GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 929
Display Settings
ਦਓਜਈਅਫਰੀਦੀਏਕੋਪਿਆਏ
ਦਓਜਈ, ਅਫਰੀਦੀਏ (ਆਦਿ ਜਾਤਾਂ ਦੇ ਸੂਰਮੇ) ਕ੍ਰੋਧਵਾਨ ਹੋ ਕੇ ਆ ਗਏ ਹਨ।
Guiyes, Muhamadees, Dyojis and Afreedis came forward with extreme fury.
ਹਠੇਸੂਰਲੋਦੀਮਹਾਕੋਪਕੈਕੈ
ਹਠੀ ਲੋਦੀ ਸੂਰਮੇ ਬਹੁਤ ਕ੍ਰੋਧ ਕਰ ਕੇ
ਪਰੇਆਨਿਕੈਬਾਢਵਾਰੀਨਲੈਕੈ॥੧੫॥
ਤਲਵਾਰਾਂ ਲੈ ਕੇ ਟੁਟ ਕੇ ਆ ਪਏ ਹਨ ॥੧੫॥
Brave Lodhis were awfully enraged and fell upon, brandishing their swords.(15)
ਚੌਪਈ
ਚੌਪਈ:
Chaupaee
ਪਰੀਬਾਢਵਾਰੀਨਕੀਮਾਰਿਭਾਰੀ
ਤਲਵਾਰਾਂ ਦੀ ਭਾਰੀ ਮਾਰ ਪਈ ਹੈ।
ਗਏਜੂਝਿਜੋਧਾਬਡੇਈਹੰਕਾਰੀ
ਵੱਡੇ ਵੱਡੇ ਹੰਕਾਰੀ ਜੋਧੇ ਮਾਰੇ ਗਏ ਹਨ।
ਮਹਾਮਾਰਿਬਾਨਨਕੀਗਾੜਐਸੀ
ਬਾਣਾਂ ਦੀ ਅਜਿਹੀ ਤਕੜੀ ਮਾਰ ਪਈ,
ਮਨੌਕੁਆਰਕੇਮੇਘਕੀਬ੍ਰਿਸਟਿਜੈਸੀ॥੧੬॥
ਮਾਨੋ ਅਸੂ ਦੇ ਮਹੀਨੇ ਵਰਗੀ ਬਰਖਾ ਹੋ ਰਹੀ ਹੋਵੇ ॥੧੬॥
ਪਰੇਆਨਿਜੋਧਾਚਹੂੰਓਰਭਾਰੇ
ਚੌਹਾਂ ਪਾਸਿਆਂ ਤੋਂ ਬਹੁਤ ਅਧਿਕ ਯੋਧੇ ਆ ਪਏ ਹਨ।
ਮਹਾਮਾਰਹੀਮਾਰਿਐਸੇਪੁਕਾਰੇ
'ਮਾਰੋ-ਮਾਰੋ' ਇਸ ਤਰ੍ਹਾਂ (ਕਹਿ ਕੇ ਬਹੁਤ) ਰੌਲਾ ਪਾ ਰਹੇ ਹਨ।
ਹਟੇਨਾਹਿਛਤ੍ਰੀਛਕੇਛੋਭਐਸੇ
ਛਤ੍ਰੀ ਯੁੱਧ ਵਿਚੋਂ ਹਟਦੇ ਨਹੀਂ ਹਨ, ਉਨ੍ਹਾਂ ਨੂੰ ਅਜਿਹਾ ਜੋਸ਼ ਚੜ੍ਹਿਆ ਹੋਇਆ ਹੈ।
ਮਨੋਸਾਚਸ੍ਰੀਕਾਲਕੀਜ੍ਵਾਲਜੈਸੇ॥੧੭॥
ਮਾਨੋ ਸਚੀ ਮੁਚੀ (ਪਰਲੋ) ਕਾਲ ਦੀ ਜਵਾਲਾ ਹੋਵੇ ॥੧੭॥
ਧਏਅਰਬਆਛੇਮਹਾਸੂਰਭਾਰੀ
ਅਰਬ ਦੇਸ ਦੇ ਚੰਗੇ ਅਤੇ ਮਹਾਨ ਸੂਰਮੇ ਤੁਰ ਪਏ ਹਨ
ਕਰੈਤੀਨਹੂੰਲੋਕਜਿਨਕੌਜੁਹਾਰੀ
ਜਿਨ੍ਹਾਂ ਨੂੰ ਤਿੰਨੋ ਲੋਕ ਪ੍ਰਨਾਮ ਕਰਦੇ ਹਨ।
The great Arabian soldiers, who had commendation in all the three domains, came forward’.
ਲਏਹਾਥਤਿਰਸੂਲਐਸੋਭ੍ਰਮਾਵੈ
ਉਹ ਹੱਥ ਵਿਚ ਤ੍ਰਿਸ਼ੂਲ ਲੈ ਕੇ ਇਸ ਤਰ੍ਹਾਂ ਘੁੰਮਾਉਂਦੇ ਹਨ,
ਮਨੋਮੇਘਮੈਦਾਮਨੀਦਮਕਿਜਾਵੈ॥੧੮॥
ਮਾਨੋ ਬਦਲਾਂ ਵਿਚ ਬਿਜਲੀ ਚਮਕ ਜਾਂਦੀ ਹੋਵੇ ॥੧੮॥
They wielded their sp’ears like the lightning in the clouds.(18)
ਚੌਪਈ
ਚੌਪਈ:
Chaupaee
ਧਾਏਬੀਰਜੋਰਿਦਲਭਾਰੀ
ਵੱਡਾ ਦਲ ਬਣਾ ਕੇ ਸੂਰਮੇ ਧਾ ਕੇ ਪੈ ਗਏ ਹਨ
ਬਾਨਾਬਧੇਬਡੇਹੰਕਾਰੀ
ਅਤੇ ਵੱਡੇ ਹੰਕਾਰੀ (ਸੂਰਮਿਆਂ) ਨੂੰ ਬਾਣਾਂ ਨਾਲ ਵਿੰਨ੍ਹ ਦਿੱਤਾ ਹੈ।
ਤਾਨਧਨੁਹਿਯਨਬਾਨਚਲਾਵੈ
ਧਨੁਸ਼ਾਂ ਨੂੰ ਖਿਚ ਕੇ ਬਾਣ ਚਲਾਉਂਦੇ ਹਨ,
ਬਾਧੇਗੋਲਸਾਮੁਹੇਆਵੈ॥੧੯॥
ਗੋਲ ਘੇਰਾ ਬੰਨ੍ਹ ਕੇ ਸਾਹਮਣੇ ਆਉਂਦੇ ਹਨ ॥੧੯॥
ਜਬਅਬਲਾਵਹਨੈਨਨਿਹਾਰੇ
ਜਦ ਪਠਾਣੀ ਉਨ੍ਹਾਂ ਨੂੰ ਅੱਖਾਂ ਨਾਲ ਵੇਖਦੀ
ਭਾਤਿਭਾਤਿਕੇਸਸਤ੍ਰਪ੍ਰਹਾਰੇ
(ਤਾਂ) ਭਾਂਤ ਭਾਂਤ ਦੇ ਸ਼ਸਤ੍ਰਾਂ ਦਾ ਪ੍ਰਹਾਰ ਕਰਦੀ।
When the lady faced them, she used different types of weapons.
ਮੂੰਡਜੰਘਬਾਹਨਬਿਨੁਕੀਨੇ
(ਉਹ) ਉਨ੍ਹਾਂ ਨੂੰ ਟੰਗਾਂ, ਬਾਂਹਵਾਂ ਅਤੇ ਸਿਰ ਤੋਂ ਬਿਨਾ ਕਰ ਕੇ
She would cut their faces, arms and legs,
ਪਠੈਧਾਮਜਮਕੇਸੋਦੀਨੇ॥੨੦॥
ਜਮਲੋਕ ਭੇਜ ਦਿੰਦੀ ॥੨੦॥
And send them straight to the domain of death.(20)
ਜੂਝਿਅਨੇਕਸੁਭਟਰਨਗਏ
ਅਨੇਕਾਂ ਸੂਰਮੇ ਯੁੱਧ-ਭੂਮੀ ਵਿਚ ਜੂਝ ਮਰੇ
ਹੈਗੈਰਥੀਬਿਨਾਅਸਿਭਏ
ਅਤੇ ਹਾਥੀਆਂ, ਘੋੜਿਆਂ, ਰਥਾਂ ਅਤੇ ਤਲਵਾਰਾਂ ਤੋਂ ਬਿਨਾ ਹੋ ਗਏ।
Numerous braves lost their lives and were made to relinquish their chariots, horses and elephants.
ਜੂਝੈਬੀਰਖੇਤਭਟਭਾਰੀ
ਵੱਡੇ ਸੂਰਮੇ ਯੁੱਧ-ਖੇਤਰ ਵਿਚ ਜੂਝ ਗਏ
ਨਾਚੇਸੂਰਬੀਰਹੰਕਾਰੀ॥੨੧॥
ਅਤੇ ਹੰਕਾਰੀ ਸੂਰਮੇ ਨੱਚਣ ਲਗੇ ॥੨੧॥
A great number lost their lives and the egoist (alive) ories commenced dancing.(21)
ਦੋਹਰਾ
ਦੋਹਰਾ:
ਲਗੇਬ੍ਰਿਣਨਕੇਸੂਰਮਾਪਰੇਧਰਨਿਪੈਆਇ
ਜ਼ਖ਼ਮ ਦੇ ਲਗਣ ਕਰ ਕੇ ਸੂਰਮੇਂ ਧਰਤੀ ਉਤੇ ਆਣ ਡਿਗੇ।
ਗਿਰਪਰੇਉਠਿਪੁਨਿਲਰੇਅਧਿਕਹ੍ਰਿਦੈਕਰਿਚਾਇ॥੨੨॥
ਡਿਗ ਕੇ ਫਿਰ ਉਠੇ ਅਤੇ ਹਿਰਦੇ ਵਿਚ ਉਤਸਾਹ ਭਰ ਕੇ ਲੜਨ ਲਗੇ ॥੨੨॥
ਭੁਜੰਗਛੰਦ
ਭੁਜੰਗ ਛੰਦ:
ਕਿਤੇਗੋਫਨੈਗੁਰਜਗੋਲੇਉਭਾਰੈ
ਕਿਧਰੇ ਗੋਫਨੇ, ਗੁਰਜ ਅਤੇ ਗੋਲੇ ਉਭਾਰਦੇ ਹਨ
ਕਿਤੇਚੰਦ੍ਰਤ੍ਰਿਸੂਲਸੈਥੀਸੰਭਾਰੈ
ਅਤੇ ਕਿਧਰੇ ਚੰਦ੍ਰ ਮੁਖੀ ਵਾਲੇ ਤੀਰ, ਤ੍ਰਿਸ਼ੂਲ ਅਤੇ ਸੈਹੱਥੀਆਂ ਸੰਭਾਲਦੇ ਹਨ।
ਕਿਤੇਪਰਘਫਾਸੀਲਏਹਾਥਡੋਲੈ
ਕਿਧਰੇ ਪਰਘ, ਫਾਸ (ਆਦਿ ਸ਼ਸਤ੍ਰ) ਹੱਥਾਂ ਵਿਚ ਲਈ ਫਿਰਦੇ ਹਨ
ਕਿਤੇਮਾਰਹੀਮਾਰਿਕੈਬੀਰਬੋਲੈ॥੨੩॥
ਅਤੇ ਕਿਧਰੇ ਸੂਰਮੇ 'ਮਾਰੋ-ਮਾਰੋ' ਪੁਕਾਰਦੇ ਹਨ ॥੨੩॥
ਦੋਹਰਾ
ਦੋਹਰਾ:
Dohira
ਅਤਿਚਿਤਕੋਪਬਢਾਇਕੈਸੂਰਨਸਕਲਨਘਾਇ
(ਆਪਣੇ) ਮਨ ਵਿਚ ਬਹੁਤ ਕ੍ਰੋਧ ਵਧਾ ਕੇ ਅਤੇ ਸਾਰਿਆਂ ਸੂਰਮਿਆਂ ਨੂੰ ਮਾਰ ਕੇ
With extreme acrimony in their minds and after killing many fearless ones,
ਜਹਾਬਾਲਿਠਾਢੀਹੁਤੀਤਹਾਪਰਤਭੇਆਇ॥੨੪॥
ਉਥੇ ਪਰਤ ਆਏ ਹਨ ਜਿਥੇ ਪਠਾਣੀ ਖੜੋਤੀ ਸੀ ॥੨੪॥
They (enemy) reached there, where the woman was standing.(24)
ਚੌਪਈ
ਚੌਪਈ:
Chaupaee
ਕਿਚਪਚਾਇਜੋਧਾਸਮੁਹਾਵੈ
ਕਚੀਚੀਆਂ ਵਟ ਕੇ ਯੋਧੇ ਸਾਹਮਣੇ ਆਉਂਦੇ ਹਨ
ਚਟਪਟਸੁਭਟਬਿਕਟਕਟਿਜਾਵੈ
ਅਤੇ ਝਟਪਟ ਕਠੋਰ ਸੂਰਮੇ ਕਟੇ ਜਾਂਦੇ ਹਨ।
The enraged gallant ones came ahead but were cut instantly.
ਜੂਝਿਪ੍ਰਾਨਸਨਮੁਖਜੇਦੇਹੀ
ਜੋ ਸਨਮੁਖ ਹੋ ਕੇ ਪ੍ਰਾਣ ਛਡਦੇ ਹਨ,
ਡਾਰਿਬਿਵਾਨਬਰੰਗਨਿਲੇਹੀ॥੨੫॥
(ਉਨ੍ਹਾਂ ਨੂੰ) ਅਪੱਛਰਾਵਾਂ ਬਿਮਾਨਾਂ ਵਿਚ ਪਾ ਲੈਂਦੀਆਂ ਹਨ ॥੨੫॥
They relinquished their souls and were taken away by the fairies in the palanquins (of death).(25)
ਦੋਹਰਾ
ਦੋਹਰਾ:
Dohira
ਜੇਭਟਆਨਿਅਪਛਰਨਿਲਏਬਿਵਾਨਚੜਾਇ
ਜਿਨ੍ਹਾਂ ਸੂਰਮਿਆਂ ਨੂੰ ਅਪੱਛਰਾਵਾਂ ਨੇ ਬਿਮਾਨਾਂ ਉਤੇ ਚੜ੍ਹਾ ਲਿਆ ਹੈ,
When the enemies were cut and taken away, the woman girded up her lions.
ਤਿਨਿਪ੍ਰਤਿਔਰਨਿਹਾਰਿਕੈਲਰਤੁਸੂਰਸਮੁਹਾਇ॥੨੬॥
ਉਨ੍ਹਾਂ ਨੂੰ ਵੇਖ ਕੇ ਹੋਰ ਸੂਰਮੇ ਸਨਮੁਖ ਹੋ ਕੇ ਲੜਦੇ ਹਨ ॥੨੬॥
With single stroke she annihilated many enemies.