GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 943
Display Settings
ਪਰੀਦੇਵਦਾਵਾਨਕੀਮਾਰਿਭਾਰੀ
ਦੇਵਤਿਆਂ ਅਤੇ ਦੈਂਤਾਂ ਦੀ ਗਹਿਗਚ ਲੜਾਈ ਹੋਈ।
ਹਠਿਯੋਏਕਹਾਠੇਤਹਾਛਤ੍ਰਧਾਰੀ
ਉਥੇ ਇਕ ਛਤ੍ਰਧਾਰੀ ਸੂਰਮਾ ਡਟਿਆ ਹੋਇਆ ਸੀ।
ਅਜ੍ਰਯਾਨੰਦਜੂਕੌਸਤੇਲੋਕਜਾਨੈ
(ਉਸ) ਅਜ ਦੇ ਪੁੱਤਰ ਨੂੰ ਸੱਤੇ ਲੋਕ ਜਾਣਦੇ ਸਨ।
ਪਰੇਆਨਿਸੋਊਮਹਾਰੋਸਠਾਨੈ॥੧੧॥
(ਦੈਂਤ) ਸੂਰਮੇ ਉਸ ਉਤੇ ਕ੍ਰੋਧਿਤ ਹੋ ਕੇ ਆ ਪਏ ॥੧੧॥
ਮਹਾਕੋਪਕੈਕੈਹਠੀਦੈਤਢੂਕੇ
ਹਠੀਲੇ ਦੈਂਤ ਬਹੁਤ ਕ੍ਰੋਧ ਕਰ ਕੇ ਨੇੜੇ ਢੁਕ ਗਏ
ਫਿਰੇਆਨਿਚਾਰੋਦਿਸਾਰਾਵਜੂਕੇ
ਅਤੇ ਰਾਜੇ (ਦਸ਼ਰਥ) ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ।
ਮਹਾਬਜ੍ਰਬਾਨਾਨਕੈਘਾਇਮਾਰੈ
ਬਜ੍ਰ ਵਰਗੇ ਬਾਣਾਂ ਦੇ ਪ੍ਰਹਾਰ ਕਰ ਰਹੇ ਸਨ
ਬਲੀਮਾਰਹੀਮਾਰਿਐਸੇਪੁਕਾਰੈ॥੧੨॥
ਅਤੇ ਬਲੀ (ਦੈਂਤ) 'ਮਾਰੋ-ਮਾਰੋ' ਇਸ ਤਰ੍ਹਾਂ ਪੁਕਾਰ ਰਹੇ ਸਨ ॥੧੨॥
ਹਟੇਹਠੀਲੇਹਠੇਐਠਿਯਾਰੇ
ਆਕੜ ਵਾਲੇ ਹਠੀਲੇ ਸੂਰਮੇ ਪਿਛੇ ਨਾ ਹਟੇ
ਮੰਡੇਕੋਪਕੈਕੈਮਹਾਬੀਰਮਾਰੇ
ਅਤੇ ਮਹਾਨ ਕ੍ਰੋਧਵਾਨ ਹੋਏ ਸੂਰਮੇ ਮਾਰੇ ਜਾਣ ਲਗੇ।
ਚਹੁੰਓਰਬਾਦਿਤ੍ਰਆਨੇਕਬਾਜੈ
ਚੌਹਾਂ ਪਾਸਿਆਂ ਤੋਂ ਅਨੇਕ ਜੰਗੀ ਵਾਜੇ ਵਜਣ ਲਗੇ।
ਉਠਿਯੋਰਾਗਮਾਰੂਮਹਾਸੂਰਗਾਜੈ॥੧੩॥
ਮਾਰੂ ਧੁਨ ਗੂੰਜਣ ਲਗੀ ਅਤੇ ਵੱਡੇ ਸੂਰਮੇ ਗੱਜਣ ਲਗੇ ॥੧੩॥
ਕਿਤੇਹਾਕਮਾਰੇਕਿਤੇਬਾਕਦਾਬੇ
ਕਿਤਨਿਆਂ ਨੂੰ ਵੰਗਾਰ ਕੇ ਮਾਰ ਦਿੱਤਾ ਅਤੇ ਕਿਤਨਿਆਂ ਨੂੰ ਡਰ ('ਬਾਕ') ਨਾਲ ਦਬਾ ਦਿੱਤਾ,
ਕਿਤੇਢਾਲਢਾਹੇਕਿਤੇਦਾੜਚਾਬੇ
ਕਿਤਨਿਆਂ ਨੂੰ ਢਾਲਾਂ ਨਾਲ ਢਾਹ ਦਿੱਤਾ ਅਤੇ ਕਿਤਨਿਆਂ ਨੂੰ ਦਾੜ੍ਹਾਂ ਨਾਲ ਚਬਾ ਸੁਟਿਆ।
ਕਿਤੇਬਾਕਸੌਹਲਹਲੇਬੀਰਭਾਰੀ
ਕਿਤਨੇ ਹੀ ਸੂਰਮੇ ਬੋਲਾਂ ਨਾਲ ਹੱਲਾ-ਗੁੱਲਾ ਕਰਦੇ ਰਹੇ
ਕਿਤੇਜੂਝਿਜੋਧਾਗਏਛਤ੍ਰਧਾਰੀ॥੧੪॥
ਅਤੇ ਕਿਤਨੇ ਹੀ ਛੱਤ੍ਰਧਾਰੀ ਯੋਧਾ (ਰਣ-ਭੂਮੀ ਵਿਚ) ਜੂਝ ਮਰੇ ॥੧੪॥
ਦੋਹਰਾ
ਦੋਹਰਾ:
Dohira
ਅਸੁਰਨਕੀਸੈਨਾਹੁਤੇਅਸੁਰਨਿਕਸਿਯੋਏਕ
ਦੈਂਤਾਂ ਦੀ ਸੈਨਾ ਵਿਚੋਂ ਇਕ (ਬਲਵਾਨ) ਦੈਂਤ ਨਿਕਲਿਆ
From the army of devils, one devil sprung out,
ਸੂਤਸੰਘਾਰਿਅਜਨੰਦਕੌਮਾਰੇਬਿਸਿਖਅਨੇਕ॥੧੫॥
ਅਤੇ ਬਹੁਤ ਤੀਰ ਮਾਰ ਕੇ ਉਸ ਨੇ ਦਸ਼ਰਥ ਦਾ ਰਥਵਾਨ ਮਾਰ ਦਿੱਤਾ ॥੧੫॥
Who annihilated the chariot of Dasrath and threw numerous arrows on him.(15)
ਚੌਪਈ
ਚੌਪਈ:
Chaupaee
ਭਰਥਮਾਤਐਸੇਸੁਨਿਪਾਯੋ
ਜਦੋਂ ਭਰਤ ਦੀ ਮਾਤਾ (ਕੈਕਈ) ਨੇ ਇਹ ਸੁਣਿਆ
ਕਾਮਸੂਤਿਅਜਿਸੁਤਕੌਆਯੋ
ਕਿ ਅਜ ਦੇ ਪੁੱਤਰ (ਦਸ਼ਰਥ) ਦਾ ਰਥਵਾਨ ਮਾਰਿਆ ਗਿਆ ਹੈ
Bharta’s mother (Kaikaee), when heard that the chariot of the Raja had been destroyed,
ਆਪਨਭੇਖਸੁਭਟਕੋਧਰਿਯੋ
ਤਾਂ ਉਸ ਨੇ ਖ਼ੁਦ ਸੂਰਮੇ ਦਾ ਭੇਸ ਧਾਰਨ ਕੀਤਾ
ਜਾਇਸੂਤਪਨਨ੍ਰਿਪਕੋਕਰਿਯੋ॥੧੬॥
ਅਤੇ ਰਾਜੇ ਦੀ ਰਥਵਾਨ ਜਾ ਬਣੀ ॥੧੬॥
She disguised herself, dressed herselfas the Raja’s chariot-driver, and took over.(16)
ਸ੍ਯੰਦਨਐਸੀਭਾਤਿਧਵਾਵੈ
ਉਸ ਨੇ ਅਜਿਹੇ ਢੰਗ ਨਾਲ ਰਥ ਚਲਾਇਆ
ਨ੍ਰਿਪਕੋਬਾਨਲਾਗਨਪਾਵੈ
ਕਿ ਰਾਜੇ ਨੂੰ (ਵੈਰੀ ਦਾ) ਕੋਈ ਤੀਰ ਵੀ ਲਗ ਨਾ ਸਕਿਆ।
She drove the chariot in such a way that, she would not let enemy arrow hit Raja.
ਜਾਯੋਚਾਹਤਅਜਿਸੁਤਜਹਾ
ਜਿਥੇ ਵੀ ਦਸ਼ਰਥ ਜਾਣਾ ਚਾਹੁੰਦਾ ਸੀ,
ਲੈਅਬਲਾਪਹੁਚਾਵੈਤਹਾ॥੧੭॥
ਉਥੇ ਹੀ ਕੈਕਈ ਲੈ ਕੇ ਪਹੁੰਚਾ ਦਿੰਦੀ ਸੀ ॥੧੭॥
Wherever Raja wanted to go, the lady took him there.(17)
ਐਸੇਅਬਲਾਰਥਹਿਧਵਾਵੈ
ਕੈਕਈ ਇਸ ਤਰ੍ਹਾਂ ਰਥ ਚਲਾਉਂਦੀ ਸੀ
ਜਹੁਪਹੁਚੈਤਾਕੌਨ੍ਰਿਪਘਾਵੈ
ਕਿ ਜਿਥੇ ਰਾਜਾ ਚਾਹੁੰਦਾ ਉਥੇ (ਵੈਰੀ ਨੂੰ) ਮਾਰ ਦਿੰਦਾ।
She chastened the horses so forcefully that she killed any raja that came on her way.
ਉਡੀਧੂਰਿਲਗੀਅਸਮਾਨਾ
(ਰਣਭੂਮੀ ਦੀ) ਧੂੜ ਉਡ ਕੇ ਆਕਾਸ਼ ਨੂੰ ਛੋਹ ਰਹੀ ਸੀ
ਅਸਿਚਮਕੈਬਿਜੁਰੀਪਰਮਾਨਾ॥੧੮॥
ਅਤੇ ਤਲਵਾਰਾਂ ਬਿਜਲੀ ਵਾਂਗ ਚਮਕ ਰਹੀਆਂ ਸਨ ॥੧੮॥
Although the dust created-storm thickened bUt the raja’s sword spread like lightening.(18)
ਤਿਲੁਤਿਲੁਟੂਕਏਕਕਰਿਮਾਰੇ
ਇਕਨਾਂ ਨੂੰ (ਰਾਜੇ ਨੇ) ਪੁਰਜ਼ਾ ਪੁਰਜ਼ਾ ਕਰ ਕੇ ਮਾਰ ਦਿੱਤਾ
ਏਕਬੀਰਕਟਿਤੈਕਟਿਡਾਰੇ
ਅਤੇ ਇਕਨਾਂ ਨੂੰ ਲਕ ਤੋਂ ਕਟ ਕੇ ਮਾਰ ਦਿੱਤਾ।
It was a dreadful war as, on all sides, brave warriors were swarming.
ਦਸਰਥਅਧਿਕਕੋਪਕਰਿਗਾਜਿਯੋ
ਰਾਜਾ ਦਸ਼ਰਥ ਬਹੁਤ ਕ੍ਰੋਧਵਾਨ ਹੋ ਕੇ ਗਜਿਆ
ਰਨਮੈਰਾਗਮਾਰੂਆਬਾਜਿਯੋ॥੧੯॥
ਅਤੇ ਯੁੱਧ-ਭੂਮੀ ਵਿਚ ਮਾਰੂ ਰਾਗ ਵਜਿਆ ॥੧੯॥
In the prevailing fights, even pious ones were cut and only (the poet) (19)
ਦੋਹਰਾ
ਦੋਹਰਾ:
Dohira
ਸੰਖਨਫੀਰੀਕਾਨ੍ਰਹਰੇਤੁਰਹੀਭੇਰਅਪਾਰ
ਯੁੱਧ-ਭੂਮੀ ਵਿਚ ਅਣਗਿਣਤ ਸੰਖ, ਨਫ਼ੀਰੀ, ਕਾਨਰੇ, ਤੁਰਹੀ, ਭੇਰ (ਵਜ ਰਹੇ ਸਨ)
ਮੁਚੰਗਸਨਾਈਡੁਗਡੁਗੀਡਵਰੂਢੋਲਹਜਾਰ॥੨੦॥
ਅਤੇ ਹਜ਼ਾਰਾਂ ਮੁਚੰਗ, ਸਨਾਈ, ਡੁਗਡੁਗੀ, ਡੌਰੂ ਅਤੇ ਢੋਲ (ਧੁਨਾਂ ਕਢ ਰਹੇ ਸਨ) ॥੨੦॥
ਭੁਜੰਗਛੰਦ
ਭੁਜੰਗ ਛੰਦ:
Bhujang Chhand
ਚਲੇਭਾਜਿਲੇਾਂਡੀਸੁਜੋਧਾਗਰਜੈ
ਯੋਧਿਆਂ ਦੀ ਗਰਜ ਸੁਣ ਕੇ ਬੁਜ਼ਦਿਲ ਭਜ ਰਹੇ ਹਨ
ਮਹਾਭੇਰਭਾਰੀਨਸੌਨਾਦਬਜੈ
ਅਤੇ ਡਰਾਉਣੀ ਆਵਾਜ਼ ਵਿਚ ਵੱਡੀਆਂ ਭੇਰਾਂ ਵਜ ਰਹੀਆਂ ਹਨ।
ਪਰੀਆਨਿਭੂਤਾਨਕੀਭੀਰਭਾਰੀ
ਉਥੇ ਭੂਤਾਂ ਦੀ ਬਹੁਤ ਭੀੜ ਲਗ ਗਈ ਹੈ
ਮੰਡੇਕੋਪਕੈਕੈਬਡੇਛਤ੍ਰਧਾਰੀ॥੨੧॥
ਅਤੇ ਵੱਡੇ ਛਤ੍ਰਧਾਰੀ ਕ੍ਰੋਧ ਨਾਲ ਭਰੇ ਡਟੇ ਹੋਏ ਹਨ ॥੨੧॥
ਦਿਪੈਹਾਥਮੈਕੋਟਿਕਾਢੀਕ੍ਰਿਪਾਨੈ
ਹੱਥਾਂ ਵਿਚ ਕਰੋੜਾਂ ਕ੍ਰਿਪਾਨਾਂ ਕਢੀਆਂ ਹੋਈਆਂ ਦਿਸ ਰਹੀਆਂ ਹਨ
ਗਿਰੈਭੂਮਿਮੈਝੂਮਿਜੋਧਾਜੁਆਨੈ
ਅਤੇ ਵੱਡੇ ਜੁਆਨ ਸੂਰਮੇ ਯੁੱਧ-ਭੂਮੀ ਵਿਚ ਡਿਗ ਰਹੇ ਹਨ।
ਪਰੀਆਨਿਬੀਰਾਨਕੀਭੀਰਭਾਰੀ
ਸੂਰਮਿਆਂ ਉਤੇ ਭਾਰੀ ਭੀੜ ਆਣ ਬਣੀ ਹੈ
ਬਹੈਸਸਤ੍ਰਔਰਅਸਤ੍ਰਕਾਤੀਕਟਾਰੀ॥੨੨॥
ਅਤੇ ਅਸਤ੍ਰ, ਸ਼ਸਤ੍ਰ, ਕਾਤੀਆਂ ਅਤੇ ਕਟਾਰੀਆਂ ਚਲ ਰਹੀਆਂ ਹਨ ॥੨੨॥