ਦੋਹਰਾ॥
ਦੋਹਰਾ:
ਪ੍ਰਭਾਵਤੀਰਾਨੀਤਬੈਤਾਕੋਰੂਪਨਿਹਾਰਿ॥
ਤਦ ਪ੍ਰਭਾਵਤੀ ਰਾਣੀ ਉਸ ਦੇ ਰੂਪ ਨੂੰ ਵੇਖ ਕੇ
(On seeing Urvassi, the Rani thought)
ਰੀਝਿਅਧਿਕਚਿਤਮੈਰਹੀਹਰਅਰਿਸਰਗਯੋਮਾਰਿ॥੩੩॥
ਮਨ ਵਿਚ ਬਹੁਤ ਖ਼ੁਸ਼ ਹੋ ਗਈ (ਕਿਉਂਕਿ ਉਸ ਨੂੰ) 'ਹਰ-ਅਰਿ' (ਕਾਮ ਦੇਵ) ਤੀਰ ਮਾਰ ਗਿਆ ਸੀ ॥੩੩॥
‘It seems some saint has dethroned Lord Indra (who is here now)
ਕਬਿਤੁ॥
ਕਬਿੱਤ:
Kabit
ਕੈਧੋਕਾਹੂਰਿਖਿਇੰਦ੍ਰਆਸਨਤੇਟਾਰਿਦਯੋਕੈਧੋਇਹਸੂਰਜਸਰੂਪਧਰਿਆਯੋਹੈ॥
(ਉਹ ਸੋਚਦੀ ਸੀ) ਕਿ ਕਿਸੇ ਰਿਸ਼ੀ ਨੇ ਇੰਦਰ ਨੂੰ ਆਸਣ ਤੋਂ ਹਟਾ ਦਿੱਤਾ ਹੋਵੇ, ਜਾਂ ਸੂਰਜ ਹੀ ਇਹ ਸਰੂਪ ਧਾਰਨ ਕਰ ਕੇ ਆਇਆ ਹੈ।
‘It seems the Sun has come down in this disguise.
ਕੈਧੋਚੰਦ੍ਰਚੰਦ੍ਰਲੋਕਛੋਰਿਕੈਸਿਪਾਹੀਬਨਮੇਰੇਜਾਨਤੀਰਥਅਨ੍ਰਹੈਬੈਕੋਸਿਧਾਯੋਹੈ॥
ਜਾਂ ਚੰਦ੍ਰਮਾ ਚੰਦ੍ਰਲੋਕ ਨੂੰ ਛਡ ਕੇ ਸਿਪਾਹੀ ਬਣ ਕੇ ਮੇਰੀ ਜਾਚੇ ਤੀਰਥ ਉਤੇ ਇਸ਼ਨਾਨ ਕਰਨ ਆਇਆ ਹੈ।
‘It seems some person from the heaven, abandoning the heaven, has come down, ‘On a pilgrimage to have ablution on the earth.
ਕੈਧੋਹੈਅਨੰਗਅਰੁਧੰਗਕਕੇਅੰਤਕਤੇਮਾਨੁਖਕੋਰੂਪਕੈਕੈਆਪੁਕੌਛਪਾਯੋਹੈ॥
ਜਾਂ ਸ਼ਿਵ ('ਅਰੁਧੰਗਕ') ਦੇ ਡਰ ('ਅੰਤਕ' 'ਅੰਤਕ') ਤੋਂ ਕਾਮ ਦੇਵ ਨੇ ਮਨੁੱਖ ਦਾ ਰੂਪ ਧਾਰ ਕੇ ਆਪਣੇ ਆਪ ਨੂੰ ਲੁਕਾਇਆ ਹੈ।
‘It seems the Cupid, afraid of death by Shiva, has adopted the human form, ‘To hide himself,
ਕੈਧੋਯਹਸਸਿਯਾਕੇਰਸਿਯਾਨੈਕੋਪਕੈਕੈਮੋਰੇਛਲਬੇਕੌਕਛੂਛਲਸੋਬਨਾਯੋਹੈ॥੩੪॥
ਜਾਂ ਸਸਿਯਾ ਦੇ 'ਰਸਿਯਾ' (ਪ੍ਰੇਮੀ, ਪੁੰਨੂੰ) ਨੇ ਕ੍ਰੋਧ ਕਰ ਕੇ ਮੈਨੂੰ ਛਲਣ ਲਈ ਕੋਈ ਛਲ ਕੀਤਾ ਹੈ ॥੩੪॥
‘May be, Punnu, the desirous of Shashi, getting furious, has enacted a deception to dupe me.’(34)
ਚੌਪਈ॥
ਚੌਪਈ:
Chaupaee
ਜਬਲੌਬੈਨਕਹਨਨਹਿਪਾਈ॥
ਅਜੇ ਉਹ ਇਹ ਗੱਲ ਕਹਿ ਹੀ ਨਹੀਂ ਸਕੀ ਸੀ
ਤਬਲੌਨਿਕਟਗਯੋਵਹੁਆਈ॥
ਕਿ ਉਦੋਂ ਤਕ ਉਹ ਉਸ ਦੇ ਕੋਲ ਆ ਗਈ।
She was still thinking thus when she (Urvassi) came closer,
ਰੂਪਨਿਹਾਰਿਮਤਹ੍ਵੈਝੂਲੀ॥
(ਉਸ ਦਾ) ਰੂਪ ਵੇਖ ਕੇ ਉਹ ਮਸਤ ਹੋ ਗਈ
ਗ੍ਰਿਹਕੀਸਕਲਤਾਹਿਸੁਧਿਭੂਲੀ॥੩੫॥
ਅਤੇ ਉਸ ਨੂੰ ਘਰ ਦੀ ਸਭ ਸੁੱਧ-ਬੁੱਧ ਭੁਲ ਗਈ ॥੩੫॥
She was so entranced that she lost the sense of her awareness.(35)
ਸੋਰਠਾ॥
ਸੋਰਠਾ:
ਪਠਏਦੂਤਅਨੇਕਅਮਿਤਦਰਬੁਤਿਨਕੌਦਯੋ॥
(ਉਸ ਨੇ ਆਪਣੇ) ਬਹੁਤ ਸਾਰੇ ਦੂਤਾਂ ਨੂੰ ਬੇਸ਼ੁਮਾਰ ਧਨ ਦੇ ਭੇਜਿਆ
ਕਹਿਯੋਮਹੂਰਤਏਕਕ੍ਰਿਪਾਕਰੋਇਹਗ੍ਰਿਹਬਸੋ॥੩੬॥
ਕਿ (ਉਸ ਨੂੰ ਜਾ ਕੇ) ਕਹੋ ਕਿ ਕ੍ਰਿਪਾ ਕਰ ਕੇ ਇਕ ਮਹੂਰਤ (ਦੋ ਘੜੀਆਂ ਜਿੰਨੇ ਸਮੇਂ) ਲਈ ਇਸ ਘਰ ਵਿਚ ਠਹਿਰੇ ॥੩੬॥
ਕਬਿਤੁ॥
ਕਬਿੱਤ:
Kabit
ਕੈਧੌਅਲਿਕੇਸਹੋਕਿਸਸਿਹੋਦਿਨੇਸਹੋਕਿਰੂਪਹੂੰਕਿਭੇਸਹੋਜਹਾਨਮੈਸੁਹਾਏਹੋ॥
(ਰਾਣੀ ਸੁੰਦਰੀ ਨੂੰ ਸੰਬੋਧਿਤ ਹੋ ਕੇ ਕਹਿਣ ਲਗੀ) ਕੀ (ਤੁਸੀਂ) 'ਅਲਿਕੇਸ' (ਕੁਬੇਰ) ਹੋ, ਕਿ ਚੰਦ੍ਰਮਾ, ਸੂਰਜ, ਜਾਂ ਸੁੰਦਰਤਾ ਦਾ ਹੀ ਭੇਸ ਹੋ ਕੇ ਸੰਸਾਰ ਵਿਚ ਸ਼ੋਭ ਰਹੇ ਹੋ।
(Rani) ‘Are you Kes, Shesh Nag or Danesh, who has adopted such an attractive demeanour?
ਸੇਸਹੋਸੁਰੇਸਹੋਗਨੇਸਹੋਮਹੇਸਹੋਜੀਕੈਧੌਜਗਤੇਸਤੁਮਬੇਦਨਬਤਾਏਹੋ॥
ਜਾਂ ਤੁਸੀਂ ਸ਼ੇਸ਼ਨਾਗ ਹੋ, ਇੰਦਰ ਹੋ, ਗਣੇਸ਼ ਹੋ, ਮਹੇਸ਼ ਹੋ, ਜਾਂ ਵੇਦਾ ਵਿਚ ਦਸੇ ਜਗਦੀਸ਼ ਦਾ ਰੂਪ ਹੋ।
‘Are you Shiva, Suresh, Ganesh or Mahesh, or an exponent of Vedas and have appeared in person in this world?
ਕਾਲਿੰਦ੍ਰੀਕੇਏਸਹੋਕਿਤੁਮਹੀਜਲੇਸਹੋਬਤਾਵੌਕੌਨਦੇਸਕੇਨਰੇਸੁਰਕੇਜਾਏਹੋ॥
ਜਾਂ ਤੁਸੀਂ ਕਾਲਿੰਦ੍ਰੀ (ਜਮੁਨਾ) ਦੇ ਸੁਆਮੀ (ਸ੍ਰੀ ਕ੍ਰਿਸ਼ਨ) ਹੋ ਜਾਂ ਤੁਸੀਂ ਹੀ ਵਰੁਣ ਹੋ ਜਾਂ (ਤੁਸੀਂ) ਦਸੋ ਕਿਹੜੇ ਦੇਸ ਦੇ ਰਾਜੇ ਦੇ ਪੁੱਤਰ ਹੋ।
‘Are you Es of Kalindri, or you yourself are J ales, tell me which domain you have come from?
ਕਹੋਮੇਰੇਏਸਕਿਹਕਾਜਨਿਜੁਦੇਸਛੋਰਿਚਾਕਰੀਕੋਭੇਸਕੈਹਮਾਰੇਦੇਸਆਏਹੋ॥੩੭॥
ਹੇ ਮੇਰੇ ਸੁਆਮੀ! ਕਿਸ ਕੰਮ ਲਈ ਆਪਣੇ ਦੇਸ਼ ਨੂੰ ਛਡ ਕੇ ਨੌਕਰੀ ਕਰਨ ਲਈ ਇਸ ਭੇਸ ਵਿਚ ਸਾਡੇ ਦੇਸ਼ ਵਿਚ ਆਏ ਹੋ ॥੩੭॥
‘Tell me if you are my Lord Es and why have you come to our world as servant leaving your empire.(37)
ਹੌਨਅਲਿਕੇਸਹੌਨਸਸਿਹੌਦਿਨੇਸਹੌਨਰੂਪਹੂਕੇਭੇਸਕੈਜਹਾਨਮੈਸੁਹਾਯੋਹੌਂ॥
(ਉਰਬਸੀ ਨੇ ਉੱਤਰ ਦਿੱਤਾ) ਮੈਂ ਨਾ ਅਲਿਕੇਸ ਹਾਂ, ਨਾ ਚੰਦ੍ਰਮਾ ਹਾਂ? ਨਾ ਸੂਰਜ ਹਾਂ? ਅਤੇ ਨਾ ਹੀ ਸੁੰਦਰਤਾ ਦਾ ਭੇਸ ਧਾਰ ਕੇ ਜਗਤ ਵਿਚ ਸ਼ੋਭ ਰਿਹਾ ਹਾਂ।
(Urvassi) ‘Neither I am Kes nor Shesh Nag, Danesh and I have not come to illuminate he world.
ਸੇਸਨਸੁਰੇਸਹੌਗਨੇਸਹੌਮਹੇਸਨਹੀਹੌਨਜਗਤੇਸਹੌਜੁਬੇਦਨਬਤਾਯੋਹੌ॥
ਨਾ ਮੈਂ ਸ਼ੇਸ਼ਨਾਗ ਹਾਂ, ਨਾ ਇੰਦਰ ਹਾਂ, ਨਾ ਗਣੇਸ਼ ਹਾਂ, ਨਾ ਹੀ ਮਹੇਸ਼ ਹਾਂ ਅਤੇ ਨਾ ਹੀ ਵੇਦਾਂ ਵਿਚ ਦਸਿਆ ਜਗਦੀਸ਼ ਹਾਂ।
‘Neither I am Shiva, nor Suresh, Ganesh, Jagtesh and nor the exponent of Vedas.
ਕਾਲਿੰਦ੍ਰੀਕੇਏਸਅਥਿਤੇਸਮੈਜਲੇਸਨਹੀਦਛਿਨਕੇਦੇਸਕੇਨਰੇਸੁਰਕੋਜਾਯੋਹੌ॥
ਨਾ ਮੈਂ ਕਾਲਿੰਦ੍ਰੀ ਦਾ ਪਤੀ (ਕ੍ਰਿਸ਼ਨ) ਹਾਂ, ਨਾ ਭਿਖਿਆ ਮੰਗਣ ਵਾਲਾ (ਵਾਮਨ ਅਵਤਾਰ) ਹਾਂ, ਨਾ ਵਰੁਣ ਹਾਂ, ਬਸ ਦੱਖਣ ਦੇਸ ਦੇ ਰਾਜੇ ਦਾ ਪੁੱਤਰ ਹਾਂ।
‘Neither I am Es of Kalindri nor I am Jales, nor the son of the Raja of the South.
ਮੋਹਨਹੈਨਾਮਆਗੇਜੈਹੋਸਸੁਰਾਰੇਧਾਮਸੋਭਾਸੁਨਿਤੁਮਰੀਤਮਾਸੇਕਾਜਆਯੋਹੌ॥੩੮॥
ਮੇਰਾ ਨਾਮ ਮੋਹਨ ਹੈ ਅਤੇ ਅਗੇ ਸੌਹਰੇ ਘਰ ਜਾ ਰਿਹਾ ਹਾਂ। ਤੁਹਾਡੀ ਸ਼ੋਭਾ ਸੁਣ ਕੇ ਦਰਸ਼ਨ ਕਰਨ ਲਈ ਆਇਆ ਹਾਂ ॥੩੮॥
‘My name is Mohan and I am proceeding onward to the house of my inlaws, and on learning about your aptitude, I have come to see you.’(38)
ਸਵੈਯਾ॥
ਸਵੈਯਾ:
ਤੇਰੀਸੋਭਾਸੁਨਿਕੈਸੁਨਿਸੁੰਦਰਿਆਯੋਈਹਾਚਲਿਕੋਸਹਜਾਰੌ॥
ਹੇ ਸੁੰਦਰੀ! ਤੇਰੀ ਸ਼ੋਭਾ ਸੁਣ ਕੇ ਹਜ਼ਾਰਾਂ ਕੋਹ ਚਲ ਕੇ ਇਥੇ ਆਇਆ ਹਾਂ।
ਆਜੁਮਹੂਰਤਹੈਤਿਤਕੋਕਛੁਸਾਥਮਿਲੈਨਹੀਤ੍ਰਾਸਬਿਚਾਰੌ॥
ਜੇ ਅਜ ਦੇ ਮੁਹੂਰਤ ਵਿਚ ਕੋਈ ਸਾਥ ਮਿਲ ਜਾਏ ਤਾਂ ਡਰ ਨਹੀਂ ਮੰਨਾਗਾ।
ਰੀਤਹੈਧਾਮਇਹੈਹਮਰੇਨਿਜੁਨਾਰਿਬਿਨਾਨਹੀਔਰਨਿਹਾਰੌ॥
ਪਰ ਸਾਡੇ ਘਰ ਇਹੀ ਰੀਤ ਹੈ ਕਿ ਆਪਣੀ ਪਤਨੀ ਤੋਂ ਛਡ ਕੇ ਹੋਰ ਕਿਸੇ ਨੂੰ ਨਹੀਂ ਵੇਖਣਾ।
ਖੇਲੋਹਸੌਸੁਖਸੋਤੁਮਹੂੰਮੁਹਿਦੇਹੁਬਿਦਾਸਸੁਰਾਰਿਸਿਧਾਰੌ॥੩੯॥
ਤੁਸੀਂ ਸੁਖ ਪੂਰਵਕ ਹਸੋ, ਖੇਡੋ ਅਤੇ ਮੈਨੂੰ ਵਿਦਾ ਕਰੋ ਕਿ ਸੌਹਰੇ ਘਰ ਜਾਵਾਂ ॥੩੯॥
ਬਾਤਬਿਦਾਕੀਸੁਨੀਜਬਹੀਬਿਨੁਚੈਨਭਈਨਸੁਹਾਵਤਜੀਕੀ॥
ਜਦੋਂ (ਉਸ ਨੇ) ਵਿਦਾ ਹੋਣ ਦੀ ਗੱਲ ਸੁਣੀ ਤਾਂ ਉਹ ਮਨ ਵਿਚ ਬੇਚੈਨ ਹੋ ਗਈ ਅਤੇ ਮਨ ਨੂੰ ਚੰਗੀ ਨਾ ਲਗੀ।
ਲਾਲਗੁਲਾਲਸੀਬਾਲਹੁਤੀਤਤਕਾਲਭਈਮੁਖਕੀਛਬਿਫੀਕੀ॥
ਗੁਲਾਲ ਵਰਗੀ ਲਾਲ ਇਸਤਰੀ ਸੀ, ਪਰ ਉਸ ਦੇ ਮੁਖ ਦਾ ਰੰਗ ਤੁਰਤ ਫਿਕਾ ਪੈ ਗਿਆ।
ਹਾਥਉਚਾਇਹਨੀਛਤਿਯਾਉਰਪੈਲਸੈਸੌਮੁੰਦਰੀਅੰਗੁਰੀਕੀ॥
(ਉਸ ਨੇ) ਹੱਥ ਚੁਕ ਕੇ ਛਾਤੀ ਉਤੇ ਮਾਰੇ। ਛਾਤੀ ਉਤੇ ਅੰਗੁਲੀਆਂ ਵਿਚ ਪਾਈਆਂ ਮੁੰਦਰੀਆਂ ਦੇ ਨਿਸ਼ਾਨ ਇਸ ਤਰ੍ਹਾਂ ਲਗ ਰਹੇ ਸਨ
ਦੇਖਨਕੋਪਿਯਕੌਤਿਯਕੀਪ੍ਰਗਟੀਅਖਿਯਾਜੁਗਜਾਨੁਕਹੀਕੀ॥੪੦॥
ਮਾਨੋ ਪ੍ਰਿਯ ਨੂੰ ਵੇਖਣ ਲਈ ਇਸਤਰੀ ਦੇ ਹਿਰਦੇ ('ਹੀ') ਦੀਆਂ ਦੋਵੇਂ ਅੱਖਾਂ ਖੁਲ੍ਹ ਗਈਆਂ ਹੋਣ ॥੪੦॥
ਦੋਹਰਾ॥
ਦੋਹਰਾ:
ਮਨੁਤਰਫਤਤਵਮਿਲਨਕੋਤਨੁਭੇਟਤਨਹਿਜਾਇ॥
(ਮੇਰਾ) ਮਨ ਤੈਨੂੰ ਮਿਲਣ ਲਈ ਤੜਪਦਾ ਹੈ, ਪਰ ਸ਼ਰੀਰ ਮੇਲਿਆ ਨਹੀਂ ਜਾ ਸਕਦਾ।
ਜੀਭਜਰੋਤਿਨਨਾਰਿਕੀਦੈਤੁਹਿਬਿਦਾਬੁਲਾਇ॥੪੧॥
ਉਸ ਇਸਤਰੀ ਦੀ ਜ਼ਬਾਨ ਸੜ ਜਾਏ ਜੋ ਤੈਨੂੰ ਵਿਦਾ ਬੁਲਾ ਦੇਵੇ ॥੪੧॥
ਕਬਿਤੁ॥
ਕਬਿੱਤ:
ਕੋਊਦਿਨਰਹੋਹਸਿਬੋਲੋਆਛੀਬਾਤੈਕਹੋਕਹਾਸਸੁਰਾਰਿਕੀਅਨੋਖੀਪ੍ਰੀਤਿਪਾਗੀਹੈ॥
(ਫਿਰ ਰਾਣੀ ਕਹਿਣ ਲਗੀ) ਕੁਝ ਦਿਨ ਰਹੋ, ਹੱਸ ਕੇ ਚੰਗੀਆਂ ਚੰਗੀਆਂ ਗੱਲਾਂ ਕਰੋ, ਦਸੋ ਸੌਹਰਿਆਂ ਦਾ ਅਜਿਹਾ ਅਨੋਖਾ ਪ੍ਰੇਮ ਕਿਉਂ ਪਾਲ ਰਖਿਆ ਹੈ।
(Rani) ‘Come, stay here a few days and let us have kind conversations. ‘What is the need of this strange inclination of going to your in-laws?
ਯਹੈਰਾਜਲੀਜੈਯਾਕੋਰਾਜਾਹ੍ਵੈਕੈਰਾਜਕੀਜੈਹਾਥੁਚਾਇਦੀਜੈਮੋਹਿਯਹੈਜਿਯਜਾਗੀਹੈ॥
ਇਥੋਂ ਦਾ ਰਾਜ ਲੈ ਲੌ ਅਤੇ ਰਾਜਾ ਬਣਾ ਕੇ ਇਥੇ ਰਾਜ ਕਰੋ; ਹੱਥ ਚੁਕ ਕੇ ਮੈਨੂੰ ਉਹੋ ਕੁਝ ਦੇ ਦਿਓ ਜਿਸ (ਦੀ ਇੱਛਾ) ਮੇਰੇ ਮਨ ਵਿਚ ਪੈਦਾ ਹੋਈ ਹੈ।
‘Come, take over the reigning and rule over the state. I will hand over to you every thing with my own hands.
ਤੁਮਕੋਨਿਹਾਰਿਕਿਯਮਾਰਨੈਸੁਮਾਰਮੋਕੌਤਾਤੇਬਿਸੰਭਾਰਭਈਨੀਂਦਭੂਖਿਭਾਗੀਹੈ॥
ਤੁਹਾਨੂੰ ਵੇਖ ਕੇ ਮੇਰੇ ਉਤੇ ਕਾਮ ਦੇਵ ਨੇ ਹਮਲਾ ਕੀਤਾ ਹੈ ਜਿਸ ਕਰ ਕੇ ਬੇਸੁਧ ਹੋ ਗਈ ਹਾਂ ਅਤੇ ਨੀਂਦਰ ਅਤੇ ਭੁਖ ਖ਼ਤਮ ਹੋ ਗਈ ਹੈ।
‘Your glimpse has roused my passion and I have become impatient and lost all my appetite and sleep.
ਤਹਾਕੌਨਜੈਯੇਮੇਰੀਸੇਜਕੋਸੁਹੈਯੈਆਨਿਲਗਨਨਿਗੌਡੀਨਾਥਤੇਰੇਸਾਥਲਾਗੀਹੈ॥੪੨॥
(ਤੁਸੀਂ) ਉਥੇ ਨਾ ਜਾਓ ਅਤੇ ਆ ਕੇ ਮੇਰੀ ਸੇਜ ਨੂੰ ਸੁਹਾਵਣਾ ਬਣਾਓ; ਹੇ ਨਾਥ! ਭੈੜੀ ਲਗਨ ਤੇਰੇ ਨਾਲ ਲਗ ਗਈ ਹੈ ॥੪੨॥
‘Please don’t go there and become the splendour of my bed, as, Oh, My Love, I have fallen in love with you.’(42)
ਏਕਪਾਇਸੇਵਾਕਰੌਚੇਰੀਹ੍ਵੈਕੈਨੀਰਭਰੌਤੁਹੀਕੌਬਰੌਮੋਰੀਇਛਾਪੂਰੀਕੀਜਿਯੈ॥
(ਮੈਂ) ਇਕ ਪੈਰ (ਉਤੇ ਖੜੀ ਹੋ ਕੇ) ਸੇਵਾ ਕਰਾਂਗੀ, ਦਾਸੀ ਬਣ ਕੇ ਤੁਹਾਡਾ ਪਾਣੀ ਭਰਾਂਗੀ, ਤੁਹਾਨੂੰ ਹੀ ਵਰਾਂਗੀ, ਮੇਰੀ (ਇਹ) ਇੱਛਾ ਪੂਰੀ ਕਰ ਦਿਓ।
‘Standing on one leg I will serve you and I will love you, and only you.
ਯਹੈਰਾਜਲੇਹੁਹਾਥਉਠਾਇਮੋਕੌਟੂਕਦੇਹੁਹਮਸੌਬਢਾਵਨੇਹੁਜਾਤੇਲਾਲਜੀਜਿਯੈ॥
ਇਹ ਰਾਜ ਲੈ ਲਵੋ ਅਤੇ ਹੱਥ ਚੁਕ ਕੇ ਮੈਨੂੰ ਕੁਝ ਖਾਣ ਲਈ ਦਿਓ; ਮੇਰੇ ਨਾਲ ਪ੍ਰੇਮ ਵਧਾਓ, ਹੇ ਪ੍ਰੀਤਮ! ਜਿਸ ਕਰ ਕੇ ਜੀ ਸਕਾਂ।
‘Take this reign and leave me just to survive on meagre food as I will subsist whatever the way you wish.
ਜੌਕਹੌਬਿਕੈਹੌਜਹਾਭਾਖੋਤਹਾਚਲੀਜੈਹੌਐਸੋਹਾਲਹੇਰਿਨਾਥਕਬਹੂੰਪ੍ਰਸੀਜਿਯੈ॥
ਜੇ ਕਹੋ, ਤਾਂ ਵਿਕ ਜਾਵਾਂਗੀ, ਜਿਥੇ ਕਹੋ, ਉਥੇ ਚਲੀ ਜਾਵਾਂਗੀ; ਹੇ ਨਾਥ! (ਮੇਰਾ) ਅਜਿਹਾ ਹਾਲ ਵੇਖ ਕੇ ਕਦੇ ਤਾਂ ਤਰਸ ਆਉਣਾ ਚਾਹੀਦਾ ਹੈ।
‘Oh, my Master, I will go there and expend myself whenever and wherever you desire.
ਯਾਹੀਠੌਰਰਹੋਹਸਿਬੋਲੋਆਛੀਬਾਤੈਕਹੋਜਾਨਸਸੁਰਾਰਿਕੋਨਨਾਮੁਫੇਰਲੀਜਿਯੈ॥੪੩॥
ਇਥੇ ਹੀ ਰਹੋ, ਹੱਸ ਕੇ ਬੋਲੋ ਅਤੇ ਚੰਗੀਆਂ ਚੰਗੀਆਂ ਗੱਲਾਂ ਕਰੋ ਅਤੇ ਸੌਹਰੇ ਜਾਣ ਦਾ ਫਿਰ ਨਾਂ ਤਕ ਨਾ ਲਵੋ ॥੪੩॥
‘Adjudging my circumstances, please take pity on me and remain here for happy talks, and abandon thought of going to in-Iaws.’(43)
ਸਵੈਯਾ॥
ਸਵੈਯਾ:
ਕ੍ਯੋਨਿਜੁਤ੍ਰਿਯਤਜਿਕੇਸੁਨਿਸੁੰਦਰਿਤੋਹਿਭਜੇਧ੍ਰਮਜਾਤਹਮਾਰੋ॥
(ਉਰਬਸੀ ਨੇ ਉੱਤਰ ਦਿੱਤਾ) ਹੇ ਸੁੰਦਰੀ! ਸੁਣੋ, ਜੇ ਆਪਣੀ ਇਸਤਰੀ ਛਡ ਕੇ ਤੇਰੇ ਨਾਲ ਸੰਯੋਗ ਕਰਦਾ ਹਾਂ ਤਾਂ ਮੇਰਾ ਧਰਮ ਨਸ਼ਟ ਹੁੰਦਾ ਹੈ।
(Urvassi) ‘By deserting my wife if make love with you, then my righteousness will be infringed.