GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 965
Display Settings
ਸੂਰਸੈਨਰਾਜਾਹੁਤੋਸਮਰਕੰਦਕੇਮਾਹਿ
ਸਮਰਕੰਦ ਵਿਚ ਸੂਰ ਸੈਨ ਨਾਂ ਦਾ ਰਾਜਾ ਸੀ।
Soor Chand was the king of Sammar Kand;
ਤਾਕੇਤੁਲਿਨਰੇਸਕੋਔਰਜਗਤਮੈਨਾਹਿ॥੧॥
ਉਸ ਵਰਗਾ ਜਗਤ ਵਿਚ ਕੋਈ ਹੋਰ ਰਾਜਾ ਨਹੀਂ ਸੀ ॥੧॥
there had been none other like him.(1)
ਚਿਤ੍ਰਕਲਾਰਾਨੀਹੁਤੀਬਡਭਾਗਨਿਤਿਹਠੌਰ
ਉਸ ਦੇ ਘਰ ਚਿਤਰਕਲਾ ਨਾਂ ਦੀ ਵਡਭਾਗਣ ਰਾਣੀ ਸੀ।
Chatar Kala was his Rani; she was very fortunate.
ਰੂਪਸੀਲਲਜਾਗੁਨਨਤਾਕੇਤੁਲਿਔਰ॥੨॥
ਉਸ ਦੇ ਰੂਪ, ਸ਼ੀਲ ਅਤੇ ਲਜਾ ਦੇ ਗੁਣਾਂ ਦੇ ਬਰਾਬਰ ਹੋਰ ਕੋਈ ਨਹੀਂ ਸੀ ॥੨॥
In beauty, serenity and modesty no body could beat her.(2)
ਚੌਪਈ
ਚੌਪਈ:
Chaupaee
ਤਾਕੀਨ੍ਰਿਪਆਗ੍ਯਾਮਹਿਰਹਈ
ਰਾਜਾ ਉਸ ਦੀ ਆਗਿਆ ਵਿਚ ਰਹਿੰਦਾ ਸੀ।
ਸੋਈਕਰੈਜੁਵਹਹਸਕਹਈ
(ਰਾਜਾ) ਉਹੀ ਕਰਦਾ ਜੋ ਉਹ ਹਸ ਕੇ ਕਹਿੰਦੀ ਸੀ।
The king always obeyed her and, happily complied with her wishes.
ਆਗ੍ਯਾਦੇਸਸਕਲਤਿਹਮਾਨੈ
(ਉਸ ਦੀ) ਆਗਿਆ ਸਾਰਾ ਦੇਸ ਮੰਨਦਾ ਸੀ
ਰਾਨੀਕੋਰਾਜਾਪਹਿਚਾਨੈ॥੩॥
ਅਤੇ ਰਾਣੀ ਨੂੰ ਹੀ ਰਾਜਾ ਮੰਨਦਾ ਸੀ ॥੩॥
Even, whole country followed her and the Rani was regarded as the sovereign.(3)
ਦੋਹਰਾ
ਦੋਹਰਾ:
Dohira
ਅਮਿਤਰੂਪਤਾਕੌਨਿਰਖਿਮਨਕ੍ਰਮਬਸਿਭਯੋਪੀਯ
ਉਸ ਦੇ ਆਪਾਰ ਰੂਪ ਨੂੰ ਵੇਖ ਕੇ ਮਨ ਅਤੇ ਕਰਮ ਕਰ ਕੇ ਪ੍ਰਿਯ (ਰਾਜਾ) ਉਸ ਦੇ ਵਸ ਵਿਚ ਸੀ।
Impressed by her many-fold qualities, her lover accepted her command.
ਨਿਸੁਦਿਨਗ੍ਰਿਹਤਾਕੇਰਹੈਔਰਹੇਰਤਤ੍ਰੀਯ॥੪॥
ਰਾਤ ਦਿਨ ਉਸੇ ਦੇ ਘਰ ਰਹਿੰਦਾ ਅਤੇ ਹੋਰ ਕਿਸੇ ਇਸਤਰੀ ਨੂੰ ਨਾ ਵੇਖਦਾ ॥੪॥
Always accepted her faculty and would not heed to any other woman.(4)
ਚੌਪਈ
ਚੌਪਈ:
Chaupaee
ਤਵਨਨ੍ਰਿਪਤਿਇਕਤ੍ਰਿਯਹਿਨਿਹਾਰਿਯੋ
(ਇਕ ਦਿਨ) ਉਸ ਰਾਜੇ ਨੇ ਇਕ ਇਸਤਰੀ ਵੇਖੀ
ਭੋਗਕਰੌਤਿਹਸਾਥਬਿਚਾਰਿਯੋ
(ਅਤੇ ਆਪਣੇ ਮਨ ਵਿਚ) ਉਸ ਨਾਲ ਭੋਗ ਕਰਨ ਦੀ ਸੋਚ ਵਿਚਾਰੀ।
Once that sovereign came across another woman and thought of making love with her.
ਰੈਨਿਭਈਜਬਹੀਲਖਿਪਾਯੋ
ਜਦੋਂ (ਉਸ ਨੇ) ਵੇਖਿਆ ਕਿ ਰਾਤ ਹੋ ਗਈ ਹੈ
ਪਠੈਦੂਤਗ੍ਰਿਹਤਾਹਿਬੁਲਾਯੋ॥੫॥
(ਤਾਂ) ਦੂਤ ਭੇਜ ਕੇ ਉਸ ਨੂੰ ਮਹੱਲ ਵਿਚ ਬੁਲਾ ਲਿਆ ॥੫॥
When the night approahed he sent an emissary and invited her.(5)
ਤਾਸੌਬੋਲਿਅਧਿਕਰਤਿਮਾਨੀ
ਉਸ ਨੂੰ ਬੁਲਾ ਕੇ ਬਹੁਤ ਰਤੀ-ਕ੍ਰੀੜਾ ਕੀਤੀ
ਪਰਤ੍ਰਿਯਕਰਿਅਪਨੀਪਹਿਚਾਨੀ
(ਅਤੇ) ਪਰਾਈ ਇਸਤਰੀ ਨੂੰ ਆਪਣਾ ਕਰ ਕੇ ਮੰਨ ਲਿਆ।
There, he made love with her considering another person’s woman as his own.
ਤਾਕੌਚਹਤਸਦਨਮੈਲ੍ਯਾਵੈ
ਉਸ ਨੂੰ (ਆਪਣੇ) ਮਹੱਲ ਵਿਚ ਲਿਆਉਣਾ ਚਾਹੁੰਦਾ ਸੀ,
ਨਿਜੁਨਾਰੀਤੇਅਤਿਡਰਪਾਵੈ॥੬॥
ਪਰ ਆਪਣੀ ਰਾਣੀ ਤੋਂ ਬਹੁਤ ਡਰਦਾ ਸੀ ॥੬॥
He wanted to keep her at home but was afraid of his wife.(6)
ਯਹੈਬਾਤਚਿਤਮੈਮਥਿਰਾਖੀ
ਉਸ ਨੇ ਇਹ ਗੱਲ ਆਪਣੇ ਚਿਤ ਵਿਚ ਮਿਥ ਲਈ
ਕੇਲਸਮੈਤਾਸੌਯੌਭਾਖੀ
ਅਤੇ ਪ੍ਰੇਮ ਕ੍ਰੀੜਾ ਵੇਲੇ ਉਸ (ਇਸਤਰੀ) ਨੂੰ ਕਹਿ ਦਿੱਤੀ।
Bearing this in mind, while making love he said,
ਤਾਕੌਕਹਿਯੋਬਕਤ੍ਰਤੇਬਰਿਹੋ
ਉਸ ਨੂੰ ਮੂੰਹੋਂ ਕਿਹਾ ਕਿ (ਤੇਰੇ ਨਾਲ) ਵਿਆਹ ਕਰਾਂਗਾ
ਰਾਕਹੁਤੇਰਾਨੀਲੈਕਰਿਹੋ॥੭॥
ਅਤੇ ਨਿਰਧਨ ਤੋਂ ਰਾਣੀ ਬਣਾਵਾਂਗਾ ॥੭॥
‘I will marry you and, lifting you from poverty, I will make you a Rani.’(7)
ਜਬਯੌਬਚਨਤ੍ਰਿਯਹਿਸੁਨਿਪਾਯੋ
ਜਦ (ਉਸ) ਇਸਤਰੀ ਨੇ ਇਹ ਬਚਨ ਸੁਣੇ
ਰਾਜਹੇਤਹਿਯਰੋਹੁਲਸਾਯੋ
ਤਾਂ ਰਾਜੇ ਲਈ ਉਸ ਦਾ ਮਨ ਉਮਗ ਪਿਆ।
When the woman heard this, she became rapacious,
ਅਬਹੌਹ੍ਵੈਤ੍ਰਿਯਰਹੀਤਿਹਾਰੇ
(ਅਤੇ ਕਹਿਣ ਲਗੀ) ਹੁਣ ਮੈਂ ਤੁਹਾਡੀ ਇਸਤਰੀ ਹੋ ਕੇ ਰਹਾਂਗੀ।
ਬਰਿਯੌਚਹੋਤਬਬਰੋਪਿਯਾਰੇ॥੮॥
ਹੇ ਪਿਆਰੇ! ਜਦੋਂ ਜੀ ਚਾਹੇ, ਮੈਨੂੰ ਵਰ ਲਵੋ ॥੮॥
And replied, ‘I am yours. You may marry me any time.(8)
ਏਕਬਾਤਮੈਤੁਮੈਬਖਾਨੋ
ਇਕ ਗੱਲ ਮੈਂ ਤੁਹਾਨੂੰ ਕਹਿੰਦੀ ਹਾਂ
ਮੇਰੋਬਚਨਸਾਚਜੌਮਾਨੋ
ਜੇ ਮੇਰੀ ਗੱਲ ਸਚ ਮੰਨੋ।
‘But one thing I must say, and please believe it to be true,
ਜੌਜੀਯਤਲੌਨੇਹਨਿਬਾਹੋ
ਜੇ ਜੀਵਨ ਭਰ ਪਿਆਰ ਨਿਭਾਓ
ਤੋਤੁਮਆਜੁਨ੍ਰਿਪਤਿਮੁਹਿਬ੍ਰਯਾਹੋ॥੯॥
ਤਾਂ ਹੇ ਰਾਜਨ! ਤੁਸੀਂ ਅਜ ਹੀ ਮੈਨੂੰ ਵਿਆਹ ਲਵੋ ॥੯॥
‘If you are ready to continue loving me, then you must marry me today.(9)
ਜਾਸੋਨੇਹੁਨੈਕਹੂੰਕੀਜੈ
ਜਿਸ ਨਾਲ ਥੋੜਾ ਜਿਹਾ ਵੀ ਪਿਆਰ ਕਰ ਲਈਏ,
ਤਾਕੌਪੀਠਿਜਿਯਤਨਹਿਦੀਜੈ
ਉਸ ਨੂੰ (ਫਿਰ) ਜੀਵਨ ਭਰ ਪਿਠ ਨਹੀਂ ਵਿਖਾਣੀ ਚਾਹੀਦੀ।
‘The one who adores some one, one must not back out,
ਤਾਕੀਬਾਹਬਿਹਸਿਕਰਿਗਹਿਯੈ
ਉਸ ਦੀ ਬਾਂਹ ਖ਼ੁਸ਼ੀ ਨਾਲ ਪਕੜਨੀ ਚਾਹੀਦੀ ਹੈ
ਪ੍ਰਾਨਜਾਤਲੌਪ੍ਰੀਤਿਨਿਬਹਿਯੈ॥੧੦॥
ਅਤੇ ਪ੍ਰਾਣ-ਅੰਤ ਹੋਣ ਤਕ ਪ੍ਰੀਤ ਨਿਭਾਉਣੀ ਚਾਹੀਦੀ ਹੈ ॥੧੦॥
even though one may lose ones life.’(10)
ਯਹਰਾਨੀਜੋਧਾਮਤਿਹਾਰੈ
ਇਹ ਰਾਣੀ ਜੋ ਤੁਹਾਡੇ ਘਰ ਹੈ,
ਤਾਕੌਡਰਹੈਹਿਯੈਹਮਾਰੇ
ਉਸ ਦਾ ਮੇਰੇ ਹਿਰਦੇ ਵਿਚ ਬਹੁਤ ਡਰ ਹੈ।
‘The Rani, you have at home, I am scared of her.
ਤੁਮਹੂੰਅਤਿਤਾਕੇਬਸਿਪ੍ਯਾਰੇ
ਤੁਸੀਂ ਉਸ ਦੇ ਬਹੁਤ ਅਧਿਕ ਵਸ ਵਿਚ ਹੋ
ਜੰਤ੍ਰਮੰਤ੍ਰਤੰਤ੍ਰਨਕੇਮਾਰੇ॥੧੧॥
ਜੰਤ੍ਰ, ਮੰਤ੍ਰ ਅਤੇ ਤੰਤ੍ਰ ਦੇ ਮਾਰੇ ਹੋਏ ॥੧੧॥
‘With magical spell you are under her control.(11)
ਹੌਅਬਏਕਚਰਿਤ੍ਰਬਨਾਊ
ਹੁਣ ਮੈਂ ਇਕ ਚਰਿਤ੍ਰ ਬਣਾਉਂਦੀ ਹਾਂ
ਜਾਤੇਤੁਮਸੇਨ੍ਰਿਪਕੋਪਾਊ
ਜਿਸ ਕਰ ਕੇ ਤੁਹਾਡੇ ਵਰਗੇ ਰਾਜੇ ਨੂੰ ਪ੍ਰਾਪਤ ਕਰ ਸਕਾਂ।
‘Now I will show you a miracle, through which I could be a sovereign like you.
ਸਕਲਸਤੀਕੋਸਾਜਸਵਰਿਹੌ
ਸਤੀ ਦਾ ਸਾਰਾ ਭੇਸ ਬਣਾਵਾਂਗੀ
ਅਰੁਨਬਸਤ੍ਰਅੰਗਨਮੈਕਰਿਹੌ॥੧੨॥
ਅਤੇ ਸ਼ਰੀਰ ਉਤੇ ਲਾਲ ਬਸਤ੍ਰ ਪਾਵਾਂਗੀ ॥੧੨॥
‘I will disguise as a Sati (the one who immolates her self with the dead body of her husband) and put on red clothes.(12)
ਤੁਮਤਹਇਹਰਾਨੀਸੰਗਲੈਕੈ
ਤੁਸੀਂ ਉਸ ਰਾਣੀ ਨੂੰ ਨਾਲ ਲੈ ਕੇ
ਐਯਹੁਆਪੁਚਿੰਡੋਲਚੜੈਕੈ
ਅਤੇ ਹਿੰਡੋਲੇ ਵਿਚ ਬੈਠ ਕੇ ਮੇਰੇ ਕੋਲ ਆਉਣਾ।
ਤੁਮਹੂੰਆਪੁਮੋਹਿਸਮਝੈਯਹੁ
ਤੁਸੀਂ ਆਪ ਮੈਨੂੰ ਸਮਝਾਉਣਾ
ਰਾਨੀਕੌਮਮਤੀਰਪਠੈਯਹੁ॥੧੩॥
ਅਤੇ ਰਾਣੀ ਨੂੰ ਮੇਰੇ ਕੋਲ ਭੇਜਣਾ ॥੧੩॥
ਕਹਬੇਹੁਤੀਸਕਲਤਿਨਭਾਖੀ
ਉਸ ਨੇ ਜੋ ਕਹਿਣਾ ਸੀ, ਕਹਿ ਦਿੱਤਾ।
ਸੋਸਭਰਾਇਚਿਤਮੈਰਾਖੀ
ਉਹ ਸਾਰੀ ਗੱਲ ਰਾਜੇ ਨੇ ਚਿਤ ਵਿਚ ਰਖ ਲਈ।
‘With the Rani accompanying you, and sitting in a palanquin, you Come to that place (where pyre will be ready).
ਨਿਸੁਪਤਿਛਪਿਯੋਦਿਨਿਸਿਚੜਿਆਯੋ
ਚੰਦ੍ਰਮਾ ਲੁਕ ਗਿਆ ਅਤੇ ਸੂਰਜ ਚੜ੍ਹ ਆਇਆ।
ਬਾਮਸਤੀਕੋਭੇਸਬਨਾਯੋ॥੧੪॥
(ਉਸ) ਇਸਤਰੀ ਨੇ ਸਤੀ ਦਾ ਭੇਸ ਬਣਾ ਲਿਆ ॥੧੪॥
‘You come to me to dissuade me and then send Rani towards me.’(14)
ਦਿਨਭੇਚਲੀਸਤੀਹਠਕੈਕੈ
ਦਿਨ ਚੜ੍ਹਨ ਤੇ ਉਚਿਆਂ ਨੀਵਿਆਂ ਸਭਨਾਂ ਨੂੰ ਨਾਲ ਲੈ ਕੇ
ਊਚਨੀਚਸਭਹਿਨਸੰਗਲੈਕੈ
ਹਠ ਪੂਰਵਕ ਸਤੀ ਚਲ ਪਈ।
When the day broke she marched (towards the pyre) and all, the rich and the poor, followed.
ਤ੍ਰਿਯਸਹਿਤਰਾਜਹੂੰਆਯੋ
(ਆਪਣੀ) ਇਸਤਰੀ ਸਹਿਤ ਰਾਜਾ ਵੀ ਆਇਆ।
ਆਨਿਸਤੀਕੋਸੀਸਝੁਕਾਯੋ॥੧੫॥
ਆ ਕੇ ਸਤੀ ਨੂੰ ਸੀਸ ਝੁਕਾਇਆ ॥੧੫॥
The Raja, along with Rani, came and stood before her hanging his head.(15)
ਨ੍ਰਿਪਤਿਹਕਹਿਯੋਸਤੀਨਹਿਹੂਜੈ
ਰਾਜੇ ਨੇ ਉਸ ਨੂੰ ਕਿਹਾ ਕਿ ਸਤੀ ਨਾ ਹੋਵੋ।
ਮੋਤੈਅਮਿਤਦਰਬੁਕ੍ਯੋਲੀਜੈ
ਮੇਰੇ ਤੋਂ ਬੇਹਿਸਾਬਾ ਧਨ ਕਿਉਂ ਨਾ ਲੈ ਲਵੋ।
Raja requested her not become Sati and take as much wealth from him as she wished.
ਹੇਰਾਨੀਤੁਮਹੂੰਸਮਝਾਵੋ
ਹੇ ਰਾਣੀ! ਤੂੰ ਵੀ ਇਸ ਨੂੰ ਸਮਝਾ
ਜਰਤਅਗਨਤੇਯਾਹਿਬਚਾਵੋ॥੧੬॥
ਅਤੇ ਅਗਨੀ ਵਿਚ ਸੜਨ ਤੋਂ ਇਸ ਨੂੰ ਬਚਾ ਲੈ ॥੧੬॥
(He asked his Rani) ‘Rani, you make her to understand and save her from burning in the fire.’(16)
ਨ੍ਰਿਪਰਾਨੀਤਾਕੌਸਮਝਾਯੋ
ਰਾਣੀ ਅਤੇ ਰਾਜੇ ਨੇ ਉਸ ਨੂੰ ਸਮਝਾਇਆ,
ਬਿਹਸਿਸਤੀਯੌਬਚਨਸੁਨਾਯੋ
(ਤਦ) ਸਤੀ ਨੇ ਹੱਸ ਕੇ ਕਿਹਾ,
When Rani and Raja tried her to understand, then she replied, ‘Listen
ਯਹਧਨਹੈਕਿਹਕਾਜਹਮਾਰੇ
ਇਹ ਧਨ ਮੇਰੇ ਕਿਸ ਕੰਮ?
ਸੁਨੋਰਾਵਪ੍ਰਤਿਕਹੌਤਿਹਾਰੇ॥੧੭॥
(ਹੇ ਰਾਜਨ!) ਮੈਂ ਤੁਹਾਡੇ ਪ੍ਰਤਿ ਕਹਿੰਦੀ ਹਾਂ ॥੧੭॥
my Raja, with love I say, what good is this wealth for me.(17)
ਦੋਹਰਾ
ਦੋਹਰਾ:
Dohira
ਸੁਨੁਰਾਨੀਤੋਸੌਕਹੌਬਾਤਸੁਨੋਮਹਾਰਾਜ
ਹੇ ਰਾਣੀ! ਸੁਣ, ਤੈਨੂੰ ਕਹਿੰਦੀ ਹਾਂ। ਹੇ ਮਹਾਰਾਜ! ਸੁਣੋ,
‘Listen, my Rani and Raja, I am relinquishing my life for sake of my beloved.
ਪਿਯਕਾਰਨਜਿਯਮੈਤਜੌਯਹਧਨਹੈਕਿਹਕਾਜ॥੧੮॥
ਮੈਂ ਆਪਣੇ ਪ੍ਰੀਤਮ ਕਾਰਨ ਪ੍ਰਾਣ ਛਡ ਰਹੀ ਹਾਂ, ਇਹ ਧਨ (ਮੇਰੇ) ਕਿਸ ਕੰਮ ॥੧੮॥
‘What will I do with this wealth ?’(18)
ਪਰਧਨਗਨੌਪਖਾਨਸੋਪਰਪਤਿਪਿਤਾਸਮਾਨ
ਪਰਾਏ ਧਨ ਨੂੰ ਪੱਥਰ ਵਾਂਗ ਅਤੇ ਪਰਾਏ ਪਤੀ ਨੂੰ ਪਿਤਾ ਸਮਾਨ ਸਮਝ ਕੇ
‘Another person’s property is like a stone and another person’s husband like father.
ਪਿਯਕਾਰਨਜਿਯਮੈਤਜੌਸੁਰਪੁਰਕਰੌਪਯਾਨ॥੧੯॥
ਮੈਂ ਆਪਣੇ ਪ੍ਰੀਤਮ ਲਈ ਪ੍ਰਾਣ ਛਡ ਕੇ ਸਵਰਗ ਨੂੰ ਜਾ ਰਹੀ ਹਾਂ ॥੧੯॥
‘Sacrificing my life for my beloved, I am destined for heaven.’(19)
ਚੌਪਈ
ਚੌਪਈ:
Chaupaee
ਪੁਨਿਰਾਜੈਇਹਭਾਤਿਉਚਾਰੀ
ਰਾਜੇ ਨੇ ਫਿਰ ਇਸ ਤਰ੍ਹਾਂ ਕਿਹਾ,