ਰਾਜਕਰੌਅਪਨੇਤੁਮਹੀਸੁਖਸੋਇਨਧਾਮਨਬੀਚਬਿਹਾਰੋ॥
ਤੂੰ ਆਪਣਾ ਰਾਜ ਆਪ ਹੀ ਸੁਖ ਪੂਰਵਕ ਕਰ ਅਤੇ ਇਨ੍ਹਾਂ ਮਹੱਲਾਂ ਵਿਚ ਵਸ।
‘Better you carryon your sovereignty and remain in your home happily.
ਮੈਪ੍ਰਗਟਿਯੋਜਬਤੇਤਬਤੇਤਜਿਕਾਨਿਤ੍ਰਿਯਾਨਹਿਆਨਨਿਹਾਰੋ॥
ਜਦੋਂ ਦਾ ਮੈਂ ਪ੍ਰਗਟ ਹੋਇਆ ਹਾਂ, ਉਦੋਂ ਤੋਂ ਮਰਯਾਦਾ ਛਡ ਕੇ ਕਿਸੇ ਹੋਰ ਇਸਤਰੀ ਨੂੰ ਨਹੀਂ ਵੇਖਿਆ।
‘Since my birth, relinquishing modesty, I have never looked at another woman.
ਕ੍ਯਾਤੁਮਖ੍ਯਾਲਪਰੋਹਮਰੇਮਨਧੀਰਧਰੋਰਘੁਨਾਥਉਚਾਰੋ॥੪੪॥
ਤੂੰ ਮੇਰੇ ਖ਼ਿਆਲ ਕਿਉਂ ਪੈ ਗਈ ਹੈਂ, ਮਨ ਵਿਚ ਧੀਰਜ ਧਾਰਨ ਕਰ ਅਤੇ ਰਘੂਨਾਥ ਦਾ ਭਜਨ ਕਰ ॥੪੪॥
‘Whatever the thoughts you may have drowned in, keep patient and meditate on Godly Name.’(44)
ਕ੍ਰੋਰਿਉਪਾਇਕਰੋਲਲਨਾਤੁਮਕੇਲਕਰੇਬਿਨੁਮੈਨਟਰੋਂਗੀ॥
ਹੇ ਮੇਰੇ ਪਿਆਰੇ! (ਤੁਸੀਂ) ਕਰੋੜਾਂ ਉਪਾ ਕਰੋ, ਪਰ ਮੈਂ ਤੁਹਾਡੇ ਨਾਲ ਕਾਮ-ਕੇਲ ਕਰਨ ਤੋਂ ਨਹੀਂ ਟਲਾਂਗੀ।
(Rani) ‘Oh, my love, you may try thousands of time, but! will not let you go without making love with me.
ਭਾਜਿਰਹੋਬਕਹਾਹਮਤੇਤੁਮਭਾਤਿਭਲੀਤੁਹਿਆਜਬਰੋਂਗੀ॥
ਤੁਸੀਂ ਮੈਥੋਂ ਭਜ ਕੇ ਕਿਥੇ ਰਹੋਗੇ, (ਮੈਂ) ਅਜ ਚੰਗੀ ਤਰ੍ਹਾਂ ਤੁਹਾਨੂੰ ਵਰਾਂਗੀ।
‘Whatever you may do, you cannot run away, I must achieve you today.
ਜੌਨਮਿਲੋਤੁਮਆਜੁਹਮੈਅਬਹੀਤਬਮੈਬਿਖਖਾਇਮਰੋਂਗੀ॥
ਜੇ ਤੁਸੀਂ ਮੈਨੂੰ ਅਜ ਨਹੀਂ ਮਿਲੋਗੇ, ਤਦ ਮੈਂ ਹੁਣੇ ਹੀ ਜ਼ਹਿਰ ਖਾ ਕੇ ਮਰ ਜਾਵਾਂਗੀ।
If I cannot achieve you today, I will kill myself by taking poison,
ਪ੍ਰੀਤਮਕੇਦਰਸੇਪਰਸੇਬਿਨੁਪਾਵਕਮੈਨਪ੍ਰਵੇਸਕਰੋਂਗੀ॥੪੫॥
ਆਪਣੇ ਪ੍ਰੀਤਮ ਨੂੰ ਵੇਖੇ ਅਤੇ ਮਾਣੇ ਬਿਨਾ ਮੈਂ ਅਗਨੀ ਵਿਚ ਪ੍ਰਵੇਸ਼ ਕਰ ਲਵਾਂਗੀ ॥੪੫॥
‘And, without meeting the lover, I will burn myself in the fire of passion.’(45)
ਮੋਹਨਬਾਚ॥
ਮੋਹਨ ਨੇ ਕਿਹਾ:
ਚੌਪਈ॥
ਚੌਪਈ:
Chaupaee
ਰੀਤਿਯਹੈਕੁਲਪਰੀਹਮਾਰੇ॥
ਸਾਡੀ ਕੁਲ ਦੀ ਇਹੀ ਰੀਤ ਹੈ,
ਸੁਮੈਕਹਤਹੋਤੀਰਤਿਹਾਰੇ॥
ਜੋ ਮੈਂ ਤੇਰੇ ਕੋਲ ਕਹਿੰਦਾ ਹਾਂ।
(Urvassi) ‘This is the tradition of our household, I must tell you,
ਚਲਕਿਸਹੂੰਕੇਧਾਮਨਜਾਹੀ॥
ਆਪ ਕਿਸੇ ਦੇ ਘਰ ਨਹੀਂ ਜਾਣਾ
ਚਲਿਆਵੈਛੋਰੈਤਿਹਨਾਹੀ॥੪੬॥
ਅਤੇ ਜੋ ਚਲ ਕੇ ਆ ਜਾਵੇ, ਉਸ ਨੂੰ ਛਡਣਾ ਨਹੀਂ ॥੪੬॥
‘Never to go to the house of any body but if some one came over, never to disappoint.’ (46)
ਜਬਯਹਬਾਤਤ੍ਰਿਯਹਿਸੁਨਿਪਾਈ॥
ਜਦ ਇਹ ਗੱਲ ਇਸਤਰੀ ਨੇ ਸੁਣੀ
ਨਿਜੁਮਤਿਬੀਚਯਹੈਠਹਰਾਈ॥
ਤਾਂ ਆਪਣੀ ਬੁੱਧੀ ਵਿਚ ਇਹ ਸੋਚਿਆ
When the lady (Rani) learnt this, she ascertained,
ਹੌਂਚਲਿਧਾਮਮੀਤਕੇਜੈਹੌ॥
ਕਿ ਮੈਂ ਚਲ ਕੇ ਮਿਤਰ ਦੇ ਘਰ ਜਾਵਾਂਗੀ
ਮਨਭਾਵਤਕੇਭੋਗਕਮੈਹੌ॥੪੭॥
ਅਤੇ ਮਨ ਭਾਉਂਦੇ ਭੋਗ ਕਰਾਂਗੀ ॥੪੭॥
‘I will walk to his home and fully gratify myself by making love.(47)
ਸਵੈਯਾ॥
ਸਵੈਯਾ:
Savaiyya
ਆਜੁਪਯਾਨਕਰੋਗੀਤਹਾਸਖੀਭੂਖਨਬਸਤ੍ਰਅਨੂਪਬਨਾਊ॥
(ਇਸਤਰੀ ਕਹਿਣ ਲਗੀ) ਹੇ ਸਖੀ! ਮੈਂ ਅਜ ਗਹਿਣੇ ਅਤੇ ਬਸਤ੍ਰ ਧਾਰਨ ਕਰ ਕੇ ਅਨੂਪਮ ਸ਼ਿੰਗਾਰ ਕਰਾਂਗੀ
‘Oh, my friends, I will go there today putting my best clothes on.
ਮੀਤਕੇਧਾਮਬਦ੍ਯੋਮਿਲਿਬੋਨਿਸਹੋਤਨਹੀਅਬਹੀਮਿਲਆਊ॥
ਅਤੇ (ਪ੍ਰੀਤਮ ਦੇ ਘਰ ਵਲ) ਜਾਵਾਂਗੀ। ਮਿਤਰ ਨੇ ਘਰ ਮਿਲਣ ਲਈ ਕਿਹਾ ਹੈ, ਰਾਤ ਨਹੀਂ ਹੁੰਦੀ, ਨਹੀਂ ਤਾਂ ਹੁਣੇ ਮਿਲ ਆਉਂਦੀ।
‘I have determined to meet my master, and I have resolved to go right now.
ਸਾਵਨਮੋਮਨਭਾਵਨਕੇਲੀਏਸਾਤਸਮੁੰਦ੍ਰਨਕੇਤਰਿਜਾਊ॥
ਸਾਵਣ ਦੇ ਮਹੀਨੇ ਵਿਚ ਪ੍ਰੀਤਮ ਨੂੰ ਮਿਲਣ ਲਈ ਸੱਤ ਸਮੁੰਦਰ ਵੀ ਤਰ ਸਕਦੀ ਹਾਂ।
‘To satiate myself! can cross over even seven seas.
ਕ੍ਰੋਰਿਉਪਾਉਕਰੌਸਜਨੀਪਿਯਕੋਤਨਕੈਤਨਭੇਟਨਪਾਊ॥੪੮॥
ਹੇ ਸਜਨੀ! ਕਰੋੜਾਂ ਉਪਾ ਕਰ ਕੇ ਪ੍ਰੀਤਮ ਦੇ ਸ਼ਰੀਰ ਨਾਲ ਸੰਯੋਗ ਪ੍ਰਾਪਤ ਕਰਾਂਗੀ ॥੪੮॥
‘Oh, my friends, with thousands of efforts, I am longing for the body to encounter the body.(47)
ਚੌਪਈ॥
ਚੌਪਈ:
Chaupaee
ਜਬਤੇਮੈਭਵਮੋਭਵਲੀਯੋ॥
(ਉਰਬਸੀ ਨੇ ਉੱਤਰ ਦਿੱਤਾ) ਜਦ ਦਾ ਮੈਂ ਸੰਸਾਰ ਵਿਚ ਪ੍ਰਗਟ ਹੋਇਆ ਹਾਂ,
ਆਨਿਤ੍ਰਿਯਾਸੌਭੋਗਨਕੀਯੋ॥
ਕਿਸੇ ਹੋਰ ਇਸਤਰੀ ਨਾਲ ਭੋਗ ਨਹੀਂ ਕੀਤਾ।
(Urvassi) ‘Since my birth, I have not made love to many woman.
ਜੌਐਸੋਚਿਤਰਿਝਿਯੋਤਿਹਾਰੋ॥
ਜੇ ਤੇਰੇ ਮਨ ਵਿਚ ਇਹ ਭਾਵਨਾ ਪੈਦਾ ਹੋ ਗਈ
ਤੌਕਹਾਬਸਿਚਲਤਹਮਾਰੋ॥੪੯॥
ਤਾਂ ਮੇਰਾ ਕੀ ਵਸ ਚਲ ਸਕਦਾ ਹੈ ॥੪੯॥
‘But if you ardently desire, I will not restrain myself.(49)
ਨਪਿਯਾਨਧਾਮਤਵਕਰੋ॥
(ਮੈਂ) ਤੇਰੇ ਘਰ ਇਸ ਲਈ ਨਹੀਂ ਆ ਰਿਹਾ
ਨਰਕਪਰਨਤੇਅਤਿਚਿਤਡਰੋ॥
ਕਿ ਨਰਕ ਵਿਚ ਪੈਣ ਤੋਂ ਡਰਦਾ ਹਾਂ।
‘Afraid of going to the hell, I cannot come to your house.
ਤੁਮਹੀਧਾਮਹਮਾਰੇਐਯਹੁ॥
ਤੂੰ ਹੀ ਮੇਰੇ ਘਰ ਆ ਜਾ
ਮਨਭਾਵਤਕੋਭੋਗਕਮੈਯਹੁ॥੫੦॥
ਅਤੇ ਮਨ ਭਾਉਂਦੇ ਭੋਗ ਕਮਾ ਲੈ ॥੫੦॥
‘You better come to my house and enjoy love-making to your satisfaction.’(50)
ਬਾਤੇਕਰਤਨਿਸਾਪਰਿਗਈ॥
ਗੱਲਾਂ ਕਰਦਿਆਂ ਕਰਦਿਆਂ ਰਾਤ ਪੈ ਗਈ
ਤ੍ਰਿਯਕੌਕਾਮਕਰਾਅਤਿਭਈ॥
ਅਤੇ ਇਸਤਰੀ (ਦੇ ਮਨ ਵਿਚ) ਕਾਮ ਕਲਾ ਬਹੁਤ ਵੱਧ ਗਈ।
Talking and talking, the dusk approached and her desire for sex kindled.
ਅਧਿਕਅਨੂਪਮਭੇਸਬਨਾਯੋ॥
(ਉਸ ਨੇ) ਬਹੁਤ ਸੁੰਦਰ ਭੇਸ ਬਣਾਇਆ
ਤਾਕੌਤਿਹਗ੍ਰਿਹਓਰਪਠਾਯੋ॥੫੧॥
ਅਤੇ ਉਸ (ਮੋਹਨ) ਨੂੰ ਆਪਣੇ ਘਰ ਭੇਜ ਦਿੱਤਾ ॥੫੧॥
She sent him to his house and herself adorned beautiful clothes.’(51)
ਤਬਮੋਹਨਨਿਜੁਗ੍ਰਿਹਚਲਿਆਯੋ॥
ਤਦ ਮੋਹਨ ਚਲ ਕੇ ਆਪਣੇ ਘਰ ਆ ਗਿਆ
ਅਧਿਕਅਨੂਪਮਭੇਸਬਨਾਯੋ॥
ਅਤੇ ਸੁੰਦਰ ਭੇਸ ਬਣਾ ਲਿਆ।
Mohan retUrned to his house and put on attractive clothes.
ਟਕਿਯਨਕੀਚਪਟੀਉਰਬਸੀ॥
ਉਰਬਸੀ ਨੇ ਟਕਿਆਂ ਦੀ ਗੁਥਲੀ (ਦਾ ਨਕਲੀ ਲਿੰਗ ਬਣਾ ਲਿਆ)
ਮੋਮਮਾਰਿਆਸਨਸੌਕਸੀ॥੫੨॥
ਅਤੇ ਮੋਮ ਲਗਾ ਕੇ ਕਾਮ ਆਸਣ (ਗੁਪਤ ਅੰਗ) ਉਤੇ ਕਸ ਲਿਆ ॥੫੨॥
She hung the bags full of coins around her neck, and, with wax, covered her aasan, part ofthe body in between the two legs).(52)
ਬਿਖਿਕੋਲੇਪਤਵਨਮੌਕੀਯੋ॥
ਉਸ ਉਤੇ ਵਿਸ਼ ਦਾ ਲੇਪ ਕਰ ਦਿੱਤਾ।
ਸਿਵਹਿਰਿਝਾਇਮਾਗਕਰਿਲੀਯੋ॥
ਉਸ ਨੇ ਸ਼ਿਵ ਨੂੰ ਪ੍ਰਸੰਨ ਕਰ ਕੇ (ਵਰ) ਮੰਗ ਲਿਆ
On top of that she applied poison, which she had obtained from the reptiles after pleasing Shiva.
ਜਾਕੇਅੰਗਤਵਨਸੌਲਾਗੈ॥
ਕਿ ਉਹ ਜਿਸ ਦੇ ਅੰਗ ਨਾਲ ਲਗੇ
ਤਾਕੈਲੈਪ੍ਰਾਨਨਜਮਭਾਗੈ॥੫੩॥
ਤਾਂ ਜਮ ਉਸ ਦੇ ਪ੍ਰਾਣ ਲੈ ਕੇ ਭਜ ਜਾਏ ॥੫੩॥
So that whom-so-ever came in contact, would be poisoned to enable Yama, the god of death, to take the soul away.(53)
ਤਬਲੌਨਾਰਿਗਈਵਹੁਆਈ॥
ਤਦ ਤਕ ਉਹ ਇਸਤਰੀ ਉਥੇ ਆ ਗਈ
ਕਾਮਾਤੁਰਹ੍ਵੈਕੈਲਪਟਾਈ॥
ਅਤੇ ਕਾਮ ਨਾਲ ਆਤੁਰ ਹੋ ਕੇ (ਉਸ ਨਾਲ) ਲਿਪਟ ਗਈ।
Then the woman reached there, extremely lured by the urge of the Cupid.
ਤਾਕੋਭੇਦਕਛੂਨਹਿਜਾਨ੍ਯੋ॥
ਉਸ ਦਾ ਭੇਦ ਉਹ ਨਹੀਂ ਸਮਝਦੀ ਸੀ
ਉਰਬਸਿਕੌਕਰਿਪੁਰਖਪਛਾਨ੍ਯੋ॥੫੪॥
ਅਤੇ ਉਰਬਸੀ ਨੂੰ ਪੁਰਸ਼ ਕਰ ਕੇ ਪਛਾਣਦੀ ਸੀ ॥੫੪॥
She had not envisaged the truth and had misconstrued Urvassi as a man.(54)
ਤਾਸੋਭੋਗਅਧਿਕਜਬਕੀਨੋ॥
ਜਦ ਉਸ ਨਾਲ ਬਹੁਤ ਭੋਗ ਕੀਤਾ
ਮਨਮੈਮਾਨਿਅਧਿਕਸੁਖਲੀਨੋ॥
ਅਤੇ ਮਨ ਵਿਚ ਅਧਿਕ ਸੁਖ ਮਨਾ ਲਿਆ।
With full contentment she made love with her.
ਬਿਖੁਕੇਚੜੇਮਤਤਬਭਈ॥
ਤਦ ਜ਼ਹਿਰ ਦੇ ਚੜ੍ਹਨ ਨਾਲ ਬੇਹੋਸ਼ ਹੋ ਗਈ
ਜਮਕੇਧਾਮਬਿਖੈਚਲਿਗਈ॥੫੫॥
ਅਤੇ ਜਮ ਦੇ ਘਰ ਨੂੰ ਚਲੀ ਗਈ ॥੫੫॥
When, with the effect of poison, she was extremely exhilarated, she left for the abode of Yama.(55)
ਉਰਬਸਿਜਬਤਾਕੋਬਧਕੀਯੋ॥
ਜਦ ਉਰਬਸੀ ਨੇ ਉਸ ਦਾ ਬਧ ਕਰ ਦਿੱਤਾ
ਸੁਰਪੁਰਕੋਮਾਰਗਤਬਲੀਯੋ॥
ਤਦ ਉਸ ਨੇ ਸਵਰਗ ਦਾ ਰਾਹ ਪਕੜਿਆ।
After when Urvassi had exterminated her, she departed for heaven too.
ਜਹਾਕਾਲਸੁਭਸਭਾਬਨਾਈ॥
ਜਿਥੇ ਕਾਲ ਨੇ ਸ਼ੁਭ ਸਭਾ ਲਗਾਈ ਹੋਈ ਸੀ,
ਉਰਬਸਿਯੌਚਲਿਕੈਤਹਆਈ॥੫੬॥
ਉਰਬਸੀ ਚਲ ਕੇ ਉਥੇ ਆ ਗਈ ॥੫੬॥
Where Dharam Raja had his council in session, she arrived there.(56)
ਤਾਕੌਅਮਿਤਦਰਬੁਤਿਨਦੀਯੋ॥
(ਕਾਲ ਨੇ) ਉਸ ਨੂੰ ਬਹੁਤ ਧਨ ਦਿੱਤਾ
ਮੇਰੋਬਡੋਕਾਮਤੁਮਕੀਯੋ॥
(ਅਤੇ ਕਿਹਾ ਕਿ) ਤੂੰ ਮੇਰਾ ਬਹੁਤ ਵੱਡਾ ਕੰਮ ਕੀਤਾ ਹੈ।
He honoured her saying, ‘You have done a great service to me.
ਨਿਜੁਪਤਿਕੌਜਿਨਤ੍ਰਿਯਹਿਸੰਘਾਰਿਯੋ॥
ਜਿਸ ਇਸਤਰੀ ਨੇ ਆਪਣੇ ਪਤੀ ਨੂੰ ਮਾਰਿਆ ਹੈ,
ਤਾਕੋਤੈਇਹਭਾਤਿਪ੍ਰਹਾਰਿਯੋ॥੫੭॥
ਉਸ ਦਾ ਤੂੰ ਇਸ ਤਰ੍ਹਾਂ ਦਾ ਨਾਸ਼ ਕੀਤਾ ਹੈ ॥੫੭॥
‘The woman who had killed her husband, you have terminated her life like this.’(57)
ਦੋਹਰਾ॥
ਦੋਹਰਾ:
Dohira
ਜਾਦੁਖਤੇਜਿਨਿਇਸਤ੍ਰਿਯਹਿਨਿਜੁਪਤਿਹਨ੍ਯੋਰਿਸਾਇ॥
ਜਿਸ ਦੁਖ ਨਾਲ ਜਿਸ ਇਸਤਰੀ ਨੇ ਆਪਣੇ ਪਤੀ ਨੂੰ ਕ੍ਰੋਧਿਤ ਹੋ ਕੇ ਮਾਰਿਆ ਹੈ,
The agony, through which the woman had killed her husband, was inflicted upon her too.
ਤਿਸੀਦੋਖਮਾਰਿਯੋਤਿਸੈਧੰਨ੍ਯਧੰਨ੍ਯਜਮਰਾਇ॥੫੮॥
ਉਸ ਨੂੰ ਉਸੇ ਦੁਖ ਨਾਲ ਮਾਰਿਆ ਹੈ। ਜਮਰਾਜ ਧੰਨ ਹੈ ॥੫੮॥
Praiseworthy is the King of Yama, as she was meted out the same treatment.(58)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਨੌਚਰਿਤ੍ਰਸਮਾਪਤਮਸਤੁਸੁਭਮਸਤੁ॥੧੦੯॥੨੦੮੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਨੌਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੯॥੨੦੮੩॥ ਚਲਦਾ॥
109th Parable of Auspicious Chritars Conversation of the Raja and the Minister, Completed With Benediction. (109)(2081)
ਸਵੈਯਾ॥
ਸਵੈਯਾ:
Savaiyya
ਪੂਰਬਦੇਸਕੋਏਸਰੂਪੇਸ੍ਵਰਰਾਜਤਹੈਅਲਕੇਸ੍ਵਰਜੈਸੋ॥
ਪੂਰਬ ਦੇਸ ਦਾ ਇਕ ਰੂਪੇਸ੍ਵਰ ਰਾਜਾ ਕੁਬੇਰ ('ਅਲਕੇਸ੍ਵਰ') ਵਰਗਾ ਲਗਦਾ ਸੀ।
Roopeshwar Raja of the west was as good as the Raja of Alkeswar.
ਰੂਪਅਪਾਰਕਰਿਯੋਕਰਤਾਰਕਿਧੌਅਸੁਰਾਰਿਸੁਰੇਸਨਤੈਸੋ॥
ਕਰਤਾਰ ਨੇ ਉਸ ਦਾ ਰੂਪ ਬਹੁਤ (ਸੁੰਦਰ) ਬਣਾਇਆ ਸੀ ਕਿ ਦੈਂਤਾਂ ਦਾ ਵੈਰੀ ਇੰਦਰ ਵੀ ਉਸ ਵਰਗਾ ਨਹੀਂ ਸੀ।
He was so much handsome that, even, Indra, the enemy of the devils could not match.
ਭਾਰਭਰੇਭਟਭੂਧਰਕੀਸਮਭੀਰਪਰੇਰਨਏਕਲਜੈਸੋ॥
ਉਹ ਪਰਬਤ ਵਰਗੇ ਵੱਡੇ ਆਕਾਰ ਵਾਲਾ ਸੀ, ਭੀੜ ਪੈਣ ਤੇ ਉਹ ਇਕਲਾ ਹੀ ਰਣ ਵਿਚ ਕਾਫੀ ਸੀ।
If a war were inflicted upon him, he would fight like a mountain.
ਜੰਗਜਗੇਅਰਧੰਗਕਰੇਅਰਿਸੁੰਦਰਹੈਮਕਰਧ੍ਵਜਕੈਸੋ॥੧॥
ਯੁੱਧ ਕਰਨ ਵਾਲਿਆਂ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੰਦਾ ਸੀ ਅਤੇ ਕਾਮ ਦੇਵ ('ਮਕਰਧ੍ਵਜ') ਵਰਗਾ ਸੁੰਦਰ ਸੀ ॥੧॥
If a group of braves came to kill him, he alone would figh t like one hundred soldiers.(1)
ਚੌਪਈ॥
ਚੌਪਈ:
Chaupaee
ਤਾਕੇਪੂਤਹੋਤਗ੍ਰਿਹਿਨਾਹੀ॥
ਉਸ ਦੇ ਘਰ ਕੋਈ ਪੁੱਤਰ ਨਹੀਂ ਹੁੰਦਾ ਸੀ।
ਚਿੰਤਯਹੈਪ੍ਰਜਾਮਨਮਾਹੀ॥
ਇਹੀ ਚਿੰਤਾ ਪ੍ਰਜਾ ਦੇ ਮਨ ਵਿਚ ਸੀ।
But his subject was getting worried as he was not blessed with a son.
ਤਬਤਿਹਮਾਤਅਧਿਕਅਕੁਲਾਈ॥
ਤਦ ਉਸ ਦੀ ਮਾਂ ਨੇ ਬਹੁਤ ਵਿਆਕੁਲ ਹੋ ਕੇ