GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 932
Display Settings
ਕਹਾਲੌਗਨੌਮੈਨਹੀਜਾਤਬੂਝੇ॥੯॥
ਮੈਂ ਕਿਥੋਂ ਤਕ ਗਿਣਾਂ, (ਮੈਥੋਂ) ਗਿਣੇ ਨਹੀਂ ਜਾਂਦੇ ॥੯॥
ਰੂਆਲਛੰਦ
ਰੂਆਲ ਛੰਦ:
ਅਮਿਤਸੈਨਾਲੈਚਲਿਯੋਤਹਆਪੁਰਾਜਾਸੰਗ
ਤਦ ਰਾਜਾ ਬਹੁਤ ਸਾਰੀ ਸੈਨਾ ਆਪਣੇ ਨਾਲ ਲੈ ਕੇ ਚਲਿਆ
ਜੋਰਿਕੋਰਿਸੁਬੀਰਮੰਤ੍ਰੀਸਸਤ੍ਰਧਾਰਿਸੁਰੰਗਿ
ਜਿਸ ਵਿਚ ਕ੍ਰੋੜਾਂ ਸੂਰਮੇ ਅਤੇ ਮੰਤ੍ਰੀ ਇਕੱਠੇ ਕਰ ਕੇ ਅਤੇ ਸੁੰਦਰ ਸ਼ਸਤ੍ਰ ਸਜਾ ਕੇ (ਸ਼ਾਮਲ ਹੋ ਗਏ ਹਨ)।
ਸੂਲਸੈਥਿਨਕੇਲਗੇਅਰੁਬੇਧਿਬਾਨਨਸਾਥ
ਤ੍ਰਿਸੂਲਾਂ, ਸੈਹੱਥੀਆਂ ਦੇ ਲਗਣ ਨਾਲ ਅਤੇ ਬਾਣਾਂ ਨਾਲ ਵਿੰਨ੍ਹੇ ਜਾਣ ਕਰ ਕੇ
ਜੂਝਿਜੂਝਿਗਏਤਹਾਰਨਭੂਮਿਮਧਿਪ੍ਰਮਾਥ॥੧੦॥
ਰਣ-ਭੂਮੀ ਵਿਚ ਜੂਝ ਜੂਝ ਕੇ ਯੋਧੇ ਮਾਰੇ ਗਏ ਹਨ ॥੧੦॥
ਭੁਜੰਗਛੰਦ
ਭੁਜੰਗ ਛੰਦ:
ਜਗੇਜੰਗਜੋਧਾਗਏਜੂਝਿਭਾਰੇ
ਜੰਗ ਦੇ ਸ਼ੁਰੂ ਹੋ ਜਾਣ ਨਾਲ ਬਹੁਤ ਯੋਧੇ ਮਾਰੇ ਗਏ ਹਨ
ਕਿਤੇਭੂਮਿਘੂਮੈਸੁਮਨੋਮਤਵਾਰੇ
ਅਤੇ ਕਿਤਨੇ ਭੂਮੀ ਵਿਚ ਮਦ-ਮਸਤਾਂ ਵਾਂਗ ਭਵਾਟਣੀਆਂ ਖਾ ਕੇ ਡਿਗੇ ਪਏ ਹਨ।
In the heavy fighting they moved like adherents
ਕਿਤੇਮਾਰਹੀਮਾਰਿਐਸੇਪੁਕਾਰੈ
ਕਈ 'ਮਾਰੋ-ਮਾਰੋ' ਇਸ ਤਰ੍ਹਾਂ ਪੁਕਾਰਦੇ ਹਨ।
ਕਿਤੇਸਸਤ੍ਰਛੋਰੈਤ੍ਰਿਯਾਭੇਖਧਾਰੈ॥੧੧॥
ਕਈਆਂ ਨੇ ਸ਼ਸਤ੍ਰ ਛਡ ਕੇ ਇਸਤਰੀ ਦਾ ਭੇਸ ਧਾਰ ਲਿਆ ਹੈ ॥੧੧॥
At some places they were inflicted death and at some they relaxed like women.(11)
ਜਬੈਆਨਿਜੋਧਾਚਹੂੰਘਾਤਗਜੇ
ਜਦੋਂ ਚੌਹਾਂ ਪਾਸਿਆਂ ਤੋਂ ਯੋਧੇ ਆ ਕੇ ਗੱਜੇ।
ਮਹਾਸੰਖਦੁੰਦਭੀਨਾਦਵਜੇ
ਵੱਡੇ ਸੰਖਾਂ ਅਤੇ ਨਗਾਰਿਆਂ ਦੇ ਨਾਦ ਹੋਣ ਲਗੇ।
When the braves from both the sides bellowed, the trumpets and conch-shells started to blow.
ਪਰੀਜੌਅਭੀਤਾਨਕੀਭੀਰਭਾਰੀ
ਜਦੋਂ ਨਿਡਰ ਸੂਰਮਿਆਂ ('ਅਭੀਤਾਨ') ਦੀ ਭੀੜ ਵਧ ਗਈ,
ਤਬੈਆਪੁਸ੍ਰੀਕਾਲਿਕਾਕਿਲਕਾਰੀ॥੧੨॥
ਤਦ ਆਪ ਕਾਲਿਕਾ ਨੇ ਕਿਲਕਾਰੀਆਂ ਮਾਰੀਆਂ ॥੧੨॥
When the crowds of the fighters amalgamated, the goddess came in shrieking.(12) shrieking.(12)
ਤਹਾਆਪੁਲੈਰੁਦ੍ਰਡੌਰੂਬਜਾਯੋ
ਉਥੇ ਆਪ ਸ਼ਿਵ ਨੇ ਡੌਰੂ ਲੈ ਕੇ ਵਜਾਇਆ
ਚਤਰਸਾਠਿਮਿਲਿਜੋਗਨੀਗੀਤਗਾਯੋ
ਅਤੇ ਚੌਂਹਠ ਜੋਗਣਾਂ ਨੇ ਮਿਲ ਕੇ ਗੀਤ ਗਾਇਆ।
Shiva beat his drum too and all the sixty-four female yogis, began their singing.
ਕਹੂੰਕੋਪਿਕੈਡਾਕਨੀਹਾਕਮਾਰੈ
ਕਿਤੇ ਕ੍ਰੋਧਿਤ ਹੋ ਕੇ ਡਾਕਣੀਆਂ ਹੁੰਕਾਰਦੀਆਂ ਸਨ
ਕਹੂੰਭੂਤਪ੍ਰੇਤਨਾਗੇਬਿਹਾਰੈ॥੧੩॥
ਅਤੇ ਕਿਤੇ ਭੂਤ ਅਤੇ ਪ੍ਰੇਤ ਨੰਗੇ ਵਿਚਰ ਰਹੇ ਸਨ ॥੧੩॥
The witches honked here and the ghosts performed naked dances.(13)
ਤੋਮਰਛੰਦ
ਤੋਮਰ ਛੰਦ:
Tomar Chhand
ਤਬਬਿਕ੍ਰਮੈਰਿਸਿਖਾਇ
ਤਦ ਬਿਕ੍ਰਮ ਨੇ ਗੁੱਸਾ ਖਾ ਕੇ
ਭਟਭਾਤਿਭਾਤਿਬੁਲਾਇ
ਭਾਂਤ ਭਾਂਤ ਦੇ ਯੋਧੇ ਬੁਲਾਏ।
Bikrim flew into the rage, and called every body in.
ਚਿਤਮੈਅਧਿਕਹਠਠਾਨਿ
(ਉਹ) ਚਿਤ ਵਿਚ ਅਧਿਕ ਹਠ ਕਰ ਕੇ
ਤਿਹਠਾਪਰਤਭੇਆਨਿ॥੧੪॥
ਉਸ ਥਾਂ ਤੇ ਆ ਕੇ ਇਕੱਠੇ ਹੋ ਗਏ ॥੧੪॥
With great determination they gathered there,(14)
ਅਤਿਤਹਸੁਜੋਧਾਆਨਿ
ਉਥੇ ਬਹੁਤ ਅਧਿਕ ਯੋਧੇ ਆ ਕੇ
ਲਰਿਮਰਤਭੇਤਜਿਕਾਨਿ
(ਕਿਸੇ ਦੀ) ਪਰਵਾਹ ਛਡ ਕੇ ਲੜਨ ਮਰਨ ਲਗੇ।
Many bravt ones marched forward to sacrifice their lives.
ਬਾਜੰਤ੍ਰਕੋਟਿਬਜਾਇ
ਅਨੇਕਾਂ ਵਾਜੇ ਵਜਣ ਲਗੇ
ਰਨਰਾਗਮਾਰੂਗਾਇ॥੧੫॥
ਅਤੇ ਰਣ ਵਿਚ ਮਾਰੂ ਰਾਗ ਗਾਇਆ ਜਾਣ ਲਗਿਆ ॥੧੫॥
Under recitation ofthe songs of death, the fighting was enhanced.(15)
ਚੌਪਈ
ਚੌਪਈ:
ਆਨਿਪਰੇਤੇਸਕਲਨਿਬੇਰੇ
ਜੋ (ਉਥੇ) ਆ ਕੇ ਪਏ, ਉਹ ਸਾਰੇ ਨਿਬੇੜ ਦਿੱਤੇ ਗਏ।
ਉਮਡੇਔਰਕਾਲਕੇਪ੍ਰੇਰੇ
(ਉਥੇ) ਕਾਲ ਦੇ ਪ੍ਰੇਰੇ ਹੋਏ ਹੋਰ ਉਮਡ ਕੇ ਪੈ ਗਏ।
ਜੇਚਲਿਦਲਰਨਮੰਡਲਆਏ
ਜੋ ਚਲ ਕੇ ਯੁੱਧ-ਭੂਮੀ ਵਿਚ ਆ ਗਏ,
ਲਰਿਮਰਿਕੈਸਭਸ੍ਵਰਗਸਿਧਾਏ॥੧੬॥
(ਉਹ) ਸਾਰੇ ਲੜ ਮਰੇ ਅਤੇ ਸਵਰਗ ਨੂੰ ਚਲੇ ਗਏ ॥੧੬॥
ਐਸੀਭਾਤਿਸੈਨਜਬਲਰਿਯੋ
ਇਸ ਤਰ੍ਹਾਂ ਜਦ ਸੈਨਾ ਲੜੀ
ਏਕਬੀਰਜੀਯਤਉਬਰਿਯੋ
ਤਾਂ ਇਕ ਸੂਰਮਾ ਵੀ ਜੀਉਂਦਾ ਨਾ ਬਚਿਆ।
ਤਬਹਠਿਰਾਵਆਪਿਦੋਊਧਾਏ
ਤਦ ਦੋਵੇਂ ਰਾਜੇ ਹਠ ਪੂਰਵਕ ਆਪ ਚਲ ਪਏ
ਭਾਤਿਭਾਤਿਬਾਦਿਤ੍ਰਬਜਾਏ॥੧੭॥
ਅਤੇ ਭਾਂਤ ਭਾਂਤ ਦੇ ਵਾਜੇ ਵਜਾਏ ਗਏ ॥੧੭॥
ਤੁਰਹੀਨਾਦਨਫੀਰੀਬਾਜੀ
ਤੁਰਹੀਆਂ, ਨਾਦ, ਨਫ਼ੀਰੀਆਂ ਵਜੀਆਂ
ਸੰਖਢੋਲਕਰਨਾਏਗਾਜੀ
ਅਤੇ ਸੰਖ, ਢੋਲ ਅਤੇ ਰਣ-ਸਿੰਘੇ ਗੱਜੇ।
ਭਾਤਿਭਾਤਿਮੋਘੁਰੇਨਗਾਰੇ
ਭਾਂਤ ਭਾਂਤ ਦੇ ਨਗਾਰੇ ਵਜੇ
ਦੇਖਤਸੁਰਬਿਵਾਨਚੜਿਸਾਰੇ॥੧੮॥
ਅਤੇ ਵੇਖਣ ਲਈ ਸਾਰੇ ਦੇਵਤੇ ਬਿਮਾਨਾਂ ਉਤੇ ਚੜ੍ਹ ਕੇ ਆਏ ॥੧੮॥
ਜੋਬਿਕ੍ਰਮਾਤਿਹਘਾਇਚਲਾਵੈ
ਜੋ ਵੀ ਬਿਕ੍ਰਮ ਉਸ ਉਤੇ ਵਾਰ ਕਰਦਾ,
ਆਪਿਆਨਿਸ੍ਰੀਚੰਡਿਬਚਾਵੈ
ਚੰਡਿਕਾ ਆਪ ਆ ਕੇ ਬਚਾ ਲੈਂਦੀ।
Any action Bikrim took, Shri Chandika came and negated it.
ਤਿਹਬ੍ਰਿਣਏਕਲਗਨਨਹਿਦੇਵੈ
ਉਸ ਨੂੰ ਇਕ ਵੀ ਘਾਓ ਲਗਣ ਨਾ ਦਿੰਦੀ।
ਸੇਵਕਜਾਨਿਰਾਖਿਕੈਲੇਵੈ॥੧੯॥
(ਆਪਣਾ) ਸੇਵਕ ਸਮਝ ਕੇ ਉਸ ਦੀ ਰਖਿਆ ਕਰਦੀ ॥੧੯॥
She would let him hit and, considering him (Raja Salwan) as her devotee, always saved him.(19)
ਦੋਹਰਾ
ਦੋਹਰਾ:
Dohira
ਦੇਵੀਭਗਤਪਛਾਨਿਤਿਹਲਗਨਦੀਨੇਘਾਇ
ਦੇਵੀ ਨੇ ਆਪਣਾ ਭਗਤ ਜਾਣ ਕੇ ਉਸ (ਰਾਜੇ) ਨੂੰ ਘਾਓ ਲਗਣ ਨਾ ਦਿੱਤਾ,
Expecting him as the zealot ofthe goddess, she did not let him get hurt,
ਬਜ੍ਰਬਾਨਬਰਛੀਨਕੋਬਿਕ੍ਰਮਰਹਿਯੋਚਲਾਇ॥੨੦॥
(ਭਾਵੇਂ) ਬਿਕ੍ਰਮ ਬਜ੍ਰ ਦੇ ਸਮਾਨ ਬਰਛੀਆਂ ਅਤੇ ਤੀਰ ਚਲਾਉਂਦਾ ਰਿਹਾ ॥੨੦॥
In spite of god Brij Bhan’s spears and the arrows thrown by Bikrim.(20)