GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 964
Display Settings
ਚੌਪਈ
ਚੌਪਈ:
Chaupaee
ਬਿਹਸਿਕੁਅਰਯੌਬਚਨਉਚਾਰੋ
ਰਾਜ ਕੁਮਾਰੀ ਨੇ ਹੱਸ ਕੇ ਕਿਹਾ
ਸੋਕਕਰੋਨਹਿਬਾਲਹਮਾਰੋ
ਕਿ ਹੇ ਇਸਤਰੀ! ਤੂੰ ਮੇਰੀ ਚਿੰਤਾ ਨਾ ਕਰ।
But Kumar said jovially, ‘Don’t worry about me.
ਹੌਅਬਏਕਉਪਾਯਹਿਕਰਿਹੋ
ਮੈਂ ਹੁਣ ਇਕ ਉਪਾ ਕਰਦਾ ਹਾਂ
ਜਾਤੇਤੁਮਰੋਸੋਕਨਿਵਰਿਹੋ॥੪੦॥
ਜਿਸ ਕਰ ਕੇ ਤੇਰਾ ਦੁਖ ਦੂਰ ਹੋ ਜਾਏਗਾ ॥੪੦॥
‘I will find a way which will eradicate your affliction.’(40)
ਹਮਰੋਕਛੂਸੋਕਨਹਿਕੀਜੈ
ਮੇਰੀ ਚਿੰਤਾ ਬਿਲਕੁਲ ਨਾ ਕਰ
ਤੀਰਕਮਾਨਆਨਿਮੁਹਿਦੀਜੈ
ਅਤੇ ਮੈਨੂੰ ਤੀਰ ਕਮਾਨ ਲਿਆ ਦੇ।
‘Please don’t worry about me,just get me a bow and arrow.
ਮੁਹਕਮਕੈਦਰਵਾਜੋਦ੍ਰਯਾਵਹੁ
ਮਜ਼ਬੂਤੀ ਨਾਲ ਦਰਵਾਜ਼ਾ ਬੰਦ ਕਰ ਦੇ
ਯਾਆਂਗਨਮਹਿਸੇਜਬਿਛਾਵਹੁ॥੪੧॥
ਅਤੇ ਇਸ ਆਂਗਨ ਵਿਚ ਸੇਜ ਵਿਛਾ ਦੇ ॥੪੧॥
‘Close the door tightly and lay down a bed in the courtyard.’(41)
ਵਹੈਕਾਮਅਬਲਾਤਿਨਕਿਯੋ
ਉਸ ਰਾਜ ਕੁਮਾਰੀ ਨੇ ਉਹੀ ਕੰਮ ਕੀਤਾ
ਤੀਰਕਮਾਨਿਆਨਿਤਿਹਦਿਯੋ
ਅਤੇ ਤੀਰ ਕਮਾਨ ਲਿਆ ਕੇ ਉਸ ਨੂੰ ਦਿੱਤਾ।
The woman abided by accordingly and brought him a bow and arrow.
ਭਲੀਭਾਤਿਸੌਸੇਜਬਿਛਾਈ
(ਫਿਰ) ਚੰਗੀ ਤਰ੍ਹਾਂ ਸੇਜ ਵਿਛਾ ਦਿੱਤੀ
ਤਾਪਰਮੀਤਲਯੋਬੈਠਾਈ॥੪੨॥
ਅਤੇ ਉਸ ਉਪਰ ਮਿਤਰ ਨੂੰ ਬਿਠਾ ਲਿਆ ॥੪੨॥
Elegantly she bedecked a bed and over it made the lover to sit.(42)
ਦੋਹਰਾ
ਦੋਹਰਾ:
Dohira
ਤਬਅਬਲਾਚਿੰਤਾਕਰੀਜਿਯਤੇਭਈਨਿਰਾਸ
ਤਦ ਇਸਤਰੀ ਨੇ ਮਨ ਵਿਚ ਫ਼ਿਕਰ ਕੀਤਾ ਅਤੇ ਮਨ ਵਿਚ ਉਦਾਸ ਹੋ ਗਈ।
Contemplating thus, she thought in her mind,
ਜੀਯੋਪਿਯਕੇਸਹਿਤਹੀਮਰੌਪਤਿਕੇਪਾਸ॥੪੩॥
(ਫਿਰ ਸੋਚਣ ਲਗੀ ਕਿ) ਜੇ ਜੀਵਾਂਗੀ ਤਾਂ ਪ੍ਰੀਤਮ ਦੇ ਨਾਲ ਅਤੇ ਜੇ ਮਰਾਂਗੀ ਤਾਂ ਵੀ ਪ੍ਰੀਤਮ ਦੇ ਕੋਲ (ਹੀ ਮਰਾਂਗੀ) ॥੪੩॥
‘I will live or die with my lover.’(43)
ਚੌਪਈ
ਚੌਪਈ:
Chaupaee
ਪਲਕਾਪਰਮੀਤਹਿਬੈਠਾਯੋ
ਉਸ ਨੇ ਮਿਤਰ ਨੂੰ ਪਲੰਘ ('ਪਲਕਾ') ਉਤੇ ਬਿਠਾਇਆ
ਭਾਤਿਭਾਤਿਸੌਕੇਲਕਮਾਯੋ
ਅਤੇ ਭਾਂਤ ਭਾਂਤ ਦੀ ਕਾਮਕ੍ਰੀੜਾ ਕੀਤੀ।
She gave him loving looks and made love in various manners.
ਭਾਤਿਭਾਤਿਕੇਭੋਗਨਭਰਹੀ
ਤਰ੍ਹਾਂ ਤਰ੍ਹਾਂ ਦੇ (ਜੀ) ਭਰ ਕੇ ਭੋਗ ਕੀਤੇ
ਜਿਯਅਪਨੇਕੋਤ੍ਰਾਸਕਰਹੀ॥੪੪॥
ਅਤੇ ਹਿਰਦੇ ਵਿਚ ਜ਼ਰਾ ਜਿੰਨੇ ਵੀ ਨਹੀਂ ਡਰੇ ॥੪੪॥
While gratifying themselves with love-making, they dreaded not at all.(44)
ਤਬਲੌਚਕ੍ਰਵਾਕਦੋਆਏ
ਤਦ ਤਕ ਦੋ ਚਕਵੇ (ਚਕਵਿਆਂ ਦੀ ਜੋੜੀ) ਆਏ।
ਰਾਜਕੁਮਾਰਦ੍ਰਿਗਨਲਖਿਪਾਏ
ਰਾਜ ਕੁਮਾਰ ਨੇ (ਉਨ੍ਹਾਂ ਨੂੰ) ਅੱਖਾਂ ਨਾਲ ਵੇਖ ਲਿਆ।
There appeared two ruddy sheldrakes (very big birds) that were seen by Raj Kumar.
ਏਕਧਨੁਤਾਨਿਬਾਨਸੌਮਾਰਿਯੋ
ਇਕ ਨੂੰ ਧਨੁਸ਼ ਖਿਚ ਕੇ ਬਾਣ ਨਾਲ ਮਾਰ ਦਿੱਤਾ।
ਦੁਤਿਯਾਹਾਥਸਰਦੁਤਿਯਪ੍ਰਹਾਰਿਯੋ॥੪੫॥
ਦੂਜੇ ਹੱਥ ਨਾਲ ਤੀਰ ਚਲਾ ਕੇ ਦੂਜੇ ਨੂੰ ਮਾਰ ਦਿੱਤਾ ॥੪੫॥
One he killed with the bow, and the other, he finished with an arrow held in his hands.(45)
ਦੁਹੂੰਸਰਨਦੁਹੂੰਅਨਬਧਕੀਨੋ
ਦੋਹਾਂ ਬਾਣਾਂ ਨਾਲ ਦੋਹਾਂ ਨੂੰ ਮਾਰ ਦਿੱਤਾ।
ਦੁਹੂੰਅਨਭੂੰਨਿਛਿਨਿਕਮਹਿਲੀਨੋ
ਦੋਹਾਂ ਨੂੰ ਛਿਣ ਭਰ ਵਿਚ ਭੁੰਨ ਲਿਆ।
With two arrows he destroyed both and they roasted them immediately.
ਤਿਨਦੁਹੂੰਅਨਦੁਹੂੰਅਨਕੋਖਾਯੋ
ਉਨ੍ਹਾਂ ਦੋਹਾਂ ਨੇ ਦੋਹਾਂ ਨੂੰ ਖਾ ਲਿਆ
ਸੰਕਛੋਰਿਪੁਨਕੇਲਕਮਾਯੋ॥੪੬॥
ਅਤੇ ਨਿਸੰਗ ਹੋ ਕੇ ਫਿਰ ਕੇਲ-ਕ੍ਰੀੜਾ ਕਰਨ ਲਗ ਗਏ ॥੪੬॥
They both ate both of them, then, fearlessly enjoyed the sex.(46)
ਦੋਹਰਾ
ਦੋਹਰਾ:
Dohira
ਤਿਨਕੋਭਛਨਕਰਿਦੁਹਨਲੀਨੋਚਰਮਉਤਾਰਿ
ਉਨ੍ਹਾਂ (ਚਕਵਿਆਂ) ਨੂੰ ਖਾ ਕੇ ਉਨ੍ਹਾਂ ਦੀ ਖਲੜੀ ਉਤਾਰ ਲਈ
After relishing them they took off their skins.
ਪਹਿਰਿਦੁਹੁਨਸਿਰਪੈਲਯੋਪੈਠੇਨਦੀਮਝਾਰਿ॥੪੭॥
ਅਤੇ ਆਪਣੇ ਸਿਰ ਤੇ ਪਾ ਕੇ ਦੋਵੇਂ ਨਦੀ ਵਿਚ ਠਿਲ੍ਹ ਪਏ ॥੪੭॥
Putting those on their heads, they jumped into the river.(47)
ਚੌਪਈ
ਚੌਪਈ:
Chaupaee
ਚਕ੍ਰਵਾਰਸਭਕੋਤਿਨਜਾਨੈ
ਉਹ ਸਭ ਨੂੰ ਚਕਵੇ ਲਗਣ ਲਗੇ,
ਮਾਨੁਖਕੈਕੋਊਪਹਿਚਾਨੈ
ਮਨੁੱਖ ਵਜੋਂ ਕੋਈ ਪਛਾਣਦਾ ਨਹੀਂ ਸੀ।
Every body took them as birds and never thought they could be humans.
ਪੈਰਤਬਹੁਕੋਸਨਲਗਿਗਏ
(ਉਹ) ਤਰਦੇ ਤਰਦੇ ਕਈ ਕੋਹਾਂ ਤਕ ਚਲੇ ਗਏ
ਲਾਗਤਏਕਕਿਨਾਰੇਭਏ॥੪੮॥
ਅਤੇ ਇਕ ਥਾਂ ਕੰਢੇ ਜਾ ਲਗੇ ॥੪੮॥
Swimming and swirling they went a long way and touched the bank.(48)
ਦੋਹੈਦੋਊਅਰੂੜਿਤਭਏ
ਦੋ ਘੋੜਿਆਂ ਉਤੇ ਦੋਵੇਂ ਸਵਾਰ ਹੋ ਗਏ
ਚਲਿਕਰਿਦੇਸਆਪਨੇਗਏ
ਅਤੇ ਚਲ ਕੇ ਆਪਣੇ ਦੇਸ ਜਾ ਪਹੁੰਚੇ।
They engaged two horses and travelled to their country.
ਤਾਕੌਲੈਪਟਰਾਨੀਕੀਨੋ
ਉਸ ਨੂੰ (ਰਾਜੇ ਨੇ) ਪਟਰਾਣੀ ਬਣਾ ਲਿਆ
ਚਿਤਕੋਸੋਕਦੂਰਿਕਰਿਦੀਨੋ॥੪੯॥
ਅਤੇ (ਉਸ ਦੇ) ਚਿਤ ਦਾ ਦੁਖ ਦੂਰ ਕਰ ਦਿੱਤਾ ॥੪੯॥
Retaining her as his principal Rani, he obliterated all his agonies.(49)
ਦੋਹਰਾ
ਦੋਹਰਾ:
Dohira
ਪੰਛਿਯਨਕੋਪੋਸਤਧਰੇਪਿਤੁਕੀਦ੍ਰਿਸਟਿਬਚਾਇ
ਪੰਛੀਆਂ ਦੀ ਖਲੜੀ (ਪਾ ਕੇ) ਅਤੇ ਪਿਤਾ ਦੀ ਨਜ਼ਰ ਬਚਾ ਕੇ (ਉਹ ਨਿਕਲ ਗਏ)।
Wearing the skins of birds, they had escaped the looks of her father.
ਪੰਖੀਹੀਸਭਕੋਲਖੈਮਾਨੁਖਲਖ੍ਯੋਜਾਇ॥੫੦॥
(ਉਹ) ਸਾਰਿਆਂ ਨੂੰ ਪੰਛੀ ਹੀ ਲਗੇ, ਮਨੁੱਖ ਵਜੋਂ ਨਾ ਸਮਝੇ ਗਏ ॥੫੦॥
Every body considered them as the birds and none could guess that they were humans.(50)
ਦੇਸਆਨਿਅਪਨੇਬਸੇਤਿਯਕੋਸਦਨਬਨਾਇ
ਆਪਣੇ ਦੇਸ ਵਿਚ ਆ ਕੇ ਵਸ ਗਏ ਅਤੇ ਰਾਣੀ ਨੂੰ ਨਵਾਂ ਮਹੱਲ ਬਣਵਾ ਦਿੱਤਾ।
‘They had come to their own country now,
ਭਾਤਿਭਾਤਿਤਾਸੋਰਮੈਨਿਸੁਦਿਨਮੋਦਬਢਾਇ॥੫੧॥
ਰਾਤ ਦਿਨ ਆਨੰਦ ਵਧਾ ਕੇ ਤਰ੍ਹਾਂ ਤਰ੍ਹਾਂ ਨਾਲ (ਉਸ ਨਾਲ) (ਰਾਜਾ) ਰਮਣ ਕਰਦਾ ॥੫੧॥
And day and night blissfully enjoyed love-making.(51)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਗਿਆਰਹਚਰਿਤ੍ਰਸਮਾਪਤਮਸਤੁਸੁਭਮਸਤੁ॥੧੧੧॥੨੧੫੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਯਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੧॥੨੧੫੭॥ ਚਲਦਾ॥
111th Parable of Auspicious Chritars Conversation of the Raja and the Minister, Completed With Benediction. (111)(2155)
ਦੋਹਰਾ
ਦੋਹਰਾ:
Dohira