ਏਤੇਹਠਿਜਿਨਿਕਰੋਪਿਯਾਰੀ॥
ਹੇ ਪਿਆਰੀ! ਇਤਨਾ ਹਠ ਨਾ ਕਰ।
Raja once again said, ‘Oh, my dear, don’t be obstinate,
ਪ੍ਰਾਨਪਤਨਆਪਨਜਿਨਿਕੀਜੈ॥
ਆਪਣੇ ਪ੍ਰਾਣਾਂ ਦਾ ਪਤਨ ਨਾ ਕਰ।
ਆਧੋਰਾਜਹਮਾਰੋਲੀਜੈ॥੨੦॥
(ਇਸ ਬਦਲੇ) ਮੇਰਾ ਅੱਧਾ ਰਾਜ ਲੈ ਲੈ ॥੨੦॥
‘Please don’t desert your life, and take half of our dominion,’(20)
ਕੌਨਕਾਜਨ੍ਰਿਪਰਾਜਹਮਾਰੈ॥
(ਇਸਤਰੀ ਨੇ ਉੱਤਰ ਦਿੱਤਾ) ਹੇ ਰਾਜਨ! ਇਹ ਰਾਜ ਮੇਰੇ ਕਿਸ ਕੰਮ ਦਾ ਹੈ।
ਸਦਾਰਹੋਇਹਧਾਮਤਿਹਾਰੈ॥
ਇਹ ਸਦਾ ਤੁਹਾਡੇ ਕੋਲ ਹੀ ਰਹੇ।
‘What good will be this sovereignty for me? This must remain with you.
ਮੈਜੁਗਚਾਰਿਲਗੈਨਹਿਥੀਹੌ॥
ਮੈਂ ਚਾਰ ਯੁਗਾਂ ਤਕ ਜੀਉਂਦੀ ਨਹੀਂ ਰਹਾਂਗੀ,
ਪਿਯਕੇਮਰੇਬਹੁਰਿਮੈਜੀਹੌ॥੨੧॥
(ਪਰ ਸਤੀ ਹੋਣ ਨਾਲ) ਮੈਂ ਪ੍ਰੀਤਮ ਦੇ ਮਰਨ ਉਪਰੰਤ ਵੀ ਜੀਉਂਦੀ ਰਹਾਂਗੀ ॥੨੧॥
‘I won’t stay alive all the four ages. My lover is dead but I will remain extant (by becoming a sati).’(21)
ਤਬਰਾਨੀਨ੍ਰਿਪਬਹੁਰਿਪਠਾਈ॥
ਤਦ ਰਾਜੇ ਨੇ ਫਿਰ ਰਾਣੀ ਨੂੰ ਭੇਜਿਆ
ਯਾਕੋਕਹੋਬਹੁਰਿਤੁਮਜਾਈ॥
ਅਤੇ ਕਿਹਾ ਕਿ ਉਸ ਨੂੰ ਜਾ ਕੇ ਫਿਰ ਸਮਝਾਓ।
Then the Raja sent the Rani afresh and asked, ‘You go and try again,
ਜ੍ਯੋਤ੍ਰਯੋਯਾਤੇਯਾਹਿਨਿਵਰਿਯਹੁ॥
ਜਿਵੇਂ ਕਿਵੇਂ ਉਸ ਨੂੰ ਸਤੀ ਹੋਣ ਤੋਂ ਬਚਾਓ
ਜੋਵਹਕਹੈਵਹੈਤੁਮਕਰਿਯਹੁ॥੨੨॥
ਅਤੇ ਜੋ ਉਹ ਕਹੇ, ਉਹੀ ਤੁਸੀਂ ਕਰੋ ॥੨੨॥
‘And some how persuade her not to take such action.’(22)
ਤਬਰਾਨੀਤਾਪੈਚਲਿਗਈ॥
ਤਦ ਰਾਣੀ ਉਸ ਕੋਲ ਚਲ ਕੇ ਗਈ।
ਬਾਤਕਰਤਬਹੁਤੈਬਿਧਿਭਈ॥
ਕਈ ਤਰ੍ਹਾਂ ਨਾਲ ਉਸ ਨਾਲ ਗੱਲਾਂ ਕਰਨ ਲਗੀ।
Rani went to her and put in efforts through conversation.
ਕਹਿਯੋਸਤੀਸੋਊਬਚਮੈਕਹੂੰ॥
ਸਤੀ ਨੇ ਕਿਹਾ ਕਿ ਮੈਂ ਇਕ ਗੱਲ ਕਹਿੰਦੀ ਹਾਂ।
ਇਨਤੇਹੋਇਨਸੋਹਠਗਹੂੰ॥੨੩॥
(ਉਹ) ਇਨ੍ਹਾਂ ਤੋਂ ਹੋਣੀ ਨਹੀਂ, ਅਤੇ ਮੈਂ ਹਠ ਫੜੀ ਰਖਣਾ ਹੈ ॥੨੩॥
Sati said, ‘If you agree to one of my conditions, then I can abandon my perversity.’( 23)
ਰਨਿਯਹਿਕਹਿਯੋਸਤੀਪਤਿਦੈਹੌ॥
ਰਾਣੀ ਨੂੰ ਸਤੀ ਨੇ ਕਿਹਾ (ਮੈਨੂੰ ਆਪਣਾ) ਪਤੀ ਦੇ ਦੇ
ਮੋਰੇਅਗ੍ਰਦਾਸਿਨੀਹ੍ਵੈਹੌ॥
ਅਤੇ ਮੇਰੇ ਸਾਹਮਣੇ ਦਾਸੀ ਬਣ ਕੇ ਰਹਿ।
Sati told Rani, ‘You give me your husband and live with me as a slave.
ਤਵਦੇਖਤਤੇਰੋਨ੍ਰਿਪਰਾਊ॥
ਤੇਰੇ ਦੇਖਦਿਆਂ ਹੋਇਆਂ ਤੇਰੇ ਰਾਜੇ ਨਾਲ ਰਮਣ ਕਰਾਂਗੀ
ਤਵਘਟਦੈਸਿਰਨੀਰਭਰਾਊ॥੨੪॥
ਅਤੇ ਤੇਰੇ ਸਿਰ ਤੇ ਘੜਾ ਚੁਕਾ ਕੇ ਪਾਣੀ ਭਰਵਾਵਾਂਗੀ ॥੨੪॥
‘You will fetch water-pitcher while Raja is watching.’(24)
ਰਾਨੀਕਹਿਯੋਪਤਿਹਿਤੁਹਿਦੈਹੌ॥
ਰਾਣੀ ਨੇ ਕਿਹਾ ਕਿ (ਮੈਂ) ਤੈਨੂੰ ਪਤੀ ਦੇ ਦੇਵਾਂਗੀ
ਤੋਰੇਅਗ੍ਰਦਾਸਿਨੀਹ੍ਵੈਹੌ॥
ਅਤੇ ਤੇਰੇ ਅਗੇ ਦਾਸੀ ਬਣ ਕੇ ਰਹਾਂਗੀ।
Rai said, ‘I will give you my spouse and will serve you as a servant.
ਦ੍ਰਿਗਦੇਖਤਨਿਰਪਤੁਹਿਰਮਵਾਊ॥
ਅੱਖਾਂ ਨਾਲ ਦੇਖਦੇ ਹੋਇਆਂ ਰਾਜੇ ਨਾਲ ਤੇਰਾ ਰਮਣ ਕਰਵਾਵਾਂਗੀ
ਗਗਰੀਬਾਰਿਸੀਸਧਰਿਲ੍ਯਾਊ॥੨੫॥
ਅਤੇ ਪਾਣੀ ਦੀ ਗਾਗਰ ਸਿਰ ਤੇ ਚੁਕ ਕੇ ਲਿਆਵਾਂਗੀ ॥੨੫॥
‘I will watch Raja making love with you and fetch pitcher of water too.’(25)
ਪਾਵਕਬੀਚਸਤੀਜਿਨਿਜਰੋ॥
(ਰਾਜੇ ਨੇ ਸਤੀ ਨੂੰ ਕਿਹਾ) ਹੇ ਸਤੀ! ਅਗਨੀ ਵਿਚ ਨਾ ਸੜ,
ਕਛੂਬਕਤ੍ਰਤੇਹਮੈਉਚਰੋ॥
ਮੈਨੂੰ ਮੁਖ ਤੋਂ ਕੁਝ ਕਹਿ।
(Raja) ‘Don’t become sati by burning in fire. Please say something.
ਜੌਤੂਕਹੈਤਤੋਕੌਬਰਿਹੌ॥
ਜੇ ਤੂੰ ਕਹੇਂ ਤਾਂ ਤੇਰੇ ਨਾਲ ਵਿਆਹ ਕਰ ਲਵਾਂਗਾ।
ਰਾਕਹੁਤੇਰਾਨੀਤੁਹਿਕਰਿਹੌ॥੨੬॥
ਨਿਰਧਨ ਤੋਂ ਤੈਨੂੰ ਰਾਣੀ ਕਰ ਦਿਆਂਗਾ ॥੨੬॥
‘If you desire I will marry you and, from a pauper, I will alleviate you to a Rani.’(26)
ਯੌਕਹਿਪਕਰਿਬਾਹਤੇਲਯੋ॥
ਇਹ ਕਹਿ ਕੇ (ਰਾਜੇ ਨੇ) ਉਸ ਨੂੰ ਬਾਂਹ ਤੋਂ ਪਕੜ ਲਿਆ
ਡੋਰੀਬੀਚਡਾਰਿਕਰਿਦਯੋ॥
(ਅਤੇ ਉਸ ਨੂੰ) ਡੋਲੀ (ਪਾਲਕੀ) ਵਿਚ ਪਾ ਲਿਆ।
Then, holding by her arms, he sat her in the palanquin,
ਤੁਮਤ੍ਰਿਯਜਿਨਿਪਾਵਕਮੋਜਰੋ॥
ਹੇ ਇਸਤਰੀ! ਤੂੰ ਅਗਨੀ ਵਿਚ ਨਾ ਸੜ
ਮੋਹੂਕੋਭਰਤਾਲੈਕਰੋ॥੨੭॥
ਅਤੇ ਮੈਨੂੰ ਹੀ (ਆਪਣਾ) ਪਤੀ ਬਣਾ ਲੈ ॥੨੭॥
And said, ‘Oh, my woman, you don’t burn yourself, I will wed you.’ ( 27)
ਦੋਹਰਾ॥
ਦੋਹਰਾ:
Dohira
ਸਭਹਿਨਕੇਦੇਖਤਤਿਸੈਲਯੋਬਿਵਾਨਚੜਾਇ॥
ਸਭ ਦੇ ਦੇਖਦੇ ਹੋਇਆਂ ਉਸ ਨੂੰ ਪਾਲਕੀ ਵਿਚ ਚੜ੍ਹਾ ਲਿਆ।
While every body was warching, he made her to occupy the palanquin.
ਇਹਚਰਿਤ੍ਰਤਾਕੋਬਰਿਯੋਰਾਨੀਕਿਯੋਬਨਾਇ॥੨੮॥
ਇਸ ਚਰਿਤ੍ਰ ਨਾਲ ਉਸ ਨੂੰ ਵਿਆਹ ਕੇ ਰਾਣੀ ਬਣਾ ਲਿਆ ॥੨੮॥
With such a deception he made her his Rani.(28)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬਾਰਹਾਚਰਿਤ੍ਰਸਮਾਪਤਮਸਤੁਸੁਭਮਸਤੁ॥੧੧੨॥੨੧੮੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਬਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੨॥੨੧੮੫॥ ਚਲਦਾ॥
112th Parable of Auspicious Chritars Conversation of the Raja and the Minister, Completed With Benediction. (112)(2183)
ਦੋਹਰਾ॥
ਦੋਹਰਾ:
Dohira
ਬਿਸਨਸਿੰਘਰਾਜਾਬਡੋਬੰਗਸਮੈਬਡਭਾਗ॥
ਬੰਗਸ ਦੇਸ ਵਿਚ ਬਿਸ਼ਨ ਸਿੰਘ ਨਾਂ ਦਾ ਇਕ ਵਡਭਾਗੀ ਰਾਜਾ ਸੀ।
Bishan Singh was a prominent Raja in the country of Bang.
ਊਚਨੀਚਤਾਕੈਪ੍ਰਜਾਰਹੀਚਰਨਸੌਲਾਗ॥੧॥
ਉਸ ਦੀ ਪ੍ਰਜਾ ਦੇ ਸਾਰੇ ਉੱਚੇ ਨੀਵੇਂ ਉਸ ਦੇ ਚਰਨਾਂ ਨਾਲ ਲਗੇ ਹੋਏ ਸਨ ॥੧॥
All, high and low, would bow to him to convey their humility.(1)
ਚੌਪਈ॥
ਚੌਪਈ:
Chaupaee
ਕ੍ਰਿਸਨਕੁਅਰਿਤਾਕੇਪਟਰਾਨੀ॥
ਉਸ ਦੀ ਕ੍ਰਿਸ਼ਨ ਕੁਅਰਿ ਨਾਂ ਦੀ ਪਟਰਾਣੀ ਸੀ,
ਜਾਨੁਕਤੀਰਸਿੰਧਮਥਿਆਨੀ॥
ਮਾਨੋ ਛੀਰ ਸਮੁੰਦਰ ਨੂੰ ਮੱਥ ਕੇ ਕਢੀ ਹੋਵੇ।
Krishna Kunwar was his principal Rani; she looked like being churned out of the sea of milk.
ਨੈਨਦਿਪੈਨੀਕੇਕਜਰਾਰੇ॥
ਉਸ ਦੇ ਸੁੰਦਰ ਕਜਲੇ ਵਾਲੇ ਨੈਣ ਸ਼ੋਭਦੇ ਸਨ।
ਲਖੇਹੋਤਲਲਨਾਮਤਵਾਰੇ॥੨॥
(ਉਸ ਨੂੰ) ਵੇਖ ਕੇ ਇਸਤਰੀਆਂ ਵੀ ਮਤਵਾਲੀਆਂ ਹੋ ਜਾਂਦੀਆਂ ਸਨ ॥੨॥
Glancing at her eyes, laced with eye-lashers, many husbands got highly charmed.(2)
ਦੋਹਰਾ॥
ਦੋਹਰਾ:
Dohira
ਰੂਪਦਿਪੈਤਾਕੋਅਮਿਤਸੋਭਾਮਿਲਤਅਪਾਰ॥
ਉਸ ਦਾ ਰੂਪ ਬਹੁਤ ਸੁੰਦਰ ਸੀ ਅਤੇ ਉਸ ਨੂੰ ਅਪਾਰ ਸ਼ੋਭਾ ਮਿਲਦੀ ਸੀ।
Her features were most attractive and earned lot of compliments.
ਹੇਰਿਰਾਇਕੋਚਿਤਬਧ੍ਯੌਸਕਤਨਬਹੁਰਿਉਬਾਰ॥੩॥
ਉਸ ਨੂੰ ਵੇਖ ਕੇ ਰਾਜੇ ਦਾ ਚਿਤ ਵਿੰਨ੍ਹਿਆ ਗਿਆ ਅਤੇ ਫਿਰ ਬਚ ਨਾ ਸਕਿਆ ॥੩॥
Raja’s heart was induced by her looks and he was absolutely entangled.(3)
ਚੌਪਈ॥
ਚੌਪਈ:
Chaupaee
ਤਾਸੌਨੇਹਰਾਵਕੋਭਾਰੀ॥
ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ।