ਚੌਪਈ॥
ਚੌਪਈ:
Chaupaee
ਦੂਤਤਬੈਬੈਰਮਪਹਿਆਯੋ॥
ਤਦ ਦੂਤ ਬੈਰਮ ਖਾਂ ਕੋਲ ਆਇਆ
ਤਾਕੋਅਧਿਕਰੋਸਉਪਜਾਯੋ॥
ਅਤੇ ਉਸ ਨੂੰ ਬਹੁਤ ਕ੍ਰੋਧਵਾਨ ਕੀਤਾ।
The emissary came to Bairam and demonstrated his anger.
ਬੈਠਿਯੋਕਹਾਦੈਵਕੇਖੋਏ॥
(ਦੂਤ ਨੇ ਕਿਹਾ) ਹੇ ਰੱਬ ਦੇ ਮਾਰਿਓ! ਕਿਵੇਂ ਬੈਠੇ ਹੋ।
ਤੋਪੈਕਰੇਆਰਬਿਨਢੋਏ॥੪॥
ਤੁਹਾਡੇ ਉਤੇ ਅਰਬ ਦੇਸ ਵਾਲਿਆਂ ਨੇ ਹਮਲਾ ਕੀਤਾ ਹੈ ॥੪॥
‘You, the unlucky one, are sitting idle and the enemy is here with his guns.’(4)
ਬੈਰਮਅਧਿਕਬਚਨਸੁਨਿਡਰਿਯੋ॥
ਬੈਰਮ ਖਾਂ ਇਹ ਗੱਲ ਸੁਣ ਕੇ ਬਹੁਤ ਡਰ ਗਿਆ
ਆਪੁਭਜਨਕੋਸਾਮੋਕਰਿਯੋ॥
ਅਤੇ ਆਪ ਦੌੜਨ ਦੀ ਵਿਉਂਤ ਬਣਾਈ।
Bairam was scared and decided to run away,
ਤਦਚਲਿਤੀਰਪਠਾਨੀਆਈ॥
ਤਦ ਪਠਾਣੀ ਉਸ ਕੋਲ ਚਲ ਕੇ ਆਈ।
ਤਾਸੋਕਹਿਯੋਸੁਚਹੌਸੁਨਾਈ॥੫॥
ਜੋ ਉਸ ਨੇ ਆ ਕੇ ਕਿਹਾ, ਉਹ ਮੈਂ ਸੁਣਾਉਣਾ ਚਾਹੁੰਦਾ ਹਾਂ ॥੫॥
Then the Pathani came forward and said to him,(5)
ਦੋਹਰਾ॥
ਦੋਹਰਾ:
Dohira
ਤੋਰਪਿਤਾਐਸੋਹੁਤੋਜਾਕੋਜਗਮੈਨਾਮ॥
ਤੇਰੇ ਪਿਤਾ ਅਜਿਹੇ ਸਨ ਕਿ ਜਿੰਨਾ ਦਾ ਜਗਤ ਵਿਚ ਨਾਂ ਸੀ।
‘Your father was renowned all over the world,
ਤੂਕਾਤਰਐਸੋਭਯੋਛਾਡਿਚਲਿਯੋਸੰਗ੍ਰਾਮ॥੬॥
ਤੂੰ ਅਜਿਹਾ ਡਰਪੋਕ ਹੈਂ ਕਿ ਜੰਗ ਨੂੰ ਛਡ ਕੇ ਭਜ ਚਲਿਆ ਹੈਂ ॥੬॥
‘But you are so coward that you are running away from fight.’(6)
ਚੌਪਈ॥
ਚੌਪਈ:
Chaupaee
ਅਪਨੀਪਗਿਯਾਮੋਕਹਦੀਜੈ॥
(ਤੁਸੀਂ) ਆਪਣੀ ਪੱਗ ਮੈਨੂੰ ਦੇ ਦਿਓ
ਮੇਰੀਪਹਿਰਇਜਾਰਹਿਲੀਜੈ॥
ਅਤੇ ਮੇਰੀ ਸਲਵਾਰ ਪਾ ਲਵੋ।
‘Give me your turban and take my shalwar, the trousers. ‘When I
ਜਬਮੈਸਸਤ੍ਰਤਿਹਾਰੋਧਰਿਹੌ॥
ਜਦ ਮੈਂ ਤੁਹਾਡੇ ਸ਼ਸਤ੍ਰ ਧਾਰਨ ਕਰਾਂਗੀ
ਟੂਕਟੂਕਬੈਰਿਨਕੇਕਰਿਹੌ॥੭॥
ਤਾਂ ਵੈਰੀਆਂ ਦੇ ਟੋਟੇ ਟੋਟੇ ਕਰ ਦਿਆਂਗੀ ॥੭॥
Wear your clothes, I will cut the enemy off’(7)
ਯੌਕਹਿਪਤਿਹਿਭੋਹਰੇਦੀਨੋ॥
ਇਸ ਤਰ੍ਹਾਂ ਕਹਿ ਕੇ ਪਤੀ ਨੂੰ ਭੋਰੇ ਵਿਚ ਪਾ ਦਿੱਤਾ
ਤਾਕੈਛੀਨਿਆਯੁਧਨਲੀਨੋ॥
ਅਤੇ ਉਸ ਦੇ ਸਾਰੇ ਹਥਿਆਰ ਖੋਹ ਲਏ।
After declaring as such, she put her husband in the dungeon.
ਸਸਤ੍ਰਬਾਧਿਨਰਭੇਖਬਨਾਯੋ॥
(ਉਸ ਪਠਾਣੀ ਨੇ) ਸ਼ਸਤ੍ਰ ਬੰਨ੍ਹ ਕੇ ਪੁਰਸ਼ ਦਾ ਭੇਸ ਬਣਾਇਆ
ਪਹਿਰਿਕਵਚਦੁੰਦਭੀਬਜਾਯੋ॥੮॥
ਅਤੇ ਕਵਚ ਪਾ ਕੇ ਨਗਾਰਾ ਵਜਾਇਆ ॥੮॥
She armed herself, disguised as a man and wearing arm our she beat the war-drums.(8)
ਦੋਹਰਾ॥
ਦੋਹਰਾ:
Dohira
ਸੈਨਸਕਲਲੈਕੈਚੜੀਸੂਰਨਸਕਲਜਤਾਇ॥
ਸਾਰੀ ਸੈਨਾ ਲੈ ਕੇ (ਪਠਾਣੀ) ਚੜ੍ਹ ਪਈ ਅਤੇ ਸੂਰਮਿਆਂ ਨੂੰ ਦਸਿਆ
With the army, she raised, she displayed her power and declared,
ਬੈਰਮਖਾਮੁਹਿਭ੍ਰਿਤਕੌਬੀਰਾਦਯੋਬੁਲਾਇ॥੯॥
ਕਿ ਬੈਰਮ ਖਾਂ ਨੇ ਮੈਨੂੰ ਦਾਸੀ ਨੂੰ ਬੁਲਾ ਕੇ (ਇਸ ਜੰਗ ਨੂੰ ਲੜਨ ਦਾ) ਬੀੜਾ ਦਿੱਤਾ ਹੈ ॥੯॥
‘Bairam Khan has deputed me to fight for him.’(9)
ਚੌਪਈ॥
ਚੌਪਈ:
Chaupaee
ਸੈਨਾਸਕਲਸੰਗਲੈਧਾਈ॥
(ਉਹ) ਸਾਰੀ ਸੈਨਾ ਨੂੰ ਨਾਲ ਲੈ ਕੇ ਚੜ੍ਹ ਪਈ
ਬਾਧੇਗੋਲਸਾਮੁਹੇਆਈ॥
ਅਤੇ ਗੋਲ ਘੇਰਾ (ਵਿਯੂਹ) ਬਣਾ ਕੇ ਸਾਹਮਣੇ ਆਈ।
She raided through her army and rounded the enemy forces.
ਬੈਰਮਖਾਇਕਭ੍ਰਿਤਪਠਾਯੋ॥
(ਅਤੇ ਵੈਰੀ ਦਲ ਨੂੰ ਕਹਿਣ ਲਗੀ ਕਿ) ਬੈਰਮ ਖਾਂ ਨੇ ਇਕ ਦਾਸ ਨੂੰ (ਜੰਗ ਕਰਨ ਲਈ) ਭੇਜਿਆ ਹੈ।
ਮੋਕਹਜੀਤਿਤਬਆਗੇਜਾਯੋ॥੧੦॥
ਮੈਨੂੰ ਜਿਤ ਕੇ ਹੀ ਅਗੇ ਜਾ ਸਕਦੇ ਹੋ ॥੧੦॥
And (she disguised as) Bairam Khan senta massager, ‘First win me before you proceed further.’(10)
ਯੌਸੁਨਿਸੂਰਸਕਲਰਿਸਭਰੇ॥
ਇਹ ਗੱਲ ਸੁਣ ਕੇ ਸਾਰੇ ਸੂਰਮੇ ਗੁੱਸੇ ਨਾਲ ਭਰ ਗਏ
ਭਾਤਿਭਾਤਿਕੈਆਯੁਧੁਧਰੇ॥
ਅਤੇ ਭਾਂਤ ਭਾਂਤ ਦੇ ਹਥਿਆਰ ਧਾਰਨ ਕਰ ਲਏ।
Hearing this, all the soldiers flew into the rage,
ਤਾਕੋਘੇਰਿਦਸੌਦਿਸਿਆਏ॥
ਉਸ ਨੂੰ ਦਸਾਂ ਦਿਸ਼ਾਵਾਂ (ਭਾਵ ਸਭ ਪਾਸਿਓਂ) ਘੇਰ ਲਿਆ
ਤਾਨਿਕਮਾਨਨਬਾਨਚਲਾਏ॥੧੧॥
ਅਤੇ ਕਮਾਣਾਂ ਖਿਚ ਕੇ ਬਾਣ ਚਲਾਏ ॥੧੧॥
And they encircled with arrows in their bows.(11)
ਦੋਹਰਾ॥
ਦੋਹਰਾ:
Dohira
ਅਸਿਫਾਸੀਧਰਿਸਿਪਰਲੈਗੁਰਜਗੁਫਨਲੈਹਾਥ॥
ਤਲਵਾਰ, ਫਾਸ, ਢਾਲ, ਗੁਰਜ, ਗੋਫਨਾ ਆਦਿ ਹੱਥ ਵਿਚ ਧਾਰਨ ਕਰ ਲਏ।
ਗਿਰਿਗਿਰਿਗੇਜੋਧਾਧਰਨਿਬਿਧੈਬਰਛਿਯਨਸਾਥ॥੧੨॥
ਜੋਧੇ ਬਰਛੀਆਂ ਨਾਲ ਵਿੰਨ੍ਹੇ ਹੋਏ ਧਰਤੀ ਉਤੇ ਡਿਗ-ਡਿਗ ਪਏ ॥੧੨॥
ਭੁਜੰਗਛੰਦ॥
ਭੁਜੰਗ ਛੰਦ:
Bhujang Chhand
ਲਏਹਾਥਸੈਥੀਅਰਬਖਰਬਧਾਏ॥
ਹੱਥ ਵਿਚ ਸੈਹਥੀਆਂ ਲੈ ਕੇ ਅਰਬਾਂ ਖਰਬਾਂ ਸੂਰਮੇ ਚੜ੍ਹ ਆਏ
ਬੰਧੇਗੋਲਹਾਠੇਹਠੀਖੇਤਆਏ॥
ਅਤੇ ਹਠੀ ਸੂਰਮੇ ਗੋਲ ਘੇਰਾ ਬੰਨ੍ਹ ਕੇ ਯੁੱਧ-ਭੂਮੀ ਵਿਚ ਆ ਗਏ।
The spears in the hands, they came and rounded the enemy.
ਮਹਾਕੋਪਕੈਬਾਲਕੇਤੀਰਢੂਕੇ॥
ਉਹ ਬਹੁਤ ਅਧਿਕ ਕ੍ਰੋਧ ਕਰ ਕੇ ਇਸਤਰੀ ਦੇ ਕੋਲ ਢੁਕੇ
ਦੁਹੂੰਓਰਤੇਮਾਰਹੀਮਾਰਿਕੂਕੇ॥੧੩॥
ਅਤੇ ਦੋਹਾਂ ਪਾਸਿਆਂ ਤੋਂ 'ਮਾਰੋ-ਮਾਰੋ' ਦੀਆਂ ਆਵਾਜ਼ਾਂ ਆਉਣ ਲਗੀਆਂ ॥੧੩॥
In fury they showered arrows on the lady, and the killing spread in every direction.(13)
ਸਵੈਯਾ॥
ਸਵੈਯਾ:
Savaiyya
ਛੋਰਿਨਿਸਾਸਨਕੇਫਰਰੇਭਟਢੋਲਢਮਾਕਨਦੈਕਰਿਢੂਕੇ॥
ਝੰਡਿਆਂ ਦੇ ਫਰਰਿਆਂ ਨੂੰ ਝੁਲਾ ਕੇ ਸੂਰਮੇ ਢੋਲਾਂ ਉਤੇ ਡਗੇ ਮਾਰ ਕੇ ਢੁਕੇ ਹਨ।
Waving the flags, they followed the drum beats.
ਢਾਲਨਕੌਗਹਿਕੈਕਰਭੀਤਰਮਾਰਹੀਮਾਰਿਦਸੌਦਿਸਿਕੂਕੇ॥
ਢਾਲਾਂ ਨੂੰ ਹੱਥਾਂ ਵਿਚ ਪਕੜ ਕੇ ਹਰ ਪਾਸਿਓਂ 'ਮਾਰੋ-ਮਾਰੋ' ਕੂਕਦੇ ਹਨ।
Bolding shields they shouted, ‘Kill them, kill them.’
ਵਾਰਅਪਾਰਬਹੇਕਈਬਾਰਗਏਛੁਟਿਕੰਚਨਕੋਟਿਕਨੂਕੇ॥
ਕਈ ਵਾਰ ਅਣਗਿਣਤ ਪ੍ਰਹਾਰ ਹੋਏ ਹਨ ਅਤੇ ਸੋਨੇ (ਵਰਗੇ ਸੂਰਮਿਆਂ ਦੇ ਸ਼ਰੀਰ) ਚਿੰਗਾਰੇ ਬਣ ਕੇ ਉਡ ਗਏ ਹਨ।
Raids after raids, produced fire sparks,
ਲੋਹਲੁਹਾਰਗੜੈਜਨੁਜਾਰਿਉਠੈਇਕਬਾਰਿਤ੍ਰਿਨਾਰਿਭਭੂਕੇ॥੧੪॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਲੋਹਾਰ ਦੁਆਰਾ ਲੋਹੇ ਨੂੰ ਸਾੜ ਕੇ (ਲਾਲ ਕਰ ਕੇ) ਕੁਟਣ ਵੇਲੇ ਇਕੋ ਵਾਰ ਅੱਗ ('ਤ੍ਰਿਨਾਰ' ਤ੍ਰਿਨ-ਅਰਿ) ਵਿਚੋਂ ਚਿਣਗਾਂ ਉਠੀਆਂ ਹੋਣ ॥੧੪॥
Like the ones produced at the battering (of hot iron) at the ironsmith.(14)
ਭੁਜੰਗਛੰਦ॥
ਭੁਜੰਗ ਛੰਦ:
Bhujang Chhand
ਗੁਰਿਏਖੇਲਮਹਮੰਦਿਲੇਜਾਕਧਾਏ॥
ਗੁਰਿਏ, ਖੇਲ, ਮਹਮੰਦਿਲੇ,