ਜੂਠਕੂਠਤੁਰਕਨਕੀਖਾਵੋ॥੧੩॥
ਅਤੇ ਤੁਰਕਾਂ ਦੇ ਘਰ ਦੀ ਤਿਰਸਕਾਰੀ ਹੋਈ ਜੂਠ ਖਾ ॥੧੩॥
‘You assume the name of Heer and devour the food at the household of Turks (Muslims).’(13)
ਦੋਹਰਾ॥
ਦੋਹਰਾ:
Dohira
ਤਬਅਬਲਾਕੰਪਤਿਭਈਤਾਕੇਪਰਿਕੈਪਾਇ॥
ਤਦ ਉਹ ਅਬਲਾ ਕੰਬਣ ਲਗੀ ਅਤੇ ਉਸ ਦੇ ਪੈਰੀਂ ਪੈ ਕੇ ਕਹਿਣ ਲਗੀ,
Then the damsel, shaking, fell upon the feet of Munni and requested,
ਕ੍ਰਯੋਹੂਹੋਇਉਧਾਰਮਮਸੋਦਿਜਕਹੋਉਪਾਇ॥੧੪॥
ਹੇ ਬ੍ਰਾਹਮਣ! ਮੇਰੇ ਉੱਧਾਰ ਕਿਵੇਂ ਹੋਵੇਗਾ, ਇਸ ਦਾ ਕੋਈ ਉਪਾ ਦਸੋ ॥੧੪॥
‘Tell me some resolve so that I can escape this agony.’(14)
ਚੌਪਈ॥
ਚੌਪਈ:
Chaupaee
ਇੰਦ੍ਰਸੁਮ੍ਰਿਤਮੰਡਲਜਬਜੈਹੈ॥
ਜਦੋਂ ਇੰਦਰ ਮ੍ਰਿਤ ਲੋਕ ਵਿਚ ਜਾਏਗਾ
ਰਾਝਾਅਪਨੋਨਾਮੁਕਹੈਹੈ॥
ਤਾਂ ਆਪਣਾ ਨਾਂ ਰਾਂਝਾ ਅਖਵਾਏਗਾ।
(Reply) ‘When god Indra will go to themundane world, he will call himself Ranjha.
ਤੋਸੌਅਧਿਕਪ੍ਰੀਤਿਉਪਜਾਵੈ॥
ਤੇਰੇ ਨਾਲ ਅਧਿਕ ਪ੍ਰੇਮ ਕਰੇਗਾ
ਅਮਰਵਤੀਬਹੁਰਿਤੁਹਿਲ੍ਯਾਵੈ॥੧੫॥
ਅਤੇ ਤੈਨੂੰ ਫਿਰ ਅਮਰਾਵਤੀ ਲੈ ਆਇਗਾ ॥੧੫॥
‘He will intensively fall in love with you and will bring you back to Amrawati (domain of emancipation).(15)
ਦੋਹਰਾ॥
ਦੋਹਰਾ:
Dohira
ਜੂਨਿਜਾਟਕੀਤਿਨਧਰੀਮ੍ਰਿਤਮੰਡਲਮੈਆਇ॥
ਉਸ ਨੇ ਆ ਕੇ ਮ੍ਰਿਤ ਮੰਡਲ ਵਿਚ ਜੱਟ ਦੀ ਜੂਨ ਧਾਰਨ ਕੀਤੀ
She took birth in the household of a Jat.
ਚੂਚਕਕੇਉਪਜੀਭਵਨਹੀਰਨਾਮਧਰਵਾਇ॥੧੬॥
ਅਤੇ 'ਹੀਰ' ਨਾਂ ਧਾਰਨ ਕਰ ਕੇ ਚੂਚਕ ਦੇ ਘਰ ਪੈਦਾ ਹੋਈ ॥੧੬॥
She appeared in the house of Choochak and called herself as Heer.(16)
ਚੌਪਈ॥
ਚੌਪਈ:
Chaupaee
ਇਸੀਭਾਤਿਸੋਕਾਲਬਿਹਾਨ੍ਰਯੋ॥
ਇਸ ਤਰ੍ਹਾਂ ਸਮਾਂ ਬੀਤਦਾ ਗਿਆ।
ਬੀਤਯੋਬਰਖਏਕਦਿਨਜਾਨ੍ਯੋ॥
ਵਰ੍ਹੇ ਦਾ ਬੀਤਣਾ ਇਕ ਦਿਨ ਵਰਗਾ ਲਗਾ।
The time passed and the years went by,
ਬਾਲਾਪਨੋਛੂਟਿਜਬਗਯੋ॥
ਜਦੋਂ ਬਚਪਨ ਖ਼ਤਮ ਹੋ ਗਿਆ
ਜੋਬਨਆਨਿਦਮਾਮੋਦਯੋ॥੧੭॥
ਤਾਂ ਜਵਾਨੀ ਨੇ ਆ ਕੇ ਨਗਾਰਾ ਵਜਾਇਆ ॥੧੭॥
The childhood was abandoned and the drums of the yoUth began to play.(l7)
ਰਾਝਾਚਾਰਿਮਹਿਖਿਯਨਆਵੈ॥
ਰਾਂਝਾ ਮੱਝਾਂ ਚਰਾ ਕੇ ਵਾਪਸ ਆਉਂਦਾ।
ਤਾਕੋਹੇਰਿਹੀਰਬਲਿਜਾਵੈ॥
ਉਸ ਨੂੰ ਵੇਖ ਕੇ ਹੀਰ ਬਲਿਹਾਰੀ ਜਾਂਦੀ।
When Ranjha would come back after grazing the cattle, Heer would go crazy,
ਤਾਸੌਅਧਿਕਨੇਹੁਉਪਜਾਯੋ॥
ਉਸ ਨਾਲ ਬਹੁਤ ਪ੍ਰੇਮ ਪੈਦਾ ਕਰ ਲਿਆ
ਭਾਤਿਭਾਤਿਸੌਮੋਹਬਢਾਯੋ॥੧੮॥
ਅਤੇ ਭਾਂਤ ਭਾਂਤ ਨਾਲ ਮੋਹ ਵਧਾ ਲਿਆ ॥੧੮॥
She depicted intense love towards him and showered many affections.(18)
ਦੋਹਰਾ॥
ਦੋਹਰਾ:
Dohira
ਖਾਤਪੀਤਬੈਠਤਉਠਤਸੋਵਤਜਾਗਤਨਿਤਿ॥
ਉਸ ਨੂੰ ਨਿੱਤ ਖਾਂਦਿਆਂ ਪੀਂਦਿਆਂ, ਬੈਠਦਿਆਂ ਉਠਦਿਆਂ, ਸੌਂਦਿਆਂ ਜਾਗਦਿਆਂ
Eating, drinking, sitting, standing, sleeping and awake,
ਕਬਹੂੰਨਬਿਸਰੈਚਿਤਤੇਸੁੰਦਰਦਰਸਨਮਿਤ॥੧੯॥
ਸੁੰਦਰ ਦੀਦਾਰ ਵਾਲਾ ਮਿੱਤਰ ਕਦੇ ਵੀ ਚਿਤ ਤੋਂ ਨਹੀਂ ਭੁਲਦਾ ਸੀ ॥੧੯॥
All the time she would not keep him out of her mind.(19)
ਹੀਰਬਾਚ॥
ਹੀਰ ਨੇ ਕਿਹਾ:
Heer Talk
ਸਵੈਯਾ॥
ਸਵੈਯਾ:
ਬਾਹਰਜਾਉਤੌਬਾਹਰਹੀਗ੍ਰਿਹਆਵਤਆਵਤਸੰਗਲਗੇਹੀ॥
ਜੇ ਉਹ ਬਾਹਰ ਜਾਂਦਾ ਤਾਂ ਬਾਹਰ ਹੀ ਜਾਂਦੀ, ਜੇ ਘਰ ਆਉਂਦਾ ਤਾਂ ਘਰ ਹੀ ਨਾਲ ਨਾਲ ਲਗੀ ਰਹਿੰਦੀ।
‘If he goes out, I go out too.
ਜੌਹਠਿਬੈਠਿਰਹੋਘਰਮੈਪਿਯਪੈਠਿਰਹੈਹਿਯਮੈਪਹਿਲੇਹੀ॥
ਜੇ ਪ੍ਰੀਤਮ ਹਠ ਪੂਰਵਕ ਘਰ ਵਿਚ ਬੈਠਾ ਰਹਿੰਦਾ ਤਾਂ ਇਹ ਵੀ ਉਸ ਨੂੰ ਹਿਰਦੇ ਵਿਚ ਵਸਾ ਕੇ ਘਰ ਹੀ ਬੈਠੀ ਰਹਿੰਦੀ।
‘If he stays at home I feel I am sitting with him.
ਨੀਂਦਹਮੈਨਕਵਾਨੀਕਰੀਛਿਨਹੀਛਿਨਰਾਮਸਖੀਸੁਪਨੇਹੀ॥
ਹੇ ਸਖੀ! ਨੀਂਦਰ ਨੇ ਮੇਰੇ ਸੁਆਸ ਨਕ ਤਕ ਲੈ ਆਂਦੇ ਹਨ। ਛਿਣ ਭਰ ਲਈ (ਮੈਨੂੰ) ਸੁਪਨੇ ਵਿਚ ਵੀ ਸੁਖ ਆਰਾਮ (ਕਿਥੇ)।
‘He has snatched my sleep away and in the sleep he does not let me
ਜਾਗਤਸੋਵਤਰਾਤਹੂੰਦ੍ਯੋਸਕਹੂੰਮੁਹਿਰਾਝਨਚੈਨਨਦੇਹੀ॥੨੦॥
ਜਾਗਦਿਆਂ ਸੌਂਦਿਆਂ ਰਾਤ ਦਿਨ ਰਾਂਝਾ ਮੈਨੂੰ ਚੈਨ ਨਹੀਂ ਲੈਣ ਦਿੰਦਾ ॥੨੦॥
Alone. ‘Day in and day out, Ranjha does not let me be in serenity.’(20)
ਚੌਪਈ॥
ਚੌਪਈ:
Chaupaee
ਰਾਝਨਰਾਝਨਸਦਾਉਚਾਰੈ॥
ਉਹ ਸਦਾ 'ਰਾਂਝਾ ਰਾਂਝਾ' ਉਚਾਰਦੀ ਸੀ
ਸੋਵਤਜਾਗਤਤਹਾਸੰਭਾਰੈ॥
ਅਤੇ ਸੌਂਦਿਆਂ ਜਾਗਦਿਆਂ ਉਸੇ ਨੂੰ ਯਾਦ ਕਰਦੀ ਸੀ।
ਬੈਠਤਉਠਤਚਲਤਹੂੰਸੰਗਾ॥
ਬੈਠਦੇ, ਉਠਦੇ, ਚਲਦੇ ਫਿਰਦੇ
ਤਾਹੀਕੌਜਾਨੈਕੈਅੰਗਾ॥੨੧॥
(ਉਹ) ਉਸ ਨੂੰ ਅੰਗ ਸੰਗ ਸਮਝਦੀ ਸੀ ॥੨੧॥
ਕਾਹੂੰਕੋਜੋਹੀਰਨਿਹਾਰੈ॥
ਜਿਸ ਕਿਸੇ ਨੂੰ ਵੀ ਹੀਰ ਵੇਖਦੀ,
ਰਾਝਨਹੀਰਿਦਬੀਚਬਿਚਾਰੈ॥
(ਉਹ ਉਸ ਨੂੰ) ਹਿਰਦੇ ਵਿਚ ਰਾਂਝਾ ਹੀ ਸਮਝਦੀ।
She would recite ‘Ranjhan, Ranjhan’ all the time,
ਐਸੀਪ੍ਰੀਤਿਪ੍ਰਿਆਕੀਲਾਗੀ॥
(ਉਸ ਨੂੰ) ਪ੍ਰੀਤਮ ਦੀ ਅਜਿਹੀ ਪ੍ਰੀਤ ਲਗੀ
ਨੀਂਦਭੂਖਤਾਕੀਸਭਭਾਗੀ॥੨੨॥
ਜਿਸ ਕਰ ਕੇ ਉਸ ਦੀ ਨੀਂਦਰ ਭੁਖ ਸਭ ਦੌੜ ਗਈ ॥੨੨॥
Her love was so much intensified that she lost all her appetite.(22)
ਰਾਝਨਹੀਕੇਰੂਪਵਹਭਈ॥
ਉਹ ਰਾਂਝੇ ਦਾ ਹੀ ਰੂਪ ਹੋ ਗਈ,
ਜ੍ਯੋਮਿਲਿਬੂੰਦਿਬਾਰਿਮੋਗਈ॥
ਜਿਵੇਂ ਜਲ ਦੀ ਬੂੰਦ ਜਲ ਵਿਚ ਮਿਲ ਜਾਂਦੀ ਹੈ।
She merged into Ranjha like a drop of water into the water itself.
ਜੈਸੇਮ੍ਰਿਗਮ੍ਰਿਗਯਾਕੋਲਹੇ॥
(ਉਸ ਦੀ ਸਥਿਤੀ) ਉਸ ਹਿਰਨ ਵਰਗੀ ਹੋ ਗਈ ਜੋ 'ਮ੍ਰਿਗਯਾ' (ਸ਼ਿਕਾਰੀ) ਨੂੰ ਵੇਖ ਕੇ
ਹੋਤਬਧਾਇਬਿਨਾਹੀਗਹੇ॥੨੩॥
ਬਿਨਾ ਬੰਨ੍ਹਿਆਂ ਹੀ ਬੰਨ੍ਹਿਆ ਜਾਂਦਾ ਹੈ ॥੨੩॥
She became an epitome of deer who becomes a slave without being tied up.(23)
ਦੋਹਰਾ॥
ਦੋਹਰਾ:
Dohira
ਜੈਸੇਲਕਰੀਆਗਮੈਪਰਤਕਹੂੰਤੇਆਇ॥
ਜਿਵੇਂ ਕੋਈ ਲਕੜੀ ਕਿਤੋਂ ਆ ਕੇ ਅੱਗ ਵਿਚ ਆ ਪੈਂਦੀ ਹੈ,
She became a piece of wood, which falls into the fire,
ਪਲਕਦ੍ਵੈਕਤਾਮੈਰਹੈਬਹੁਰਿਆਗਹ੍ਵੈਜਾਇ॥੨੪॥
ਉਹ ਦੋ ਕੁ ਪਲ ਤਕ (ਲਕੜੀ ਦੇ ਰੂਪ ਵਿਚ) ਰਹਿੰਦੀ ਹੈ, ਫਿਰ ਅੱਗ ਦਾ ਰੂਪ ਹੀ ਹੋ ਜਾਂਦੀ ਹੈ ॥੨੪॥
And remains as wood for a few moments only and then becomes the fire itself. (24)
ਹਰਿਜਾਅਸਿਐਸੇਸੁਨ੍ਯੋਕਰਤਏਕਤੇਦੋਇ॥
ਹਰ ਥਾਂ ਅਜਿਹਾ ਸੁਣਿਆ ਜਾਂਦਾ ਹੈ ਕਿ ਤਲਵਾਰ ਇਕ ਤੋਂ ਦੋ (ਟੋਟੇ) ਕਰ ਦਿੰਦੀ ਹੈ।
ਬਿਰਹਬਢਾਰਨਿਜੋਬਧੇਏਕਦੋਇਤੇਹੋਇ॥੨੫॥
ਪਰ ਵਿਯੋਗ ਦੀ ਤਲਵਾਰ ('ਬਢਾਰਨਿ') ਨਾਲ ਜੋ ਵਢੇ ਗਏ ਹਨ, ਉਹ ਦੋ ਤੋਂ ਇਕ ਰੂਪ ਹੋ ਜਾਂਦੇ ਹਨ ॥੨੫॥