ਆਛੇਅਰੁਨਬਸਤ੍ਰਤਨਧਾਰੇ॥
(ਉਸ ਨੇ) ਸੁੰਦਰ ਲਾਲ ਬਸਤ੍ਰ ਧਾਰਨ ਕੀਤੇ
ਦੁਹੂੰਹਾਥਨਰਿਏਰਉਛਾਰੇ॥
ਅਤੇ ਦੋਹਾਂ ਹੱਥਾਂ ਵਿਚ ਨਾਰੀਅਲ ਪਕੜ ਲਏ।
On the route, the Raja was to come back, she had erected a death-pyre,
ਹੁਤੋਦਰਬਸੋਸਕਲਲੁਟਾਯੋ॥
(ਉਸ) ਕੋਲ ਜੋ ਧਨ ਸੀ, ਸਾਰਾ ਲੁਟਾ ਦਿੱਤਾ
ਆਪੁਸਤੀਕੌਭੇਖਬਨਾਯੋ॥੧੪॥
ਅਤੇ ਆਪ ਸਤੀ ਦਾ ਭੇਸ ਬਣਾ ਲਿਆ ॥੧੪॥
And she had gone there with new red clothes on to become a Sati(14)
ਜਿਹਮਾਰਗਰਾਜਹ੍ਵੈਆਯੋ॥
ਜਿਸ ਮਾਰਗ ਤੇ ਰਾਜੇ ਨੇ ਆਉਣਾ ਸੀ,
ਤਹੀਆਨਿਤ੍ਰਿਯਚਿਤਹਿਬਨਾਯੋ॥
ਉਸੇ ਉਤੇ ਇਸਤਰੀ ਨੇ ਆ ਕੇ ਚਿਤਾ ਬਣਾ ਲਈ।
(to immolate herself in case Raja was dead).
ਤਬਲੌਰਾਇਆਇਹੀਗਯੋ॥
ਤਦ ਤਕ ਰਾਜਾ ਉਥੇ ਆ ਗਿਆ
ਹੇਰਤਤਵਨਸਤੀਕੌਭਯੋ॥੧੫॥
ਅਤੇ ਉਸ ਸਤੀ ਨੂੰ ਵੇਖਿਆ ॥੧੫॥
When Raja passed that way, he observed the Sati.(15)
ਰਾਇਬਿਹਸਿਤਿਹਓਰਨਿਹਾਰਿਯੋ॥
ਰਾਜੇ ਨੇ ਹਸ ਕੇ ਉਸ ਵਲ ਵੇਖਿਆ
ਨਿਕਟਬੋਲਿਭ੍ਰਿਤਬਚਨਉਚਾਰਿਯੋ॥
ਅਤੇ ਸੇਵਕ ਨੂੰ ਕੋਲ ਬੁਲਾ ਕੇ ਕਿਹਾ
ਜਾਕੋਸੋਧਲੇਹੁਤੁਮਜਾਈ॥
ਕਿ ਤੂੰ ਜਾ ਕੇ ਪਤਾ ਕਰ ਕੇ ਆ
ਕੌਨਸਤੀਹ੍ਵੈਬੈਕਹਆਈ॥੧੬॥
ਕਿ ਕੌਣ ਸਤੀ ਹੋਣ ਲਈ ਆਈ ਹੈ ॥੧੬॥
ਦੋਹਰਾ॥
ਦੋਹਰਾ:
Dohira
ਸੁਨਤਰਾਵਕੋਦੂਤਬਚਤਹਾਪਹੂਚ੍ਯੋਜਾਇ॥
ਰਾਜੇ ਦੇ ਬੋਲ ਸੁਣ ਕੇ ਦੂਤ (ਨੌਕਰ) ਉਥੇ ਜਾ ਪਹੁੰਚਿਆ
On Raja’s order his emissary approached the place,
ਸਕਲਸਤੀਕੋਭੇਦਲੈਨ੍ਰਿਪਪਤਿਕਹਿਯੋਸੁਨਾਇ॥੧੭॥
ਅਤੇ ਸਤੀ (ਹੋਣ ਵਾਲੀ ਇਸਤਰੀ ਦਾ) ਸਾਰ ਭੇਦ ਲੈ ਕੇ ਆਪਣੇ ਸੁਆਮੀ ਨੂੰ ਕਹਿ ਕੇ ਸੁਣਾ ਦਿੱਤਾ ॥੧੭॥
And brought the news of the secret desire of the Sati.(17)
ਚੌਪਈ॥
ਚੌਪਈ:
Chaupaee
ਯੌਸੁਨਬਚਨਰੀਝਿਨ੍ਰਿਪਰਹਿਯੋ॥
ਉਸ (ਇਸਤਰੀ) ਦੇ ਬਚਨ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ
ਧੰਨਿਧੰਨਿਮੁਖਤੇਤਿਹਕਹਿਯੋ॥
ਅਤੇ ਉਸ ਨੂੰ ਮੁਖ ਤੋਂ ਧੰਨ ਧੰਨ ਕਹਿਣ ਲਗਾ।
Hearing this Raja was delighted and praised her vehemently,
ਹਮਯਾਸੋਕਛੁਪ੍ਰੀਤਿਨਜਾਗੀ॥
ਇਸ ਪ੍ਰਤਿ ਮੇਰਾ ਕੋਈ ਪ੍ਰੇਮ ਨਹੀਂ ਜਾਗਿਆ,
ਮੇਰੇਹੇਤਦੇਨਜਿਯਲਾਗੀ॥੧੮॥
ਪਰ ਮੇਰੇ ਲਈ ਇਹ ਜਾਨ ਦੇਣ ਨੂੰ ਤਿਆਰ ਹੋ ਗਈ ॥੧੮॥
‘I did not love her at all but she was going to sacrifice herself for me.(18)
ਧ੍ਰਿਗਮੋਕੋਮੈਭੇਦਨਚੀਨੋ॥
ਮੈਨੂੰ ਧਿੱਕਾਰ ਹੈ ਕਿ ਮੈਂ ਇਸ ਭੇਦ ਨੂੰ ਨਹੀਂ ਸਮਝ ਸਕਿਆ
ਅਬਲੌਬ੍ਯਾਹਨਯਾਸੋਕੀਨੋ॥
ਅਤੇ ਹੁਣ ਤਕ ਇਸ ਨਾਲ ਵਿਆਹ ਨਹੀਂ ਕੀਤਾ।
‘I should be ashamed of myselfthat I did not acquiesce the secret.
ਜਿਨਨਾਰਿਨਸੌਪ੍ਰੀਤਿਲਗਾਈ॥
ਜਿਨ੍ਹਾਂ ਇਸਤਰੀਆਂ ਨਾਲ (ਮੈਂ) ਪ੍ਰੀਤ ਲਗਾਈ ਸੀ,
ਸੋਇਹਸਮੈਕਾਮਨਹਿਆਈ॥੧੯॥
(ਉਨ੍ਹਾਂ ਵਿਚੋਂ ਕੋਈ ਵੀ) ਇਸ ਸਮੇਂ ਕੰਮ ਨਹੀਂ ਆਈ ॥੧੯॥
‘Not even from the women I loved, came to wish me success.(19)
ਤਾਤੇਮੈਇਹਅਬੈਬਿਯਾਹੂੰ॥
ਇਸ ਲਈ ਮੈਂ ਇਸ ਨਾਲ ਹੁਣੇ ਵਿਆਹ ਕਰਾਂਗਾ
ਤਨਲਗਿਯਾਸੋਨੇਹਨਿਬਾਹੂੰ॥
ਅਤੇ ਸ਼ਰੀਰ ਦੇ ਕਾਇਮ ਰਹਿਣ ਤਕ ਇਸ ਨਾਲ ਪ੍ਰੇਮ ਨਿਭਾਵਾਂਗਾ।
‘Now, I will marry her immediately and spend whole life wit her.
ਬਰਤਿਅਗਨਿਤੇਤਾਹਿਉਬਾਰੋ॥
(ਹੁਣ ਮੈਂ) ਅਗਨੀ-ਬ੍ਰਤ ਤੋਂ ਇਸ ਨੂੰ ਉਬਾਰਦਾ ਹਾਂ।
ਮੋਸੋਜਰੀਨਤਨਕੋਜਾਰੋ॥੨੦॥
(ਇਹ ਤਾਂ) ਮੇਰੇ ਕੋਲੋਂ ਪਹਿਲਾਂ ਹੀ ਸੜੀ ਹੋਈ ਹੈ, (ਹੁਣ) ਇਸ ਨੂੰ ਸ਼ਰੀਰ ਤੋਂ ਨਹੀਂ ਸਾੜਨਾ ਚਾਹੀਦਾ ॥੨੦॥
‘I will save her from immolating in the fire, rather she is already burnt in fire of love for me.’(20)
ਚਿਤਾਅਗਨਿਜੋਸਤੀਜਗਾਈ॥
ਉਸ ਸਤੀ ਨੇ ਜੋ ਚਿਖਾ ਬਾਲੀ ਹੋਈ ਸੀ,
ਬਿਰਹਾਨਲਸੋਈਠਹਿਰਾਈ॥
ਉਸ ਨੂੰ ਵਿਯੋਗ ਦੀ ਅੱਗ ਮੰਨ ਕੇ
The pyre the Sati had built, he thought it to be the pyre of separation.
ਤਾਕੇਤੀਰਭਾਵਰੈਦੀਨੀ॥
ਉਸ ਦੇ ਇਰਦ ਗਿਰਦ ਫੇਰੇ ਲਏ
ਰਾਕਹੁਤੀਰਾਨੀਬਿਧਿਕੀਨੀ॥੨੧॥
ਅਤੇ ਜੋ ਰੰਕ ਸੀ, ਉਸ ਨੂੰ ਵਿਧਾਤਾ ਨੇ ਰਾਣੀ ਬਣਾ ਦਿੱਤਾ ॥੨੧॥
He circumambulated three times through all the four corners and honoured her as his Rani.(21)
ਏਹੀਚਰਿਤ੍ਰਨ੍ਰਿਪਤਿਕੋਪਾਯੋ॥
ਇਹ ਚਰਿਤ੍ਰ ਕਰ ਕੇ ਉਸ ਨੇ ਰਾਜੇ ਨੂੰ ਪ੍ਰਾਪਤ ਕਰ ਲਿਆ।
ਸਭਰਾਨਿਨਚਿਤਤੇਬਿਸਰਾਯੋ॥
(ਰਾਜੇ ਨੇ) ਸਾਰੀਆਂ ਰਾਣੀਆਂ ਨੂੰ ਚਿਤ ਵਿਚੋਂ ਭੁਲਾ ਦਿੱਤਾ।
After observing this incident, he relinquished all the other Ranis. And
ਅਪਨੀਆਗ੍ਯਾਕੇਬਸਿਕੀਨੋ॥
(ਉਸ ਨੇ ਰਾਜੇ ਨੂੰ) ਆਪਣੀ ਆਗਿਆ ਦੇ ਅਧੀਨ ਕਰ ਲਿਆ
ਜਾਨੁਕਦਾਸਮੋਲਕੋਲੀਨੋ॥੨੨॥
ਮਾਨੋ ਕੋਈ ਦਾਸ ਮੁੱਲ ਲਿਆ ਹੋਵੇ ॥੨੨॥
new Rani took control over Raja as if she had bought him.(22)
ਦੋਹਰਾ॥
ਦੋਹਰਾ:
Dohira
ਤਾਦਿਨਤੈਤਾਸੋਘਨੀਪ੍ਰੀਤਿਬਢੀਸੁਖਪਾਇ॥
ਉਸ ਦਿਨ ਤੋਂ ਉਸ ਨਾਲ ਪ੍ਰੀਤ ਬਹੁਤ ਵਧ ਗਈ ਅਤੇ ਸੁਖ ਪ੍ਰਾਪਤ ਕੀਤਾ
From that day on, Raja’s love was enhanced towards her.
ਸਭਰਨਿਯਨਕੋਰਾਵਕੇਚਿਤਤੇਦਿਯੋਭੁਲਾਇ॥੨੩॥
ਅਤੇ ਸਾਰੀਆਂ ਰਾਣੀਆਂ ਨੂੰ ਰਾਜੇ ਦੇ ਚਿਤ ਤੋਂ ਭੁਲਵਾ ਦਿੱਤਾ ॥੨੩॥
Raja eradicated from his heart the love for all other Ranis.(23)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਦਸਚਰਿਤ੍ਰਸਮਾਪਤਮਸਤੁਸੁਭਮਸਤੁ॥੧੧੦॥੨੧੦੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਦਸਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੦॥੨੧੦੬॥ ਚਲਦਾ॥
110th Parable of Auspicious Chritars Conversation of the Raja and the Minister, Completed With Benediction. (110)(2104)
ਚੌਪਈ॥
ਚੌਪਈ:
Chaupaee
ਦੁਰਜਨਸਿੰਘਰਾਵਇਕਭਾਰੀ॥
ਦੁਰਜਨ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ,
ਦਿਸਾਚਾਰਿਜਿਹਕਰਤਜੁਹਾਰੀ॥
ਜਿਸ ਨੂੰ ਚਾਰੇ ਦਿਸ਼ਾਵਾਂ ਪ੍ਰਨਾਮ ਕਰਦੀਆਂ ਸਨ।
Durjan Singh was a great king; he was revered in all four directions.
ਤਾਕੋਰੂਪਹੇਰਿਬਲਿਜਾਵਹਿ॥
ਉਸ ਦੇ ਰੂਪ ਨੂੰ ਵੇਖ ਕੇ (ਸਾਰੇ) ਬਲਿਹਾਰੇ ਜਾਂਦੇ ਸਨ
ਪ੍ਰਜਾਅਧਿਕਮਨਮੈਸੁਖੁਪਾਵਹਿ॥੧॥
ਅਤੇ ਪ੍ਰਜਾ ਮਨ ਵਿਚ ਬਹੁਤ ਸੁਖ ਪਾਉਂਦੀ ਸੀ ॥੧॥
His handsomeness was admired by every body and his subject was very blissful.(1)
ਦੋਹਰਾ॥
ਦੋਹਰਾ:
Dohira
ਤਾਹਿਦੇਸਆਵਤਜੁਜਨਤਾਕੋਰੂਪਨਿਹਾਰਿ॥
ਉਸ ਦੇ ਦੇਸ ਵਿਚ ਜੋ ਵੀ ਬੰਦਾ ਆਉਂਦਾ, ਉਸ ਦੇ ਰੂਪ ਨੂੰ ਵੇਖ ਕੇ
Who-so-ever came to his country, watched his magnanimity,
ਹ੍ਵੈਚੇਰੇਤਿਹਪੁਰਬਸੈਸਭਧਨਧਾਮਬਿਸਾਰਿ॥੨॥
ਸਾਰਾ ਘਰ ਬਾਰ ਭੁਲਾ ਦਿੰਦਾ ਅਤੇ ਦਾਸ ਬਣ ਕੇ ਉਸ ਦੇ ਨਗਰ ਵਿਚ ਰਹਿ ਜਾਂਦਾ ॥੨॥
He would forget all his own home and wealth, and remain as his (the raja’s) menial.(2)