GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 956
Display Settings
ਐਸੋਭੇਖਬਨਾਇਕੈਤਹਤੇਕਰਿਯੋਪਿਯਾਨ
ਇਸ ਤਰ੍ਹਾਂ ਦਾ ਭੇਸ ਬਣਾ ਕੇ (ਉਸ ਨੇ) ਉਥੋਂ ਕੂਚ ਕੀਤਾ
Disguising as such, she commenced her plan,
ਪਲਕਏਕਬੀਤੀਨਹੀਤਹਾਪਹੂੰਚੀਆਨਿ॥੨੧॥
ਅਤੇ ਇਕ ਪਲਕਾਰੇ ਵਿਚ ਉਥੇ ਆ ਪਹੁੰਚੀ ॥੨੧॥
And in a few moments she was there where she was destined to arrive.(21)
ਚੌਪਈ
ਚੌਪਈ:
Chaupaee
ਏਤੀਕਥਾਸੁਯਾਪੈਭਈ
ਇੰਨੀ ਕਥਾ ਤਾਂ ਇਥੇ ਹੋਈ,
ਅਬਕਥਚਲਿਤਿਹਤ੍ਰਿਯਪੈਗਈ
ਹੁਣ ਕਥਾ ਉਸ ਇਸਤਰੀ ਵਲ ਮੁੜਦੀ ਹੈ
This is what happened this side. Now we talk about the other woman
ਨਿਜੁਪਤਿਮਾਰਿਰਾਜਜਿਨਲਯੋ
ਜਿਸ ਨੇ ਆਪਣਾ ਪਤੀ ਮਾਰ ਕੇ ਰਾਜ ਪ੍ਰਾਪਤ ਕੀਤਾ
ਲੈਸੁਛਤ੍ਰੁਨਿਜੁਸੁਤਸਿਰਦਯੋ॥੨੨॥
ਅਤੇ ਰਾਜ-ਛਤ੍ਰ ਲੈ ਕੇ ਆਪਣੇ ਪੁੱਤਰ ਦੇ ਸਿਰ ਉਤੇ ਧਰ ਦਿੱਤਾ ॥੨੨॥
(Rani), Who had killed her husband.and achieved the sovereignty for his son.(22)
ਮੁਖੁਫੀਕੋਕਰਿਸਭਨਦਿਖਾਵੈ
ਉਹ (ਉਪਰੋਂ) ਫਿਕਾ ਮੂੰਹ ਕਰ ਕੇ (ਭਾਵ ਉਦਾਸ ਹੋ ਕੇ) ਸਭ ਨੂੰ ਵਿਖਾਉਂਦੀ ਹੈ
ਚਿਤਅਪਨੇਮੈਮੋਦਬਢਾਵੈ
(ਪਰ) ਆਪਣੇ ਅੰਦਰੋਂ ਬਹੁਤ ਖ਼ੁਸ਼ ਹੁੰਦੀ ਹੈ।
To everyone she put up a sordid face but, internally, in her mind she was gratified,
ਸੋਪੁੰਨੂਨਿਜੁਸਿਰਤੇਟਾਰੋ
ਇਸ ਤਰ੍ਹਾਂ (ਸੋਚਦੀ ਹੈ ਕਿ) ਪੁੰਨੂੰ ਨੂੰ ਸਿਰੋਂ ਲਾਹ ਦਿੱਤਾ ਹੈ,
ਰਾਜਕਮੈਹੈਪੁਤ੍ਰਹਮਾਰੋ॥੨੩॥
(ਹੁਣ) ਮੇਰਾ ਪੁੱਤਰ ਰਾਜ ਕਰੇਗਾ ॥੨੩॥
As she had gotten rid of Punnu and placed her son on the throne.(23)
ਦੋਹਰਾ
ਦੋਹਰਾ:
Dohira
ਸਵਤਿਸਾਲਤੇਮੈਜਰੀਨਿਜੁਪਤਿਦਯੋਸੰਘਾਰ
(ਸੋਚਦੀ ਸੀ ਕਿ) ਸੌਂਕਣ-ਸਾੜੇ ਤੋਂ ਦੁਖੀ ਹੋ ਕੇ ਮੈਂ ਆਪਣੇ ਪਤੀ ਨੂੰ ਮਰਵਾ ਦਿੱਤਾ।
‘As I was deeply distressed by my co-wife, I got my husband assassinated.
ਬਿਧਵਾਹੀਹ੍ਵੈਜੀਵਿਹੌਜੌਰਾਖੇਕਰਤਾਰ॥੨੪॥
(ਹੁਣ) ਵਿਧਵਾ ਹੋ ਕੇ ਜੀਵਾਂਗੀ, ਜਿਵੇਂ ਕਰਤਾਰ ਰਖੇਗਾ (ਉਸੇ ਤਰ੍ਹਾਂ ਰਹਾਂਗੀ) ॥੨੪॥
‘Now I will go on enjoying living on the same tradition with the will of God.’(24)
ਚੌਪਈ
ਚੌਪਈ:
Chaupaee
ਸਵਤਿਸਾਲਸਿਰਪੈਤਹਿਸਹਿਯੈ
ਉਸ ਨੇ ਸੌਂਕਣ ਸਾੜਾ ਸਿਰ ਉਤੇ ਸਹਿਆ ਹੈ
ਬਿਧਵਾਹੀਹ੍ਵੈਕੈਜਗਰਹਿਯੈ
(ਅਤੇ ਹੁਣ) ਵਿਧਵਾ ਹੋ ਕੇ ਜਗਤ ਵਿਚ ਰਹੇਗੀ।
‘The co-wife is no longer on by head, remaining widow I will carry on with my life,
ਧਨਕੋਟੋਟਿਕਛੂਮੁਹਿਨਾਹੀ
'ਮੈਨੂੰ ਧਨ ਦੀ ਕੋਈ ਘਾਟ ਨਹੀਂ ਹੈ'
ਐਸੇਕਹੈਅਬਲਾਮਨਮਾਹੀ॥੨੫॥
ਇਸ ਤਰ੍ਹਾਂ ਇਸਤਰੀ ਆਪਣੇ ਮਨ ਵਿਚ ਕਹਿੰਦੀ ਹੈ ॥੨੫॥
‘As I have no dearth of wealth,’ and this way the destitute kept on planning,(25)
ਦੋਹਰਾ
ਦੋਹਰਾ:
Dohira
ਮਨਭਾਵਤਕੋਭੋਗਮੁਹਿਕਰਨਿਦੇਤੋਰਾਇ
ਮੈਨੂੰ (ਜੀਉਂਦੇ ਜੀ) ਰਾਜਾ ਮਨ ਚਾਹੇ ਭੋਗ ਨਹੀਂ ਕਰਨ ਦਿੰਦਾ ਸੀ।
‘Raja never let me have the enjoyment of sex to the satisfaction of my mind.
ਅਬਿਚਿਤਮੈਜਿਹਚਾਹਿਹੋਲੈਹੋਨਿਕਟਿਬੁਲਾਇ॥੨੬॥
ਹੁਣ ਮੈਂ ਚਿਤ ਵਿਚ ਜਿਸ ਨੂੰ ਚਾਹਾਂਗੀ, (ਉਸੇ ਨੂੰ) ਕੋਲ ਬੁਲਾ ਲਵਾਂਗੀ ॥੨੬॥
‘Now forwhom-so-ever my mind aspired, I will invite to come to me.’(26)
ਚੌਪਈ
ਚੌਪਈ:
Chaupaee
ਬੈਠਿਝਰੋਖੇਮੁਜਰਾਲੇਵੈ
(ਉਹ) ਝਰੋਖੇ ਵਿਚ ਬੈਠ ਕੇ (ਲੋਕਾਂ ਦੀ) ਸਲਾਮੀ ਲੈਂਦੀ ਸੀ
ਜਿਹਭਾਵੈਤਾਕੋਧਨੁਦੇਵੈ
ਅਤੇ ਜਿਸ ਨੂੰ ਚਾਹੁੰਦੀ, ਉਸ ਨੂੰ ਧਨ ਪ੍ਰਦਾਨ ਕਰਦੀ ਸੀ।
She would sit down in the balcony to watch the dance and shower wealth indiscriminately.
ਰਾਜਕਾਜਕਛੁਬਾਲਪਾਵੈ
ਰਾਜ ਕਾਜ ਦੀ (ਉਸ) ਇਸਤਰੀ ਨੂੰ ਕੁਝ ਸਮਝ ਨਹੀਂ ਸੀ
ਖੇਲਬਿਖੈਦਿਨੁਰੈਨਿਗਵਾਵੈ॥੨੭॥
ਅਤੇ ਖੇਡ ਤਮਾਸਿਆਂ ਵਿਚ ਹੀ ਦਿਨ ਰਾਤ ਬਤੀਤ ਕਰਦੀ ਸੀ ॥੨੭॥
She would not attend to the affairs of state and spent all her time in pleasantries.(27)
ਏਕਦਿਵਸਤਿਨਤ੍ਰਿਯਯੌਕੀਯੋ
ਇਕ ਦਿਨ ਉਸ ਇਸਤਰੀ ਨੇ ਇਉਂ ਕੀਤਾ।
ਬੈਠਿਝਰੋਖੇਮੁਜਰਾਲੀਯੋ
ਝਰੋਖੇ ਵਿਚ ਬੈਠ ਕੇ ਸਲਾਮੀ ਲਈ।
One day as she was watching the dance, she invited all the heroes.
ਸਭਸੂਰਨਕੋਬੋਲਿਪਠਾਯੋ
ਸਭ ਸੂਰਮਿਆਂ ਨੂੰ ਬੁਲਾ ਲਿਆ।
ਯਹਸੁਨਿਭੇਵਉਰਬਸੀਪਾਯੋ॥੨੮॥
ਇਹ (ਗੱਲ) ਸੁਣ ਕੇ ਉਰਬਸੀ ਨੇ ਵੀ ਭੇਦ ਪਾ ਲਿਆ ॥੨੮॥
Hearing the news, Urvassi came there, too.(28)
ਭੂਖਨਵਹੈਅੰਗਤਿਨਧਰੇ
(ਉਸ ਨੇ) ਉਹੀ ਗਹਿਣੇ ਸ਼ਰੀਰ ਉਤੇ ਸਜਾ ਲਏ
ਨਿਜੁਆਲੈਤੈਨਿਕਸਨਿਕਰੇ
ਅਤੇ ਆਪਣੇ ਘਰ ਵਿਚੋਂ ਨਿਕਲ ਪਈ।
She wore the same ornaments, by taking them out ofthe alcove.
ਮੁਸਕੀਤਾਜੀਚੜੀਬਿਰਾਜੈ
(ਉਹ) ਕਾਲੇ ਘੋੜੇ ਉਤੇ ਚੜ੍ਹੀ ਇੰਜ ਸ਼ੋਭ ਰਹੀ ਸੀ
ਨਿਸਕੋਮਨੋਚੰਦ੍ਰਮਾਲਾਜੈ॥੨੯॥
ਮਾਨੋ ਰਾਤ ਨੂੰ ਚੰਦ੍ਰਮਾ ਵੀ ਲਜਾ ਰਿਹਾ ਹੋਵੇ ॥੨੯॥
She marched forward moun ting her black horse and made, even, the Moon look modest.(29)
ਸਵੈਯਾ
ਸਵੈਯਾ:
Savaiyya
ਸ੍ਯਾਮਛੁਟੇਕਚਕਾਧਨਊਪਰਿਸੋਭਿਤਹੈਅਤਿਹੀਘੁੰਘਰਾਰੇ
(ਉਸ ਦੇ) ਮੋਢਿਆਂ ਉਤੇ ਸੁੰਦਰ ਕਾਲੇ ਅਤੇ ਬਹੁਤ ਘੁੰਘਰਾਲੇ ਵਾਲ ਸ਼ੋਭ ਰਹੇ ਹਨ।
ਹਾਰਸਿੰਗਾਰਦਿਪੈਅਤਿਚਾਰੁਸੁਮੋਪਹਿਤੇਨਹਿਜਾਤਉਚਾਰੇ
ਹਾਰ ਸ਼ਿੰਗਾਰ ਬਹੁਤ ਸੁੰਦਰ ਲਿਸ਼ਕਦਾ ਹੈ, ਉਸ ਦਾ ਮੇਰੇ ਤੋਂ ਵਰਣਨ ਨਹੀਂ ਕੀਤਾ ਜਾ ਸਕਦਾ।
ਰੀਝਤਦੇਵਅਦੇਵਸਭੈਸੁਕਹਾਬਪੁਰੇਨਰਦੇਵਬਿਚਾਰੇ
(ਉਸ ਉਤੇ) ਸਭ ਦੇਵਤੇ ਅਤੇ ਦੈਂਤ ਰੀਝੇ ਪਏ ਹਨ, ਵਿਚਾਰੇ ਰਾਜਿਆਂ ('ਨਰ-ਦੇਵ') ਦੀ ਗੱਲ ਹੀ ਕੀ ਹੈ।
ਬਾਲਕੌਰੋਕਸਭੈਤਜਿਸੋਕਤ੍ਰਿਲੋਕਕੋਲੋਕਬਿਲੋਕਿਤਸਾਰੇ॥੩੦॥
ਇਸਤਰੀ ਨੂੰ ਰੋਕ ਕੇ ਅਤੇ ਤਿੰਨਾਂ ਲੋਕਾਂ ਦੇ ਦੁਖਾਂ ਨੂੰ ਛਡ ਕੇ ਸਾਰੇ ਲੋਕ ਵੇਖ ਰਹੇ ਹਨ ॥੩੦॥
ਹਾਰਸਿੰਗਾਰਬਨਾਇਕੈਸੁੰਦਰਿਅੰਜਨਆਖਿਨਆਂਜਿਦੀਯੋ
ਉਸ ਸੁੰਦਰੀ ਨੇ ਹਾਰ ਸ਼ਿੰਗਾਰ ਬਣਾ ਕੇ ਅੱਖਾਂ ਵਿਚ ਸੁਰਮਾ ਪਾਇਆ ਹੋਇਆ ਹੈ।
ਅਤਿਹੀਤਨਬਸਤ੍ਰਅਨੂਪਧਰੇਜਨਕੰਦ੍ਰਪਕੋਬਿਨੁਦ੍ਰਪਕੀਯੋ
ਸ਼ਰੀਰ ਉਤੇ ਅਤਿ ਸੁੰਦਰ ਬਸਤ੍ਰ ਧਾਰਨ ਕਰ ਕੇ, ਮਾਨੋ ਕਾਮ ਦੇਵ ਨੂੰ ਬਿਨਾ ਹੰਕਾਰ ਦੇ ਕਰ ਦਿੱਤਾ ਹੋਵੇ।
ਕਲਗੀਗਜਗਾਹਬਨੀਘੁੰਘਰਾਰਚੜੀਹਯਕੈਹੁਲਸਾਤਹੀਯੋ
(ਉਸ ਨੇ) ਕਲਗੀ ਅਤੇ 'ਗਜਗਾਹ' (ਸਿਰ ਦਾ ਇਕ ਭੂਸ਼ਣ) ਸਜਾ ਕੇ ਘੁੰਘਰਾਲੇ ਵਾਲਾਂ ਨਾਲ ਉਹ ਪ੍ਰਸੰਨਤਾ ਪੂਰਵਕ ਘੋੜੇ ਉਤੇ ਚੜ੍ਹੀ ਹੈ।
ਬਿਨੁਦਾਮਨਹੀਇਹਕਾਮਨਿਯੌਸਭਭਾਮਿਨਿਕੋਮਨਮੋਲਲੀਯੋ॥੩੧॥
ਬਿਨਾ ਦੰਮਾਂ ਦੇ ਇਸ ਇਸਤਰੀ ਨੇ ਸਾਰੀਆਂ ਇਸਤਰੀਆਂ ਦਾ ਮਨ ਮੁੱਲ ਲੈ ਲਿਆ ਹੈ ॥੩੧॥
ਸੀਸਫਬੈਕਲਗੀਤੁਰਰੋਸੁਭਲਾਲਨਕੋਸਰਪੇਚਸੁਹਾਯੋ
ਸਿਰ ਉਤੇ ਕਲਗੀ ਅਤੇ ਤੁੱਰਾ ਫਬ ਰਿਹਾ ਹੈ ਅਤੇ ਲਾਲਾਂ ਨਾਲ ਜੜ੍ਹਿਆ ਹੋਇਆ 'ਸਰਪੇਚ' (ਸਿਰ ਦਾ ਇਕ ਭੂਸ਼ਣ) ਸ਼ੋਭ ਰਿਹਾ ਹੈ।
Gracefully she put on a turban with a crest on top.
ਹਾਰਅਪਾਰਧਰੇਉਰਮੈਮਨੁਦੇਖਿਮਨੋਜਵਕੋਬਿਰਮਾਯੋ
ਗਲ ਵਿਚ ਬਹੁਤ ਹਾਰ ਪਾਏ ਹੋਏ ਹਨ (ਜਿਨ੍ਹਾਂ ਨੂੰ) ਵੇਖ ਕੇ ਕਾਮ ਦੇਵ ਦਾ ਮਨ ਵੀ ਭਰਮਾ ਜਾਂਦਾ ਹੈ।
Around the neck she put various necklaces, seeing which even Cupid felt ashamed.
ਬੀਰੀਚਬਾਤਕਛੂਮੁਸਕਾਤਬੰਧੇਗਜਗਾਹਤੁਰੰਗਨਚਾਯੋ
ਪਾਨ ਨੂੰ ਚਬਾਉਂਦੇ ਹੋਇਆਂ ਕੁਝ ਮੁਸਕਰਾ ਕੇ 'ਗਜਗਾਹ' ਨਾਲ ਸਜੇ ਹੋਏ ਘੋੜੇ ਨੂੰ ਨਚਾਂਦੀ ਹੈ।
Chewing the beetle-nuts she danced her horse among the tied down elephants.
ਸ੍ਯਾਮਭਨੈਮਹਿਲੋਕਕੀਮਾਨਹੁਮਾਨਨਿਕੋਮਨੁਮੋਹਨੁਆਯੋ॥੩੨॥
ਕਵੀ ਸਿਆਮ ਕਹਿੰਦਾ ਹੈ ਮਾਨੋ (ਇਹ) ਮਾਤ ਲੋਕ ਦੀਆਂ ਇਸਤਰੀਆਂ ਦੇ ਮਨ ਨੂੰ ਮੋਹਣ ਆਈ ਹੋਵੇ ॥੩੨॥
The Poet Siam Bhinay says, it seemed she had come to entice all the women on the earth.(32)