GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 942
Display Settings
ਮੇਹੀਵਾਲਅਧਿਕਦੁਖੁਧਾਰਿਯੋ
(ਉਡੀਕ ਉਡੀਕ ਕੇ) ਮੇਹੀਂਵਾਲ ਬਹੁਤ ਦੁਖੀ ਹੋਇਆ
ਕਹਾਸੋਹਨੀਰਹੀਬਿਚਾਰਿਯੋ
(ਅਤੇ ਸੋਚੀਂ ਪੈ ਗਿਆ ਕਿ) ਸੋਹਣੀ ਵਿਚਾਰੀ ਕਿਥੇ ਰਹਿ ਗਈ ਹੈ।
Mahinwal was dismayed, ‘Where has Sohani gone?’
ਨਦੀਬੀਚਖੋਜਤਬਹੁਭਯੋ
(ਉਹ ਉਸ ਨੂੰ) ਨਦੀ ਵਿਚ ਬਹੁਤ ਖੋਜਦਾ ਰਿਹਾ
ਆਈਲਹਿਰਡੂਬਿਸੋਗਯੋ॥੮॥
(ਪਰ ਇਸੇ ਦੌਰਾਨ ਇਕ) ਲਹਿਰ ਆਈ ਅਤੇ ਉਹ ਵੀ ਡੁਬ ਗਿਆ ॥੮॥
He jumped into the river to search, but in the waves lost himself.(8)
ਏਕਪੁਰਖਯਹਚਰਿਤ੍ਰਸੁਧਾਰਿਯੋ
ਇਕ ਪੁਰਸ਼ ਨੇ ਇਹ ਚਰਿਤ੍ਰ ਕੀਤਾ
ਮੇਹੀਵਾਲਸੋਹਨਿਯਹਿਮਾਰਿਯੋ
ਅਤੇ ਮੇਹੀਂਵਾਲ ਅਤੇ ਸੋਹਣੀ ਨੂੰ ਮਾਰ ਦਿੱਤਾ।
Some said, Mahinwal himself killed Sohani,
ਕਾਚੋਘਟਵਾਕੋਦੈਬੋਰਿਯੋ
ਉਸ ਨੂੰ ਕੱਚਾ ਘੜਾ ਦੇ ਕੇ ਡਬੋ ਦਿੱਤਾ
ਮੇਹੀਵਾਲਹੂੰਕੋਸਿਰਤੋਰਿਯੋ॥੯॥
ਅਤੇ ਮੇਹੀਂਵਾਲ ਦਾ ਸਿਰ ਵੀ ਪਾੜ ਦਿੱਤਾ ॥੯॥
But the fact is, with unbaked pitcher she was killea and then he was killed by hitting his head.(9)(1)
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਇਕਚਰਿਤ੍ਰਸਮਾਪਤਮਸਤੁਸੁਭਮਸਤੁ॥੧੦੧॥੧੮੬੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਇਕ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੧॥੧੮੬੫॥ ਚਲਦਾ॥
101st Parable of Auspicious Chritars Conversation of the Raja and the Minister, Completed with Benediction. (101)(1866)
ਦੋਹਰਾ
ਦੋਹਰਾ:
Dohira
ਅਵਧਪੁਰੀਭੀਤਰਬਸੈਅਜਸੁਤਦਸਰਥਰਾਵ
(ਰਾਜਾ) ਅਜ ਦਾ ਪੁੱਤਰ ਦਸ਼ਰਥ ਰਾਜਾ ਅਵਧਪੁਰੀ (ਅਯੁਧਿਆ) ਵਿਚ ਵਸਦਾ ਸੀ।
The son of Raja Aj used to live in the city of Ayodhiya.
ਦੀਨਨਕੀਰਛਾਕਰੈਰਾਖਤਸਭਕੋਭਾਵ॥੧॥
(ਉਹ) ਗ਼ਰੀਬਾਂ (ਨਿਤਾਣਿਆਂ) ਦੀ ਰਖਿਆ ਕਰਦਾ ਸੀ ਅਤੇ ਸਭ ਪ੍ਰਤਿ ਪ੍ਰੇਮ ਭਾਵ ਪਾਲਦਾ ਸੀ ॥੧॥
He was benevolent to the poor and loved his subject.(1)
ਦੈਤਦੇਵਤਨਕੋਬਨ੍ਯੋਏਕਦਿਵਸਸੰਗ੍ਰਾਮ
ਇਕ ਵਾਰ ਦੈਂਤਾਂ ਅਤੇ ਦੇਵਤਿਆਂ ਵਿਚ ਲੜਾਈ ਸ਼ੁਰੂ ਹੋ ਗਈ
Once a war broke out in between the gods and the devils.
ਬੋਲਿਪਠਾਯੋਇੰਦ੍ਰਨੈਲੈਦਸਰਥਕੋਨਾਮ॥੨॥
ਅਤੇ ਇੰਦਰ ਨੇ ਦਸ਼ਰਥ ਰਾਜੇ ਦਾ ਨਾਂ ਲੈ ਕੇ (ਸਹਾਇਤਾ ਲਈ) ਬੁਲਾ ਭੇਜਿਆ ॥੨॥
Then the god Indra decided to send in Raja Dasrath.(2)
ਚੌਪਈ
ਚੌਪਈ:
Chaupaee
ਦੂਤਹਿਕਹਿਯੋਤੁਰਤਤੁਮਜੈਯਹੁ
(ਇੰਦਰ ਨੇ) ਦੂਤ ਨੂੰ ਕਿਹਾ ਕਿ ਤੂੰ ਤੁਰਤ ਜਾ
ਸੈਨਸਹਿਤਦਸਰਥਕੈਲ੍ਰਯੈਯਹੁ
ਅਤੇ ਸੈਨਾ ਸਹਿਤ ਦਸ਼ਰਥ ਨੂੰ ਲੈ ਆ।
He told his ambassadors, ‘Go and get Dasrath,
ਗ੍ਰਿਹਕੇਸਕਲਕਾਮਤਜਆਵੈ
(ਉਹ) ਘਰ ਦੇ ਸਾਰੇ ਕੰਮ ਛਡ ਕੇ ਆ ਜਾਵੇ
ਹਮਰੀਦਿਸਿਹ੍ਵੈਜੁਧੁਮਚਾਵੈ॥੩॥
ਅਤੇ ਸਾਡੇ ਵਲੋਂ ਹੋ ਕੇ ਯੁੱਧ ਕਰੇ ॥੩॥
‘And tell him to come abandoning all his tasks and to go to fight on our behalf.’(3)
ਦੋਹਰਾ
ਦੋਹਰਾ:
Dohira
ਦੂਤਸਤਕ੍ਰਿਤਜੋਪਠਿਯੋਸੋਦਸਰਥਪੈਆਇ
ਇੰਦਰ ਨੇ ਜੋ ਦੂਤ ਭੇਜਿਆ ਸੀ, ਉਸ ਨੇ ਦਸ਼ਰਥ ਕੋਲ ਆ ਕੇ
The ambassador, Satkrit, went along to wait on Dasrath,
ਜੋਤਾਸੋਸ੍ਵਾਮੀਕਹਿਯੋਸੋਤਿਹਕਹਿਯੋਸੁਨਾਇ॥੪॥
ਉਸ ਨੂੰ ਜੋ ਕੁਝ ਸੁਆਮੀ (ਇੰਦਰ) ਨੇ ਕਿਹਾ ਸੀ, ਕਹਿ ਦਿੱਤਾ ॥੪॥
And what ever the order his Master gave, he conveyed.(4)
ਚੌਪਈ
ਚੌਪਈ:
Chaupaee
ਬਾਸਵਕਹਿਯੋਸੁਤਾਹਿਸੁਨਾਯੋ
ਇੰਦਰ ('ਬਾਸਵ') ਨੇ ਜੋ ਕਿਹਾ ਸੀ, ਉਹ ਉਸ (ਦਸ਼ਰਥ) ਨੂੰ ਸੁਣਾ ਦਿੱਤਾ।
ਸੋਸੁਨਿਭੇਦਕੇਕਈਪਾਯੋ
ਉਸ ਨੂੰ ਸੁਣ ਕੇ ਕੈਕਈ ਵਿਚਲੀ ਗੱਲ ਸਮਝ ਲਈ।
Whatever he (Raja) was told and conveyed, Kaikaee (Dasrath’s consort) secretly came to know as well.
ਚਲੇਚਲੋਰਹਿਹੌਤੌਰਹਿਹੌ
(ਕੈਕਈ ਨੇ ਦਸ਼ਰਥ ਨੂੰ ਕਿਹਾ ਕਿ ਜੇ ਤੁਸੀਂ) ਚਲੋਗੇ ਤਾਂ ਨਾਲ ਚਲਾਂਗੀ, ਜੇ ਰਹੋਗੇ ਤਾਂ ਰਹਾਂਗੀ।
ਨਾਤਰਦੇਹਅਗਨਿਮੈਦਹਿਹੌ॥੫॥
(ਜੇ ਤੁਸੀਂ ਮੈਨੂੰ ਇਸ ਤਰ੍ਹਾਂ ਨਹੀਂ ਕਰਨ ਦਿਓਗੇ ਤਾਂ ਮੈਂ) ਆਪਣੀ ਦੇਹ ਅਗਨੀ ਵਿਚ ਸਾੜ ਦਿਆਂਗੀ ॥੫॥
(She said to the Raja)) ‘I will accompany you, as well and if you don’t (take me with you), I will immolate my body in the fire.(5)
ਤ੍ਰਿਯਕੋਮੋਹਨ੍ਰਿਪਤਿਸੌਭਾਰੋ
ਕੈਕਈ ਦਾ ਰਾਜੇ ਨਾਲ ਬਹੁਤ ਪ੍ਰੇਮ ਸੀ।
ਤਿਹਸੰਗਲੈਉਹਓਰਿਪਧਾਰੋ
ਉਸ ਨੂੰ ਨਾਲ ਲੈ ਕੇ (ਰਾਜਾ) ਉਥੇ (ਰਣਭੂਮੀ ਵਿਚ) ਚਲਾ ਗਿਆ।
The lady had loved Raja and the Raja adored the Rani immensely, She added, ‘I will serve you during the fight,
ਬਾਲਕਹਿਯੋਸੇਵਾਤਵਕਰਿਹੋ
ਕੈਕਈ ਨੇ ਕਿਹਾ ਕਿ (ਮੈਂ ਤੁਹਾਡੀ) ਸੇਵਾ ਕਰਾਂਗੀ।
ਜੂਝੋਨਾਥਪਾਵਕਹਿਬਰਿਹੋ॥੬॥
ਹੇ ਨਾਥ! ਜੇ ਤੁਸੀਂ ਮਾਰੇ ਗਏ ਤਾਂ (ਮੈਂ ਨਾਲ ਹੀ) ਅੱਗ ਵਿਚ ਸੜ ਜਾਵਾਂਗੀ ॥੬॥
‘And, my Master, if you die, I will become a Sati by sacrificing my body (in the fire) with yours.’(6)
ਅਵਧਰਾਜਤਹਤੁਰਤਸਿਧਾਯੋ
ਅਯੁਧਿਆ ਦਾ ਰਾਜਾ ਉਥੋਂ ਲਈ ਤੁਰਤ ਚਲ ਪਿਆ
ਸੁਰਅਸੁਰਨਜਹਜੁਧਮਚਾਯੋ
ਜਿਥੇ ਦੇਵ-ਅਸੁਰ ਸੰਗ੍ਰਾਮ ਮਚਿਆ ਹੋਇਆ ਸੀ,
The king of Ayodhiya marched immediately towards where the fighting between the gods and the devils was going on.
ਬਜ੍ਰਬਾਨਬਿਛੂਆਜਹਬਰਖੈ
ਜਿਥੇ ਬਜ੍ਰ ਵਰਗੇ ਬਾਣਾਂ ਅਤੇ ਬਿਛੂ (ਵਰਗੇ ਪੇਸ਼ਕਬਜ਼ਾਂ) ਦੀ ਬਰਖਾ ਹੋ ਰਹੀ ਸੀ
ਕੁਪਿਕੁਪਿਬੀਰਧਨੁਹਿਯਨਕਰਖੈ॥੭॥
ਅਤੇ ਕ੍ਰੋਧਿਤ ਹੋ ਕੇ ਯੁੱਧਵੀਰ ਕਮਾਨਾਂ ਖਿਚ ਰਹੇ ਸਨ ॥੭॥
Where stone-like hard bows and poisonous scorpion-like arrows were being showered and the braves were pulling them.(7)
ਭੁਜੰਗਛੰਦ
ਭੁਜੰਗ ਛੰਦ:
Bhujang Chhand
ਬਧੇਗੋਲਗਾੜੇਚਲਿਯੋਬਜ੍ਰਧਾਰੀ
ਬਜ੍ਰਧਾਰੀ (ਇੰਦਰ) ਆਪਣੀ ਸੈਨਾ ਇਕੱਠੀ ਕਰ ਕੇ ਉਥੋਂ ਨੂੰ ਚਲਿਆ
ਬਜੈਦੇਵਦਾਨਵਜਹਾਹੀਹਕਾਰੀ
ਜਿਥੇ ਦੇਵਤੇ ਅਤੇ ਦੈਂਤ ਇਕ ਦੂਜੇ ਨੂੰ ਵੰਗਾਰ ਰਹੇ ਸਨ।
ਗਜੈਕੋਟਿਜੋਧਾਮਹਾਕੋਪਕੈਕੈ
ਅਤਿ ਕ੍ਰੋਧਵਾਨ ਹੋ ਕੇ ਸੂਰਮੇ ਗਜ ਰਹੇ ਸਨ
ਪਰੈਆਨਿਕੈਬਾਢਵਾਰੀਨਲੈਕੈ॥੮॥
ਅਤੇ ਤਲਵਾਰਾਂ ਲੈ ਕੇ ਇਕ ਦੂਜੇ ਉਤੇ ਆ ਕੇ ਪੈ ਰਹੇ ਸਨ ॥੮॥
ਭਜੇਦੇਵਦਾਨੋਅਨਿਕਬਾਨਮਾਰੇ
ਦੈਂਤਾਂ ਦੀ ਫ਼ੌਜ ਦੇ ਬਾਣਾਂ ਦੀ ਮਾਰ ਕਰ ਕੇ ਦੇਵਤੇ ਭਜ ਗਏ
ਚਲੇਛਾਡਿਕੈਇੰਦਰਕੇਬੀਰਭਾਰੇ
ਅਤੇ ਇੰਦਰ ਦੇ ਵੱਡੇ ਸੂਰਮੇ (ਯੁੱਧ-ਭੂਮੀ ਤੋਂ) ਖਿਸਕ ਚਲੇ।
ਰਹਿਯੋਏਕਠਾਢੋਤਹਾਬਜ੍ਰਧਾਰੀ
ਉਥੇ ਕੇਵਲ ਇਕ ਇੰਦਰ ('ਬਜ੍ਰਧਾਰੀ') ਰਹਿ ਗਿਆ।
ਪਰਿਯੋਤਾਹਿਸੋਰਾਵਤਹਿਮਾਰਭਾਰੀ॥੯॥
ਉਸ ਨਾਲ ਹੀ ਖ਼ੂਬ ਯੁੱਧ ਹੋਇਆ ਅਤੇ ਰਾਜੇ (ਦਸ਼ਰਥ) ਨੇ ਵੀ ਬਹੁਤ ਲੜਾਈ ਕੀਤੀ ॥੯॥
ਇਤੈਇੰਦ੍ਰਰਾਜਾਉਤੈਦੈਤਭਾਰੇ
ਇਧਰ ਇੰਦਰ ਅਤੇ ਰਾਜਾ (ਦਸ਼ਰਥ) ਸੀ ਅਤੇ ਉਧਰ ਤਕੜੇ ਦੈਂਤ ਸਨ।
ਹਟੇਹਠੀਲੇਮਹਾਰੋਹਵਾਰੇ
ਮਹਾਨ ਕ੍ਰੋਧਿਤ ਹੋਏ ਹਠੀ ਯੋਧੇ ਟਲਦੇ ਨਹੀਂ ਸਨ।
On one side there was god Indra and on the other furious devils.
ਲਯੋਘੇਰਿਤਾਕੋਚਹੂੰਓਰਐਸੇ
ਉਨ੍ਹਾਂ ਨੂੰ ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਘੇਰ ਲਿਆ
ਮਨੋਪਵਨਉਠੈਘਟਾਘੋਰਜੈਸੇ॥੧੦॥
ਮਾਨੋ ਪਵਨ ਦੇ ਵਗਣ ਨਾਲ ਕਾਲੀਆਂ ਘਟਾਵਾਂ ਘਿਰ ਆਈਆਂ ਹੋਣ ॥੧੦॥
They besieged Indra like the wind envelopes the dust storm.(10)