ਜੈਜੈਕਾਰਅਪਾਰਹੁਅਹਰਖੇਸੁਨਿਸੁਰਰਾਇ॥੪੮॥
ਅਤੇ ਬਹੁਤ ਜੈ ਜੈ ਕਾਰ ਹੋਈ। ਇੰਦਰ ('ਸੁਰ ਰਾਇ') ਸੁਣ ਕੇ ਬਹੁਤ ਪ੍ਰਸੰਨ ਹੋਇਆ ॥੪੮॥
And raised slogans in every domain in her appreciation, hearing which Lord Indra was appeased too.( 48)
ਮਛਰੀਔਬਿਰਹੀਨਕੇਬਧਕੋਕਹਾਉਪਾਇ॥
ਮੱਛਲੀ ਅਤੇ ਵਿਯੋਗਣ ਦੇ ਮਾਰਨ ਦਾ ਕੀ ਉਪਾ ਹੈ।
Taking the example of the fish and water,
ਜਲਪਿਯਤੇਬਿਛੁਰਾਇਯਹਿਤਨਿਕਬਿਖੈਮਰਿਜਾਇ॥੪੯॥
ਇਨ੍ਹਾਂ ਨੂੰ ਜਲ-ਪ੍ਰੀਤਮ ਤੋਂ ਵਿਛੋੜਨ ਨਾਲ ਛਿਣ ਭਰ ਵਿਚ ਮਰ ਜਾਂਦੀਆਂ ਹਨ ॥੪੯॥
It is said that the wife, a fish, after relinquishing husband, the water, soon parishes.(49)
ਪਾਪਨਰਕਤੇਨਡਰੀਕਰੀਸਵਤਿਕੀਕਾਨਿ॥
ਸੌਂਕਣ ਨਾਲ ਕਿੜ ਕਢਣ ਲਈ ਪਾਪ ਰੂਪ ਨਰਕ ਤੋਂ (ਵੱਡੀ ਰਾਣੀ) ਨਾ ਡਰੀ
The co-wife did not fear the celestial wrath,
ਅਤਿਚਿਤਕੋਪਬਢਾਇਕੈਪਿਯਲਗਵਾਯੋਬਾਨ॥੫੦॥
ਅਤੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਪ੍ਰੀਤਮ ਨੂੰ ਬਾਣ ਮਰਵਾ ਦਿੱਤਾ ॥੫੦॥
And, getting angry, had got her husband killed with an arrow.(50)
ਚੌਪਈ॥
ਚੌਪਈ:
Chaupaee
ਸਵਤਿਸਾਲਅਤਿਹੀਚਿਤਧਾਰਿਯੋ॥
(ਵੱਡੀ ਰਾਣੀ ਨੇ) ਚਿਤ ਵਿਚ ਬਹੁਤ ਸੌਂਕਣ ਸਾੜਾ ਧਾਰ ਕੇ
ਨਿਜੁਪਤਿਸੋਸਾਯਕਸੌਮਾਰਿਯੋ॥
ਆਪਣੇ ਪਤੀ ਨੂੰ ਬਾਣ ਨਾਲ ਮਰਵਾ ਦਿੱਤਾ।
The co-wife was distressed and had gotten her husband killed with an arrow, declaring,
ਯਾਸੁਹਾਗਤੇਰਾਡੈਰਹਿਹੌ॥
(ਉਸ ਨੇ ਸੋਚਿਆ ਕਿ) ਅਜਿਹੇ ਸੁਹਾਗ ਨਾਲੋਂ ਤਾਂ ਰੰਡੀ ਰਹਾਂਗੀ
ਪ੍ਰਭਕੋਨਾਮਨਿਤਿਉਠਿਕਹਿਹੌ॥੫੧॥
ਅਤੇ ਨਿੱਤ ਉਠ ਕੇ ਪ੍ਰਭੂ ਦਾ ਨਾਮ ਜਪਾਂਗੀ ॥੫੧॥
‘I am better of a widow than a married woman like that; at least I could get up and prey the Almighty everyday.(51)(l).
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਆਠਚਰਿਤ੍ਰਸਮਾਪਤਮਸਤੁਸੁਭਮਸਤੁ॥੧੦੮॥੨੦੨੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਅੱਠਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੮॥੨੦੨੫॥ ਚਲਦਾ॥
108th Parable of Auspicious Chritars Conversation of the Raja and the Minister, Completed With Benediction. (108)(2023)
ਚੌਪਈ॥
ਚੌਪਈ:
Chaupaee
ਯਹਚਲਿਖਬਰਜਾਤਭੀਤਹਾ॥
(ਸਸਿਯਾ ਤੇ ਉਸ ਦੇ ਪਤੀ ਪੁੰਨੂੰ ਦੇ ਮਰਨ ਦੀ) ਇਹ ਖ਼ਬਰ ਉਥੇ ਜਾ ਪਹੁੰਚੀ
ਬੈਠੀਸਭਾਧਰਮੁਕੀਜਹਾ॥
ਜਿਥੇ ਧਰਮਰਾਜ ਦੀ ਸਭਾ ਬੈਠੀ ਸੀ।
Where Dharam Raja, the Lord of Righteousness, was seated in his council, this perturbing news reached,
ਸਵਤਿਸਾਲਤਿਨਤ੍ਰਿਯਹਿਨਿਹਾਰਿਯੋ॥
(ਸਭਾ ਨੇ) ਉਸ ਇਸਤਰੀ ਦਾ ਸੌਂਕਣ-ਸਾੜਾ ਵੇਖਿਆ
ਨਿਜੁਪਤਿਬਾਨਸਾਥਹਨਿਡਾਰਿਯੋ॥੧॥
ਜਿਸ ਨੇ ਆਪਣੇ ਪਤੀ ਨੂੰ ਬਾਣ ਨਾਲ ਮਰਵਾ ਦਿੱਤਾ ਸੀ ॥੧॥
‘The co-wife of Shashi, who had killed her own husband with an arrow, has been killed.’(1)
ਧਰਮਰਾਇਬਾਚ॥
ਧਰਮਰਾਇ ਨੇ ਕਿਹਾ:
Dharam Raj’s Talk
ਦੋਹਰਾ॥
ਦੋਹਰਾ:
Dohira
ਜਾਦੁਖਤੇਜਿਨਇਸਤ੍ਰਿਯਹਿਨਿਜੁਪਤਿਹਨਿਯੋਰਿਸਾਇ॥
ਜਿਸ ਦੁਖ ਕਰ ਕੇ ਜਿਸ ਇਸਤਰੀ ਨੇ ਕ੍ਰੋਧਿਤ ਹੋ ਕੇ ਆਪਣੇ ਪਤੀ ਨੂੰ ਮਾਰਿਆ ਹੈ,
‘Through infliction this woman has assassinated her husband,
ਤਾਦੁਖਤੇਤਿਹਮਾਰਿਯੈਕਰਿਯੈਵਹੈਉਪਾਇ॥੨॥
ਉਸੇ ਦੁਖ ਨਾਲ ਉਸ ਨੂੰ ਮਾਰਿਆ ਜਾਏ, ਅਜਿਹਾ ਉਪਾ ਹੀ ਕੀਤਾ ਜਾਏ ॥੨॥
‘By some means, now, she should be terminated.’(2)
ਚੌਪਈ॥
ਚੌਪਈ:
Chaupaee
ਉਰਬਸਿਪ੍ਰਾਤਹੁਤੀਸੁਨਗਰਮੈ॥
ਉਰਵਸ਼ੀ ਨਾਂ ਦੀ ਇਕ ਨਾਚੀ (ਜਾਂ ਵੇਸਵਾ) ਉਸ ਨਗਰ ਵਿਚ ਰਹਿੰਦੀ ਸੀ
ਨਾਚਤਹੁਤੀਕਾਲਕੇਘਰਮੈ॥
(ਜੋ) ਕਾਲ (ਯਮਰਾਜ) ਦੇ ਘਰ ਵਿਚ ਨਚਦੀ ਹੁੰਦੀ ਸੀ।
In the same domain, lived a prostitute named Urvassi, who used to dance in the house of Kaal, the god of death.
ਤਿਹਬੀਰੋਤਿਹਸਭਾਉਚਾਯੋ॥
ਉਸ ਨੇ (ਇਹ ਕੰਮ ਕਰਨ ਦਾ) ਬੀੜਾ ਉਸ ਸਭਾ ਵਿਚ ਚੁਕਿਆ
ਸਕਲਪੁਰਖਕੋਭੇਖਬਣਾਯੋ॥੩॥
ਅਤੇ ਸਾਰਾ ਮਰਦਾਵਾਂ ਭੇਸ ਬਣਾ ਲਿਆ ॥੩॥
In the Council, she took the responsibility of this cause by disguising herself as a man.(3)
ਉਰਬਸੀਬਾਚ॥
ਉਰਵਸ਼ੀ ਨੇ ਕਿਹਾ:
ਮੁਸਕਿਲਹਨਨਤਵਨਕੋਗੁਨਿਯੈ॥
ਉਸ ਦਾ ਮਾਰਨਾ ਔਖਾ ਹੁੰਦਾ ਹੈ
ਜਾਕੋਅਧਿਕਸੀਲਜਗੁਸੁਨਿਯੈ॥
ਜੋ ਜਗਤ ਵਿਚ ਸ਼ੀਲਵਾਨ ਵਜੋਂ ਜਾਣਿਆ ਜਾਂਦਾ ਹੈ।
‘It is difficult to kill a person who lives serenely in the world.
ਜਾਕੋਚਿਤਚੰਚਲਪਹਿਚਾਨਹੁ॥
ਜਿਸ ਦਾ ਚਿਤ ਚੰਚਲ ਹੁੰਦਾ ਹੈ,
ਤਾਕੋਲਈਹਾਥਮੈਮਾਨਹੁ॥੪॥
ਉਸ ਨੂੰ ਮੇਰੇ ਹੱਥ ਵਿਚ ਆਇਆ ਹੀ ਸਮਝ ਲਵੋ ॥੪॥
‘But the one who is over cunning, his life is just a toy in the hands of an assassinator.’( 4)
ਯੌਕਹਿਨਿਕਸਿਮੋਲਹਯਲਯੋ॥
(ਉਹ) ਇਹ ਕਹਿ ਕੇ (ਘਰੋਂ) ਨਿਕਲੀ ਅਤੇ (ਇਕ) ਘੋੜਾ ਮੁੱਲ ਲਿਆ
ਜਾਪੈਲਾਖਟਕਾਦਸਦਯੋ॥
ਜਿਸ ਦੀ ਕੀਮਤ ਦਸ ਲਖ ਟੱਕਾ ਦਿੱਤੀ।
Contemplating like that the woman came out of the house,
ਚਮਕਿਚਲੈਜਬਤੁਰੇਬਿਰਾਜੈ॥
ਜਦ ਉਹ ਘੋੜੇ ਤੇ ਚੜ੍ਹਦੀ ਤਾਂ ਉਹ ਭੜਕ ਕੇ ਤੁਰ ਪੈਂਦਾ
And bought a black horse spending ten thousand coins.
ਜਾਕੋਨਿਰਖਿਇੰਦ੍ਰਹਯਲਾਜੈ॥੫॥
ਜਿਸ ਨੂੰ ਵੇਖ ਕੇ ਇੰਦਰ ਦਾ ਘੋੜਾ ਵੀ ਸ਼ਰਮਸਾਰ ਹੋ ਜਾਂਦਾ ॥੫॥
When that horse galloped, even the Lord Indra’s horse felt meek.(5)
ਆਪਅਨੂਪਬਸਤ੍ਰਤਨਧਾਰੈ॥
ਉਸ ਨੇ ਆਪ ਤਨ ਉਤੇ ਅਨੂਪਮ ਬਸਤ੍ਰ ਧਾਰਨ ਕੀਤੇ ਹੋਏ ਸਨ
ਭੂਖਨਸਕਲਜਰਾਇਸੁਧਾਰੈ॥
ਜੋ ਸਾਰੇ ਗਹਿਣਿਆਂ ਨਾਲ ਸਜੇ ਹੋਏ ਸਨ।
She dressed herself in beautiful clothes and was adorned with ornaments.
ਲਾਬੇਕੇਸਕਾਧਪਰਛੋਰੇ॥
(ਉਸ ਨੇ) ਲੰਬੇ ਕੇਸ ਮੋਢਿਆਂ ਉਤੇ ਸੁਟੇ ਹੋਏ ਸਨ,
ਜਨੁਕਫੁਲੇਲਹਿਜਾਤਨਿਚੋਰੇ॥੬॥
ਮਾਨੋ ਉਹ ਸੁਗੰਧੀ ਨਿਚੋੜਦੇ ਜਾਂਦੇ ਸਨ ॥੬॥
Her long hair flared over her shoulders sprinkling perfumes all over.(6)
ਅੰਜਨਆਂਜਿਆਖਿਯਨਦਯੋ॥
ਅੱਖਾਂ ਵਿਚ ਸੁਰਮਾ ਪਾ ਕੇ (ਉਸ ਨੇ)
ਜਨੁਕਰਿਲੂਟਿਸਿੰਗਾਰਹਿਲਯੋ॥
ਮਾਨੋ ਸ਼ਿੰਗਾਰ ਨੂੰ ਹੀ ਲੁਟ ਲਿਆ ਹੋਵੇ।
With eye-lashing powder in her eyes, her embellishment stole many a hearts.
ਜੁਲਫਜੰਜੀਰਜਾਲਮੈਸੋਹੈ॥
(ਉਸ ਦੀਆਂ) ਜ਼ਾਲਮ ਜ਼ੁਲਫ਼ਾਂ ਜ਼ੰਜੀਰ ਵਾਂਗ ਸ਼ੋਭ ਰਹੀਆਂ ਸਨ
ਸੁਰਨਰਨਾਗਅਸੁਰਮਨਮੋਹੈ॥੭॥
(ਜਿਨ੍ਹਾਂ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ ਅਤੇ ਦੈਂਤ ਮੋਹਿਤ ਹੋ ਰਹੇ ਸਨ ॥੭॥
In her snaky strands of hair many a humans, gods and devil got entangled.(7)
ਰਾਜਤਭ੍ਰਿਕੁਟਿਧਨੁਕਸੀਭਾਰੀ॥
ਉਸ ਦੀਆਂ ਭਾਰੀਆਂ ਭੌਆਂ ਕਮਾਨ ਵਾਂਗ ਸਜ ਰਹੀਆਂ ਸਨ।
ਮੋਹਤਲੋਕਚੌਦਹਨਿਪ੍ਯਾਰੀ॥
(ਉਹ) ਪਿਆਰੀ ਚੌਦਾਂ ਲੋਕਾਂ ਨੂੰ ਮੋਹਿਤ ਕਰ ਰਹੀ ਸੀ।
ਜਾਕੀਨੈਕਦ੍ਰਿਸਟਿਮੈਪਰੈ॥
(ਉਹ) ਜਿਸ ਦੀ ਨਜ਼ਰ ਵਿਚ ਜ਼ਰਾ ਜਿੰਨੀ ਵੀ ਆ ਜਾਂਦੀ,
ਤਾਕੀਸਕਲਬੁਧਿਪਰਹਰੇ॥੮॥
ਉਸ ਦੀ ਸਾਰੀ ਬੁੱਧੀ ਖ਼ਤਮ ਕਰ ਦਿੰਦੀ ॥੮॥
ਦੋਹਰਾ॥
ਦੋਹਰਾ:
Dohira
ਖਟਮੁਖਮੁਖਖਟਪੰਚਸਿਵਬਿਧਿਕੀਨੇਮੁਖਚਾਰਿ॥
ਕਾਰਤਿਕੇਯ ('ਖਟਮੁਖ') ਨੇ ਛੇ ਮੁਖ, ਸ਼ਿਵ ਨੇ ਪੰਜ ਅਤੇ ਬ੍ਰਹਮਾ ਨੇ ਚਾਰ ਮੁਖ ਕਰ ਲਏ,