GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 931
Display Settings
ਆਨਿਬਾਲਸੋਜੂਝਮਚਾਯੋ
ਅਤੇ ਆ ਕੇ ਪਠਾਣੀ ਨਾਲ ਯੁੱਧ ਮਚਾਇਆ।
Arth Rai, then, came forward and embarked on a fight with her.
ਚਤੁਰਬਾਨਤਬਤ੍ਰਿਯਾਪ੍ਰਹਾਰੇ
ਤਦ ਇਸਤਰੀ ਨੇ ਚਾਰ ਬਾਣ ਚਲਾਏ
ਚਾਰੋਅਸ੍ਵਮਾਰਹੀਡਾਰੇ॥੩੮॥
ਅਤੇ (ਉਸ ਦੇ) ਚਾਰੇ ਘੋੜੇ ਮਾਰ ਦਿੱਤੇ ॥੩੮॥
The woman shot four arrow and killed four of his horses.(38)
ਪੁਨਿਰਥਕਾਟਿਸਾਰਥੀਮਾਰਿਯੋ
ਫਿਰ ਰਥ ਨੂੰ ਕਟ ਕੇ ਰਥਵਾਨ ਨੂੰ ਮਾਰ ਦਿੱਤਾ
ਅਰਬਰਾਇਕੋਬਾਨਪ੍ਰਹਾਰਿਯੋ
ਅਤੇ ਅਰਬ ਦੇਸ ਦੇ ਰਾਜੇ ਨੂੰ ਬਾਣ ਮਾਰਿਆ।
Then she cut off the chariots and killed the chariot-driver.
ਮੋਹਿਤਕੈਤਾਕੋਗਹਿਲੀਨੋ
ਉਸ ਨੂੰ ਮੋਹਿਤ (ਬੇਹੋਸ਼) ਕਰ ਕੇ ਪਕੜ ਲਿਆ
ਦੁੰਦਭਿਤਬੈਜੀਤਿਕੌਦੀਨੋ॥੩੯॥
ਅਤੇ ਉਸੇ ਵੇਲੇ ਜਿਤ ਦਾ ਨਗਾਰਾ ਵਜਾ ਦਿੱਤਾ ॥੩੯॥
She made him (Arth Rai) unconscious and beat the victory drum.(39)
ਤਾਕੋਬਾਧਿਧਾਮਲੈਆਈ
ਉਸ ਨੂੰ ਬੰਨ੍ਹ ਕੇ ਘਰ ਲੈ ਆਈ
ਭਾਤਿਭਾਤਿਸੋਦਰਬੁਲੁਟਾਈ
ਅਤੇ ਕਈ ਤਰ੍ਹਾਂ ਨਾਲ ਧਨ ਲੁਟਾਇਆ।
She tied him and brought him home and distributed lot of wealth.
ਜੈਦੁੰਦਭੀਦ੍ਵਾਰਪੈਬਾਜੀ
(ਘਰ ਦੇ) ਦੁਆਰ ਉਤੇ ਜਿਤ ਦਾ ਨਗਾਰਾ ਵਜਣ ਲਗਾ।
ਗ੍ਰਿਹਕੇਲੋਕਸਕਲਭੇਰਾਜੀ॥੪੦॥
ਘਰ ਦੇ ਸਾਰੇ ਲੋਕ ਪ੍ਰਸੰਨ ਹੋ ਗਏ ॥੪੦॥
The victory drum were continuously beaten at her door steps and the people felt exhilarations.(40)
ਦੋਹਰਾ
ਦੋਹਰਾ:
Dohira
ਕਾਢਿਭੋਹਰਾਤੇਪਤਿਹਿਦੀਨੋਸਤ੍ਰੁਦਿਖਾਇ
ਭੋਰੇ ਤੋਂ ਪਤੀ ਨੂੰ ਕਢ ਕੇ ਵੈਰੀ ਦਿਖਾ ਦਿੱਤਾ
She brought her husband out of the dungeon and revealed to him.
ਬਿਦਾਕਿਯੋਇਕਅਸ੍ਵਦੈਪਗਿਯਾਬਧਵਾਇ॥੪੧॥
ਅਤੇ ਇਕ ਘੋੜਾ ਦੇ ਕੇ ਅਤੇ ਪਗੜੀ ਬੰਨ੍ਹਵਾ ਕੇ ਵਿਦਾ ਕਰ ਦਿੱਤਾ ॥੪੧॥
She handed over the turban and the horse and bade him goodbye.(41)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਛਯਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੯੬॥੧੭੨੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੬॥੧੭੨੪॥ ਚਲਦਾ॥
Ninety-sixth Parable of Auspicious Chritars Conversation of the Raja and the Minister, Completed with Benediction. (96)(1724)
ਦੋਹਰਾ
ਦੋਹਰਾ:
Dohira
ਸਯਾਲਕੋਟਕੇਦੇਸਮੈਸਾਲਬਾਹਨਾਰਾਵ
ਸਿਆਲਕੋਟ ਦੇ ਦੇਸ਼ ਵਿਚ ਸਾਲਬਾਹਨ ਨਾਂ ਦਾ ਇਕ ਰਾਜਾ ਸੀ
In the country of Sialkote, there used to live a Raja called Salwan.
ਖਟਦਰਸਨਕੌਮਾਨਈਰਾਖਤਸਭਕੋਭਾਵ॥੧॥
ਜੋ ਛੇ ਸ਼ਾਸਤ੍ਰਾਂ ਨੂੰ ਮੰਨਦਾ ਸੀ ਅਤੇ ਸਭ ਨਾਲ ਪ੍ਰੇਮ ਰਖਦਾ ਸੀ ॥੧॥
He believed in six Shastras and loved every body.(1)
ਸ੍ਰੀਤ੍ਰਿਪਰਾਰਿਮਤੀਹੁਤੀਤਾਕੀਤ੍ਰਿਯਕੌਨਾਮ
ਤ੍ਰਿਪਰਾਰਿ ਮਤੀ ਨਾਂ ਦੀ ਉਸ ਦੀ ਇਸਤਰੀ ਹੁੰਦੀ ਸੀ।
Tripari was his wife, who worshipped goddess Bhawani during all
ਭਜੈਭਵਾਨੀਕੌਸਦਾਨਿਸੁਦਿਨਆਠੌਜਾਮ॥੨॥
(ਉਹ) ਰਾਤ ਦਿਨ ਅੱਠੇ ਪਹਿਰ ਭਵਾਨੀ ਦਾ ਜਾਪ ਕਰਦਾ ਹੁੰਦਾ ਸੀ ॥੨॥
The eight watches of the day.(2)
ਚੌਪਈ
ਚੌਪਈ:
Chaupaee
ਯਹਜਬਭੇਦਬਿਕ੍ਰਮੈਪਾਯੋ
ਜਦੋਂ ਇਹ ਭੇਦ ਬਿਕ੍ਰਮ ਨੂੰ ਪਤਾ ਲਗਿਆ
ਅਮਿਤਸੈਨਲੈਕੈਚੜਿਧਾਯੋ
ਤਾਂ ਬਹੁਤ ਸਾਰੀ ਸੈਨਾ ਲੈ ਕੇ ਚੜ੍ਹ ਆਇਆ।
When (Raja) Bikrim learnt about them, he raided with great army.
ਨੈਕੁਸਾਲਬਾਹਨਨਹਿਡਰਿਯੋ
ਸਾਲਬਾਹਨ ਜ਼ਰਾ ਜਿੰਨਾ ਵੀ ਨਾ ਡਰਿਆ
ਜੋਰਿਸੂਰਸਨਮੁਖਹ੍ਵੈਲਰਿਯੋ॥੩॥
ਅਤੇ ਸੂਰਮੇ ਇਕੱਠੇ ਕਰ ਕੇ ਸਾਹਮਣੇ ਹੋ ਕੇ ਲੜਿਆ ॥੩॥
Salwan was not afraid and taking his brave ones faced the enemy.(3)
ਦੋਹਰਾ
ਦੋਹਰਾ:
Dohira
ਤਬਤਾਸੌਸ੍ਰੀਚੰਡਿਕਾਐਸੇਕਹਿਯੋਬਨਾਇ
ਤਾਂ ਚੰਡਿਕਾ ਨੇ ਉਸ ਨੂੰ ਇਸ ਤਰ੍ਹਾਂ ਕਿਹਾ,
Then the goddess Chandika told the Raja,
ਸੈਨਮ੍ਰਿਤਕਾਕੀਰਚੋਤੁਮਮੈਦੇਉਜਿਯਾਇ॥੪॥
ਤੂੰ ਮਿੱਟੀ ਦੀ ਸੈਨਾ ਬਣਾ, ਮੈਂ ਉਸ ਵਿਚ ਪ੍ਰਾਣ ਭਰ ਦਿਆਂਗੀ ॥੪॥
‘You prepare an army of earthen statues, and I will put life in them.’(4)
ਚੌਪਈ
ਚੌਪਈ:
Chaupaee
ਜੋਜਗਮਾਤਕਹਿਯੋਸੋਕੀਨੋ
ਦੇਵੀ ਚੰਡਿਕਾ ਨੇ ਜੋ ਕਿਹਾ, ਉਹੀ ਕੀਤਾ।
ਸੈਨਮ੍ਰਿਤਕਾਕੀਰਚਿਲੀਨੋ
(ਰਾਜੇ ਨੇ) ਮਿੱਟੀ ਦੀ ਸੈਨਾ ਬਣਾ ਲਈ।
He acted the way Universal Mother dictated and prepared an earthen army.
ਕ੍ਰਿਪਾਦ੍ਰਿਸਟਿਸ੍ਰੀਚੰਡਿਨਿਹਾਰੇ
ਚੰਡੀ ਨੇ (ਉਨ੍ਹਾਂ ਨੂੰ) ਕ੍ਰਿਪਾ ਦ੍ਰਿਸ਼ਟੀ ਨਾਲ ਵੇਖਿਆ
ਜਗੇਸੂਰਹਥਿਆਰਸੰਭਾਰੇ॥੫॥
ਅਤੇ ਉਹ ਸੂਰਮੇ ਹਥਿਆਰ ਸੰਭਾਲ ਕੇ ਤਿਆਰ ਹੋ ਗਏ ॥੫॥
With the benevolence of Chandika, all those got up, laced with the weapons.(5)
ਦੋਹਰਾ
ਦੋਹਰਾ:
Dohira
ਮਾਟੀਤੇਮਰਦਊਪਜੇਕਰਿਕੈਕ੍ਰੁਧਬਿਸੇਖ
ਬਹੁਤ ਕ੍ਰੋਧ ਕਰ ਕੇ ਮਿੱਟੀ ਤੋਂ ਸੂਰਮੇ ਉਪਜ ਪਏ।
The soldiers, from the earthen shapes awoke in great fury.
ਹੈਗੈਰਥਪੈਦਲਘਨੇਨ੍ਰਿਪਉਠਿਚਲੇਅਨੇਕ॥੬॥
ਬਹੁਤ ਘੋੜੇ, ਹਾਥੀ, ਰਥ, ਪੈਦਲ ਅਤੇ ਅਨੇਕ ਰਾਜੇ ਉਠ ਕੇ ਚਲ ਪਏ ॥੬॥
Some became foot-soldiers, and some took Raja’s horses, elephants and chariots.( 6)
ਚੌਪਈ
ਚੌਪਈ:
Chaupaee
ਗਹਿਰੇਨਾਦਨਗਰਮੈਬਾਜੇ
ਨਗਰ ਵਿਚ ਘਨਘੋਰ ਨਾਦ ਵਜਣ ਲਗੇ
ਗਹਿਗਹਿਗੁਰਜਗਰਬਿਯਾਗਾਜੇ
ਅਤੇ ਹੰਕਾਰੀ ਸੂਰਮੇ ('ਗਰਬਿਯਾ') ਗੁਰਜ ਪਕੜ ਪਕੜ ਕੇ ਗੱਜਣ ਲਗੇ।
The trumpets blew in the town as the intrepid roared.
ਟੂਕਟੂਕਭਾਖੈਜੋਹ੍ਵੈਹੈ
ਉਹ ਕਹਿੰਦੇ, ਭਾਵੇਂ ਟੁਕੜੇ ਟੁਕੜੇ ਹੋ ਜਾਈਏ,
ਬਹੁਰੋਫੇਰਿਧਾਮਨਹਿਜੈਹੈ॥੭॥
ਪਰ ਫਿਰ ਮੁੜ ਕੇ ਘਰ ਨੂੰ ਨਹੀਂ ਜਾਵਾਂਗੇ ॥੭॥
And they shouted out their determination not to retreat.(7)
ਦੋਹਰਾ
ਦੋਹਰਾ:
Dohira
ਯਹੈਮੰਤ੍ਰਕਰਿਸੂਰਮਾਪਰੇਸੈਨਮੈਆਇ
ਇਹ ਮਨ ਵਿਚ ਦ੍ਰਿੜ੍ਹ ਕਰ ਕੇ ਸੂਰਮੇ (ਬਿਕ੍ਰਮ ਦੀ) ਸੈਨਾ ਉਤੇ ਟੁਟ ਕੇ ਪੈ ਗਏ
With this determination they raided the (enemy) army,
ਜੋਬਿਕ੍ਰਮਕੋਦਲੁਹੁਤੋਸੋਲੈਚਲੇਉਠਾਇ॥੮॥
ਅਤੇ ਜੋ ਬਿਕ੍ਰਮ ਦਾ ਸੈਨਾ-ਦਲ ਸੀ, ਉਸ ਨੂੰ ਉਠਾ ਕੇ ਚਲ ਪਏ ॥੮॥
And they shook the forces of Bikrim.(8)
ਭੁਜੰਗਛੰਦ
ਭੁਜੰਗ ਛੰਦ:
Bhujang Chhand
ਰਥੀਕੋਟਿਕੂਟੇਕਰੀਕ੍ਰੋਰਿਮਾਰੇ
ਅਨੇਕਾਂ ਰਥਾਂ ਵਾਲੇ ਕੁਟ ਦਿੱਤੇ ਅਤੇ ਬੇਹਿਸਾਬ ਹਾਥੀ ('ਕਰੀ') ਮਾਰ ਦਿੱਤੇ।
ਕਿਤੇਸਾਜਰਾਜਬਾਜੀਬਿਦਾਰੇ
ਕਿਤਨੇ ਹੀ ਸਾਜ ਸਜਾਵਟ ਵਾਲੇ ਸ਼ਾਹੀ ਘੋੜੇ ਨਸ਼ਟ ਕਰ ਦਿੱਤੇ।
ਘਨੇਘੂਮਿਜੋਧਾਤਿਸੀਭੂਮਿਜੂਝੇ
ਬੇਸ਼ੁਮਾਰ ਯੋਧੇ ਉਸ ਯੁੱਧ-ਭੂਮੀ ਵਿਚ ਘੁੰਮਦੇ ਹੋਏ ਜੂਝ ਮਰੇ।