ਤਾਕੋਤੁਮਕੋਮਾਸੁਖਵਾਊ॥੬੨॥
ਅਤੇ ਉਸ ਦਾ ਮਾਸ ਤੈਨੂੰ ਖਵਾਵਾਂ ॥੬੨॥
He added, ‘If you say so, I will go and kill that deer and bring its meat for your eating.’(62)
ਤਬਕੋਕਿਲਾਖੁਸੀਹ੍ਵੈਗਈ॥
ਤਦ ਕੋਕਿਲਾ ਪ੍ਰਸੰਨ ਹੋ ਗਈ।
ਚਾਹਤਥੀਚਿਤਮੈਸੋਭਈ॥
(ਜੋ ਉਹ) ਚਿਤ ਵਿਚ ਚਾਹੁੰਦੀ ਸੀ, ਉਹੀ (ਗੱਲ) ਹੋਈ।
Kokila was very much pleased to hear this as she already wanted this to happen.
ਯਹਇਨਮੂੜਭੇਦਨਹਿਪਾਯੋ॥
ਇਹ ਭੇਦ ਇਸ ਮੂਰਖ (ਰਾਣੀ) ਨੇ ਨਾ ਸਮਝਿਆ।
ਤਜਿਯਾਕੌਮ੍ਰਿਗਕੋਤਬਧਾਯੋ॥੬੩॥
ਤਦ (ਰਾਜਾ ਰਿਸਾਲੂ) ਉਸ ਨੂੰ ਛਡ ਕੇ ਹਿਰਨ ਵਲ ਚਲਾ ਗਿਆ ॥੬੩॥
She could not acquiesces the real purpose and Raja went out towards the deer.(63)
ਸੀੜਿਨਬੀਚਨ੍ਰਿਪਤਿਲਗਰਹਿਯੋ॥
ਰਾਜਾ (ਰਿਸਾਲੂ) ਤੀਰ ਕਮਾਨ ਹੱਥ ਵਿਚ ਲੈ ਕੇ
ਤੀਰਕਮਾਨਹਾਥਮੈਗਹਿਯੋ॥
ਪੌੜੀਆਂ ਵਿਚ ਲਗ ਕੇ (ਖੜੋ ਗਿਆ)।
With bow and arrow in his hands, Raja stood on the stairs.
ਜਬਹੋਡੀਤਿਹਠਾਚਲਿਆਯੋ॥
ਜਦ ਹੋਡੀ ਚਲ ਕੇ ਉਸ ਥਾਂ ਤੇ ਆਇਆ
ਬਿਹਸਿਰਿਸਾਲੁਬਚਨਸੁਨਾਯੋ॥੬੪॥
ਤਾਂ ਰਿਸਾਲੂ ਨੇ ਹਸ ਕੇ ਕਿਹਾ ॥੬੪॥
When the deer came towards that side, Rasaloo said jovially,(64)
ਅਬਤੁਮਕਹਿਯੋਪੌਰਖਹਿਧਰੋ॥
ਮੈਂ ਹੁਣ ਤੁਹਾਨੂੰ ਕਹਿੰਦਾ ਹਾਂ ਕਿ ਆਪਣਾ ਬਲ ਸੰਭਾਲੋ
ਮੋਪਰਪ੍ਰਥਮਘਾਇਕਹਕਰੋ॥
ਅਤੇ ਮੇਰੇ ਉਤੇ ਪਹਿਲਾਂ ਘਾਉ ਲਗਾਓ।
‘Now 1 tell you that you must attack me with great care.’
ਕੰਪਤਤ੍ਰਸਤਨਹਿਸਸਤ੍ਰਸੰਭਾਰਿਯੋ॥
(ਹੋਡੀ) ਡਰ ਦਾ ਮਾਰਿਆ ਕੰਬਣ ਲਗਾ ਅਤੇ (ਉਸ ਤੋਂ) ਸ਼ਸਤ੍ਰ ਨਾ ਸੰਭਾਲੇ ਗਏ।
ਤਨਿਧਨੁਬਾਨਰਿਸਾਲੂਮਾਰਿਯੋ॥੬੫॥
(ਤਦ) ਰਿਸਾਲੂ ਨੇ ਧਨੁਸ਼ ਖਿਚ ਕੇ ਬਾਣ ਮਾਰਿਆ ॥੬੫॥
With full control upon his arms and Rasaloo pulled hard and shot an arrow.(65)
ਲਾਗਤਬਾਨਧਰਨਿਗਿਰਪਰਿਯੋ॥
ਬਾਣ ਦੇ ਲਗਦਿਆਂ ਹੀ (ਹੋਡੀ) ਧਰਤੀ ਉਤੇ ਡਿਗ ਪਿਆ।
ਏਕੈਬ੍ਰਿਣਲਾਗਤਹੀਮਰਿਯੋ॥
ਇਕੋ ਘਾਉ ਦੇ ਲਗਣ ਨਾਲ ਹੀ ਮਰ ਗਿਆ।
The arrow hit him (the Raja inside the mat) and with one shot alone he was thrown on the ground.
ਤਾਕੋਤੁਰਤਮਾਸੁਕਟਿਲੀਨੋ॥
(ਰਸਾਲੂ ਨੇ) ਤੁਰਤ ਉਸ ਦਾ ਮਾਸ ਕਟ ਲਿਆ
ਭੂੰਜਿਕੋਕਿਲਾਕੌਲੈਦੀਨੋ॥੬੬॥
ਅਤੇ ਭੁੰਨ ਕੇ ਕੋਕਿਲਾ ਨੂੰ ਲਿਆ ਦਿੱਤਾ ॥੬੬॥
He cut his meat and, after roasting, gave that to Kokila.(66)
ਜਬਤਿਹਮਾਸੁਕੋਕਿਲਾਖਾਯੋ॥
ਜਦ ਉਸ ਦਾ ਮਾਸ ਕੋਕਿਲਾ ਨੇ ਖਾਇਆ
ਲਗਿਯੋਸਲੌਨੋਅਤਿਚਿਤਭਾਯੋ॥
ਤਾਂ ਉਸ ਨੂੰ ਸੁਆਦੀ ('ਸਲੌਨੋ' ਨਮਕੀਨ) ਲਗਿਆ ਅਤੇ ਚਿਤ ਨੂੰ ਬਹੁਤ ਹੀ ਭਾਇਆ।
When Kokila ate that meat, she relished it tastefully and said,
ਜਾਕੇਤੁਲਿਮਾਸੁਕੋਊਨਾਹੀ॥
ਇਸ ਵਰਗਾ ਮਾਸ ਹੋਰ ਕੋਈ ਨਹੀਂ ਹੈ।
ਰਾਜਾਮੈਰੀਝੀਮਨਮਾਹੀ॥੬੭॥
ਹੇ ਰਾਜਨ! ਮੈਂ ਮਨ ਵਿਚ ਬਹੁਤ ਪ੍ਰਸੰਨ ਹੋਈ ਹਾਂ ॥੬੭॥
‘There has never been the meat like this before and I feel very touch satiated.’(67)
ਤਬਰੀਸਾਲੂਬਚਨਉਚਾਰੇ॥
ਤਾਂ ਰਿਸਾਲੂ ਨੇ ਕਿਹਾ
ਵਹੈਮਿਰਗਕਰਪਰਿਯੋਹਮਾਰੇ॥
ਕਿ ਮੇਰੇ ਹੱਥ ਉਹੀ ਹਿਰਨ ਲਗਾ ਹੈ
Then Rasaloo told her, ‘This is the same deer, with whom you made
ਜਿਯਤਤੂਜਾਸੌਭੋਗਕਮਾਯੋ॥
ਜਿਸ ਨਾਲ ਜੀਉਂਦਿਆਂ ਤੂੰ ਭੋਗ ਕੀਤਾ ਸੀ
ਮਰੇਪ੍ਰਾਤਮਾਸੁਤਿਹਖਾਯੋ॥੬੮॥
ਅਤੇ ਮਰਨ ਉਪਰੰਤ ਉਸ ਦਾ ਮਾਸ ਖਾਇਆ ਹੈ ॥੬੮॥
Love and now you have eaten it.’(68)
ਜਬਯਹਤਨਿਕਭਨਿਕਸੁਨਿਪਈ॥
ਜਦੋਂ (ਰਾਣੀ ਕੋਕਿਲਾ ਨੂੰ) ਇਸ ਦੀ ਮਾੜੀ ਜਿੰਨੀ ਭਿਣਕ ਪੈ ਗਈ
ਲਾਲਹੁਤੀਪਿਯਰੀਹ੍ਵੈਗਈ॥
ਤਾਂ ਉਹ ਲਾਲ ਰੰਗ ਵਾਲੀ ਪੀਲੀ ਪੈ ਗਈ।
When she heard this, her rosy cheeks turned pale (and thought),
ਧ੍ਰਿਗਜਿਯਬੋਇਹਜਗਤਹਮਾਰੋ॥
(ਕਹਿਣ ਲਗੀ ਕਿ) ਇਸ ਜਗਤ ਵਿਚ ਮੇਰੇ ਜੀਉਣ ਨੂੰ ਧਿੱਕਾਰ ਹੈ।
ਜਿਨਘਾਯੋਨਿਜੁਮੀਤਪ੍ਯਾਰੋ॥੬੯॥
ਜਿਸ ਨੇ ਮੇਰਾ ਮਿੱਤਰ ਮਾਰਿਆ ਹੈ (ਉਸ ਨੂੰ ਵੀ ਧਿੱਕਾਰ ਹੈ) ॥੬੯॥
‘It is blasphemous to live in a world where my loved one is killed.’(69)
ਦੋਹਰਾ॥
ਦੋਹਰਾ:
Dohira
ਸੁਨਤਕਟਾਰੀਨ੍ਰਿਪਤਿਕੀਲੈਅਪਨੇਉਰਿਮਾਰਿ॥
(ਹੋਡੀ ਦੇ ਮਾਰੇ ਜਾਣ ਦੀ ਗੱਲ) ਸੁਣ ਕੇ (ਰਾਣੀ ਕੋਕਿਲਾ ਨੇ) ਰਾਜੇ ਦੀ ਕਟਾਰ ਲੈ ਕੇ ਆਪਣੇ ਹਿਰਦੇ ਵਿਚ ਮਾਰ ਲਈ।
Immediately learning about this, she pulled a dagger and thrust it into her body,
ਉਰਿਹਨਿਧੋਲਹਰਤੇਗਿਰੀਹੋਡਿਹਿਨੈਨਨਿਹਾਰ॥੭੦॥
ਛਾਤੀ ਵਿਚ ਮਾਰ ਕੇ ਅਤੇ ਹੋਡੀ (ਦੀ ਸ਼ਕਲ) ਨੂੰ ਅੱਖਾਂ ਵਿਚ ਵਸਾ ਕੇ ਮਹੱਲ ਤੋਂ ਡਿਗ ਪਈ ॥੭੦॥
And, with the vision of deer in her eyes, fell down the palace.(70)
ਉਦਰਕਟਾਰੀਮਾਰਿਕੈਪਰੀਮਹਲਤੈਟੂਟਿ॥
ਪੇਟ ਵਿਚ ਕਟਾਰ ਮਾਰ ਕੇ (ਉਹ) ਮਹੱਲ ਤੋਂ ਡਿਗ ਪਈ।
She had fallen over the palace after pushing the dagger through her
ਏਕਘਰੀਸਸਤਕਰਹੀਬਹੁਰਿਪ੍ਰਾਨਗੇਛੂਟਿ॥੭੧॥
ਇਕ ਘੜੀ ਤਕ ਸਿਸਕਦੀ ਰਹੀ, ਫਿਰ ਉਸ ਦੇ ਪ੍ਰਾਣ ਪੰਖੇਰੂ ਹੋ ਗਏ ॥੭੧॥
Body and ultimately lost her breath.(71)
ਚੌਪਈ॥
ਚੌਪਈ:
Chaupaee
ਗ੍ਰਿਹਤੇਟੂਟਿਧਰਨਿਪਰਪਰੀ॥
ਮਹੱਲ ਤੋਂ ਡਿਗ ਕੇ ਧਰਤੀ ਉਤੇ ਆ ਪਈ
ਲਾਜਮਰਤਜਮਪੁਰਮਗੁਧਰੀ॥
ਅਤੇ ਸ਼ਰਮ ਦੀ ਮਾਰੀ ਨੇ ਜਮਪੁਰੀ ਦਾ ਰਸਤਾ ਪਕੜਿਆ।
ਤਬਚਲਤਹਾਰਿਸਾਲੂਆਯੋ॥
ਤਦ ਉਥੇ ਰਿਸਾਲੂ ਚਲ ਕੇ ਆਇਆ
ਮਾਸਕੂਕਰਨਦੁਹੂੰਖਵਾਯੋ॥੭੨॥
ਅਤੇ ਦੋਹਾਂ ਦਾ ਮਾਸ ਕੁੱਤਿਆਂ ਨੂੰ ਖਵਾਇਆ ॥੭੨॥
ਦੋਹਰਾ॥
ਦੋਹਰਾ:
ਜੋਬਨਿਤਾਪਤਿਆਪਨੋਤ੍ਯਾਗਔਰਪੈਜਾਇ॥
ਜੋ ਇਸਤਰੀ ਆਪਣੇ ਪਤੀ ਨੂੰ ਤਿਆਗ ਕੇ ਹੋਰ ਕੋਲ ਜਾਂਦੀ ਹੈ
The woman, who abandons her husband and goes to others,
ਸੋਐਸੋਪੁਨਿਤੁਰਤਹੀਕ੍ਯੋਨਹਿਲਹਤਸਜਾਇ॥੭੩॥
ਤਾਂ ਉਹ ਫਿਰ ਤੁਰਤ ਹੀ ਅਜਿਹੀ ਸਜ਼ਾ ਕਿਉਂ ਨਹੀਂ ਲੈਂਦੀ ॥੭੩॥
Why shouldn’t that woman be punished immediately?(73)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਸਤਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੯੭॥੧੭੯੭॥ਅਫਜੂੰ॥
ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੭॥੧੭੯੭॥ ਚਲਦਾ॥
Ninety-seventh Parable of Auspicious Chritars Conversation of the Raja and the Minister, Completed with Benediction. (97)(1 797)
ਦੋਹਰਾ॥
ਦੋਹਰਾ:
Dohira
ਚੰਦ੍ਰਭਗਾਸਰਿਤਾਨਿਕਟਿਰਾਝਨਨਾਮਾਜਾਟ॥
ਚੰਦ੍ਰਭਗਾ (ਚਨਾਬ) ਨਦੀ ਦੇ ਕੰਢੇ ਰਾਂਝਾ ਨਾਂ ਦਾ ਜੱਟ ਰਹਿੰਦਾ ਸੀ।
On the banks of the river Chenab, a Jat Peasant, named Ranjha used to live.
ਜੋਅਬਲਾਨਿਰਖੈਤਿਸੈਜਾਤਸਦਨਪਰਿਖਾਟ॥੧॥
ਜੋ ਵੀ ਅਬਲਾ ਉਸ ਨੂੰ ਵੇਖਦੀ, ਘਰ ਜਾਂਦਿਆਂ ਹੀ ਮੰਜੇ ਉਤੇ ਪੈ ਜਾਂਦੀ ॥੧॥
Any damsel who saw him, would get mad to have love bond with him.(1)
ਚੌਪਈ॥
ਚੌਪਈ:
Chaupaee
ਮੋਹਤਤਿਹਤ੍ਰਿਯਨੈਨਨਿਹਾਰੇ॥
ਉਸ ਨੂੰ ਅੱਖਾਂ ਨਾਲ ਵੇਖ ਕੇ ਇਸਤਰੀਆਂ ਮੋਹਿਤ ਹੋ ਜਾਂਦੀਆਂ,