ਉਰਬਸਿਕੇਰੇਰੂਪਕੋਤਊਨਪਾਯੋਪਾਰ॥੯॥
ਪਰ ਉਰਬਸ਼ੀ ਦੇ ਰੂਪ ਦਾ (ਉਹ) ਫਿਰ ਵੀ ਪਾਰ ਨਾ ਪਾ ਸਕੇ ॥੯॥
ਚੌਪਈ॥
ਚੌਪਈ:
ਆਯੁਧਸਕਲਅੰਗਕਰੇ॥
(ਉਸ ਨੇ) ਸਾਰਿਆਂ ਅੰਗਾਂ ਉਤੇ ਹਥਿਆਰ ਸਜਾਏ ਹੋਏ ਸਨ,
ਸੋਹਤਸਭਸਾਜਨਸੌਜਰੇ॥
ਜੋ ਸਾਰਿਆਂ ਸਾਜਾਂ ਨਾਲ ਜੜ੍ਹੇ ਹੋਏ ਸਨ।
She decorated her body with many arms and they all were getting praiseworthy looks.
ਹੀਰਨਕੀਮੁਕਤਾਜਗਸੋਹੈ॥
ਹੀਰਿਆਂ ਅਤੇ ਮੋਤੀਆਂ (ਸਹਿਤ ਉਸ ਦਾ ਮੁਖ) ਜਗਤ ਵਿਚ ਸੁਸ਼ੋਭਿਤ ਸੀ,
ਸਸਿਕੋਮਨੋਤਾਰਿਕਾਮੋਹੈ॥੧੦॥
ਮਾਨੋ ਚੰਦ੍ਰਮਾ ਨੂੰ ਤਾਰੇ ਮੋਹ ਰਹੇ ਹੋਣ ॥੧੦॥
Like the necklace of diamonds, she captivated the world. Like the Moon she enchanted everybody.(10)
ਸਵੈਯਾ॥
ਸਵੈਯਾ:
ਆਯੁਧਧਾਰਿਅਨੂਪਮਸੁੰਦਰਿਭੂਖਨਅੰਗਅਜਾਇਬਧਾਰੇ॥
(ਉਸ) ਇਸਤਰੀ ਨੇ ਅਨੂਪਮ ਸ਼ਸਤ੍ਰ ਧਾਰਨ ਕੀਤੇ ਹੋਏ ਸਨ ਅਤੇ ਅੰਗਾਂ ਉਤੇ ਅਜੀਬ ਗਹਿਣੇ ਪਾਏ ਹੋਏ ਸਨ।
ਲਾਲਕੋਹਾਰਲਸੈਉਰਭੀਤਰਿਭਾਨਤੇਜਾਨੁਬਡੇਛਬਿਯਾਰੇ॥
(ਉਸ ਦੇ) ਗਲੇ ਵਿਚ ਲਾਲਾਂ ਦਾ ਹਾਰ ਚਮਕ ਰਿਹਾ ਸੀ ਜੋ ਮਾਨੋ ਸੂਰਜ ਨਾਲੋਂ ਵੀ ਜ਼ਿਆਦਾ ਚਮਕ ਵਾਲਾ ਹੋਵੇ।
ਮੋਤਿਨਕੀਲਰਕੈਮੁਖਪੈਮ੍ਰਿਗਨੈਨਿਫਬੇਮ੍ਰਿਗਸੇਕਜਰਾਰੇ॥
ਮੋਤੀਆਂ ਦੀਆਂ ਲੜੀਆਂ ਉਸ ਦੇ ਮੁਖ ਉਤੇ (ਸੋਭ ਰਹੀਆਂ ਸਨ) ਅਤੇ ਉਸ ਮ੍ਰਿਗਲੋਚਨੀ ਦੇ ਨੈਣ ਹਿਰਨ ਵਰਗੇ ਕਜਲਾਖੇ ਫਬ ਰਹੇ ਸਨ।
ਮੋਹਤਹੈਸਭਹੀਕੇਚਿਤੈਨਿਜਹਾਥਮਨੋਬ੍ਰਿਜਨਾਥਸੁਧਾਰੇ॥੧੧॥
ਉਹ ਸਭ ਦੇ ਚਿਤ ਨੂੰ ਮੋਹ ਰਹੇ ਸਨ, ਮਾਨੋ ਬ੍ਰਜਨਾਥ (ਸ੍ਰੀ ਕ੍ਰਿਸ਼ਨ) ਨੇ ਆਪ ਸੰਵਾਰੇ ਹੋਣ ॥੧੧॥
ਛੋਰਿਦਏਕਚਕਾਧਨਊਪਰਸੁੰਦਰਪਾਗਸੌਸੀਸਸੁਹਾਵੈ॥
(ਉਸ ਨੇ) ਮੋਢਿਆਂ ਉਪਰ ਸੁੰਦਰ ਵਾਲ ਸੁਟ ਲਏ ਸਨ ਅਤੇ ਸਿਰ ਉਤੇ ਸੁੰਦਰ ਪਗੜੀ ਸ਼ੋਭਾ ਪਾ ਰਹੀ ਸੀ।
With hair scattered over her shoulders, the turban looked charming on her head.
ਭੂਖਨਚਾਰੁਲਸੈਸਭਅੰਗਨਭਾਗਭਰਿਯੋਸਭਹੀਕਹਭਾਵੈ॥
ਸਾਰਿਆਂ ਅੰਗਾਂ ਉਤੇ ਸੁੰਦਰ ਗਹਿਣੇ ਸਜੇ ਹੋਏ ਸਨ। (ਉਹ) ਭਾਗਵਾਨ ਸਭ ਨੂੰ ਚੰਗਾ ਲਗ ਰਿਹਾ ਸੀ।
With ornaments sparking on her body, that ‘man’ charmed every person.
ਬਾਲਲਖੈਕਹਿਲਾਲਤਿਸੈਲਟਕਾਵਤਅੰਗਨਮੈਜਬਆਵੈ॥
ਇਸਤਰੀਆਂ (ਉਸ ਨੂੰ) ਪ੍ਰੀਤਮ ਸਮਝਦੀਆਂ ਸਨ ਜਦੋਂ ਉਹ ਮਟਕਦਾ ਹੋਇਆ ਵੇਹੜੇ ਵਿਚ ਆਉਂਦਾ ਸੀ।
When she came forward to their courtyards, swinging her posture, the woman felt her fascination.
ਰੀਝਤਕੋਟਿਸੁਰੀਅਸੁਰੀਸੁਧਿਹੇਰਿਛੁਟੈਸਤਹੂਛੁਟਜਾਵੈ॥੧੨॥
(ਉਸ ਤੇ) ਦੇਵਤਿਆਂ ਅਤੇ ਦੈਂਤਾਂ ਦੀਆਂ ਕਰੋੜਾਂ ਇਸਤਰੀਆਂ ਰੀਝ ਕੇ ਹੋਸ਼ ਗੰਵਾ ਰਹੀਆਂ ਸਨ (ਅਤੇ ਉਸ ਨੂੰ) ਵੇਖ ਕੇ ਉਨ੍ਹਾਂ ਦਾ ਸਤ (ਭਾਵ-ਪਤਿਬ੍ਰਤ ਧਰਮ) ਨਸ਼ਟ ਹੋ ਜਾਂਦਾ ਸੀ ॥੧੨॥
Seeing the prostitUte in the guise of a man, thousands of the wives of the gods and the devils felt blissful.(12)
ਭੂਖਨਧਾਰਿਚੜਿਯੋਰਥਊਪਰਿਬਾਧਿਕ੍ਰਿਪਾਨਨਿਖੰਗਬਨਾਯੋ॥
ਜ਼ੇਵਰ ਪਾ ਕੇ ਰਥ ਉਪਰ ਚੜ੍ਹ ਗਈ ਅਤੇ ਕ੍ਰਿਪਾਨ ਅਤੇ ਭੱਥਾ ਬੰਨ੍ਹ ਲਿਆ।
With ornaments on her body she climbed up the chariot brandishing with the sword and the bow.
ਖਾਤਤੰਬੋਲਬਿਰਾਜਤਸੁੰਦਰਦੇਵਅਦੇਵਨਕੋਬਿਰਮਾਯੋ॥
ਪਾਨ ਖਾਂਦੇ ਹੋਇਆਂ ਸ਼ੋਭਾਇਮਾਨ ਹੋਈ (ਉਸ ਇਸਤਰੀ ਨੇ) ਦੇਵਤਿਆਂ ਅਤੇ ਦੈਂਤਾਂ ਨੂੰ ਭਰਮ ਵਿਚ ਪਾ ਦਿੱਤਾ ਸੀ।
While eating beetle-nuts she put all the gods and devils in whim.
ਬਾਸਵਨੈਨਸਹੰਸ੍ਰਨਸੌਛਬਿਹੇਰਿਰਹਿਯੋਕਛੁਪਾਰਨਪਾਯੋ॥
ਇੰਦਰ ('ਬਾਸਵ') ਹਜ਼ਾਰ ਅੱਖਾਂ ਨਾਲ ਉਸ ਦੀ ਛਬੀ ਨੂੰ ਵੇਖ ਕੇ ਅੰਤ ਨਹੀਂ ਪਾ ਸਕਿਆ।
In spite oflooking with his thousands of eyes, Lord Indra could not fathom her beauty.
ਆਪੁਬਨਾਇਅਨੂਪਮਕੋਬਿਧਿਐਚਿਰਹਿਯੋਦੁਤਿਅੰਤਨਪਾਯੋ॥੧੩॥
(ਉਸ) ਅਨੂਪਮ ਨੂੰ ਵਿਧਾਤਾ ਨੇ ਆਪ ਬਣਾ ਕੇ (ਫਿਰ ਨਜ਼ਰ) ਟਿਕਾ ਰਿਹਾ ਹੈ, (ਪਰ ਉਸ ਦੀ) ਸ਼ੋਭਾ ਦਾ ਅੰਤ ਨਹੀਂ ਪਾ ਰਿਹਾ ॥੧੩॥
Brahma, the creator, creating her Himself, could not attain her anention.(13)
ਪਾਨਚਬਾਇਭਲੀਬਿਧਿਸਾਥਜਰਾਇਜਰੈਹਥਿਯਾਰਬਨਾਏ॥
ਚੰਗੇ ਢੰਗ ਨਾਲ ਪਾਨ ਚਬਾ ਕੇ ਅਤੇ ਜੜਾਊ ਹਥਿਆਰ ਧਾਰਨ ਕੀਤੇ ਹੋਏ ਹਨ।
ਅੰਜਨਆਂਜਿਅਨੂਪਮਸੁੰਦਰਿਦੇਵਅਦੇਵਸਭੈਬਿਰਮਾਏ॥
(ਉਸ) ਅਨੂਪਮ ਸੁੰਦਰੀ ਨੇ (ਅੱਖਾਂ ਵਿਚ) ਸੁਰਮਾ ਪਾ ਕੇ ਸਾਰਿਆਂ ਦੈਂਤਾਂ ਅਤੇ ਦੇਵਤਿਆਂ ਨੂੰ ਭਰਮਾ ਦਿੱਤਾ ਹੈ।
ਕੰਠਸਿਰੀਮਨਿਕੰਕਨਕੁੰਡਲਹਾਰਸੁਨਾਰਿਹੀਏਪਹਿਰਾਏ॥
ਉਸ ਇਸਤਰੀ ਨੇ ਗਲੇ ਵਿਚ ਮਣੀਆਂ ਦਾ ਹਾਰ, ਕੰਗਣ ਅਤੇ ਕੁੰਡਲ ਪਾਏ ਹੋਏ ਹਨ।
ਕਿੰਨਰਜਛਭੁਜੰਗਦਿਸਾਬਿਦਿਸਾਨਕੈਲੋਕਬਿਲੋਕਿਨਆਏ॥੧੪॥
ਕਿੰਨਰ, ਯਕਸ਼, ਭੁਜੰਗ ਅਤੇ ਦਿਸ਼ਾ ਦਿਸ਼ਾਵਾਂ ਦੇ ਲੋਕ ਵੇਖਣ ਲਈ ਆਏ ਹਨ ॥੧੪॥
ਇੰਦ੍ਰਸਹੰਸ੍ਰਬਿਲੋਚਨਸੌਅਵਿਲੋਕਰਹਿਯੋਛਬਿਅੰਤੁਨਆਯੋ॥
ਇੰਦਰ ਹਜ਼ਾਰ ਨੇਤਰਾਂ ਨਾਲ ਵੇਖ ਕੇ ਵੀ ਉਸ ਦੀ ਛਬੀ ਦਾ ਅੰਤ ਨਹੀਂ ਪਾ ਰਿਹਾ।
ਸੇਖਅਸੇਖਨਹੀਮੁਖਸੌਗੁਨਭਾਖਿਰਹੋਪਰੁਪਾਰਨਪਾਯੋ॥
ਸ਼ੇਸ਼ਨਾਗ ਬੇਸ਼ੁਮਾਰ ਮੁਖਾਂ ਨਾਲ ਗੁਣ ਗਾ ਰਿਹਾ ਹੈ ਪਰ (ਉਹ ਵੀ) ਪਾਰ ਨਹੀਂ ਪਾ ਰਿਹਾ।
ਰੁਦ੍ਰਪਿਯਾਰੀਕੀਸਾਰੀਕੀਕੋਰਨਿਹਾਰਨਕੌਮੁਖਪੰਚਬਨਾਯੋ॥
ਰੁਦ੍ਰ ਨੇ (ਉਸ) ਪਿਆਰੀ ਦੀ ਸਾੜੀ ਦੀ ਕੋਰ ਵੇਖਣ ਲਈ ਪੰਜ ਮੁਖ ਬਣਾਏ,
ਪੂਤਕਿਯੇਖਟਚਾਰਿਬਿਧੈਚਤੁਰਾਨਨਯਾਹੀਤੇਨਾਮੁਕਹਾਯੋ॥੧੫॥
(ਉਸ ਦੇ) ਪੁੱਤਰ (ਕਾਰਤਿਕੇਯ) ਨੇ ਛੇ ਅਤੇ ਬ੍ਰਹਮਾ ਨੇ ਚਾਰ ਮੁਖ ਬਣਾਏ। ਇਸੇ ਕਰ ਕੇ ਉਸ ਨੂੰ ਚਾਰ ਮੁਖਾਂ ਵਾਲਾ ('ਚਤੁਰਾਨਨ') ਕਿਹਾ ਜਾਂਦਾ ਹੈ ॥੧੫॥
ਕੰਚਨਕੀਰਕਲਾਨਿਧਿਕੇਹਰਕੋਕਕਪੋਤਕਰੀਕੁਰਰਾਨੇ॥
ਸੋਨਾ, ਤੋਤਾ, ਚੰਦ੍ਰਮਾ, ਸ਼ੇਰ, ਚਕਵਾ, ਕਬੂਤਰ ਅਤੇ ਹਾਥੀ ਕੁਰਲਾ ਰਹੇ ਹਨ।
ਕਲਪਦ੍ਰੁਮਕਾਅਨੁਜਾਕਮਨੀਬਿਨੁਦਾਰਿਮਦਾਮਨਿਦੇਖਿਬਿਕਾਨੇ॥
ਕਲਪ ਬ੍ਰਿਛ ਦੀ ਭੈਣ (ਲੱਛਮੀ) ਅਤੇ ਅਨਾਰ ਉਸ ਦੀ ਸੁੰਦਰਤਾ ਨੂੰ ਵੇਖ ਕੇ ਬਿਨਾ ਦੰਮਾਂ ਦੇ ਵਿਕ ਗਏ ਹਨ।
ਰੀਝਤਦੇਵਅਦੇਵਸਭੈਨਰਦੇਵਭਏਛਬਿਹੇਰਿਦਿਵਾਨੇ॥
(ਉਸ ਨੂੰ) ਵੇਖ ਕੇ ਸਾਰੇ ਦੇਵਤੇ ਅਤੇ ਦੈਂਤ ਰੀਝ ਪਏ ਹਨ ਅਤੇ ਮਨੁੱਖ ਅਤੇ ਦੇਵਤੇ (ਉਸ ਦੀ) ਸੁੰਦਰਤਾ ਨੂੰ ਵੇਖ ਕੇ ਦਿਵਾਨੇ ਹੋ ਗਏ ਹਨ।
ਰਾਜਕੁਮਾਰਸੋਜਾਨਿਪਰੈਤਿਹਬਾਲਕੇਅੰਗਨਜਾਤਪਛਾਨੇ॥੧੬॥
ਉਸ ਬਾਲਿਕਾ ਦੇ ਅੰਗਾਂ ਤੋਂ ਉਹ ਰਾਜ ਕੁਮਾਰ ਲਗਦੀ ਸੀ, ਪਰ ਪਛਾਣ ਵਿਚ ਨਹੀਂ ਆਉਂਦੀ ਸੀ ॥੧੬॥
ਦੋਹਰਾ॥
ਦੋਹਰਾ:
ਦਸਸੀਸਨਰਾਵਨਰਰੇਲਿਖਤਬੀਸਭੁਜਜਾਇ॥
ਦਸਾਂ ਸਿਰਾਂ ਨਾਲ (ਉਸ ਦੇ ਗੁਣਾਂ ਬਾਰੇ) ਰਾਵਨ ਬੋਲਦਾ ਹੈ ਅਤੇ ਵੀਹ ਭੁਜਾਵਾਂ ਨਾਲ ਲਿਖਦਾ ਹੈ,
ਤਰੁਨੀਕੇਤਿਲਕੀਤਊਸਕ੍ਯੋਨਛਬਿਕੋਪਾਇ॥੧੭॥
(ਪਰ ਤਾਂ ਵੀ) ਉਹ ਉਸ ਇਸਤਰੀ ਦੀ ਸੁੰਦਰਤਾ ਨੂੰ ਜ਼ਰਾ ਜਿੰਨਾ ਵੀ ਪਾ ਨਹੀਂ ਸਕਿਆ ॥੧੭॥
ਸਵੈਯਾ॥
ਸਵੈਯਾ:
ਲਾਲਨਕੋਸਰਪੇਚਬਧ੍ਯੋਸਿਰਮੋਤਿਨਕੀਉਰਮਾਲਬਿਰਾਜੈ॥
(ਉਸ ਨੇ) ਲਾਲਾਂ ਨਾਲ ਜੜ੍ਹਿਆ ਹੋਇਆ ਇਕ ਜ਼ੇਵਰ ('ਸਰਪੇਚ') ਸਿਰ ਉਤੇ ਬੰਨ੍ਹਿਆ ਹੋਇਆ ਹੈ ਅਤੇ ਗਲੇ ਵਿਚ ਮੋਤੀਆਂ ਦੀ ਮਾਲਾ ਸੋਭ ਰਹੀ ਹੈ।
ਭੂਖਨਚਾਰੁਦਿਪੈਅਤਿਹੀਦੁਤਿਦੇਖਿਮਨੋਜਵਕੋਮਨੁਲਾਜੈ॥
ਸੁੰਦਰ ਗਹਿਣਿਆਂ ਦੀ ਚਮਕ ਦਮਕ ਨੂੰ ਵੇਖ ਕੇ ਕਾਮ ਦੇਵ ਵੀ ਲਜਾ ਰਿਹਾ ਹੈ।
ਮੋਦਬਢੈਨਿਰਖੇਚਿਤਮੈਤਨਿਕੇਕਬਿਖੈਤਨਕੋਦੁਖਭਾਜੈ॥
(ਉਸ ਨੂੰ) ਵੇਖਣ ਨਾਲ ਚਿਤ ਵਿਚ ਆਨੰਦ ਵਧਦਾ ਹੈ ਅਤੇ ਇਕ ਛਿਣ ਵਿਚ ਤਨ ਦੇ ਦੁਖ ਭਜ ਜਾਂਦੇ ਹਨ।
ਜੋਬਨਜੋਤਿਜਗੈਸੁਮਨੋਸੁਰਰਾਜਸੁਰਾਨਕੇਭੀਤਰਰਾਜੈ॥੧੮॥
(ਉਸ ਦੇ) ਜੋਬਨ ਦੀ ਜੋਤਿ ਇਸ ਤਰ੍ਹਾਂ ਜਗ ਰਹੀ ਹੈ ਮਾਨੋ ਦੇਵਤਿਆਂ ਵਿਚ ਇੰਦਰ ਸ਼ੋਭਾਇਮਾਨ ਹੋ ਰਿਹਾ ਹੋਵੇ ॥੧੮॥
ਛੋਰੈਹੈਬੰਦਅਨੂਪਮਸੁੰਦਰਿਪਾਨਚਬਾਇਸਿੰਗਾਰਬਨਾਯੋ॥
ਉਸ ਅਨੂਪਮ ਸੁੰਦਰੀ ਨੇ (ਅੰਗਰਖੇ ਦੀਆਂ) ਤਣੀਆਂ ਖੋਲ੍ਹੀਆਂ ਹੋਈਆਂ ਹਨ ਅਤੇ ਪਾਨ ਚਬਾਉਂਦੇ ਹੋਇਆਂ ਸ਼ਿੰਗਾਰ ਕੀਤਾ ਹੋਇਆ ਹੈ।
ਅੰਜਨਆਂਜਿਦੁਹੂੰਅਖਿਯਾਨਸੁਭਾਲਮੈਕੇਸਰਿਲਾਲਲਗਾਯੋ॥
ਦੋਹਾਂ ਅੱਖਾਂ ਵਿਚ ਸੁਰਮਾ ਪਾਇਆ ਹੋਇਆ ਹੈ ਅਤੇ ਮੱਥੇ ਉਤੇ ਕੇਸਰ ਦਾ ਲਾਲ ਟਿੱਕਾ ਲਗਾਇਆ ਹੋਇਆ ਹੈ।
ਝੂਮਕਦੇਤਝੁਕੈਝੁਮਕੇਕਬਿਰਾਮਸੁਭਾਵਭਲੋਲਖਿਪਾਯੋ॥
(ਉਸ ਦੇ) ਝੁਮਕੇ (ਸਿਰ) ਫੇਰਨ ਵੇਲੇ ਇਸ ਤਰ੍ਹਾਂ ਝੁਕ ਜਾਂਦੇ ਹਨ, ਕਵੀ ਰਾਮ ਨੇ ਸਹਿਜ ਹੀ ਇਹ ਭਾਵ ਸੋਚਿਆ ਹੈ,
ਮਾਨਹੁਸੌਤਿਨਕੇਮਨਕੋਇਕਬਾਰਹਿਬਾਧਿਕੈਜੇਲਚਲਾਯੋ॥੧੯॥
ਮਾਨੋ ਸੌਂਕਣਾਂ ਦੇ ਮਨ ਨੂੰ ਇਕੋ ਵਾਰ ਬੰਨ੍ਹ ਕੇ ਜੇਲ ਭੇਜ ਦਿੱਤਾ ਹੋਵੇ ॥੧੯॥
ਹਾਰਸਿੰਗਾਰਕਰੇਸਭਹੀਤਿਨਕੇਸਛੁਟੇਸਿਰਸ੍ਯਾਮਸੁਹਾਵੈ॥
ਉਸ ਨੇ ਹਰ ਤਰ੍ਹਾਂ ਦੇ ਸ਼ਿੰਗਾਰ ਕਰ ਲਏ ਹਨ ਅਤੇ ਖੁਲ੍ਹੇ ਕਾਲੇ ਕੇਸ ਸਿਰ ਉਤੇ ਬਹੁਤ ਸ਼ੋਭਦੇ ਹਨ।
ਜੋਬਨਜੋਤਿਜਗੈਅਤਿਹੀਮੁਨਿਹੇਰਿਡਿਗੈਤਪਤੇਪਛੁਤਾਵੈ॥
(ਉਸ ਦੇ) ਜੋਬਨ ਦੀ ਜੋਤਿ ਬਹੁਤ ਅਧਿਕ ਜਗ ਰਹੀ ਹੈ। (ਉਸ ਨੂੰ) ਵੇਖ ਕੇ ਮੁਨੀ ਤਪ ਕਰਨ ਤੋਂ ਡਿਗ ਕੇ (ਅਰਥਾਤ ਭ੍ਰਸ਼ਟ ਹੋ ਕੇ) ਪਸਚਾਤਾਪ ਕਰ ਰਹੇ ਹਨ।
ਕਿੰਨਰਜਛਭੁਜੰਗਦਿਸਾਬਿਦਿਸਾਨਕੀਬਾਲਬਿਲੋਕਨਆਵੈ॥
ਕਿੰਨਰ, ਯਕਸ਼, ਭੁਜੰਗ ਅਤੇ ਦਿਸ਼ਾ-ਦਿਸ਼ਾਵਾਂ ਦੀਆਂ ਇਸਤਰੀਆਂ (ਉਸ ਨੂੰ) ਵੇਖਣ ਲਈ ਆ ਰਹੀਆਂ ਹਨ।
ਗੰਧ੍ਰਬਦੇਵਅਦੇਵਨਕੀਤ੍ਰਿਯਹੇਰਿਪ੍ਰਭਾਸਭਹੀਬਲਜਾਵੈ॥੨੦॥
ਗੰਧਰਬਾਂ, ਦੇਵਤਿਆਂ, ਦੈਂਤਾਂ ਦੀਆਂ ਇਸਤਰੀਆਂ (ਉਸ ਦੀ) ਪ੍ਰਭਾ ਨੂੰ ਵੇਖ ਕੇ ਸਭ ਬਲਿਹਾਰੀ ਜਾਂਦੀਆਂ ਹਨ ॥੨੦॥
ਦੋਹਰਾ॥
ਦੋਹਰਾ:
Dohira