੀਆਂ ਵਿਚ ਫਿਰੇ।
may be invited to go around blessing the city.
ਦੇਸਬਸੈਫਿਰਿਕਾਲਨਸੈਚਿਤਭੀਤਰਸਾਚਇਹੈਠਹਿਰੈਯੈ॥
ਇਹ ਮਨ ਵਿਚ ਸੱਚ ਜਾਣੋ ਕਿ ਜਦੋਂ ਉਹ ਦੇਸ ਵਿਚ ਆ ਕੇ ਵਸੇਗਾ ਤਾਂ ਕਾਲ ਖ਼ਤਮ ਹੋ ਜਾਏਗਾ।
‘It is true, ifhe dwells in this country, the famine will be eradicated.
ਜੌਨਹਿਆਵੈਤੋਪੂਤਭਿਜਾਇਕਿਆਪਨਜਾਇਉਤਾਇਲਲ੍ਯੈਯੈ॥੫॥
ਜੇ ਉਹ (ਬੰਦਾ ਭੇਜਣ ਤੇ) ਨਹੀਂ ਆਉਂਦਾ ਤਾਂ ਪੁੱਤਰ ਨੂੰ ਭੇਜ ਕੇ ਜਾਂ ਆਪ ਜਾ ਕੇ (ਉਸ ਨੂੰ) ਜਲਦੀ ਲੈ ਆਓ ॥੫॥
‘If he cannot come himself then, he may be requested to send his son,’(5)
ਸੋਰਠਾ॥
ਸੋਰਠਾ:
Sortha
ਭ੍ਰਿਤਮਿਤਪੂਤਪਠਾਇਰਾਜਾਅਤਿਹਾਯਲਭਯੋ॥
ਸੇਵਕਾਂ, ਮਿਤਰਾਂ ਅਤੇ ਪੁੱਤਰ ਨੂੰ ਭੇਜ ਕੇ ਰਾਜਾ ਬਹੁਤ ਬੇਹਾਲ ਹੋ ਗਿਆ।
Extremely aggrieved, Raja sent his friends, the sons, and many others.
ਆਪਨਹੂੰਲਪਟਾਇਚਰਨਰਹਿਯੋਆਯੋਨਮੁਨਿ॥੬॥
ਆਪ ਵੀ (ਮੁਨੀ ਦੇ) ਚਰਨਾਂ ਨਾਲ ਲਿਪਟ ਰਿਹਾ, ਪਰ ਮੁਨੀ ਨਾ ਆਇਆ ॥੬॥
He, himself, fell on his feet, but the sage did not acquiesce.(6)
ਸਵੈਯਾ॥
ਸਵੈਯਾ:
Savaiyya
ਬੈਠਿਬਿਚਾਰਕੀਯੋਸਭਲੋਗਨਕੌਨਉਪਾਇਕਹੋਅਬਕੀਜੈ॥
ਸਾਰਿਆਂ ਲੋਕਾਂ ਨੇ ਬੈਠ ਕੇ ਵਿਚਾਰ ਕੀਤਾ ਕਿ ਹੁਣ ਕੀ ਉਪਾ ਕੀਤਾ ਜਾਏ।
Then all the people gathered around and contemplated, ‘what to do.’
ਆਪਹਿਜਾਇਥਕਿਯੋਹਮਰੋਨ੍ਰਿਪਸੋਰਿਖਿਤੌਅਜਹੂੰਨਹਿਭੀਜੈ॥
ਸਾਡਾ ਰਾਜਾ ਆਪ ਵੀ ਜਾ ਆਇਆ ਹੈ, ਪਰ ਅਜੇ ਤਕ ਰਿਸ਼ੀ ਪਸੀਜਿਆ ਨਹੀਂ ਹੈ।
Raja had himself tried hard, but could not get the sage to consent,
ਜੋਤਿਹਲ੍ਯਾਇਬੁਲਾਇਯਹਾਤਿਹਕੌਯਹਦੇਸਦੁਧਾਕਰਿਦੀਜੈ॥
ਜੋ ਕੋਈ ਉਸ ਨੂੰ ਇਥੇ ਬੁਲਾ ਲਿਆਏ ਤਾਂ ਉਸ ਨੂੰ ਇਸ ਦੇਸ਼ ਦਾ ਅੱਧਾ (ਰਾਜ) ਦੇ ਦਿਆਂ।
(He declared) Any body who persuades him to come, I will give him half of my kingdom.’
ਯਾਤੇਲਜਾਇਸਬੋਗ੍ਰਿਹਆਇਮੁਨੀਸੁਖਪਾਇਸਭੈਤਪੁਛੀਜੈ॥੭॥
ਇਸ ਕਰ ਕੇ ਸਾਰੇ ਸ਼ਰਮਿੰਦੇ ਹੋ ਕੇ ਘਰ ਆ ਗਏ। (ਸੋਚਣ ਲਗੇ ਕਿ ਕੋਈ ਅਜਿਹਾ ਉਪਾ ਕੀਤਾ ਜਾਏ ਕਿ) ਮੁਨੀ ਪ੍ਰਸੰਨ ਹੋ ਜਾਏ (ਅਤੇ ਉਸ ਦਾ) ਸਾਰਾ ਤਪ ਨਸ਼ਟ ਹੋ ਜਾਏ ॥੭॥
(People thought) ‘Ashamed (of not being able to persuade), the Raja has shut himself in the house, now we all will strive to bring the sage.’(7)
ਪਾਤ੍ਰਸਰੂਪਹੁਤੀਤਿਹਠੌਰਸੋਊਚਲਿਕੈਨ੍ਰਿਪਕੇਗ੍ਰਿਹਆਈ॥
ਇਕ ਨਟੀ ਵਰਗੀ ਇਸਤਰੀ ਉਥੇ ਰਹਿੰਦੀ ਸੀ, ਉਹ ਚਲ ਕੇ ਰਾਜੇ ਦੇ ਮਹੱਲ ਵਿਚ ਆਈ।
There lived a pretty prostitute; she came to Raja’s palace.