GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 959
Display Settings
ਏਕਤ੍ਰਿਯਾਤਿਹਨਿਕਟਬੁਲਾਈ॥੨॥
ਇਕ ਇਸਤਰੀ ਨੂੰ ਆਪਣੇ ਕੋਲ ਬੁਲਾਇਆ ॥੨॥
One day, extremely perturbed, his mother called in a lady.(2)
ਕੰਨ੍ਯਾਏਕਰਾਵਕੀਲਹੀ
(ਉਸ ਨੇ) ਇਕ ਰਾਜ ਕੁਮਾਰੀ ਨੂੰ ਵੇਖਿਆ
ਸੋਨ੍ਰਿਪਕੋਬਰਬੇਕਹਕਹੀ
ਅਤੇ ਉਸ ਨੂੰ ਵਰਨ ਲਈ ਰਾਜੇ ਨੂੰ ਕਿਹਾ।
Who selected a girl for the Raja and she requested Raja to marry her.
ਰਾਇਪੁਰਾਕੇਭੀਤਰਆਨੀ
ਉਸ ਨੂੰ ਰਾਜੇ ਦੇ ਨਗਰ ਵਿਚ ਲਿਆਂਦਾ,
ਰੋਪੇਸ੍ਵਰਕੇਮਨਨਹਿਮਾਨੀ॥੩॥
ਪਰ ਰੋਪੇਸ਼੍ਵਰ ਦੇ ਮਨ ਨੂੰ (ਉਹ) ਚੰਗੀ ਨਾ ਲਗੀ ॥੩॥
She presented her to the Raja but he did not approve her.(3)
ਜਨਕਹਿਰਹੇਬ੍ਯਾਹਕੀਯੋ
ਲੋਕੀਂ ਕਹਿ ਥਕੇ ਪਰ (ਰਾਜੇ ਨੇ) ਵਿਆਹ ਨਾ ਕੀਤਾ
ਤਾਹਿਬਿਸਾਰਿਚਿਤਤੇਦੀਯੋ
ਅਤੇ ਉਸ ਨੂੰ ਚਿਤ ਤੋਂ ਭੁਲਾ ਦਿੱਤਾ।
People pleaded but the Raja did accept her and counted her out of his mind.
ਤਵਨਨਾਰਿਹਠਨਿਹਠਿਗਹੀ
ਉਸ ਹਠੀਲੀ ਇਸਤਰੀ ਨੇ ਹਠ ਕਰੀ ਰਖਿਆ
ਤਾਕੇਦ੍ਵਾਰਬਰਿਸਬਹੁਤਰਹੀ॥੪॥
ਅਤੇ ਉਸ ਦੇ ਦੁਆਰ ਉਤੇ ਬਹੁਤ ਵਰ੍ਹਿਆਂ ਤਕ ਬੈਠੀ ਰਹੀ ॥੪॥
But, the lady with determination, stayed put out side his door steps.( 4)
ਸਵੈਯਾ
ਸਵੈਯਾ:
Savaiyya
ਰਾਵਰੁਪੇਸ੍ਵਰਕੁਅਰਿਥੋਨ੍ਰਿਪਸੋਕੁਪਿਕੈਤਿਹਊਪਰਆਯੋ
ਰੁਪੇਸ਼੍ਵਰ ਰਾਜੇ ਉਤੇ ਰਾਜ ਕੁਮਾਰੀ ਦੇ (ਪਿਤਾ) ਰਾਜੇ ਨੇ ਕ੍ਰੋਧ ਕਰ ਕੇ ਹਮਲਾ ਕਰ ਦਿੱਤਾ।
Raja Roopeshwar had an enemy; getting furious, he raided him.
ਭੇਦਸੁਨ੍ਯੋਇਨਹੂੰਲਰਬੈਕਹਸੈਨਜਿਤੋਜੁਹੁਤੇਸੁਬੁਲਾਯੋ
ਜਦ (ਰੁਪੇਸ਼੍ਵਰ) ਨੇ ਇਹ ਗੱਲ ਸੁਣੀ ਤਾਂ (ਉਸ ਨੇ) ਜਿਤਨੀ ਸੈਨਾ ਸੀ, ਉਸ ਨੂੰ ਬੁਲਾ ਲਿਆ
He came to know as well and whatever small army he had, he collected.
ਦੁੰਦਭਿਭੇਰਬਜਾਇਰਿਸਾਇਚੜਿਯੋਦਲਜੋਰਿਤੁਰੰਗਨਚਾਯੋ
ਅਤੇ ਨਗਾਰੇ ਤੇ ਧੌਂਸੇ ਵਜਾ ਕੇ ਅਤੇ ਕ੍ਰੋਧ ਵਿਚ ਭਰ ਕੇ ਘੋੜੇ ਨਚਾਉਂਦੇ ਹੋਇਆਂ ਦਲ ਜੋੜ ਕੇ (ਇਉਂ) ਚੜ੍ਹ ਆਇਆ
Beating the drums he commenced his assault and, after assigning his army, he danced his horse.
ਬ੍ਰਹਮਕੁਮਾਰਕੈਧਾਰਹਜਾਰਮਨੋਜਲਰਾਸਿਕੈਭੇਟਨਧਾਯੋ॥੫॥
ਮਾਨੋ ਬ੍ਰਹਮ ਕੁਮਾਰ (ਬ੍ਰਹਮ ਪੁੱਤਰ) ਦਰਿਆ ਦੀਆਂ ਹਜ਼ਾਰਾਂ ਧਾਰਾਵਾਂ ਸਮੁੰਦਰ ('ਜਲ-ਰਾਸਿ') ਨੂੰ ਮਿਲਣ ਲਈ ਚਲ ਪਈਆਂ ਹੋਣ ॥੫॥
It looked like the tributaries in thousands running to meet the River Brahamputra.(5)
ਚੌਪਈ
ਚੌਪਈ:
Chaupaee
ਉਮਡੇਅਮਿਤਸੂਰਮਾਦੁਹਿਦਿਸਿ
ਦੋਹਾਂ ਪਾਸਿਆਂ ਤੋਂ ਬੇਸ਼ੁਮਾਰ ਸੂਰਮੇ ਉਮਡ ਪਏ ਹਨ
ਛਾਡਤਬਾਨਤਾਨਿਧਨੁਕਰਿਰਿਸਿ
ਅਤੇ ਕ੍ਰੋਧ ਨਾਲ ਕਮਾਨਾਂ ਖਿਚ ਕੇ ਤੀਰ ਛਡਦੇ ਹਨ।
From both sides braves swarmed and, in fury, shot the arrows.
ਧੁਕਿਧੁਕਿਪਰੇਬੀਰਰਨਭਾਰੇ
ਰਣ-ਭੂਮੀ ਵਿਚ ਵੱਡੇ ਵੱਡੇ ਸੂਰਮੇ ਧੁਕ-ਧੁਕ ਕਰ ਕੇ ਡਿਗਦੇ ਹਨ
ਕਟਿਕਟਿਗਏਕ੍ਰਿਪਾਨਨਮਾਰੇ॥੬॥
ਅਤੇ ਕ੍ਰਿਪਾਨਾਂ ਨਾਲ ਕਟ ਕਟ ਕੇ ਮਾਰ ਦਿੱਤੇ ਗਏ ਹਨ ॥੬॥
The dauntless ones would get up again but those cut half with swords were dead beat.(6)
ਨਾਚਤਭੂਤਪ੍ਰੇਤਰਨਮਾਹੀ
ਰਣ-ਭੂਮੀ ਵਿਚ ਭੂਤ ਪ੍ਰੇਤ ਨਚਣ ਲਗੇ ਹਨ
ਜੰਬੁਕਗੀਧਮਾਸੁਲੈਜਾਹੀ
ਅਤੇ ਗਿਦੜ ਤੇ ਗਿਰਝਾਂ ਮਾਸ (ਖਿਚ ਖਿਚ ਕੇ) ਲੈ ਜਾ ਰਹੀਆਂ ਹਨ।
ਕਟਿਕਟਿਮਰੇਬਿਕਟਭਟਲਰਿਕੈ
ਕਰੜੇ ਸੂਰਮੇ ਲੜ ਲੜ ਕੇ ਕਟੇ ਜਾ ਰਹੇ ਹਨ
ਸੁਰਪੁਰਬਸੇਬਰੰਗਨਿਨਬਰਿਕੈ॥੭॥
ਅਤੇ ਅਪੱਛਰਾਵਾਂ ਨੂੰ ਵਰ ਕੇ ਸਵਰਗ ਵਿਚ ਵਸ ਰਹੇ ਹਨ ॥੭॥
ਦੋਹਰਾ
ਦੋਹਰਾ:
ਬਜ੍ਰਬਾਨਬਰਛਿਨਭਏਲਰਤਸੂਰਸਮੁਹਾਇ
ਬਜ੍ਰ ਵਰਗੇ ਬਾਣ ਅਤੇ ਬਰਛੇ ਲੈ ਕੇ ਸੂਰਮੇ ਆਹਮੋ ਸਾਹਮਣੇ ਲੜ ਰਹੇ ਹਨ
ਝਟਪਟਕਟਿਛਿਤਪਰਗਿਰੇਬਸੈਦੇਵਪੁਰਜਾਇ॥੮॥
ਅਤੇ ਝਟਪਟ ਹੀ ਧਰਤੀ ਉਤੇ ਡਿਗਦੇ ਹਨ ਅਤੇ ਸਵਰਗ ਵਿਚ ਜਾ ਵਸਦੇ ਹਨ ॥੮॥
ਸਵੈਯਾ
ਸਵੈਯਾ:
ਦਾਰੁਨਲੋਹਪਰਿਯੋਰਨਭੀਤਰਕੌਨਬਿਯੋਜੁਤਹਾਠਹਰਾਵੈ
ਯੁੱਧ-ਭੂਮੀ ਵਿਚ ਭਿਆਨਕ ਹਥਿਆਰ ਚਲੇ ਹਨ; ਕੌਣ ਦੂਜਾ ਹੈ ਜੋ ਉਥੇ ਠਹਿਰ ਸਕੇ।
ਬਾਜੀਪਦਾਤਰਥੀਰਥਬਾਰੁਨਜੂਝੇਅਨੇਕਤੇਕੌਨਗਨਾਵੈ
ਅਨੇਕ ਘੋੜੇ, ਪੈਦਲ, ਰਥਵਾਨ, ਰਥ, ਹਾਥੀ (ਰਣ-ਖੇਤਰ ਵਿਚ) ਮਾਰੇ ਗਏ ਹਨ, ਉਨ੍ਹਾਂ ਦੀ ਕੌਣ ਗਿਣਤੀ ਕਰੇ।
ਭੀਰਕ੍ਰਿਪਾਨਨਸੈਥਿਨਸੂਲਨਚਕ੍ਰਨਕੌਚਿਤਭੀਤਰਿਲ੍ਯਾਵੈ
ਕ੍ਰਿਪਾਨਾਂ, ਸੈਹੱਥੀਆਂ, ਤ੍ਰੈਸ਼ੂਲਾਂ, ਚਕ੍ਰਾਂ ਦਾ (ਉਥੇ) ਢੇਰ ਲਗ ਗਿਆ ਹੈ, ਉਨ੍ਹਾਂ ਦੀ (ਗਿਣਤੀ) ਕੋਈ ਮਨ ਵਿਚ (ਕਿਵੇਂ) ਲਿਆਵੇ।
ਕੋਪਕਰੇਕਟਿਖੇਤਮਰੇਭਟਸੋਭਵਭੀਤਰਭੂਲਿਆਵੈ॥੯॥
ਜੋ ਕ੍ਰੋਧ ਕਰ ਕੇ ਰਣ ਵਿਚ ਮਾਰੇ ਗਏ, ਉਹ ਫਿਰ ਸੰਸਾਰ ਵਿਚ ਨਹੀਂ ਆਉਂਦੇ ਹਨ ॥੯॥
ਢਾਲਗਦਾਪ੍ਰਘਪਟਿਸਦਾਰੁਣਹਾਥਤ੍ਰਿਸੂਲਨਕੋਗਹਿਕੈ
ਢਾਲ, ਗਦਾ, ਕੁਹਾੜਾ, ਪੱਟਾ ਅਤੇ ਭਿਆਨਕ ਤ੍ਰਿਸ਼ੂਲਾਂ ਨੂੰ ਹੱਥ ਵਿਚ ਲੈ ਕੇ
ਬਰਛੀਜਮਧਾਰਛੁਰੀਤਰਵਾਰਿਨਿਕਾਰਿਹਜਾਰਚਲੇਖਹਿਕੈ
ਅਤੇ ਬਰਛੀ, ਜਮਧਾੜ, ਛੁਰੀ, ਤਲਵਾਰ ਆਦਿ ਕਢ ਕੇ ਹਜ਼ਾਰਾਂ (ਸੂਰਮੇ) ਲੈ ਕੇ ਖਹਿੰਦੇ ਹੋਏ ਚਲ ਪਏ ਹਨ।
ਜਗਕੋਜਿਯਬੋਦਿਨਚਾਰਿਕੁਹੈਕਹਿਬਾਜੀਨਚਾਇਪਰੇਕਹਿਕੈ
'ਜਗਤ ਵਿਚ ਜੀਉਣਾ ਚਾਰ ਦਿਨ ਦਾ ਹੈ' ਇਹ ਕਹਿ ਕੇ ਘੋੜੇ ਨਚਾਉਂਦੇ ਹੋਏ (ਅਗੇ) ਵਧਦੇ ਹਨ।
ਟਰੇਭਟਰੋਸਭਰੇਮਨਮੈਤਨਮੈਬ੍ਰਿਣਬੈਰਿਨਕੇਸਹਿਕੈ॥੧੦॥
ਮਨ ਵਿਚ ਕ੍ਰੋਧ ਨਾਲ ਭਰੇ ਹੋਏ ਸੂਰਮੇ ਵੈਰੀਆਂ ਤੋਂ ਸ਼ਰੀਰ ਉਤੇ ਜ਼ਖ਼ਮ ਸਹਿ ਕੇ (ਪਿਛੇ ਨਹੀਂ ਹਟਦੇ ਹਨ) ॥੧੦॥
ਬੀਰਦੁਹੂੰਦਿਸਕੇਕਬਿਸ੍ਯਾਮਮੁਖਊਪਰਢਾਲਨਕੋਧਰਿਜੂਟੇ
ਕਵੀ ਸ਼ਿਆਮ ਕਹਿੰਦੇ ਹਨ ਕਿ ਦੋਹਾਂ ਪਾਸਿਆਂ ਦੇ ਸੂਰਮੇ ਮੂੰਹ ਉਪਰ ਢਾਲਾਂ ਕਰ ਕੇ (ਆਪਸ ਵਿਚ) ਜੁਟ ਗਏ ਹਨ।
(The Poet) Siam says, the braves from both sides fought defending themselves with the shields,
ਬਾਨਕਮਾਨਧਰੇਮਠਸਾਨਅਪ੍ਰਮਾਨਜੁਆਨਨਕੇਰਨਛੂਟੇ
ਜੁਆਨਾਂ ਵਲੋਂ ਕਮਾਨਾਂ ਵਿਚ ਮਠੇ ਸਾਣ ਉਤੇ ਚੜ੍ਹਾਏ ਹੋਏ ਬੇਸ਼ੁਮਾਰ ਬਾਣ ਛਡੇ ਗਏ ਹਨ।
The arrows shot out of bows eliminated many young-men from the fights (they died).
ਰਾਜਮਰੇਕਹੂੰਤਾਜਗਿਰੇਕਹੂੰਜੂਝੇਅਨੇਕਰਥੀਰਥਟੂਟੇ
ਕਿਤੇ ਰਾਜੇ ਮਰੇ ਪਏ ਹਨ, ਕਿਤੇ ਤਾਜ ਡਿਗੇ ਪਏ ਹਨ, ਕਿਤੇ ਅਨੇਕ ਰਥਵਾਨ ਮਰੇ ਪਏ ਹਨ ਅਤੇ ਕਿਤੇ ਰਥ ਟੁਟੇ ਪਏ ਹਨ।
Somewhere, the chiefs were lying (dead), and somewhere the crowns and chariots were scattered.
ਪੌਨਸਮਾਨਬਹੇਬਲਵਾਨਸਭੈਦਲਬਾਦਲਸੇਚਲਿਫੂਟੇ॥੧੧॥
ਪੌਣ ਵਾਂਗ ਚਲਦੇ ਸੂਰਮਿਆਂ ਦੇ ਸਾਹਮਣੇ (ਵੈਰੀ ਰੂਪੀ) ਬਦਲ ਫਟ ਚਲੇ ਹਨ ॥੧੧॥
Like the wind some braves were shaking and they were staggering like the clouds.(11)
ਬਾਧਿਕਤਾਰਿਨਕੌਉਮਡੇਭਟਚਕ੍ਰਨਚੋਟਤੁਫੰਗਨਕੀਸ੍ਰਯੋਂ
ਸੂਰਮੇ ਕਤਾਰਾਂ ਬੰਨ੍ਹ ਕੇ ਉਮਡੇ ਹਨ ਅਤੇ ਚਕ੍ਰਾਂ ਅਤੇ ਬੰਦੂਕਾਂ ਦੀਆਂ ਚੋਟਾਂ ਲਗਦੀਆਂ ਹਨ।
ਤੀਰਨਸੌਬਰਬੀਰਨਕੇਉਰਚੀਰਪਟੀਰਮਨੋਬਰਮਾਤ੍ਯੋਂ
ਤਕੜੇ ਸੂਰਮਿਆਂ ਦੀਆਂ ਛਾਤੀਆਂ ਬਾਣਾਂ ਨਾਲ ਬਰਮੇ ਦੁਆਰਾ ਚੰਦਨ ਦੀ ਲਕੜੀ ਵਿਚ ਛੇਕ ਕਰਨ ਵਾਂਗ ਚੀਰੀਆਂ ਜਾ ਰਹੀਆਂ ਹਨ।
With swords in their hands, they came forward like the shots and the spinners.
ਮੂੰਡਨਤੇਪਗਤੇਕਟਿਤੇਕਟਿਕੋਟਿਗਿਰੇਕਰਿਸਾਇਲਸੇਇਯੋਂ
ਸਿਰ ਤੋਂ, ਪੈਰਾਂ ਤੋਂ ਅਤੇ ਲਕ ਤੋਂ ਕਟੇ ਹੋਏ ਕਾਲੇ ਹਿਰਨ ('ਕਰਿ ਸਾਇਲ') ਵਾਂਗ ਡਿਗ ਰਹੇ ਹਨ।
The chests of the intrepid were torn apart like the cutting of wood logs by the saws.
ਜੋਰਿਬਡੋਦਲੁਤੋਰਿਮਹਾਖਲਜੀਤਿਲਏਅਰਿਭੀਤਨਕੀਜ੍ਯੋਂ॥੧੨॥
(ਉਸ ਨੇ) ਬਹੁਤ ਦਲ ਜੋੜ ਕੇ ਅਤੇ ਮਹਾਨ ਦੁਸ਼ਟਾਂ ਨੂੰ ਤੋੜ ਕੇ ਵੈਰੀ ਦੀਆਂ ਦੀਵਾਰਾਂ ਨੂੰ ਤੋੜ ਦਿੱਤਾ ਹੈ ॥੧੨॥
The valiant ones were cut from the heads, feet and waist and they fell like the elephants fall in the sea.(12)
ਚੌਪਈ
ਚੌਪਈ:
Chaupaee
ਐਸੀਬਿਧਿਜੀਤਤਰਨਭਯੋ
ਇਸ ਤਰ੍ਹਾਂ ਨਾਲ (ਰਾਜੇ ਨੇ) ਰਣ ਜਿਤ ਲਿਆ
ਬਹੁਰਿਧਾਮਕੋਮਾਰਗੁਲਯੋ
ਅਤੇ ਫਿਰ ਘਰ ਦਾ ਰਾਹ ਫੜਿਆ।
The great soldier, after winning the war, marched to his house.
ਤਉਨੈਨਾਰਿਭੇਦਸੁਨੈਪਾਯੋ
ਤਦ ਉਸ ਰਾਜ ਕੁਮਾਰੀ ਨੇ ਵੀ ਇਹ ਗੱਲ ਸੁਣ ਲਈ
ਰਨਕੌਜੀਤਿਰੁਪੇਸ੍ਵਰਆਯੋ॥੧੩॥
ਕਿ ਰਣ ਨੂੰ ਜਿਤ ਕੇ ਰੁਪੇਸ਼੍ਵਰ ਘਰ ਆ ਗਿਆ ਹੈ ॥੧੩॥
Then the news reached the woman that Raja Roopeshwar had won and was coming back.(13)