ਸੋਚਬਿਚਾਰਤਜ੍ਯੋਸਭਸੁੰਦਰਿਨੈਨਸੋਨੈਨਮਿਲੇਮੁਸਕਾਹੀ॥
ਉਸ ਸੁੰਦਰੀ ਨੇ (ਮਨ ਤੋਂ) ਸੋਚ ਵਿਚਾਰ ਸਭ ਛਡ ਦਿੱਤੀ ਹੈ ਅਤੇ ਨੈਣਾਂ ਨਾਲ ਨੈਣ ਮਿਲਾ ਕੇ ਹੱਸ ਪੈਂਦੀ ਹੈ।
ਲਾਲਕੇਲਾਲਚੀਲੋਚਨਲੋਲਅਮੋਲਨਕੀਨਿਰਖੇਪਰਛਾਹੀ॥
ਪ੍ਰੀਤਮ ਦੇ ਚੰਚਲ, ਅਣਮੋਲ ਨੇਤਰਾਂ ਦੀ ਪਰਛਾਈ ਵੇਖਣ ਲਈ (ਜੋ ਸਦਾ) ਲਲਚਾਏ ਰਹਿੰਦੇ ਹਨ।
ਮਤਭਈਮਨਮਾਨੋਪਿਯੋਮਦਮੋਹਿਰਹੀਮੁਖਭਾਖਤਨਾਹੀ॥੨੮॥
ਮਨ ਚਾਹਿਆ ਪ੍ਰੀਤਮ ਪ੍ਰਾਪਤ ਕਰ ਕੇ ਉਹ ਮਸਤ ਹੋ ਗਈ ਹੈ ਅਤੇ ਮੋਹਿਤ ਹੋਈ ਦੇ ਮੂੰਹੋਂ ਬੋਲ ਨਹੀਂ ਨਿਕਲਦੇ ਹਨ ॥੨੮॥
ਸੋਭਤਸੁਧਸੁਧਾਰੇਸੇਸੁੰਦਰਜੋਬਨਜੋਤਿਜਗੇਜਰਬੀਲੇ॥
ਸੁੰਦਰ ਜੋਬਨ ਨਾਲ ਯੁਕਤ ਉਹ ਪ੍ਰਭਾਵਸ਼ਾਲੀ ਢੰਗ ਨਾਲ ਸੁਸ਼ੋਭਿਤ ਹਨ ਅਤੇ ਉਨ੍ਹਾਂ ਵਿਚ ਭੜਕੀਲੀ ਜੋਤਿ ਜਗ ਰਹੀ ਹੈ।
ਖੰਜਨਸੇਮਨੋਰੰਜਨਰਾਜਤਭਾਰੀਪ੍ਰਤਾਪਭਰੇਗਰਬੀਲੇ॥
(ਉਹ) ਮਮੋਲਿਆਂ ਵਾਂਗ ਮਨੋਰੰਜਨ ਕਰਨ ਵਾਲੇ ਅਤੇ ਭਾਰੀ ਪ੍ਰਤਾਪ ਅਤੇ ਗਰਬ ਵਾਲੇ ਸ਼ੁਭਾਇਮਾਨ ਹਨ।
Looking at his features woman gets heartfelt contentment.
ਬਾਨਨਸੇਮ੍ਰਿਗਬਾਰਨਸੇਤਰਵਾਰਨਸੇਚਮਕੇਚਟਕੀਲੇ॥
(ਉਹ) ਬਾਣਾਂ ਵਾਂਗ, ਹਿਰਨ ਦੇ ਬੱਚਿਆਂ ਵਾਂਗ ਅਤੇ ਤਲਵਾਰਾਂ ਵਰਗੇ ਚਮਕਦਾਰ ਅਤੇ ਚਟਕੀਲੇ ਹਨ।
She abandons all recollections and beams when she crosses her ravishing looks with his looks.
ਰੀਝਿਰਹੀਸਖਿਹੌਹੂੰਲਖੇਛਬਿਲਾਲਕੇਨੈਨਬਿਸਾਲਰਸੀਲੇ॥੨੯॥
ਹੇ ਸਖੀ! ਮੈਂ ਉਸ ਲਾਲ ਦੇ ਵਿਸ਼ਾਲ ਅਤੇ ਰਸੀਲੇ ਨੈਣ ਵੇਖ ਕੇ ਰੀਝ ਗਈ ਹਾਂ ॥੨੯॥
Achieving profound love, she feels herself in ecstasy and does not express remorse.(29)
ਭਾਤਿਭਲੀਬਿਨਸੰਗਅਲੀਜਬਤੇਮਨਭਾਵਨਭੇਟਿਗਈਹੌ॥
ਹੇ ਸਖੀ! ਜਦ ਦੀ ਮੈਂ ਚੰਗੀ ਤਰ੍ਹਾਂ ਨਿਸੰਗ ਹੋ ਕੇ ਮਨ-ਭਾਵਨ (ਪ੍ਰੀਤਮ) ਨੂੰ ਮਿਲੀ ਹਾਂ,
‘Since the time I have met my lover, I have abandoned all my modesty.
ਤਾਦਿਨਤੇਨਸੁਹਾਤਕਛੂਸੁਮਨੋਬਿਨੁਦਾਮਨਮੋਲਲਈਹੌ॥
ਉਸ ਦਿਨ ਤੋਂ ਮੈਨੂੰ ਕੁਝ ਚੰਗਾ ਨਹੀਂ ਲਗਦਾ, ਮਾਨੋ ਮੈਨੂੰ ਬਿਨਾ ਦੰਮਾਂ ਦੇ ਮੁੱਲ ਲੈ ਲਿਆ ਗਿਆ ਹੈ।
‘Nothing entices me, as if I am sold without any monetary gains.
ਭੌਹਕਮਾਨਕੋਤਾਨਿਭਲੇਦ੍ਰਿਗਸਾਇਕਕੇਜਨੁਘਾਇਘਈਹੌ॥
(ਉਸ ਦੀਆਂ) ਭੌਆਂ ਰੂਪ ਕਮਾਨਾਂ ਨਾਲ ਨੈਣਾਂ ਦੇ ਬਾਣਾਂ ਨੂੰ ਖਿਚ ਕੇ ਮਾਨੋ ਘਾਇਲ ਕਰ ਦਿੱਤੀ ਗਈ ਹਾਂ।
‘With the arrows coming oUt of his vision, I am afflicted.
ਮਾਰਿਸੁਮਾਰਿਕਰੀਸਜਨੀਸੁਨਿਲਾਲਕੋਨਾਮੁਗੁਲਾਮਭਈਹੌ॥੩੦॥
ਹੇ ਸਜਨੀ! ਸੁਣ, ਕਾਮ ਦੇਵ ਨੇ ਬਹੁਤ ਆਕ੍ਰਮਣ ਕੀਤਾ ਹੈ ਅਤੇ ਮੈਂ ਪ੍ਰੀਤਮ ਦੇ ਨਾਮ ਦੀ ਗ਼ੁਲਾਮ ਹੋ ਗਈ ਹਾਂ ॥੩੦॥
‘Listen, my friend, the urge for love-making has made me to become his slave.’(30)
ਬਾਰਿਜਨੈਨਜਿਤੀਬਨਿਤਾਸੁਬਿਲੌਕਕੈਬਾਨਬਿਨਾਬਧਹ੍ਵੈਹੈ॥
ਕਮਲ ਵਰਗੇ ਨੈਣਾਂ ਵਾਲੀਆਂ ਜਿਤਨੀਆਂ ਇਸਤਰੀਆਂ ਉਸ ਨੂੰ ਵੇਖ ਕੇ ਬਾਣ ਤੋਂ ਬਿਨਾ ਮਾਰੀਆਂ ਗਈਆਂ ਹਨ।
ਬੀਰੀਚਬਾਤਨਬੈਠਿਸਕੈਬਿਸੰਭਾਰਭਈਬਹੁਧਾਬਰਰੈਹੈ॥
ਉਹ ਨਾ ਪਾਨ ਚਬਾਉਂਦੀਆਂ ਹਨ, ਨਾ ਬੈਠ ਸਕਦੀਆਂ ਹਨ ਅਤੇ ਬੇਸੁਧ ਹੋ ਕੇ ਅਕਸਰ ਬਰੜਾਉਂਦੀਆਂ ਹਨ।
ਬਾਤਕਹੈਬਿਗਸੈਨਬਬਾਕੀਸੌਲੇਤਬਲਾਇਸਭੈਬਲਿਜੈਹੈ॥
ਉਹ ਨਾ ਗੱਲ ਕਰਦੀਆਂ ਹਨ, ਨਾ ਹਸਦੀਆਂ ਹਨ, ਮੈਨੂੰ ਬਾਬੇ ਦੀ ਸੌਂਹ, ਸਭ ਉਸ ਦੀਆਂ ਬਲਾਵਾਂ ਲੈਂਦੀਆਂ ਹੋਈਆਂ ਨਿਛਾਵਰ ਹੁੰਦੀਆਂ ਹਨ।
ਬਾਲਮਹੇਤਬਿਯੋਮਕੀਬਾਮਸੁਬਾਰਅਨੇਕਬਜਾਰਬਕੈਹੈ॥੩੧॥
(ਉਸ) ਬਾਲਮ (ਪ੍ਰੀਤਮ) ਲਈ ਆਕਾਸ਼ ਦੀਆਂ ਪਰੀਆਂ ਵੀ ਅਨੇਕ ਵਾਰ ਬਾਜ਼ਾਰ ਵਿਚ ਵਿਕਦੀਆਂ ਹਨ ॥੩੧॥
ਚੌਪਈ॥
ਚੌਪਈ:
Chaupaee
ਏਕਸਖੀਛਬਿਹੇਰਿਰਿਸਾਈ॥
ਇਕ ਸਖੀ (ਉਸ ਦੀ) ਛਬੀ ਨੂੰ ਵੇਖ ਕੇ ਬਹੁਤ ਕ੍ਰੋਧਿਤ ਹੋਈ।
ਤਾਕੇਕਹਿਯੋਪਿਤਾਪ੍ਰਤੀਜਾਈ॥
ਉਸ ਦੇ ਪਿਤਾ ਪਾਸ ਜਾ ਕੇ (ਸਭ ਕੁਝ) ਦਸ ਦਿੱਤਾ।
One of her friends became jealous, who went and told her father.
ਬਚਨਸੁਨਤਨ੍ਰਿਪਅਧਿਕਰਿਸਾਯੋ॥
ਗੱਲ ਸੁਣ ਕੇ ਰਾਜਾ ਬਹੁਤ ਕ੍ਰੋਧਿਤ ਹੋਇਆ
ਦੁਹਿਤਾਕੇਮੰਦਿਰਚਲਿਆਯੋ॥੩੨॥
ਅਤੇ ਚਲ ਕੇ ਪੁੱਤਰੀ ਦੇ ਮਹੱਲ ਵਲ ਆ ਗਿਆ ॥੩੨॥
The Raja, getting furious, marched towards her palace.(32)
ਰਾਜਸੁਤਾਐਸੇਸੁਨਿਪਾਯੋ॥
ਜਦੋਂ ਰਾਜ ਕੁਮਾਰੀ ਨੇ ਇਸ ਤਰ੍ਹਾਂ ਸੁਣਿਆ
ਮੋਪਿਤੁਅਧਿਕਕੋਪਕਰਿਆਯੋ॥
ਕਿ ਮੇਰਾ ਪਿਤਾ ਬਹੁਤ ਕ੍ਰੋਧ ਕਰ ਕੇ ਆਇਆ ਹੈ।
When Raj Kumari learnt that her father, getting angry, was coming,
ਤਬਤਿਨਹ੍ਰਿਦੈਕਹਿਯੋਕਾਕਰੋ॥
ਤਦ ਉਸ ਨੇ ਹਿਰਦੇ ਵਿਚ ਸੋਚਿਆ ਕਿ ਕੀ ਕਰਾਂ,
ਉਰਮਹਿਮਾਰਿਕਟਾਰੀਮਰੋ॥੩੩॥
ਹਿਰਦੇ ਵਿਚ ਕਟਾਰੀ ਮਾਰ ਕੇ ਮਰ ਜਾਵਾਂ ॥੩੩॥
She resolved to kill herself with a dagger.(33)
ਦੋਹਰਾ॥
ਦੋਹਰਾ:
Dohira
ਬਿਮਨਚੰਚਲਾਚਿਤਲਖੀਮੀਤਕਹਿਯੋਮੁਸਕਾਇ॥
ਮਿਤਰ ਨੇ ਜਦੋਂ ਇਸਤਰੀ ਨੂੰ ਬੇਮਨਾ ਵੇਖਿਆ, ਤਾਂ ਹੱਸ ਕੇ ਕਿਹਾ
As she seemed very much perturbed, her lover asked smilingly,
ਤੈਚਿਤਕ੍ਯੋਬ੍ਰਯਾਕੁਲਿਭਈਮੁਹਿਕਹਿਭੇਦਸੁਨਾਇ॥੩੪॥
ਕਿ ਤੂੰ ਚਿਤ ਵਿਚ ਕਿਉਂ ਵਿਆਕੁਲ ਹੈਂ, ਮੈਨੂੰ ਵੀ ਭੇਦ ਦੀ ਗੱਲ ਦਸ ॥੩੪॥
‘Why are you getting agitated, tell me the reason?(34)
ਚੌਪਈ॥
ਚੌਪਈ:
Chaupaee
ਰਾਜਸੁਤਾਕਹਿਤਾਹਿਸੁਨਾਯੋ॥
ਰਾਜ ਕੁਮਾਰੀ ਨੇ ਉਸ ਨੂੰ ਦਸਿਆ
ਯਾਤੇਮੋਰਹ੍ਰਿਦੈਡਰਪਾਯੋ॥
ਕਿ ਰਾਜੇ ਨੂੰ ਕਿਸੇ ਨੇ (ਸਭ ਕੁਝ) ਦਸ ਦਿੱਤਾ ਹੈ?
Raj Kumari, then, told, ‘I am dreaded in my heart, because,
ਰਾਜਾਸੋਕਿਨਹੂੰਕਹਿਦੀਨੋ॥
ਇਸ ਕਰ ਕੇ ਰਾਜੇ ਨੇ ਬਹੁਤ ਕ੍ਰੋਧ ਕੀਤਾ ਹੈ।
ਤਾਤੇਰਾਵਕੋਪਅਤਿਕੀਨੋ॥੩੫॥
ਇਸੇ ਲਈ ਮੇਰੇ ਹਿਰਦੇ ਵਿਚ ਬਹੁਤ ਡਰ ਲਗ ਰਿਹਾ ਹੈ ॥੩੫॥
‘Some body had revealed the secret to the King and he is very much infuriated.(35)
ਤਾਤੇਰਾਵਕ੍ਰੋਧਉਪਜਾਯੋ॥
ਇਸ ਕਰ ਕੇ ਰਾਜਾ ਬਹੁਤ ਕ੍ਰੋਧਿਤ ਹੋ ਕੇ
ਦੁਹੂੰਅਨਕੇਮਾਰਨਿਹਿਤਆਯੋ॥
ਦੋਹਾਂ ਨੂੰ ਮਾਰਨ ਲਈ ਆ ਰਿਹਾ ਹੈ।
‘Now the King, being outraged, is coming to kill us both.
ਅਪਨੇਸੰਗਮੋਹਿਕਰਿਲੀਜੈ॥
ਮੈਨੂੰ ਆਪਣੇ ਨਾਲ ਲੈ ਕੇ
ਬਹੁਰਿਉਪਾਇਭਜਨਕੋਕੀਜੈ॥੩੬॥
ਫਿਰ ਭਜਣ ਦੀ ਕੋਈ ਵਿਉਂਤ ਬਣਾਓ ॥੩੬॥
‘You take me with you, and find some way to escape.’(36)
ਬਚਨਸੁਨਤਰਾਜਾਹਸਿਪਰਿਯੋ॥
(ਇਸਤਰੀ ਦੀ) ਗੱਲ ਸੁਣ ਕੇ ਰਾਜਾ ਹੱਸ ਪਿਆ
ਤਾਕੋਸੋਕਨਿਵਾਰਨਕਰਿਯੋ॥
ਅਤੇ ਉਸ ਦਾ ਦੁਖ ਦੂਰ ਕਰ ਦਿੱਤਾ।
Listening to the talk, Raja laughed and suggested her to eliminate her distress.’
ਹਮਰੋਕਛੂਸੋਕਨਹਿਕਰਿਯੈ॥
(ਇਸਤਰੀ ਕਹਿਣ ਲਗੀ) ਮੇਰੀ ਕੁਝ ਵੀ ਚਿੰਤਾ ਨਾ ਕਰੋ।
ਤੁਮਰੀਜਾਨਿਜਾਨਤੇਡਰਿਯੈ॥੩੭॥
(ਮੈਂ ਤਾਂ) ਤੁਹਾਡੀ ਜਾਨ ਜਾਣ ਤੋਂ ਡਰਦੀ ਹਾਂ ॥੩੭॥
‘Don’t worry about me, I am concerned with your life only.(37)
ਦੋਹਰਾ॥
ਦੋਹਰਾ:
Dohira
ਧ੍ਰਿਗਅਬਲਾਤੇਜਗਤਮੈਪਿਯਬਧਨੈਨਨਿਹਾਰਿ॥
ਜਗਤ ਵਿਚ ਉਸ ਇਸਤਰੀ ਦੇ ਜੀਣ ਨੂੰ ਧਿੱਕਾਰ ਹੈ ਜੋ ਆਪਣੇ ਪ੍ਰੀਤਮ ਦਾ ਬਧ ਹੁੰਦਾ ਅੱਖਾਂ ਨਾਲ ਵੇਖੇ।
Unworthy is the living of that woman who watches the assassination of her lover.
ਪਲਕਏਕਜੀਯਤਰਹੈਮਰਹਿਨਜਮਧਰਮਾਰਿ॥੩੮॥
ਜੋ ਇਕ ਪਲਕਾਰੇ ਜਿੰਨੀ ਵੀ ਜੀਉਂਦੀ ਰਹੇ ਅਤੇ ਕਟਾਰ ਮਾਰ ਕੇ ਮਰ ਨਾ ਜਾਏ ॥੩੮॥
She should not live for a minute and kill herself with a dagger.(38)
ਸਵੈਯਾ॥
ਸਵੈਯਾ:
Savaiyya
ਕੰਠਸਿਰੀਮਨਿਕੰਕਨਕੁੰਡਰਭੂਖਨਛੋਰਿਭਭੂਤਧਰੌਂਗੀ॥
ਗਲ ਦਾ ਜੜ੍ਹਾਊ ਹਾਰ, ਮਣੀ, ਕੰਗਣ, ਕੁੰਡਲ ਅਤੇ ਗਹਿਣੇ ਤਿਆਗ ਕੇ ਬਿਭੂਤ (ਸੁਆਹ) ਮਲ ਲਵਾਂਗੀ।
(Raj Kumari) ‘Throwing away; necklace, getting rid of gold bangles and ornaments, I will smear dust on my body (become an ascetic).
ਹਾਰਬਿਸਾਰਿਹਜਾਰਨਸੁੰਦਰਪਾਵਕਬੀਚਪ੍ਰਵੇਸਕਰੌਂਗੀ॥
ਹਜ਼ਾਰਾਂ ਸੁੰਦਰ ਹਾਰ ਭੁਲਾ ਕੇ ਅਗਨੀ ਵਿਚ ਪ੍ਰਵੇਸ਼ ਕਰਾਂਗੀ।
‘Sacrificing all my beautification, I will jump in fire to finish myself.
ਜੂਝਿਮਰੌਕਿਗਰੌਹਿਮਮਾਝਟਰੋਨਤਊਹਠਿਤੋਹਿਬਰੌਂਗੀ॥
(ਯੁੱਧ ਵਿਚ) ਲੜ ਮਰਾਂਗੀ, ਜਾਂ ਬਰਫ਼ ਵਿਚ ਗਲ ਜਾਵਾਂਗੀ, ਪਰ ਤਾਂ ਵੀ ਨਹੀਂ ਟਲਾਂਗੀ ਅਤੇ ਤੇਰੇ ਨਾਲ ਹੀ ਵਿਆਹ ਕਰਾਂਗੀ।
‘I will fight to death or bury myself in the snow but will never abandon my determination.
ਰਾਜਸਮਾਜਨਕਾਜਕਿਸੂਸਖਿਪੀਯਮਰਿਯੋਲਖਿਹੌਹੂਮਰੌਂਗੀ॥੩੯॥
ਹੇ ਸਖੀ! ਰਾਜ ਸਮਾਜ (ਮੇਰੇ) ਕਿਸੇ ਕੰਮ ਨਹੀਂ, ਪ੍ਰੀਤਮ ਨੂੰ ਮਰਦਿਆਂ ਵੇਖ ਕੇ ਮੈਂ ਵੀ ਮਰ ਜਾਵਾਂਗੀ ॥੩੯॥
‘All the sovereignty and socialising won’t be of any benefit if my lover dies.’(39)