GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 937
Display Settings
ਜਨੁਸਾਵਕਸਾਯਕਕੇਮਾਰੇ
(ਇੰਜ ਪ੍ਰਤੀਤ ਹੁੰਦਾ) ਮਾਨੋ ਹਿਰਨ ਦਾ ਬੱਚਾ ਤੀਰ ਦੇ ਮਾਰੇ ਜਾਣ ਤੇ (ਡਿਗ ਪੈਂਦਾ ਹੋਵੇ)।
His looks had luring effect like the sight of a deer for the hunter.
ਚਿਤਮੈਅਧਿਕਰੀਝਕੇਰਹੈ
(ਉਹ) ਚਿਤ ਵਿਚ ਅਧਿਕ ਪ੍ਰਸੰਨ ਹੋ ਕੇ ਰਹਿੰਦੀਆਂ ਹਨ
ਰਾਝਨਰਾਝਨਮੁਖਤੇਕਹੈ॥੨॥
ਅਤੇ ਮੂੰਹ ਤੋਂ 'ਰਾਂਝਾ ਰਾਂਝਾ' ਕਹਿੰਦੀਆਂ ਹਨ ॥੨॥
They would yearn for him, and always recited ‘Ranjha, Ranjha.’(2)
ਕਰਮਕਾਲਤਹਐਸੋਭਯੋ
ਕਾਲ ਦਾ ਅਜਿਹਾ ਚਕਰ ਚਲਿਆ
ਤੌਨੇਦੇਸਕਾਲਪਰਗਯੋ
ਕਿ ਉਸ ਦੇ ਦੇਸ਼ ਵਿਚ ਕਾਲ ਪੈ ਗਿਆ।
There was time when the famine had spread over the country.
ਜਿਯਤਕੌਨਰਬਚਿਯੋਨਗਰਮੈ
ਕੋਈ ਵੀ ਬੰਦਾ ਜੀਉਂਦਾ ਨਗਰ ਵਿਚ ਨਾ ਬਚਿਆ।
ਸੋਉਬਰਿਯੋਜਾਕੇਧਨੁਘਰਮੈ॥੩॥
ਉਹੀ ਬਚਿਆ ਜਿਸ ਦੇ ਘਰ ਵਿਚ ਧਨ ਸੀ ॥੩॥
Lot of people did not escape death and the only ones who were wealthy survived.(3)
ਚਿਤ੍ਰਦੇਵਿਇਕਰਾਨਿਨਗਰਮੈ
ਨਗਰ ਵਿਚ ਚਿਤ੍ਰ ਦੇਵੀ ਨਾਂ ਦੀ ਇਕ ਰਾਣੀ ਸੀ।
ਰਾਝਾਏਕਪੂਤਤਿਹਘਰਮੈ
ਉਸ ਦੇ ਘਰ ਰਾਂਝਾ ਨਾਂ ਦਾ ਇਕ ਪੁੱਤਰ ਸੀ।
In the city a Rani named Chitardevi, there used to live who had this son named Ranjah.
ਤਾਕੇਔਰਬਚਿਯੋਕੋਈ
ਉਨ੍ਹਾਂ ਦਾ ਹੋਰ ਕੋਈ ਵੀ ਨਾ ਬਚਿਆ।
ਮਾਇਪੂਤਵੈਬਾਚੇਦੋਈ॥੪॥
ਉਹ ਮਾਤਾ ਅਤੇ ਪੁੱਤਰ ਦੋਵੇਂ ਬਚੇ ॥੪॥
Except those two, the mother and the son, none had survived.(4)
ਰਨਿਯਹਿਭੂਖਅਧਿਕਜਬਜਾਗੀ
ਰਾਣੀ ਨੂੰ ਜਦੋਂ ਭੁਖ ਨੇ ਅਧਿਕ ਸਤਾਇਆ,
ਤਾਕੌਬੇਚਿਮੇਖਲਾਸਾਜੀ
ਤਾਂ (ਉਸ ਨੇ) ਪੁੱਤਰ ਨੂੰ ਵੇਚ ਕੇ ਗੋਦੜੀ ਧਾਰਨ ਕਰ ਲਈ।
When the hunger tormented the woman, she thought of a plan.
ਨਿਤਿਪੀਸਨਪਰਦ੍ਵਾਰੇਜਾਵੈ
ਨਿੱਤ ਹੋਰਨਾਂ ਦੇ ਦੁਆਰ ਤੇ (ਅੰਨ) ਪੀਹਣ ਲਈ ਜਾਂਦੀ
ਜੂਠਚੂਨਚੌਕਾਚੁਨਿਖਾਵੈ॥੫॥
ਅਤੇ ਚੌਕੇ ਤੋਂ ਜੂਠ ਅਤੇ ਆਟਾ ਚੁਕ ਕੇ ਖਾਂਦੀ ॥੫॥
She would go to other houses to grind flour, and the left-over there, she would bring home to eat.(5)
ਐਸੇਹੀਭੂਖਨਮਰਿਗਈ
ਉਹ ਇਸ ਤਰ੍ਹਾਂ ਭੁਖਿਆਂ ਹੀ ਮਰ ਗਈ।
ਪੁਨਿਬਿਧਿਤਹਾਬ੍ਰਿਸਟਿਅਤਿਦਈ
ਫਿਰ ਵਿਧਾਤਾ ਨੇ ਉਥੇ ਬਹੁਤ ਬਰਖਾ ਕਰ ਦਿੱਤੀ।
ਸੂਕੇਭਏਹਰੇਜਨੁਸਾਰੇ
ਮਾਨੋ ਸਾਰੇ ਸੁਕੇ ਹੋਏ ਹਰੇ ਹੋ ਗਏ
ਬਹੁਰਿਜੀਤਕੇਬਜੇਨਗਾਰੇ॥੬॥
ਅਤੇ ਫਿਰ ਜਿਤ ਦੇ ਨਗਾਰੇ ਵਜਣ ਲਗੇ ॥੬॥
ਤਹਾਏਕਰਾਝਾਹੀਉਬਰਿਯੋ
ਉਥੇ ਇਕ ਰਾਂਝਾ ਹੀ ਬਚਿਆ ਸੀ।
ਔਰਲੋਗਸਭਤਹਕੋਮਰਿਯੋ
ਉਸ ਦੇ ਹੋਰ ਸਾਰੇ ਲੋਕ ਮਰ ਗਏ ਸਨ।
This way she eliminated her hunger and, then, suddenly, Almighty
ਰਾਝੋਜਾਟਹੇਤਤਿਨਪਾਰਿਯੋ
ਰਾਂਝੇ ਨੂੰ (ਖਰੀਦਣ ਵਾਲੇ) ਜੱਟ ਨੇ ਹਿਤ ਨਾਲ ਪਾਲਿਆ
ਪੂਤਭਾਵਤੇਤਾਹਿਜਿਯਾਰਿਯੋ॥੭॥
ਅਤੇ ਉਸ ਨੂੰ ਪੁੱਤਰਾਂ ਵਾਂਗ ਜਿਵਾਇਆ (ਭਾਵ ਵੱਡਾ ਕੀਤਾ) ॥੭॥
Had a benevolent observation; all that was dry became green(7)
ਪੂਤਜਾਟਕੋਸਭਕੋਜਾਨੈ
(ਹੁਣ) ਸਭ ਕੋਈ (ਉਸ ਨੂੰ) ਜੱਟ ਦਾ ਪੁੱਤਰ ਸਮਝਦਾ।
ਤਿਸਤੇਕੋਊਰਹਿਯੋਪਛਾਨੈ
ਉਸ ਨੂੰ ਕੋਈ ਪਛਾਣਨ ਵਾਲਾ ਨਾ ਰਿਹਾ।
All, now, realised that he (Ranjha) was the son of a Jat and no one realised his real identity (that he was the son of a Rani).
ਐਸੇਕਾਲਬੀਤਕੈਗਯੋ
ਇਸ ਤਰ੍ਹਾਂ ਸਮਾਂ ਬੀਤਦਾ ਗਿਆ
ਤਾਮੈਮਦਨਦਮਾਮੋਦਯੋ॥੮॥
ਅਤੇ ਉਸ ਵਿਚ ਕਾਮ ਦੇਵ ਨੇ ਨਗਾਰਾ ਵਜਾ ਦਿੱਤਾ ॥੮॥
The famine subsided and the age of sensuality over powered.(8)
ਮਹਿਖੀਚਾਰਿਨਿਤਿਗ੍ਰਿਹਆਵੈ
ਉਹ ਮੱਝਾਂ ਚਰਾ ਕੇ ਰੋਜ਼ ਘਰ ਆਉਂਦਾ ਸੀ
ਰਾਝਾਅਪਨੋਨਾਮਸਦਾਵੈ
ਅਤੇ ਆਪਣਾ ਨਾਂ ਰਾਂਝਾ ਅਖਵਾਉਂਦਾ ਸੀ।
He used to come back in the evening after grazing the cattle and became known as Ranjah.
ਪੂਤਜਾਟਕੋਤਿਹਸਭਜਾਨੈ
ਸਭ ਉਸ ਨੂੰ ਜਟ ਦਾ ਪੁੱਤਰ ਸਮਝਦੇ ਸਨ
ਰਾਜਪੂਤੁਕੈਕੋਪਹਿਚਾਨੈ॥੯॥
ਅਤੇ ਰਾਜਪੂਤ ਵਜੋਂ ਪਛਾਣਦੇ ਸਨ ॥੯॥
Every body thought him to be the son of a Jat and none acknowledged him as the son of a Raja.(9)
ਇਤੀਬਾਤਰਾਝਾਕੀਕਹੀ
ਇੰਨੀ ਗੱਲ ਰਾਂਝੇ ਬਾਰੇ ਕਹੀ ਹੈ।
ਅਬਚਲਿਬਾਤਹੀਰਪੈਰਹੀ
ਹੁਣ ਗੱਲ ਹੀਰ ਵਲ ਮੁੜਦੀ ਹੈ।
Thus far we have talked about Ranjha, now we consider Heer.
ਤੁਮਕੌਤਾਕੀਕਥਾਸੁਨਾਊ
(ਹੁਣ) ਤੁਹਾਨੂੰ ਉਸ ਦੀ ਕਥਾ ਸੁਣਾਉਂਦਾ ਹਾਂ।
ਤਾਤੇਤੁਮਰੋਹ੍ਰਿਦੈਸਿਰਾਊ॥੧੦॥
ਜਿਸ ਕਰ ਕੇ ਤੁਹਾਡਾ ਮਨ ਪ੍ਰਸੰਨ ਕਰਦਾ ਹਾਂ ॥੧੦॥
I will narrate you their story to delight your mind.(10)
ਅੜਿਲ
ਅੜਿਲ:
Arril
ਇੰਦ੍ਰਰਾਇਕੇਨਗਰਅਪਸਰਾਇਕਰਹੈ
ਇੰਦਰ ਰਾਇ ਦੇ ਨਗਰ (ਇੰਦਰਪੁਰੀ) ਵਿਚ ਇਕ ਅਪੱਛਰਾ ਰਹਿੰਦੀ ਸੀ।
In the city ofInder Rai, a damsel lived,
ਮੈਨਕਲਾਤਿਹਨਾਮਸਕਲਜਗਯੌਕਹੈ
ਸਾਰਾ ਜਗਤ ਉਸ ਦਾ ਨਾਂ ਮੈਨ ਕਲਾ ਕਹਿੰਦਾ ਸੀ।
Whose fame was spread all over the world.
ਤਾਕੌਰੂਪਨਰੇਸਜੋਕੋਊਨਿਹਾਰਹੀ
ਉਸ ਦਾ ਰੂਪ ਜੋ ਕੋਈ ਰਾਜਾ ਵੇਖਦਾ ਉਹ ਕਾਮ ਦੇ ਬਾਣ ਦਾ ਵਿੰਨ੍ਹਿਆ ਹੋਇਆ
Any Raja who saw her would get pierced with the Cupid’s arrows.
ਹੋਗਿਰੈਧਰਨਿਪਰਝੂਮਿਮੈਨਸਰਮਾਰਹੀ॥੧੧॥
ਭਵਾਟਣੀ ਖਾ ਕੇ ਧਰਤੀ ਉਤੇ ਡਿਗ ਪੈਂਦਾ ॥੧੧॥
Would fell flat on ground.(11)
ਚੌਪਈ
ਚੌਪਈ:
Chaupaee
ਤੌਨੇਸਭਾਕਪਿਲਮੁਨਿਆਯੋ
ਉਸ ਦੀ ਸਭਾ ਵਿਚ ਕਪਿਲ ਮੁਨੀ ਆਇਆ।
ਔਸਰਜਹਾਮੈਨਕਾਪਾਯੋ
(ਉਸ ਨੂੰ) ਉਥੇ ਮੈਨਕਾ ਨੂੰ (ਵੇਖਣ ਦਾ ਅਵਸਰ) ਮਿਲਿਆ।
At that place, once the ascetic Kapil Munni had come and seen (the damsel) Maneka,
ਤਿਹਲਖਿਮੁਨਿਬੀਰਜਗਿਰਿਗਯੋ
ਉਸ ਨੂੰ ਵੇਖ ਕੇ ਮੁਨੀ ਦਾ ਵੀਰਜ ਡਿਗ ਗਿਆ।
ਚਪਿਚਿਤਮੈਸ੍ਰਾਪਤਤਿਹਭਯੋ॥੧੨॥
(ਉਸ ਨੇ) ਚਿਤ ਵਿਚ ਕ੍ਰੋਧਿਤ ਹੋ ਕੇ ਉਸ ਨੂੰ ਸਰਾਪ ਦਿੱਤਾ ॥੧੨॥
On her sight, his semen dripped down and he pronounced a curse,(12)
ਤੁਮਗਿਰਿਮਿਰਤਲੋਕਮੈਪਰੋ
ਤੂੰ ਡਿਗ ਕੇ ਮਿਰਤ ਲੋਕ ਵਿਚ ਜਾ ਪੈ
ਜੂਨਿਸਯਾਲਜਾਟਕੀਧਰੋ
ਅਤੇ ਸਿਆਲ ਜੱਟ ਦੀ ਜੂਨ ਧਾਰਨ ਕਰ।
‘You go to the domain of humanity and take birth into the family of Sial Jat.’
ਹੀਰਆਪਨੋਨਾਮਸਦਾਵੋ
ਆਪਣਾ ਨਾਮ ਹੀਰ ਸਦਵਾ